Spices Price : ਹੁਣ ਮਸਾਲਿਆਂ ਦੀਆਂ ਕੀਮਤਾਂ ਨੇ ਛੂਹਿਆ ਅਸਮਾਨ, ਫੀਕਾ ਹੋਇਆ ਖਾਣੇ ਦਾ ਸਵਾਦ, ਗਰਮ ਸਮਾਲਾ ਤਾਂ ਪਹੁੰਚ ਤੋਂ ਵੀ ਦੂਰ
Spices Price Rising: ਮਹਿੰਗਾਈ ਤੋਂ ਪ੍ਰੇਸ਼ਾਨ ਆਮ ਲੋਕਾਂ ਨੂੰ ਹੁਣ ਮਸਾਲਿਆਂ ਲਈ ਵੀ ਜ਼ਿਆਦਾ ਕੀਮਤ ਦੇਣੀ ਪਵੇਗੀ। ਟਮਾਟਰ-ਸਬਜ਼ੀਆਂ ਤੋਂ ਬਾਅਦ ਹੁਣ ਮਸਾਲਿਆਂ ਦੀਆਂ ਵਧਦੀਆਂ ਕੀਮਤਾਂ ਭੋਜਨ ਦਾ ਸਵਾਦ ਵਿਗਾੜਨ 'ਤੇ ਤੁਲੀਆਂ ਹੋਈਆਂ ਹਨ।
Spices Price Hike: ਦੇਸ਼ ਵਿੱਚ ਟਮਾਟਰ ਦੇ ਨਾਲ-ਨਾਲ ਸਬਜ਼ੀਆਂ ਦੀ ਮਹਿੰਗਾਈ ਨੇ ਆਮ ਲੋਕਾਂ ਦੇ ਪਸੀਨੇ ਛੁਡਾ ਦਿੱਤੇ ਹਨ। ਜਿੱਥੇ ਟਮਾਟਰ ਦੇ ਭਾਅ 150-160 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਏ ਹਨ, ਉਥੇ ਸਬਜ਼ੀਆਂ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ। ਕਿਉਂਕਿ ਹੁਣ ਭਾਰਤੀ ਰਸੋਈ ਦਾ ਸਭ ਤੋਂ ਅਹਿਮ ਹਿੱਸਾ ਮਸਾਲਿਆਂ ਦੀਆਂ ਕੀਮਤਾਂ 'ਚ ਵੀ ਬੇਤਹਾਸ਼ਾ ਵਾਧਾ ਹੋ ਰਿਹਾ ਹੈ। ਭੋਜਨ ਨੂੰ ਸੁਆਦ ਦੇਣ ਵਾਲੇ ਭਾਰਤੀ ਰਸੋਈ ਦੀ ਸ਼ਾਨ ਮੰਨੇ ਜਾਣ ਵਾਲੇ ਮਸਾਲੇ ਹੁਣ ਆਮ ਆਦਮੀ ਨੂੰ ਮਹਿੰਗਾਈ ਦੀ ਮਾਰ ਦੇ ਰਹੇ ਹਨ।
ਕਈ ਮਸਾਲਿਆਂ ਦੇ ਰੇਚ ਲਗਪਗ ਹੋਈਆਂ ਦੁੱਗਣੀਆਂ
ET Now (ਈਟੀ ਨਾਓ) ਦੀ ਇੱਕ ਰਿਪੋਰਟ ਦੇ ਅਨੁਸਾਰ, ਮੁੰਬਈ ਦੀ ਮਸਾਲਾ ਮੰਡੀ ਵਿੱਚ ਮਸਾਲਿਆਂ ਦੀਆਂ ਕੀਮਤਾਂ ਵਿੱਚ ਅਚਾਨਕ ਵਾਧਾ ਹੋਇਆ ਹੈ ਤੇ ਪਿਛਲੇ 15 ਦਿਨਾਂ ਵਿੱਚ ਹੀ ਕੀਮਤਾਂ ਵਿੱਚ ਜ਼ਬਰਦਸਤ ਵਾਧਾ ਹੋਇਆ ਹੈ। ਇੱਥੇ ਮਸਾਲਿਆਂ ਦੀਆਂ ਕੀਮਤਾਂ 'ਤੇ ਨਜ਼ਰ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਕਈ ਮਸਾਲਿਆਂ ਦੇ ਭਾਅ ਲਗਭਗ ਦੁੱਗਣੇ ਹੋ ਗਏ ਹਨ। ਜਾਣੋ ਮਸਾਲਿਆਂ ਦੇ ਪੁਰਾਣੇ ਤੇ ਨਵੇਂ ਰੇਟਾਂ ਵਿੱਚ ਅੰਤਰ।
