Share Market Closing: ਦਲਾਲ ਸਟਰੀਟ 'ਤੇ ਹਫੜਾ-ਦਫੜੀ, ਸੈਂਸੈਕਸ-ਨਿਫਟੀ ਡਿੱਗਿਆ, 4 ਲੱਖ ਕਰੋੜ ਰੁਪਏ ਦਾ ਨੁਕਸਾਨ
Share Market Closing 3 May: ਸੈਂਸੈਕਸ ਅਤੇ ਨਿਫਟੀ ਭਾਰੀ ਗਿਰਾਵਟ ਨਾਲ ਬੰਦ ਹੋਏ। ਸੈਂਸੈਕਸ 732.96 ਅੰਕ ਅਤੇ ਨਿਫਟੀ ਵੀ 172.35 ਅੰਕ ਡਿੱਗਿਆ ਹੈ।
Share Market Closing 3 May: ਸ਼ੇਅਰ ਬਾਜ਼ਾਰ ਤੇ ਨਿਵੇਸ਼ਕਾਂ ਲਈ ਸ਼ੁੱਕਰਵਾਰ ਦਾ ਦਿਨ ਬਹੁਤ ਮਾੜਾ ਸਾਬਤ ਹੋਇਆ ਹੈ। ਸੈਂਸੈਕਸ ਅਤੇ ਨਿਫਟੀ ਭਾਰੀ ਨੁਕਸਾਨ ਦੇ ਨਾਲ ਬੰਦ ਹੋਏ। ਸੈਂਸੈਕਸ 732.96 ਅੰਕ ਡਿੱਗ ਕੇ 73878.15 ਅੰਕ 'ਤੇ ਬੰਦ ਹੋਇਆ। ਨਿਫਟੀ ਵੀ 172.35 ਅੰਕ ਡਿੱਗ ਕੇ 22475.85 'ਤੇ ਬੰਦ ਹੋਇਆ। ਬੀਐਸਈ 'ਤੇ ਸੂਚੀਬੱਧ ਕੰਪਨੀਆਂ ਦਾ ਮਾਰਕੀਟ ਕੈਪ ਵੀ ਲਗਭਗ 4.25 ਲੱਖ ਕਰੋੜ ਰੁਪਏ ਘਟਿਆ ਹੈ।ਨਿਵੇਸ਼ਕਾਂ ਨੂੰ ਕਰੀਬ 4 ਲੱਖ ਕਰੋੜ ਰੁਪਏ ਦਾ ਝਟਕਾ ਲੱਗਾ ਹੈ।
ਇਹ ਗਿਰਾਵਟ ਸਿਰਫ਼ ਭਾਰਤ ਤੱਕ ਹੀ ਸੀਮਤ ਨਹੀਂ ਸੀ। ਏਸ਼ੀਆ ਦੇ ਸਾਰੇ ਸ਼ੇਅਰ ਬਾਜ਼ਾਰ ਵੀ ਬੁਰੀ ਤਰ੍ਹਾਂ ਡਿੱਗ ਗਏ ਹਨ। ਜਾਪਾਨ ਦਾ ਨਿੱਕੇਈ, ਚੀਨ ਦਾ ਸ਼ੰਘਾਈ ਕੰਪੋਜ਼ਿਟ ਅਤੇ ਦੱਖਣੀ ਕੋਰੀਆ ਦਾ ਕੋਸਪੀ ਵੀ ਡਿੱਗਿਆ ਹੈ। ਰਿਲਾਇੰਸ ਇੰਡਸਟਰੀਜ਼, ਐੱਲਐਂਡਟੀ, ਐੱਚ.ਡੀ.ਐੱਫ.ਸੀ. ਬੈਂਕ ਅਤੇ ਭਾਰਤੀ ਏਅਰਟੈੱਲ ਦੇ ਸ਼ੇਅਰਾਂ 'ਚ ਵੱਡੀ ਗਿਰਾਵਟ ਦਰਜ ਕੀਤੀ ਗਈ। ਇਸ ਦਾ ਅਸਰ ਪੂਰੇ ਬਾਜ਼ਾਰ 'ਤੇ ਦੇਖਣ ਨੂੰ ਮਿਲਿਆ।
