ਪੜਚੋਲ ਕਰੋ

BCCI Income: ਦੁਨੀਆ ਦਾ ਸਭ ਤੋਂ ਅਮੀਰ ਕ੍ਰਿਕਟ ਬੋਰਡ BCCI ਹੋਇਆ ਹੋਰ ਅਮੀਰ; 27,000 ਕਰੋੜ ਤੋਂ ਵੱਧ ਦੀ ਬੰਪਰ ਕਮਾਈ, ਟੈਕਸ ਵੀ ਕੀਤਾ ਅਦਾ

BCCI Income: ਬੀਸੀਸੀਆਈ ਦੀ ਬੰਪਰ ਕਮਾਈ ਦਾ ਅਧਿਕਾਰਤ ਅੰਕੜਾ ਸਾਹਮਣੇ ਆਇਆ ਹੈ ਜੋ ਸਰਕਾਰ ਦੁਆਰਾ ਦਿੱਤਾ ਗਿਆ ਹੈ। ਇਸ ਦੀ ਆਮਦਨ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ।

BCCI Revanue: ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੁਨੀਆ ਦਾ ਸਭ ਤੋਂ ਅਮੀਰ ਕ੍ਰਿਕਟ ਬੋਰਡ ਹੈ ਅਤੇ ਇਸ ਨੇ ਕਮਾਈ ਦੇ ਮਾਮਲੇ 'ਚ ਇੱਕ ਵਾਰ ਫਿਰ ਆਪਣਾ ਦਬਦਬਾ ਦਿਖਾਇਆ ਹੈ। ਬੀਸੀਸੀਆਈ ਨੇ ਪੰਜ ਸਾਲਾਂ ਵਿੱਚ 27,000 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਹੈ। ਵਿੱਤੀ ਸਾਲ 2018-2022 ਦੇ ਪੰਜ ਸਾਲਾਂ ਦੌਰਾਨ, ਬੀਸੀਸੀਆਈ ਨੂੰ ਕੁੱਲ 27,411 ਕਰੋੜ ਰੁਪਏ ਤੋਂ ਵੱਧ ਦਾ ਮਾਲੀਆ ਪ੍ਰਾਪਤ ਹੋਇਆ ਹੈ। ਵਿੱਤ ਰਾਜ ਮੰਤਰੀ ਪੰਕਜ ਚੌਧਰੀ ਨੇ ਰਾਜ ਸਭਾ ਵਿੱਚ ਇਹ ਜਾਣਕਾਰੀ ਦਿੱਤੀ।

ਕਿਥੋਂ ਹੋਈ ਹੈ ਬੀਸੀਸੀਆਈ ਨੂੰ ਇਹ ਬੰਪਰ ਕਮਾਈ

ਰਾਜ ਸਭਾ 'ਚ ਜਾਣਕਾਰੀ ਦਿੰਦੇ ਹੋਏ ਪੰਕਜ ਚੌਧਰੀ ਨੇ ਕਿਹਾ ਕਿ ਬੀਸੀਸੀਆਈ ਨੂੰ ਇਹ ਆਮਦਨ ਇੰਟਰਨੈਸ਼ਨਲ ਕ੍ਰਿਕਟ ਕੌਂਸਲ (ICC) ਦੇ ਮੀਡੀਆ ਅਧਿਕਾਰਾਂ, ਸਪਾਂਸਰਸ਼ਿਪ ਅਤੇ ਰੈਵੇਨਿਊ ਸ਼ੇਅਰਾਂ ਰਾਹੀਂ ਮਿਲੀ ਹੈ। ਪੰਕਜ ਚੌਧਰੀ ਨੇ ਇਹ ਜਾਣਕਾਰੀ ਸ਼ਿਵ ਸੈਨਾ (ਊਧਵ ਠਾਕਰੇ ਧੜੇ) ਦੇ ਸੰਸਦ ਮੈਂਬਰ ਅਨਿਲ ਦੇਸਾਈ ਦੇ ਸਵਾਲ ਦੇ ਜਵਾਬ 'ਚ ਦਿੱਤੀ। ਅਨਿਲ ਦੇਸਾਈ ਨੇ ਸੰਸਦ 'ਚ ਸਵਾਲ ਪੁੱਛਿਆ ਸੀ ਕਿ ਕੀ ਕੇਂਦਰ ਸਰਕਾਰ ਨੂੰ ਪਤਾ ਹੈ ਕਿ ਬੀਸੀਸੀਆਈ ਦੁਨੀਆ ਦੀ ਦੂਜੀ ਸਭ ਤੋਂ ਅਮੀਰ ਖੇਡ ਸੰਸਥਾ ਹੈ? ਇਸ ਤੋਂ ਇਲਾਵਾ ਉਨ੍ਹਾਂ ਨੇ ਸਰਕਾਰ ਨੂੰ ਬੀਸੀਸੀਆਈ ਦੀ ਪਿਛਲੇ ਪੰਜ ਸਾਲਾਂ ਦੀ ਆਮਦਨ, ਖਰਚੇ ਅਤੇ ਟੈਕਸ ਦੇ ਵੇਰਵਿਆਂ ਬਾਰੇ ਜਾਣਕਾਰੀ ਦੇਣ ਦੀ ਵੀ ਅਪੀਲ ਕੀਤੀ।

