ਪੜਚੋਲ ਕਰੋ
Advertisement
Nita Ambani Birthday special: ਮੁਕੇਸ਼ ਅੰਬਾਨੀ ਨੇ ਟ੍ਰੈਫਿਕ ਸਿਗਨਲ 'ਤੇ ਕਾਰ ਰੋਕ ਕੇ ਕੀਤਾ ਸੀ ਵਿਆਹ ਲਈ ਪ੍ਰਪੋਜ਼, ਜਾਣੋ ਇਹ ਕਿੱਸਾ
ਇੰਡੀਅਨ ਬਿਜ਼ਨੈਸ ਵੂਮੈਨ ਤੇ ਰਿਲਾਇੰਸ ਫਾਉਂਡੇਸ਼ਨ ਦੀ ਸੰਸਥਾਪਕ ਨੀਤਾ ਅੰਬਾਨੀ ਦਾ ਅੱਜ 57ਵਾਂ ਜਨਮ ਦਿਨ ਹੈ। ਉਦਯੋਗਪਤੀ ਤੇ ਦੇਸ਼ ਦੇ ਸਭ ਤੋਂ ਅਮੀਰ ਆਦਮੀ ਮੁਕੇਸ਼ ਅੰਬਾਨੀ ਦੀ ਪਤਨੀ ਨੀਤਾ ਧੀਰੂਭਾਈ ਅੰਬਾਨੀ, ਅੰਬਾਨੀ ਇੰਟਰਨੈਸ਼ਨਲ ਸਕੂਲ ਦੀ ਸੰਸਥਾਪਕ ਤੇ ਆਈਪੀਐਲ ਟੀਮ ਮੁੰਬਈ ਇੰਡੀਅਨਜ਼ ਦੀ ਕੋ-ਓਨਰ ਵੀ ਹੈ।
ਇੰਡੀਅਨ ਬਿਜ਼ਨੈਸ ਵੂਮੈਨ ਤੇ ਰਿਲਾਇੰਸ ਫਾਉਂਡੇਸ਼ਨ ਦੀ ਸੰਸਥਾਪਕ ਨੀਤਾ ਅੰਬਾਨੀ ਦਾ ਅੱਜ 57ਵਾਂ ਜਨਮ ਦਿਨ ਹੈ। ਉਦਯੋਗਪਤੀ ਤੇ ਦੇਸ਼ ਦੇ ਸਭ ਤੋਂ ਅਮੀਰ ਆਦਮੀ ਮੁਕੇਸ਼ ਅੰਬਾਨੀ ਦੀ ਪਤਨੀ ਨੀਤਾ ਧੀਰੂਭਾਈ ਅੰਬਾਨੀ, ਅੰਬਾਨੀ ਇੰਟਰਨੈਸ਼ਨਲ ਸਕੂਲ ਦੀ ਸੰਸਥਾਪਕ ਤੇ ਆਈਪੀਐਲ ਟੀਮ ਮੁੰਬਈ ਇੰਡੀਅਨਜ਼ ਦੀ ਕੋ-ਓਨਰ ਵੀ ਹੈ। ਨੀਤਾ ਦਾ ਜਨਮ 1 ਨਵੰਬਰ 1964 ਨੂੰ ਮੁੰਬਈ ਦੇ ਇੱਕ ਮੱਧ ਵਰਗੀ ਪਰਿਵਾਰ ਵਿੱਚ ਹੋਇਆ ਸੀ। ਮੁਕੇਸ਼ ਅੰਬਾਨੀ ਤੇ ਨੀਤਾ ਦੇ ਵਿਆਹ ਦੀ ਕਹਾਣੀ ਵੀ ਬਹੁਤ ਦਿਲਚਸਪ ਹੈ।
ਨੀਤਾ ਅੰਬਾਨੀ ਨੂੰ ਬਚਪਨ ਤੋਂ ਹੀ ਕਲਾਸੀਕਲ ਡਾਂਸ ਦਾ ਸ਼ੌਂਕ ਸੀ। ਉਸ ਦੀ ਮਾਂ ਚਾਹੁੰਦੀ ਸੀ ਕਿ ਉਹ ਇੱਕ ਚਾਰਟਰਡ ਅਕਾਊਂਟੈਂਟ ਬਣੇ। ਨੀਤਾ ਦੇ ਡਾਂਸ ਪ੍ਰਤੀ ਜਾਨੂੰਨ ਨੂੰ ਵੇਖਦਿਆਂ, ਉਸ ਦੀ ਮਾਂ ਨੇ 8 ਸਾਲ ਦੀ ਉਮਰ ਤੋਂ ਹੀ ਉਸ ਨੂੰ ਭਰਤਨਾਟਿਅਮ ਸਿਖਾਉਣਾ ਸ਼ੁਰੂ ਕਰ ਦਿੱਤਾ। ਨੀਤਾ ਨੇ ਟੀਚਿੰਗ ਤੇ ਇੰਟੀਰੀਅਰ ਡਿਜ਼ਾਈਨਰ ਦੀ ਡਿਗਰੀ ਵੀ ਹਾਸਲ ਕੀਤੀ ਹੈ।