ਮਸਾਲਿਆਂ ਦੇ ਤਾਜ਼ਾ ਰੇਟ ਬਨਾਮ ਪੁਰਾਣੀਆਂ ਕੀਮਤਾਂ
>> ਕਸ਼ਮੀਰੀ ਮਿਰਚ ਜੋ ਪਹਿਲਾਂ 300-500 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਮਿਲਦੀ ਸੀ, ਹੁਣ 500-700 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਮਿਲ ਰਹੀ ਹੈ।
>> ਜੀਰਾ ਇਸ ਸਮੇਂ ਪ੍ਰਚੂਨ ਬਾਜ਼ਾਰ 'ਚ 800 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਉਪਲਬਧ ਹੈ ਤੇ ਥੋਕ ਬਾਜ਼ਾਰ 'ਚ ਇਸ ਦਾ ਰੇਟ 550-680 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਿਆ ਹੈ।
>> ਭੋਜਨ ਦਾ ਸੁਆਦ ਵਧਾਉਣ ਵਾਲਾ ਗਰਮ ਮਸਾਲੇ ਵਿੱਚ ਇਸ ਸਾਲ ਹੁਣ ਤੱਕ ਇਸ ਦੀ ਕੀਮਤ 72-80 ਫੀਸਦੀ ਤੱਕ ਵਧ ਚੁੱਕਾ ਹੈ।
>> ਹਲਦੀ ਦੀਆਂ ਕੀਮਤਾਂ ਵਿੱਚ ਵੀ ਲਗਾਤਾਰ ਵਾਧਾ ਹੋਇਆ ਹੈ ਤੇ ਇਹ ਮੁੱਖ ਤੌਰ 'ਤੇ ਆਂਧਰਾ ਪ੍ਰਦੇਸ਼, ਮਹਾਰਾਸ਼ਟਰ ਅਤੇ ਯੂਪੀ ਵਿੱਚ ਲੋਕਾਂ ਲਈ ਤੇਜ਼ੀ ਨਾਲ ਉਪਲਬਧ ਹਨ।
ਕਿਉਂ ਵਧ ਰਹੀਆਂ ਹਨ ਮਸਾਲਿਆਂ ਦੀਆਂ ਕੀਮਤਾਂ?
ਫਿਲਹਾਲ ਦੇਸ਼ 'ਚ ਮਾਨਸੂਨ ਦਾ ਸੀਜ਼ਨ ਚੱਲ ਰਿਹਾ ਹੈ ਪਰ ਇਸ ਸਾਲ 'ਅਲ ਨੀਨੋ ਈਅਰ' ਹੋਣ ਦੀ ਭਵਿੱਖਬਾਣੀ ਕੀਤੀ ਗਈ ਹੈ, ਜਿਸ ਕਾਰਨ ਕਈ ਤਰ੍ਹਾਂ ਦੀਆਂ ਫਸਲਾਂ 'ਤੇ ਮਾੜਾ ਅਸਰ ਪਵੇਗਾ। ਮਸਾਲਿਆਂ ਦੀ ਮਹਿੰਗਾਈ ਦੇ ਪਿੱਛੇ ਇਸ ਵਾਰ ਘੱਟ ਬਿਜਾਈ ਤੇ ਘਟ ਉਤਪਾਦਨ ਨੂੰ ਕਾਰਨ ਦੱਸਿਆ ਜਾ ਰਿਹਾ ਹੈ। ਹਾਲਾਂਕਿ ਦੇਸ਼ 'ਚ ਮਸਾਲਿਆਂ ਦੀਆਂ ਕੀਮਤਾਂ 'ਚ ਹੌਲੀ-ਹੌਲੀ ਵਾਧਾ ਹੋਣ ਦੀਆਂ ਖਬਰਾਂ ਪਹਿਲਾਂ ਵੀ ਆ ਚੁੱਕੀਆਂ ਹਨ ਪਰ ਇਸ ਸਮੇਂ ਕੀਮਤਾਂ 'ਚ ਅਜਿਹਾ ਅਚਾਨਕ ਵਾਧਾ ਹੋਇਆ ਹੈ, ਜੋ ਹੈਰਾਨ ਕਰਨ ਵਾਲੀ ਗੱਲ ਹੈ।