ਬੀਸੀਸੀਆਈ ਦੇ ਕਮਾਈ ਦੇ ਅੰਕੜੇ ਰਾਜਸਭਾ ਵਿੱਚ ਰੱਖੇ ਗਏ 

ਇੱਕ ਸਵਾਲ ਦੇ ਜਵਾਬ 'ਚ ਪੰਕਜ ਚੌਧਰੀ ਨੇ ਸਦਨ 'ਚ ਕਿਹਾ ਕਿ ਸਰਕਾਰ ਵਿਸ਼ਵ ਪੱਧਰ 'ਤੇ ਖੇਡ ਸੰਸਥਾਵਾਂ ਦੀ ਵਿੱਤੀ ਸਥਿਤੀ ਦੇ ਅੰਕੜੇ ਨਹੀਂ ਰੱਖਦੀ, ਪਰ ਉਨ੍ਹਾਂ ਨੇ ਬੀਸੀਸੀਆਈ ਦੇ ਅੰਕੜੇ ਉੱਚ ਸਦਨ ਭਾਵ ਰਾਜ ਸਭਾ ਨਾਲ ਸਾਂਝੇ ਕੀਤੇ ਹਨ।

 ਬੀਸੀਸੀਆਈ ਨੇ ਦਿੱਤਾ ਇੰਨਾਂ ਟੈਕਸ 

ਬੀਸੀਸੀਆਈ ਨੇ ਵੀ ਇਨ੍ਹਾਂ ਪੰਜ ਸਾਲਾਂ ਵਿੱਚ ਚੰਗੀ ਰਕਮ ਦਾ ਟੈਕਸ ਅਦਾ ਕੀਤਾ ਹੈ ਅਤੇ ਇਸ ਦਾ ਅੰਕੜਾ 4298 ਕਰੋੜ ਰੁਪਏ ਰਿਹਾ ਹੈ। ਬੀਸੀਸੀਆਈ ਨੇ ਇਨ੍ਹਾਂ ਪੰਜ ਸਾਲਾਂ ਦੌਰਾਨ 15,170 ਕਰੋੜ ਰੁਪਏ ਦਾ ਖਰਚ ਦਿਖਾਇਆ ਹੈ। ਬੀਸੀਸੀਆਈ ਨੇ ਵਿੱਤੀ ਸਾਲ 2018 ਵਿੱਚ 2917 ਕਰੋੜ ਰੁਪਏ ਦਾ ਮਾਲੀਆ ਦਿਖਾਇਆ ਸੀ, ਜੋ ਵਿੱਤੀ ਸਾਲ 2022 ਵਿੱਚ ਵਧ ਕੇ 7606 ਕਰੋੜ ਰੁਪਏ ਹੋ ਗਿਆ। ਇਸ ਦਾ ਮੁੱਖ ਕਾਰਨ ਆਈਪੀਐਲ ਅਤੇ ਭਾਰਤੀ ਕ੍ਰਿਕਟ ਦੇ ਮੀਡੀਆ ਅਧਿਕਾਰਾਂ ਦੀ ਕੀਮਤ ਵਿੱਚ ਵਾਧਾ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਕਿਸਾਨਾਂ ਤੇ ਪੁਲਿਸ ਵਿਚਾਲੇ ਹੋਈ ਜ਼ਬਰਦਸਤ ਝੜਪ, ਨਕਸ਼ਾਬੰਦੀ ਨੂੰ ਲੈ ਕੇ ਹੋਇਆ ਵਿਵਾਦ, ਕਿਸਾਨਾਂ ਦਾ ਇਲਜ਼ਾਮ- ਜ਼ਮੀਨਾਂ ਖਹੋਣਾ ਚਾਹੁੰਦੀ ਸਰਕਾਰ