ਸ਼ੁੱਕਰਵਾਰ ਸਟਾਕ ਮਾਰਕੀਟ 'ਤੇ ਇੱਕ ਬਹੁਤ ਹੀ ਅਜੀਬ ਦਿਨ ਸੀ। ਭਾਰਤੀ ਸ਼ੇਅਰ ਬਾਜ਼ਾਰਾਂ ਦੀ ਸ਼ੁਰੂਆਤ ਸ਼ੁੱਕਰਵਾਰ ਨੂੰ ਧਮਾਕੇ ਨਾਲ ਹੋਈ। ਸ਼ਾਮ ਤੱਕ ਇਹ ਵੱਡੀ ਗਿਰਾਵਟ ਵਿੱਚ ਬਦਲ ਗਿਆ। ਨਿਫਟੀ ਨੇ ਸਵੇਰੇ ਆਪਣਾ ਸਰਵਕਾਲੀ ਉੱਚ ਪੱਧਰ ਬਣਾ ਲਿਆ ਸੀ। ਇਹ 22,787.70 ਦੇ ਨਵੇਂ ਉੱਚ ਪੱਧਰ 'ਤੇ ਪਹੁੰਚ ਗਿਆ ਸੀ। ਬੀ.ਐੱਸ.ਈ. ਦਾ ਸੈਂਸੈਕਸ 406.71 ਅੰਕ ਜਾਂ 0.55 ਫੀਸਦੀ ਦੇ ਵਾਧੇ ਨਾਲ 75,017 ਦੇ ਪੱਧਰ 'ਤੇ ਖੁੱਲ੍ਹਿਆ। NSE ਦਾ ਨਿਫਟੀ 118.15 ਅੰਕ ਜਾਂ 0.52 ਫੀਸਦੀ ਦੇ ਵਾਧੇ ਨਾਲ 22,766 'ਤੇ ਖੁੱਲ੍ਹਿਆ।
ਕੋਲ ਇੰਡੀਆ, ਗ੍ਰਾਸੀਮ, ਓਐਨਜੀਸੀ, ਅਪੋਲੋ ਹਸਪਤਾਲ ਅਤੇ ਹਿੰਡਾਲਕੋ ਐਨਐਸਈ 'ਤੇ ਸਭ ਤੋਂ ਵੱਧ ਲਾਭ ਲੈਣ ਵਾਲੇ ਸਨ ਜਦੋਂ ਕਿ ਐਲ ਐਂਡ ਟੀ, ਮਾਰੂਤੀ, ਨੇਸਲੇ ਇੰਡੀਆ, ਰਿਲਾਇੰਸ ਅਤੇ ਭਾਰਤੀ ਏਅਰਟੈੱਲ ਚੋਟੀ ਦੇ ਘਾਟੇ ਵਾਲਿਆਂ ਦੀ ਸੂਚੀ ਵਿੱਚ ਸ਼ਾਮਲ ਸਨ। ਦੂਜੇ ਪਾਸੇ, ਬੀਐਸਈ 'ਤੇ, ਕੋਫੋਰਜ ਲਿਮਟਿਡ, ਵੋਲਟ ਏਐਮਪੀ ਟ੍ਰਾਂਸਫਾਰਮਰ, ਐਪਟੈਕ ਲਿਮਟਿਡ, ਲੋਇਡਜ਼ ਇੰਜਨੀਅਰਿੰਗ ਅਤੇ ਕਿਰਲੋਸਕਰ ਸਭ ਤੋਂ ਵੱਧ ਲਾਭ ਪ੍ਰਾਪਤ ਕਰਨ ਵਾਲੇ ਸਨ ਜਦੋਂ ਕਿ ਹਿੰਦੁਸਤਾਨ ਜ਼ਿੰਕ, ਬਲੂ ਡਾਰਟ, ਜੀਐਮਡੀਸੀ ਲਿਮਟਿਡ, ਅਜੰਤਾ ਫਾਰਮਜ਼ ਅਤੇ ਆਈਸੀਆਈਐਲ ਦੇ ਨਾਮ ਚੋਟੀ ਦੇ ਨੁਕਸਾਨ ਦੀ ਸੂਚੀ ਵਿੱਚ ਸਨ।