Income Tax Return Filing: ਹੁਣ ਤੱਕ ਨਹੀਂ ਭਰਿਆ ਇਨਕਮ ਟੈਕਸ ਰਿਟਰਨ ਤਾਂ ਤੁਰੰਤ ਕਰੋ ਇਹ ਕੰਮ...
Income Tax Return: ਜੇਕਰ ਤੁਸੀਂ 31 ਦਸੰਬਰ 2021 ਤੱਕ ਆਪਣੀ ITR ਫਾਈਲ ਕਰਨ ਦੇ ਯੋਗ ਨਹੀਂ ਸੀ, ਤਾਂ ਤੁਸੀਂ 31 ਮਾਰਚ 2022 ਤੱਕ ਰਿਟਰਨ ਫਾਈਲ ਕਰ ਸਕਦੇ ਹੋ ਪਰ, ਇਸ ਲਈ ਤੁਹਾਨੂੰ ਜੁਰਮਾਨਾ ਭਰਨਾ ਪਵੇਗਾ।
Income Tax Return Filing If didn't filed income tax return Till due date Then File By 31st March 2022
ITR Filing: ਇਨਕਮ ਟੈਕਸ ਰਿਟਰਨ ਭਰਨ ਦੀ ਆਖਰੀ ਮਿਤੀ 31 ਦਸੰਬਰ, 2021 ਨੂੰ ਖ਼ਤਮ ਹੋ ਗਈ ਹੈ ਜੋ ਇਨਕਮ ਟੈਕਸ ਰਿਟਰਨ ਭਰਨ ਦੀ ਆਖਰੀ ਮਿਤੀ ਸੀ ਪਰ ਜੇਕਰ ਤੁਸੀਂ ਅਜੇ ਤੱਕ ਵਿੱਤੀ ਸਾਲ 2020-21 ਤੇ ਮੁਲਾਂਕਣ ਸਾਲ 2021-22 ਲਈ ਇਨਕਮ ਟੈਕਸ ਰਿਟਰਨ ਨਹੀਂ ਭਰੀ, ਤਾਂ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ। ਜੀ ਹਾਂ, ਇਹ ਜ਼ਰੂਰੀ ਹੈ ਕਿ ਇਨਕਮ ਟੈਕਸ ਰਿਟਰਨ ਦੇਰ ਨਾਲ ਫਾਈਲ ਕਰਨ 'ਤੇ ਤੁਹਾਨੂੰ ਕੁਝ ਜੁਰਮਾਨਾ ਭਰਨਾ ਪਵੇਗਾ।
31 ਮਾਰਚ 2022 ਤੱਕ ਦਾਇਰ ਕੀਤਾ ਜਾ ਸਕਦਾ ITR
ਜੇਕਰ ਤੁਸੀਂ 31 ਦਸੰਬਰ 2021 ਤੱਕ ਆਪਣੀ ਇਨਕਮ ਟੈਕਸ ਰਿਟਰਨ ਫਾਈਲ ਨਹੀਂ ਕੀਤੀ ਹੈ, ਤਾਂ ਤੁਸੀਂ 31 ਮਾਰਚ 2022 ਤੱਕ ਆਪਣੀ ਇਨਕਮ ਟੈਕਸ ਰਿਟਰਨ ਫਾਈਲ ਕਰ ਸਕਦੇ ਹੋ ਪਰ, ਇਸ ਲਈ ਤੁਹਾਨੂੰ ਜੁਰਮਾਨਾ ਭਰਨਾ ਹੋਵੇਗਾ। ਲੇਟ ਫਾਈਲ ਕਰਨ ਵਾਲਿਆਂ ਨੂੰ ਪੈਨਲਟੀ ਫੀਸ ਅਦਾ ਕਰਨੀ ਪੈਂਦੀ ਹੈ।
ਕਿੰਨਾ ਜੁਰਮਾਨਾ
