Stock Market Closing: ਭਾਰਤੀ ਸ਼ੇਅਰ ਬਾਜ਼ਾਰ ਲਗਾਤਾਰ ਚੌਥੇ ਕਾਰੋਬਾਰੀ ਸੈਸ਼ਨ 'ਚ ਤੇਜ਼ੀ ਨਾਲ ਹੋਇਆ ਬੰਦ, FMCG ਸ਼ੇਅਰਾਂ 'ਚ ਖਰੀਦਦਾਰੀ
Share Market Update: ਬੈਂਕਿੰਗ ਤੇ ਐਫਐਮਸੀਜੀ ਸੈਕਟਰ ਸਟਾਕ ਮਾਰਕੀਟ ਵਿੱਚ ਵਾਧੇ ਦੀ ਅਗਵਾਈ ਕਰ ਰਹੇ ਹਨ। ਨਿਵੇਸ਼ਕ ਇਨ੍ਹਾਂ ਸੈਕਟਰਾਂ ਦੇ ਸ਼ੇਅਰ ਖਰੀਦ ਰਹੇ ਹਨ।
Stock Market Closing On 19th October 2022: ਇਸ ਹਫਤੇ ਲਗਾਤਾਰ ਤੀਜੇ ਦਿਨ ਭਾਰਤੀ ਸ਼ੇਅਰ ਬਾਜ਼ਾਰ ਤੇਜ਼ੀ ਨਾਲ ਬੰਦ ਹੋਇਆ ਹੈ। ਦੀਵਾਲੀ ਤੋਂ ਪਹਿਲਾਂ ਨਿਵੇਸ਼ਕ ਬਾਜ਼ਾਰ 'ਚ ਖਰੀਦਦਾਰੀ ਕਰ ਰਹੇ ਹਨ। ਬੈਂਕਿੰਗ, ਐੱਮਐੱਫਸੀਜੀ ਸੈਕਟਰ 'ਚ ਨਿਵੇਸ਼ਕਾਂ ਦੀ ਖਰੀਦਦਾਰੀ ਕਾਰਨ ਮੁੰਬਈ ਸਟਾਕ ਐਕਸਚੇਂਜ ਦਾ ਸੂਚਕ ਅੰਕ 146 ਅੰਕ ਵਧ ਕੇ 59,107 'ਤੇ ਅਤੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਅੱਜ ਕਾਰੋਬਾਰ ਦੇ ਅੰਤ 'ਚ 30 ਅੰਕਾਂ ਦੇ ਵਾਧੇ ਨਾਲ 17,516 ਅੰਕਾਂ 'ਤੇ ਬੰਦ ਹੋਇਆ।
ਬਾਜ਼ਾਰ ਭਾਵੇਂ ਹਰੇ ਰੰਗ 'ਤੇ ਬੰਦ ਹੋਇਆ ਹੋਵੇ, ਪਰ ਡਿੱਗਣ ਵਾਲੇ ਸਟਾਕਾਂ ਦੀ ਗਿਣਤੀ ਵਧ ਰਹੇ ਸਟਾਕਾਂ ਨਾਲੋਂ ਜ਼ਿਆਦਾ ਰਹੀ ਹੈ। ਕੁੱਲ 3671 ਸ਼ੇਅਰਾਂ ਦਾ ਕਾਰੋਬਾਰ ਹੋਇਆ, ਜਿਸ 'ਚ 1652 ਸ਼ੇਅਰ ਵਧ ਕੇ ਅਤੇ 1761 ਸ਼ੇਅਰ ਡਿੱਗ ਕੇ ਬੰਦ ਹੋਏ। 158 ਸ਼ੇਅਰਾਂ 'ਚ ਕੋਈ ਬਦਲਾਅ ਨਹੀਂ ਦੇਖਿਆ ਗਿਆ। ਅੱਜ 228 ਸ਼ੇਅਰਾਂ 'ਚ ਅੱਪਰ ਸਰਕਿਟ ਲੱਗੇ ਹਨ, ਜਦਕਿ 146 ਸ਼ੇਅਰ ਲੋਅਰ ਸਰਕਟ ਨਾਲ ਬੰਦ ਹੋਏ ਹਨ। ਨਿਵੇਸ਼ਕਾਂ ਦੀ ਦੌਲਤ ਵਿੱਚ ਮਾਮੂਲੀ ਵਾਧਾ ਹੋਇਆ ਹੈ। ਬੀਐਸਈ 'ਤੇ ਸੂਚੀਬੱਧ ਸ਼ੇਅਰਾਂ ਦੀ ਮਾਰਕੀਟ ਕੈਪ ਵਧ ਕੇ 274.67 ਅਰਬ ਡਾਲਰ ਹੋ ਗਈ ਹੈ।