Punjab News: ਬਾਦਲ ਦਾ ਦਾਦੂਵਾਲ 'ਤੇ ਵੱਡਾ ਹਮਲਾ, ਕਿਹਾ-ਹਰਿਆਣਾ ਕਮੇਟੀ ਦੀਆਂ ਚੋਣਾਂ 'ਚ ਬੁਰੀ ਤਰ੍ਹਾਂ ਹਾਰਿਆ ਏਜੰਸੀਆਂ ਦਾ ਦਲਾਲ

ਅੱਜ ਸੈਫ ਨੂੰ ਹਸਪਤਾਲ ਤੋਂ ਮਿਲੇਗੀ ਛੁੱਟੀ? ਹੈਲਥ ਨੂੰ ਲੈਕੇ ਸਾਹਮਣੇ ਆਇਆ ਵੱਡਾ ਅਪਡੇਟ

TRAI Sim Rule: ਹੁਣ 20 ਰੁਪਏ 'ਚ 4 ਮਹੀਨੇ ਲਈ ਐਕਟਿਵ ਰਹੇਗਾ ਸਿਮ, Jio, Airtel, BSNL ਅਤੇ Vi ਯੂਜ਼ਰਸ ਦੀ ਟੈਨਸ਼ਨ ਖਤਮ
ਹੁਣ 20 ਰੁਪਏ 'ਚ 4 ਮਹੀਨੇ ਲਈ ਐਕਟਿਵ ਰਹੇਗਾ ਸਿਮ, Jio, Airtel, BSNL ਅਤੇ Vi ਯੂਜ਼ਰਸ ਦੀ ਟੈਨਸ਼ਨ ਖਤਮ
Advertisement
ABP Premium

