UPI Lite ਯੂਜ਼ਰਸ ਨੂੰ ਵੱਡਾ ਤੋਹਫਾ! ਇੰਨੀ ਵੱਧ ਗਈ Transaction Limit, ਇਸ ਨਵੇਂ ਫੀਚਰ ਦਾ ਵੀ ਮਿਲੇਗਾ ਫਾਇਦਾ
UPI Lite: UPI ਲਾਈਟ ਵਿੱਚ ਲੈਣ-ਦੇਣ ਦੀ ਲਿਮਿਟ 500 ਰੁਪਏ ਤੋਂ ਵਧਾ ਕੇ 1000 ਰੁਪਏ ਕਰ ਦਿੱਤੀ ਗਈ ਹੈ। ਜਦੋਂ ਕਿ ਕੁੱਲ ਲਿਮਿਟ 2000 ਰੁਪਏ ਤੋਂ ਵਧਾ ਕੇ 5000 ਰੁਪਏ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਆਟੋ ਟਾਪ-ਅੱਪ ਫੀਚਰ ਵੀ ਪੇਸ਼ ਕੀਤਾ ਗਿਆ।

UPI Lite: ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ (NPCI) ਨੇ ਪਿਛਲੇ ਸਾਲ RBI ਦੁਆਰਾ ਕੀਤੇ ਗਏ ਐਲਾਨ ਦੇ ਅਨੁਸਾਰ UPI LITE ਲਈ ਨਵੀ ਲਿਮਿਟ ਪੇਸ਼ ਕੀਤੀ ਹੈ। 4 ਦਸੰਬਰ, 2024 ਦੀ RBI ਨੋਟੀਫਿਕੇਸ਼ਨ ਦੇ ਅਨੁਸਾਰ UPI ਲਾਈਟ ਵਾਲੇਟ ਦੀ ਪ੍ਰਤੀ ਲੈਣ-ਦੇਣ ਦੀ ਸੀਮਾ ਵਧਾ ਕੇ 1000 ਰੁਪਏ ਕਰ ਦਿੱਤੀ ਹੈ, ਜਦੋਂ ਕਿ ਟੋਟਲ ਲਿਮਿਟ ਵਧਾ ਕੇ 5000 ਰੁਪਏ ਕਰ ਦਿੱਤੀ ਗਈ ਹੈ। ਇੰਨਾ ਹੀ ਨਹੀਂ UPI ਲਾਈਟ ਵਾਲੇਟ ਨੂੰ ਹੁਣ ਵਾਧੂ ਸੁਰੱਖਿਆ (AFA) ਨਾਲ ਔਨਲਾਈਨ ਮੋਡ ਵਿੱਚ ਰੀਚਾਰਜ ਕੀਤਾ ਜਾ ਸਕਦਾ ਹੈ।
ਇਸ ਨਵੇਂ ਫੀਚਰ ਨਾਲ ਮਿਲੇਗੀ ਆਹ ਸੁਵਿਧਾ
ਇੰਨਾ ਹੀ ਨਹੀਂ, UPI ਲਾਈਟ 'ਤੇ ਆਟੋ ਟੌਪ-ਅੱਪ ਦੀ ਨਵੀਂ ਵਿਸ਼ੇਸ਼ਤਾ ਦੇ ਨਾਲ ਹੁਣ ਬੈਂਕ ਖਾਤੇ ਤੋਂ UPI ਲਾਈਟ ਖਾਤੇ ਵਿੱਚ ਵਾਰ-ਵਾਰ ਪੈਸੇ ਟਰਾਂਸਫਰ ਕਰਨ ਦੀ ਜ਼ਰੂਰਤ ਨਹੀਂ ਰਹੇਗੀ। ਇਸ ਲਈ ਪਹਿਲਾਂ ਤੁਹਾਨੂੰ ਟਾਪ-ਅੱਪ ਦੀ ਇੱਕ ਸੀਮਾ ਨਿਰਧਾਰਤ ਕਰਨੀ ਪਵੇਗੀ। ਮੰਨ ਲਓ ਤੁਸੀਂ 1000 ਰੁਪਏ ਦੀ ਸੀਮਾ ਨਿਰਧਾਰਤ ਕੀਤੀ ਹੈ, ਤਾਂ ਜਿਵੇਂ ਹੀ ਤੁਹਾਡੇ UPI ਵਾਲੇਟ ਵਿੱਚ ਬਕਾਇਆ ਖਤਮ ਹੋ ਜਾਵੇਗਾ, ਤੁਹਾਡੇ ਬੈਂਕ ਖਾਤੇ ਵਿੱਚੋਂ 1000 ਰੁਪਏ ਕੱਟੇ ਜਾਣਗੇ ਅਤੇ ਸਿੱਧੇ ਤੁਹਾਡੇ UPI ਖਾਤੇ ਵਿੱਚ ਟ੍ਰਾਂਸਫਰ ਹੋ ਜਾਣਗੇ। ਇਸ ਨਾਲ UPI ਰਾਹੀਂ ਭੁਗਤਾਨ ਕਰਨਾ ਆਸਾਨ ਹੋ ਜਾਵੇਗਾ। ਇੱਕ ਪਾਸੇ ਲੈਣ-ਦੇਣ ਦੀ ਸੀਮਾ 500 ਤੋਂ ਵਧਾ ਕੇ 1000 ਕੀਤੀ ਜਾ ਰਹੀ ਹੈ। ਕੁੱਲ ਸੀਮਾ 2,000 ਰੁਪਏ ਤੋਂ ਵਧਾ ਕੇ 5,000 ਰੁਪਏ ਕੀਤੀ ਜਾ ਰਹੀ ਹੈ। ਪਹਿਲਾਂ, UPI ਵਾਲੇਟ ਵਿੱਚ ਵੱਧ ਤੋਂ ਵੱਧ ਬਕਾਇਆ 2000 ਰੁਪਏ ਸੀ, ਜਦੋਂ ਕਿ ਹੁਣ ਇਸ ਨੂੰ 3000 ਰੁਪਏ ਵਧਾ ਦਿੱਤਾ ਗਿਆ ਹੈ।
ਕਦੋਂ ਤੋਂ ਲਾਗੂ ਹੋਵੇਗਾ ਆਹ ਨਿਯਮ?
27 ਫਰਵਰੀ ਨੂੰ ਜਾਰੀ ਕੀਤੇ ਗਏ ਸਰਕੂਲਰ ਵਿੱਚ NPCI ਨੇ ਕਿਹਾ ਕਿ ਸਾਰੇ ਮੈਂਬਰਾਂ ਨੂੰ ਜਲਦੀ ਹੀ ਜ਼ਰੂਰੀ ਬਦਲਾਅ ਕਰਨੇ ਚਾਹੀਦੇ ਹਨ, ਜਿਸ ਵਿੱਚ ਸੀਮਾ ਵਧਾਉਣਾ ਵੀ ਸ਼ਾਮਲ ਹੈ। ਸਭ ਤੋਂ ਪਹਿਲਾਂ ਬੈਂਕ ਉਨ੍ਹਾਂ ਸਾਰੇ UPI LITE ਖਾਤਿਆਂ ਦੀ ਪਛਾਣ ਕਰੇਗਾ ਜਿਨ੍ਹਾਂ ਵਿੱਚ ਪਿਛਲੇ ਛੇ ਮਹੀਨਿਆਂ ਵਿੱਚ ਕੋਈ ਲੈਣ-ਦੇਣ ਨਹੀਂ ਹੋਇਆ ਹੈ। ਇਨ੍ਹਾਂ ਇਨ ਐਕਟਿਵ LITE ਖਾਤਿਆਂ ਵਿੱਚ ਬਾਕੀ ਬਚੀ ਰਕਮ ਬੈਂਕ ਖਾਤੇ ਵਿੱਚ ਵਾਪਸ ਟ੍ਰਾਂਸਫਰ ਕਰ ਦਿੱਤੀ ਜਾਵੇਗੀ। ਬੈਂਕ ਵੱਲੋਂ ਹੋਰ ਸਾਰੇ ਬਦਲਾਅ 30 ਜੂਨ 2025 ਤੱਕ ਲਾਗੂ ਕੀਤੇ ਜਾਣਗੇ।
ਕੀ ਹੈ UPI Lite?
UPI ਵਾਲਿਟ ਇੱਕ ਔਨਲਾਈਨ ਵਾਲੇਟ ਵਾਂਗ ਕੰਮ ਕਰਦਾ ਹੈ। ਇਸ ਰਾਹੀਂ ਤੁਸੀਂ ਪਿੰਨ ਦਰਜ ਕੀਤੇ ਬਿਨਾਂ 500 ਰੁਪਏ ਤੱਕ ਦਾ ਤੁਰੰਤ ਭੁਗਤਾਨ ਕਰ ਸਕਦੇ ਹੋ। ਇਹ ਲਿਮਿਟ ਹੁਣ ਵਧਾ ਕੇ 1000 ਰੁਪਏ ਕਰ ਦਿੱਤੀ ਗਈ ਹੈ। ਗੂਗਲ ਪੇ, ਫੋਨਪੇ, ਭੀਮ, ਪੇਟੀਐਮ ਵਰਗੇ 50 ਤੋਂ ਵੱਧ UPI ਭੁਗਤਾਨ ਐਪ ਇਸ ਦਾ ਸਮਰਥਨ ਕਰਦੇ ਹਨ।






















