Stock Market Today 24 June 2025: ਈਰਾਨ-ਇਜ਼ਰਾਈਲ ਸੀਜ਼ਫਾਇਰ ਦੀ ਖ਼ਬਰ ਨਾਲ 10 ਸਕਿੰਟ 'ਚ 4 ਲੱਖ ਕਰੋੜ ਦੀ ਕਮਾਈ, ਸੈਂਸੈਕਸ 900 ਅੰਕ ਚੜ੍ਹਿਆ, ਨਿਫਟੀ 25200 ਤੋਂ ਪਾਰ
ਜਿੱਥੇ ਕੱਲ ਸ਼ੇਅਰ ਬਾਜ਼ਾਰ 'ਚ ਮੰਦੀ ਦੇਖਣ ਨੂੰ ਮਿਲੀ ਸੀ। ਉੱਥੇ ਹੀ ਅੱਜ ਮੰਗਲਵਾਰ 24 ਜੂਨ 2025 ਦੀ ਸਵੇਰ ਕਰੀਬ 9 ਵੱਜ ਕੇ 20 ਮਿੰਟ 'ਤੇ BSE ਦਾ 30 ਅੰਕਾਂ ਵਾਲਾ ਸੈਂਸੈਕਸ 890 ਅੰਕ, ਯਾਨੀ 1.09 ਫੀਸਦੀ ਚੜ੍ਹ ਕੇ 82,787.49 ਦੇ ਪੱਧਰ..

ਮਿਡਲ ਈਸਟ ਵਿੱਚ ਚੱਲ ਰਹੀ ਜੰਗ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਕੀਤੇ ਗਏ ਸੀਜ਼ਫਾਇਰ ਦੇ ਐਲਾਨ ਨਾਲ ਇਹ ਉਮੀਦ ਜ਼ਾਹਿਰ ਹੋਈ ਹੈ ਕਿ ਹੁਣ ਇਹ ਜੰਗ ਖ਼ਤਮ ਹੋ ਸਕਦੀ ਹੈ। ਇਸ ਦੇ ਬਾਅਦ ਕੱਚੇ ਤੇਲ ਤੋਂ ਲੈ ਕੇ ਪਿਛਲੇ ਕੁਝ ਦਿਨਾਂ ਤੋਂ ਸ਼ੇਅਰ ਬਾਜ਼ਾਰ ਵਿੱਚ ਆ ਰਹੀ ਗਿਰਾਵਟ ਨੂੰ ਵੀ ਵੱਡੀ ਰਾਹਤ ਮਿਲੀ ਹੈ। ਏਸ਼ੀਆਈ ਮਾਰਕੀਟਾਂ ਤੋਂ ਲੈ ਕੇ ਦੇਸ਼ ਦੇ ਅੰਦਰੂਨੀ ਸ਼ੇਅਰ ਬਾਜ਼ਾਰ ਤੱਕ ਜ਼ਬਰਦਸਤ ਚਮਕ ਵੇਖਣ ਨੂੰ ਮਿਲ ਰਹੀ ਹੈ। ਰਾਸ਼ਟਰਪਤੀ ਟਰੰਪ ਨੇ ਦਾਅਵਾ ਕੀਤਾ ਹੈ ਕਿ ਈਰਾਨ ਅਤੇ ਇਜ਼ਰਾਈਲ ਦੋਵੇਂ ਹੀ ਮੁਲਕ ਹੁਣ ਪੂਰਨ ਸੀਜ਼ਫਾਇਰ ਲਈ ਤਿਆਰ ਹੋ ਗਏ ਹਨ। ਇੱਥੇ ਹੀ ਦੱਸ ਦਈਏ ਅਮਰੀਕੀ ਵੱਲੋਂ ਕੀਤੇ ਐਕਟ ਕਰਕੇ ਬੀਤੇ ਦਿਨ ਰੁਪਇਆ ਅਤੇ ਸ਼ੇਅਰ ਬਾਜ਼ਾਰ ਦਾ ਕਾਫੀ ਬੁਰਾ ਹਾਲ ਦੇਖਣ ਨੂੰ ਮਿਲਿਆ ਸੀ।
ਇਸ ਖ਼ਬਰ ਦੇ ਆਉਂਦੇ ਹੀ ਹਫ਼ਤੇ ਦੇ ਦੂਜੇ ਕਾਰੋਬਾਰੀ ਦਿਨ, ਮੰਗਲਵਾਰ 24 ਜੂਨ 2025 ਦੀ ਸਵੇਰ ਕਰੀਬ 9 ਵੱਜ ਕੇ 20 ਮਿੰਟ 'ਤੇ BSE ਦਾ 30 ਅੰਕਾਂ ਵਾਲਾ ਸੈਂਸੈਕਸ 890 ਅੰਕ, ਯਾਨੀ 1.09 ਫੀਸਦੀ ਚੜ੍ਹ ਕੇ 82,787.49 ਦੇ ਪੱਧਰ 'ਤੇ ਖੁਲਿਆ। ਇਸ ਤੋਂ ਬਾਅਦ ਸੈਂਸੈਕਸ 900 ਅੰਕ ਤੱਕ ਹੋਰ ਉੱਪਰ ਚਲਿਆ ਗਿਆ। ਦੂਜੇ ਪਾਸੇ, NSE ਦਾ ਨਿਫਟੀ 50 ਵੀ 255.70 ਅੰਕ, ਯਾਨੀ 1.02 ਫੀਸਦੀ ਵਧ ਕੇ 25,227.60 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ।