ਜੇ ਅਸੀਂ ਉਨ੍ਹਾਂ ਸੈਕਟਰਾਂ 'ਤੇ ਨਜ਼ਰ ਮਾਰੀਏ ਜਿਨ੍ਹਾਂ 'ਚ ਉਛਾਲ ਸੀ ਤਾਂ ਬੈਂਕਿੰਗ, ਫਾਰਮਾ, ਐੱਫਐੱਮਸੀਜੀ ਸੈਕਟਰ ਦੇ ਸ਼ੇਅਰਾਂ 'ਚ ਤੇਜ਼ੀ ਦੇਖਣ ਨੂੰ ਮਿਲੀ ਹੈ। ਜਦੋਂ ਕਿ ਆਟੋ, ਆਈਟੀ, ਮੈਟਲਸ, ਐਨਰਜੀ ਵਰਗੇ ਸੈਕਟਰਾਂ ਦੇ ਸ਼ੇਅਰਾਂ 'ਚ ਮੁਨਾਫਾ ਬੁਕਿੰਗ ਦੇਖਣ ਨੂੰ ਮਿਲੀ ਹੈ। ਮਿਡ ਕੈਪ ਅਤੇ ਸਮਾਲ ਕੈਪ ਸੂਚਕਾਂਕ ਮਾਮੂਲੀ ਵਧੇ। ਨਿਫਟੀ ਦੇ 50 ਸ਼ੇਅਰਾਂ 'ਚੋਂ ਸਿਰਫ 18 ਸ਼ੇਅਰ ਹੀ ਵਾਧੇ ਨਾਲ ਬੰਦ ਹੋਏ ਅਤੇ 32 ਸ਼ੇਅਰ ਡਿੱਗ ਕੇ ਬੰਦ ਹੋਏ, ਜਦੋਂ ਕਿ ਸੈਂਸੈਕਸ ਦੇ 30 ਸ਼ੇਅਰਾਂ 'ਚੋਂ 10 ਸ਼ੇਅਰ ਵਧੇ ਅਤੇ 20 ਸ਼ੇਅਰ ਡਿੱਗ ਕੇ ਬੰਦ ਹੋਏ।
ਜੇਕਰ ਵਧਦੇ ਸਟਾਕ 'ਤੇ ਨਜ਼ਰ ਮਾਰੀਏ ਤਾਂ ਨੇਸਲੇ 2.14 ਫੀਸਦੀ, ਐਚਡੀਐਫਸੀ 2.13 ਫੀਸਦੀ, ਰਿਲਾਇੰਸ 1.88 ਫੀਸਦੀ, ਆਈਟੀਸੀ 1.79 ਫੀਸਦੀ, ਐਕਸਿਸ ਬੈਂਕ 1.69 ਫੀਸਦੀ, ਐਚਡੀਐਫਸੀ ਬੈਂਕ 1.02 ਫੀਸਦੀ, ਅਲਟਰਾਟੈਕ ਸੀਮੈਂਟ 0.89 ਫੀਸਦੀ, ਪਾਵਰ ਗਰਿੱਡ 0.68 ਫੀਸਦੀ।
ਗਿਰਾਵਟ ਵਾਲੇ ਸਟਾਕਾਂ 'ਚ NTPC 1.77 ਫੀਸਦੀ, SBI 1.64 ਫੀਸਦੀ, ਬਜਾਜ ਫਿਨਸਰਵ 1.54 ਫੀਸਦੀ, HCL ਟੈਕ 1.41 ਫੀਸਦੀ, ਡਾਕਟਰ ਰੈੱਡੀ 1.12 ਫੀਸਦੀ, ਇਨਫੋਸਿਸ 1.03 ਫੀਸਦੀ, ਮਾਰੂਤੀ ਸੁਜ਼ੂਕੀ 0.92 ਫੀਸਦੀ ਡਿੱਗ ਕੇ ਬੰਦ ਹੋਏ।