ਧੀਰੂਭਾਈ ਅੰਬਾਨੀ ਨੇ ਕਰਚਰਲ ਪ੍ਰੋਗਰਾਮ ਕੀਤਾ ਸੀ ਪਸੰਦ:
ਨੀਤਾ ਅੰਬਾਨੀ ਨਰਾਤਿਆਂ ਮੌਕੇ ਇਕ ਸਭਿਆਚਾਰਕ ਪ੍ਰੋਗਰਾਮ 'ਚ ਹਿੱਸਾ ਲੈ ਰਹੀ ਸੀ। ਧੀਰੂਭਾਈ ਅੰਬਾਨੀ ਤੇ ਕੋਕੀਲਾਬੇਨ ਵੀ ਇਸੇ ਪ੍ਰੋਗਰਾਮ 'ਚ ਆਏ ਸੀ। ਉਨ੍ਹਾਂ ਨੂੰ ਨੀਤਾ ਦਾ ਡਾਂਸ ਬਹੁਤ ਪਸੰਦ ਆਇਆ, ਤਾਂ ਉਨ੍ਹਾਂ ਆਰਗੇਨਾਈਜ਼ਰਸ ਤੋਂ ਨੀਤਾ ਬਾਰੇ ਜਾਣਕਾਰੀ ਹਾਸਲ ਕੀਤੀ।
Birthday Special: 47 ਸਾਲ ਦੀ ਹੋਈ ਐਸ਼ਵਰਿਆ ਰਾਏ, ਮਿਸ ਵਰਲਡ ਬਣਨ ਤੋਂ ਲੈ ਕੇ ਹੁਣ ਤੱਕ ਅਜਿਹਾ ਸੀ ਸਫ਼ਰਨਾਮਾ
ਮੁਕੇਸ਼ ਅੰਬਾਨੀ ਨੇ ਫ਼ਿਲਮੀ ਅੰਦਾਜ਼ 'ਚ ਕੀਤਾ ਪ੍ਰਪੋਜ਼:
ਮੁਕੇਸ਼ ਅੰਬਾਨੀ ਨੂੰ ਨੀਤਾ ਦੇ ਵਿਆਹ ਦੇ ਪ੍ਰਸਤਾਵ ਦੀ ਘਟਨਾ ਵੀ ਦਿਲਚਸਪ ਹੈ। ਜਦੋਂ ਮੁਕੇਸ਼ ਅਤੇ ਨੀਤਾ ਮੁੰਬਈ ਦੇ ਪੇਡਰ ਰੋਡ ਤੋਂ ਕਾਰ ਰਾਹੀਂ ਜਾ ਰਹੇ ਸੀ ਤਾਂ ਕਾਰ ਇਕ ਸਿਗਨਲ 'ਤੇ ਰੁਕੀ। ਕਾਰ ਰੁਕਣ ਤੋਂ ਬਾਅਦ, ਮੁਕੇਸ਼ ਨੇ ਪੁੱਛਿਆ, "ਕੀ ਤੁਸੀਂ ਮੇਰੇ ਨਾਲ ਵਿਆਹ ਕਰੋਗੇ?"
ਇਸ ਦੌਰਾਨ, ਜਦੋਂ ਸਿਗਨਲ ਹਰਾ ਹੋਇਆ, ਤਾਂ ਬਹੁਤ ਸਾਰੇ ਵਾਹਨ ਪਿੱਛਿਓਂ ਹਾਰਨ ਵਜਾਉਣ ਲੱਗੇ। ਇਸ ਵੇਲੇ ਨੀਤਾ ਨੇ ਵਾਹਨ ਚਲਾਉਣ ਲਈ ਕਿਹਾ, ਤਾਂ ਮੁਕੇਸ਼ ਨੇ ਜਵਾਬ ਮਿਲਣ 'ਤੇ ਕਾਰ ਚਲਾਉਣ ਲਈ ਕਿਹਾ। ਇਸ 'ਤੇ ਨੀਤਾ ਨੇ ਵਿਆਹ ਲਈ ਹਾਂ ਕਹਿ ਦਿੱਤਾ। ਇਸ ਤੋਂ ਬਾਅਦ ਮੁਕੇਸ਼ ਅੰਬਾਨੀ ਨੇ ਗੱਡੀ ਚਲਾਉਣੀ ਸ਼ੁਰੂ ਕਰ ਦਿੱਤੀ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Follow ਕਾਰੋਬਾਰ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਦੇਸ਼
Advertisement