ਸਮਾਲਕੈਪ ਅਤੇ ਮਿਡਕੈਪ ਸ਼ੇਅਰਾਂ 'ਚ ਹੋ ਰਹੀ ਭਾਰੀ ਖਰੀਦਦਾਰੀ ਕਾਰਨ ਸਾਰੇ ਸਟਾਕ ਹਰੇ ਨਜ਼ਰ ਆ ਰਹੇ ਹਨ। ਜੇਕਰ ਕੁੱਲ ਤਸਵੀਰ ਵੇਖੀਏ ਤਾਂ BSE 'ਤੇ ਦਰਜ ਕੰਪਨੀਆਂ ਦੀ ਮਾਰਕੀਟ ਵੈਲਯੂ 4.42 ਲੱਖ ਕਰੋੜ ਵਧ ਗਈ ਹੈ, ਜਿਸ ਦਾ ਮਤਲਬ ਇਹ ਹੈ ਕਿ ਸਿਰਫ 10 ਮਿੰਟਾਂ ਦੇ ਅੰਦਰ-ਅੰਦਰ ਨਿਵੇਸ਼ਕਾਂ ਦੀ ਸੰਪਤੀ 'ਚ 4 ਲੱਖ ਕਰੋੜ ਰੁਪਏ ਤੋਂ ਵੱਧ ਦਾ ਇਜ਼ਾਫਾ ਹੋਇਆ। ਦੂਜੇ ਪਾਸੇ, ਪੱਛਮੀ ਏਸ਼ੀਆ ਵਿੱਚ ਸ਼ਾਂਤੀ ਆਉਣ ਤੋਂ ਬਾਅਦ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਵੀ ਮੰਗਲਵਾਰ ਨੂੰ ਭਾਰੀ ਗਿਰਾਵਟ ਆਈ, ਜਿਸ ਨਾਲ ਅੰਤਰਰਾਸ਼ਟਰੀ ਪੱਧਰ 'ਤੇ ਵੀ ਰਾਹਤ ਦਾ ਸਾਹ ਲਿਆ।
ਸ਼ੇਅਰ ਬਜ਼ਾਰ ਵਿੱਚ ਆਈ ਚੜ੍ਹਾਅ ਦੌਰਾਨ ਅਡਾਨੀ ਪੋਰਟਸ ਸਭ ਤੋਂ ਵੱਧ ਫਾਇਦੇ ਵਾਲਾ ਸਟਾਕ ਰਿਹਾ, ਜਿਸ ਵਿੱਚ 4.43 ਫੀਸਦੀ ਦਾ ਇਜ਼ਾਫਾ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਅਲਟ੍ਰਾਟੈੱਕ ਸੀਮੈਂਟ 2.42%, ਲਾਰਸਨ ਐਂਡ ਟਰਬੋ 2.18%, ਮਹਿੰਦਰਾ ਐਂਡ ਮਹਿੰਦਰਾ 2.11% ਅਤੇ ਸਟੇਟ ਬੈਂਕ ਆਫ਼ ਇੰਡੀਆ ਦੇ ਸ਼ੇਅਰ 1.65% ਚੜ੍ਹੇ। ਜਿਨ੍ਹਾਂ ਸਟਾਕਾਂ ਵਿੱਚ ਅੱਜ ਗਿਰਾਵਟ ਆਈ, ਉਨ੍ਹਾਂ ਵਿੱਚ ਐਨ.ਟੀ.ਪੀ.ਸੀ. 3.60%, ਭਾਰਤ ਇਲੈਕਟ੍ਰੋਨਿਕਸ 0.62% ਅਤੇ ਟ੍ਰੈਂਟ 0.28% ਘਟੇ।
ਇਥੇ, ਸੀਜ਼ਫ਼ਾਇਰ ਦੇ ਐਲਾਨ ਤੋਂ ਬਾਅਦ ਮੰਗਲਵਾਰ ਨੂੰ ਕੱਚੇ ਤੇਲ (ਕਰੂਡ ਆਇਲ) ਦੇ ਦਾਮਾਂ 'ਚ ਭਾਰੀ ਗਿਰਾਵਟ ਦਰਜ ਕੀਤੀ ਗਈ। ਬ੍ਰੈਂਟ ਕਰੂਡ ਫਿਊਚਰਜ਼ 5.53 ਡਾਲਰ (7.2 ਫੀਸਦੀ) ਘਟ ਕੇ 71.48 ਡਾਲਰ ਪ੍ਰਤੀ ਬੈਰਲ 'ਤੇ ਬੰਦ ਹੋਇਆ।
ਉਥੇ ਹੀ, ਅਮਰੀਕੀ ਵੈਸਟ ਟੈਕਸਾਸ ਇੰਟਰਮੀਡੀਏਟ ਕਰੂਡ (WTI) ਵੀ 68.51 ਡਾਲਰ ਪ੍ਰਤੀ ਬੈਰਲ 'ਤੇ ਬੰਦ ਹੋਇਆ। ਇਸ ਤੋਂ ਪਹਿਲਾਂ ਕਈ ਮਾਰਕੀਟ ਵਿਸ਼ੇਸ਼ਗਿਆਂ ਨੇ ਕਰੂਡ ਆਇਲ ਦੀ ਕੀਮਤ 110 ਤੋਂ 120 ਡਾਲਰ ਪ੍ਰਤੀ ਬੈਰਲ ਤੱਕ ਪਹੁੰਚਣ ਦੀ ਸੰਭਾਵਨਾ ਜਤਾਈ ਸੀ।





