ਵੀਡੀਓਜ਼

Quami Insaf Morcha | ਸਿੱਖ ਕੌਮ ਦੇ ਗੱਦਾਰ ਕੌਣ? ਪਰਚੇ ਪੈ ਗਏ ਪਰ ਸਿੰਘਾਂ ਨੇ ਸਿਰ ਨਹੀਂ ਝੁਕਾਇਆ|Abp Sanjha|Quami Insaf Morcha | ਸਿੱਖ ਕੌਮ ਦੇ ਗੱਦਾਰ ਕੌਣ? ਪਰਚੇ ਪੈ ਗਏ ਪਰ ਸਿੰਘਾਂ ਨੇ ਸਿਰ ਨਹੀਂ ਝੁਕਾਇਆ|Abp Sanjha|Punjab News : ਸਰਕਾਰਾਂ ਨੂੰ ਚੈਲੇਂਜ, ਮੋਰਚਾ ਫ਼ਤਿਹ ਕਰਕੇ ਹਟਾਂਗੇਕੇਜਰੀਵਾਲ ਦੇ ਖ਼ਾਸ ਬਿਭਵ ਕੁਮਾਰ ਨੂੰ ਪੰਜਾਬ 'ਚ ਮਿਲੀ Z+ ਸੁਰੱਖਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਕਿਸਾਨਾਂ ਤੇ ਪੁਲਿਸ ਵਿਚਾਲੇ ਹੋਈ ਜ਼ਬਰਦਸਤ ਝੜਪ, ਨਕਸ਼ਾਬੰਦੀ ਨੂੰ ਲੈ ਕੇ ਹੋਇਆ ਵਿਵਾਦ, ਕਿਸਾਨਾਂ ਦਾ ਇਲਜ਼ਾਮ- ਜ਼ਮੀਨਾਂ ਖਹੋਣਾ ਚਾਹੁੰਦੀ ਸਰਕਾਰ
Punjab News: ਕਿਸਾਨਾਂ ਤੇ ਪੁਲਿਸ ਵਿਚਾਲੇ ਹੋਈ ਜ਼ਬਰਦਸਤ ਝੜਪ, ਨਕਸ਼ਾਬੰਦੀ ਨੂੰ ਲੈ ਕੇ ਹੋਇਆ ਵਿਵਾਦ, ਕਿਸਾਨਾਂ ਦਾ ਇਲਜ਼ਾਮ- ਜ਼ਮੀਨਾਂ ਖਹੋਣਾ ਚਾਹੁੰਦੀ ਸਰਕਾਰ
Punjab News: ਬਾਦਲ ਦਾ ਦਾਦੂਵਾਲ 'ਤੇ ਵੱਡਾ ਹਮਲਾ, ਕਿਹਾ-ਹਰਿਆਣਾ ਕਮੇਟੀ ਦੀਆਂ ਚੋਣਾਂ 'ਚ ਬੁਰੀ ਤਰ੍ਹਾਂ ਹਾਰਿਆ ਏਜੰਸੀਆਂ ਦਾ ਦਲਾਲ
Punjab News: ਬਾਦਲ ਦਾ ਦਾਦੂਵਾਲ 'ਤੇ ਵੱਡਾ ਹਮਲਾ, ਕਿਹਾ-ਹਰਿਆਣਾ ਕਮੇਟੀ ਦੀਆਂ ਚੋਣਾਂ 'ਚ ਬੁਰੀ ਤਰ੍ਹਾਂ ਹਾਰਿਆ ਏਜੰਸੀਆਂ ਦਾ ਦਲਾਲ
ਅੱਜ ਸੈਫ ਨੂੰ ਹਸਪਤਾਲ ਤੋਂ ਮਿਲੇਗੀ ਛੁੱਟੀ? ਹੈਲਥ ਨੂੰ ਲੈਕੇ ਸਾਹਮਣੇ ਆਇਆ ਵੱਡਾ ਅਪਡੇਟ
ਅੱਜ ਸੈਫ ਨੂੰ ਹਸਪਤਾਲ ਤੋਂ ਮਿਲੇਗੀ ਛੁੱਟੀ? ਹੈਲਥ ਨੂੰ ਲੈਕੇ ਸਾਹਮਣੇ ਆਇਆ ਵੱਡਾ ਅਪਡੇਟ
TRAI Sim Rule: ਹੁਣ 20 ਰੁਪਏ 'ਚ 4 ਮਹੀਨੇ ਲਈ ਐਕਟਿਵ ਰਹੇਗਾ ਸਿਮ, Jio, Airtel, BSNL ਅਤੇ Vi ਯੂਜ਼ਰਸ ਦੀ ਟੈਨਸ਼ਨ ਖਤਮ
ਹੁਣ 20 ਰੁਪਏ 'ਚ 4 ਮਹੀਨੇ ਲਈ ਐਕਟਿਵ ਰਹੇਗਾ ਸਿਮ, Jio, Airtel, BSNL ਅਤੇ Vi ਯੂਜ਼ਰਸ ਦੀ ਟੈਨਸ਼ਨ ਖਤਮ
WhatsApp ਗਰੁੱਪ 'ਚ ਸ਼ਾਮਲ ਹੋਣ ਲਈ ਆਇਆ ਮੈਸੇਜ? ਹੋ ਜਾਓ ਸਾਵਧਾਨ, ਹੈਕਰਸ ਇਦਾਂ ਬਣਾ ਰਹੇ ਲੋਕਾਂ ਨੂੰ ਨਿਸ਼ਾਨਾ

Auto News: 250km ਦੀ ਰੇਂਜ, ਕੀਮਤ 3.25 ਲੱਖ, ਸਭ ਤੋਂ ਸਸਤੀ ਸੋਲਰ ਇਲੈਕਟ੍ਰਿਕ ਕਾਰ ਨੇ ਖਿੱਚਿਆ ਧਿਆਨ

Punjab News: ਪੰਜਾਬ 'ਚ ਦਰਜਨਾਂ ਇਲਾਕਿਆਂ ਦੀ ਬਿਜਲੀ ਸਪਲਾਈ ਠੱਪ, ਜਾਣੋ ਕਿਵੇਂ ਕਾਰ ਚਾਲਕ ਨੇ ਉਖਾੜਿਆ ਖੰਭਾ

ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰਸ਼ਿਪ ਮੁਹਿੰਮ ਅੱਜ ਤੋਂ, 1 ਮਾਰਚ ਨੂੰ ਚੁਣਿਆ ਜਾਵੇਗਾ ਪਾਰਟੀ ਦਾ ਮੁਖੀ

Embed widget