ਜੇਕਰ ਤੁਸੀਂ ਆਮਦਨ ਟੈਕਸ ਰਿਟਰਨ ਭਰਨ ਦੀ ਅੰਤਿਮ ਮਿਤੀ 31 ਦਸੰਬਰ, 2021 ਤੋਂ ਬਾਅਦ ਮੁਲਾਂਕਣ ਸਾਲ 2021-22 ਲਈ ਰਿਟਰਨ ਫਾਈਲ ਕੀਤੀ ਹੈ, ਤਾਂ 5000 ਰੁਪਏ ਦਾ ਜੁਰਮਾਨਾ ਭਰਨਾ ਪਵੇਗਾ। ਜੇਕਰ ਆਮਦਨ 5 ਲੱਖ ਰੁਪਏ ਤੋਂ ਘੱਟ ਹੈ ਤਾਂ 1000 ਰੁਪਏ ਜੁਰਮਾਨਾ ਦੇਣਾ ਹੋਵੇਗਾ। ਜੇਕਰ ਤੁਸੀਂ 31 ਮਾਰਚ, 2022 ਤੋਂ ਬਾਅਦ ਮੁਲਾਂਕਣ ਸਾਲ 2021-22 ਲਈ ਇਨਕਮ ਟੈਕਸ ਰਿਟਰਨ ਫਾਈਲ ਕੀਤੀ ਹੈ, ਤਾਂ ਤੁਹਾਨੂੰ 10,000 ਰੁਪਏ ਦਾ ਜੁਰਮਾਨਾ ਭਰਨਾ ਪਵੇਗਾ।
31 ਮਾਰਚ, 2022 ਤੱਕ ITR ਫਾਈਲ ਨਾ ਕਰਨ 'ਤੇ ਆਮਦਨ ਕਰ ਵਿਭਾਗ ਬਕਾਇਆ ਟੈਕਸ ਦੇ 50 ਪ੍ਰਤੀਸ਼ਤ ਦੇ ਬਰਾਬਰ ਜੁਰਮਾਨਾ ਵੀ ਲਗਾ ਸਕਦਾ ਹੈ, ਜੋ ਤੁਸੀਂ ITR ਨਾ ਭਰ ਕੇ ਜਮ੍ਹਾ ਨਹੀਂ ਕੀਤਾ ਸੀ। ਇਸ ਤੋਂ ਇਲਾਵਾ ਤੁਸੀਂ ਜੇਲ੍ਹ ਵੀ ਜਾ ਸਕਦੇ ਹੋ। ਸਰਕਾਰ ਨੂੰ ਤੁਹਾਡੇ 'ਤੇ ਮੁਕੱਦਮਾ ਚਲਾਉਣ ਦਾ ਅਧਿਕਾਰ ਹੈ। ਜੇਕਰ ਤੁਸੀਂ ਤੈਅ ਸਮਾਂ ਸੀਮਾ ਦੇ ਅੰਦਰ ITR ਫਾਈਲ ਨਹੀਂ ਕਰਦੇ ਹੋ, ਤਾਂ ਤੁਹਾਨੂੰ ਜੇਲ੍ਹ ਵੀ ਭੇਜਿਆ ਜਾ ਸਕਦਾ ਹੈ।
ਕਈ ਵਾਰ ਵਧਾਇਆ ਗਿਆ ਆਈਟੀਆਰ ਤਰੀਕਾਂ ਨੂੰ
ਮੁਲਾਂਕਣ ਸਾਲ 2021-22 ਲਈ ਇਨਕਮ ਟੈਕਸ ਰਿਟਰਨ ਭਰਨ ਦੀ ਪਹਿਲੀ ਆਖਰੀ ਮਿਤੀ 31 ਜੁਲਾਈ, 2021 ਸੀ। ਬਾਅਦ ਵਿੱਚ ਇਸਨੂੰ 20 ਸਤੰਬਰ ਤੱਕ ਵਧਾ ਦਿੱਤਾ ਗਿਆ। ਇਸ ਤੋਂ ਬਾਅਦ 31 ਦਸੰਬਰ 2021 ਇਨਕਮ ਟੈਕਸ ਰਿਟਰਨ ਭਰਨ ਦੀ ਆਖਰੀ ਮਿਤੀ ਸੀ। ਆਮਦਨ ਕਰ ਵਿਭਾਗ ਮੁਤਾਬਕ, ਮੁਲਾਂਕਣ ਸਾਲ 2021-22 ਲਈ 6.26 ਕਰੋੜ ਇਨਕਮ ਟੈਕਸ ਰਿਟਰਨ ਦਾਇਰ ਕੀਤੇ ਗਏ ਹਨ। ਇਨਕਮ ਟੈਕਸ ਨੇ ਕਿਹਾ ਕਿ 6.26 ਕਰੋੜ ਇਨਕਮ ਟੈਕਸ ਰਿਟਰਨ ਦਾਇਰ ਕੀਤੇ ਗਏ ਹਨ, ਜਿਨ੍ਹਾਂ ਵਿਚੋਂ 5.41 ਆਈਟੀਆਰ ਦੀ ਪੁਸ਼ਟੀ ਹੋ ਚੁੱਕੀ ਹੈ।