(Source: ECI/ABP News/ABP Majha)
Stock Market High: ਰਿਕਾਰਡ ਉਚਾਈ 'ਤੇ ਖੁੱਲ੍ਹਿਆ ਬਾਜ਼ਾਰ, ਨਿਫਟੀ ਨੇ ਛੂਹ ਲਿਆ 22,500 ਦਾ ਨਵਾਂ ਸਿਖਰ
Stock Market Record: ਭਾਰਤੀ ਸ਼ੇਅਰ ਬਾਜ਼ਾਰ 'ਚ ਇਤਿਹਾਸਕ ਵਾਧਾ ਜਾਰੀ ਹੈ ਅਤੇ NSE ਨਿਫਟੀ ਨੇ ਆਪਣੇ ਰਿਕਾਰਡ ਉੱਚ ਪੱਧਰ 'ਤੇ ਨਵੀਂ ਸਿਖਰ ਛੂਹ ਲਈ ਹੈ।
Stock Market @ New High: ਭਾਰਤੀ ਸ਼ੇਅਰ ਬਾਜ਼ਾਰ ਰਿਕਾਰਡ ਉਚਾਈ 'ਤੇ ਖੁੱਲ੍ਹਿਆ ਹੈ ਅਤੇ ਨਿਫਟੀ 22,500 ਦੇ ਨਵੇਂ ਸਿਖਰ 'ਤੇ ਪਹੁੰਚ ਗਿਆ ਹੈ। ਅੱਜ ਨਿਫਟੀ 22,505.30 'ਤੇ ਖੁੱਲ੍ਹਿਆ।
ਬਾਜ਼ਾਰ ਰਿਕਾਰਡ ਉਚਾਈ ਨਾਲ ਖੁੱਲ੍ਹਿਆ
ਬੀਐਸਈ ਦਾ ਸੈਂਸੈਕਸ 156.75 ਅੰਕ ਜਾਂ 0.21 ਫੀਸਦੀ ਦੇ ਵਾਧੇ ਨਾਲ 74,242 'ਤੇ ਖੁੱਲ੍ਹਿਆ ਅਤੇ ਐਨਐਸਈ ਦਾ ਨਿਫਟੀ 31.25 ਅੰਕ ਜਾਂ 0.14 ਫੀਸਦੀ ਦੇ ਵਾਧੇ ਨਾਲ 22,505.30 'ਤੇ ਖੁੱਲ੍ਹਿਆ। ਬਜ਼ਾਰ ਖੁੱਲ੍ਹਦੇ ਹੀ ਸੈਂਸੈਕਸ ਨੇ 74,245 ਦਾ ਸਭ ਤੋਂ ਉੱਚਾ ਪੱਧਰ ਬਣਾ ਲਿਆ ਹੈ।
ਸੈਂਸੈਕਸ ਨੇ ਬਣਾਇਆ ਨਵਾਂ ਇਤਿਹਾਸਕ ਰਿਕਾਰਡ
ਅੱਜ ਬਾਜ਼ਾਰ ਖੁੱਲ੍ਹਣ ਤੋਂ ਤੁਰੰਤ ਬਾਅਦ ਬੀਐਸਈ ਸੈਂਸੈਕਸ ਨੇ 52 ਹਫ਼ਤਿਆਂ ਦਾ ਉੱਚ ਪੱਧਰ ਬਣਾਇਆ ਅਤੇ 74,245.17 ਦੇ ਪੱਧਰ ਨੂੰ ਛੂਹ ਲਿਆ, ਜੋ ਕਿ ਇਸ ਦਾ ਜੀਵਨ ਕਾਲ ਦਾ ਉੱਚ ਪੱਧਰ ਹੈ।
ਬੀਐਸਈ ਦਾ ਮਾਰਕੀਟ ਕੈਪ 4 ਲੱਖ ਕਰੋੜ ਰੁਪਏ ਦੇ ਨੇੜੇ
ਬੀਐਸਈ ਦਾ ਮਾਰਕੀਟ ਕੈਪ 392.46 ਲੱਖ ਕਰੋੜ ਰੁਪਏ ਤੱਕ ਪਹੁੰਚ ਗਿਆ ਹੈ ਅਤੇ ਅੱਜ ਇਸ 'ਤੇ ਵਪਾਰ ਕੀਤੇ ਗਏ 2992 ਸ਼ੇਅਰਾਂ ਵਿੱਚੋਂ 1964 ਸ਼ੇਅਰਾਂ ਵਿੱਚ ਵਾਧਾ ਦੇਖਿਆ ਜਾ ਰਿਹਾ ਹੈ। 941 ਸ਼ੇਅਰਾਂ 'ਚ ਗਿਰਾਵਟ ਹੈ ਅਤੇ 87 ਸ਼ੇਅਰਾਂ 'ਚ ਕੋਈ ਬਦਲਾਅ ਨਹੀਂ ਹੋਇਆ ਹੈ। 81 ਸ਼ੇਅਰਾਂ 'ਤੇ ਅੱਪਰ ਸਰਕਟ ਲਾਇਆ ਗਿਆ ਹੈ ਅਤੇ 103 ਸ਼ੇਅਰ ਲੋਅਰ ਸਰਕਟ ਦੇ ਹਮਲੇ ਦਾ ਸਾਹਮਣਾ ਕਰ ਰਹੇ ਹਨ।
PM Kisan : ਜਾਰੀ ਹੋਈ ਕਿਸਾਨ ਸਨਮਾਨ ਨਿਧੀ ਦੀ 16ਵੀਂ ਕਿਸ਼ਤ, ਤੁਹਾਡੇ ਖਾਤੇ ਵਿੱਚ ਪੈਸੇ ਆਏ ਜਾਂ ਨਹੀਂ, ਇੰਝ ਕਰੋ ਚੈੱਕ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :