ਨੌਕਰੀ ਦਾ ਲਾਲਚ, ਪਿਆਰ 'ਚ ਧੋਖਾ ਤੇ ਜਿਸਮਫਰੋਸ਼ੀ..., ਦੇਹ-ਵਪਾਰ ਦੇ ਧੰਦੇ ਤੋਂ ਬਚਕੇ ਨਿਕਲੀ ਕੁੜੀ ਨੇ ਸੁਣਾਈ ਹੱਡਬੀਤੀ, ਸੁਣ ਕੇ ਕੰਬ ਜਾਵੇਗੀ ਰੂਹ !
ਨਵੀਂ ਦਿੱਲੀ ਰੇਲਵੇ ਸਟੇਸ਼ਨ ਦੇ ਨੇੜੇ ਅਜਮੇਰੀ ਗੇਟ ਤੇ ਲਾਹੌਰੀ ਗੇਟ ਦੇ ਵਿਚਕਾਰਲੇ ਖੇਤਰ ਨੂੰ ਜੀਬੀ ਰੋਡ ਕਿਹਾ ਜਾਂਦਾ ਹੈ। ਇੱਥੇ ਲਗਭਗ 25 ਇਮਾਰਤਾਂ ਹਨ। ਇਨ੍ਹਾਂ ਇਮਾਰਤਾਂ ਵਿੱਚ 100 ਤੋਂ ਵੱਧ ਵੇਸਵਾਘਰ ਚੱਲਦੇ ਹਨ। ਕਿਹਾ ਜਾਂਦਾ ਹੈ ਕਿ ਇੱਥੇ 1000 ਤੋਂ ਵੱਧ ਸੈਕਸ ਵਰਕਰ ਕੰਮ ਕਰਨ ਲਈ ਮਜਬੂਰ ਹਨ।

Crime News: ਪੁਲਿਸ ਦੀ ਅਪਰਾਧ ਸ਼ਾਖਾ ਨੇ ਦਿੱਲੀ ਦੇ ਜੀਬੀ ਰੋਡ ਰੈੱਡ ਲਾਈਟ ਏਰੀਆ ਵਿੱਚ ਇੱਕ ਔਰਤ ਨੂੰ ਬਚਾਇਆ ਹੈ ਜਿਸਨੂੰ ਜਿਸਮਫਰੋਸ਼ੀ ਲਈ ਮਜਬੂਰ ਕੀਤਾ ਗਿਆ ਸੀ। ਇਸ ਤੋਂ ਬਾਅਦ ਪੀੜਤ ਆਪਣੀ ਹੱਡੀਬੀਤੀ ਦੱਸੀ ਤੇ ਕਿਹਾ ਕਿ ਉਸ ਨੂੰ ਫਸਾਇਆ ਗਿਆ ਤੇ ਪੱਛਮੀ ਬੰਗਾਲ ਤੋਂ ਦਿੱਲੀ ਲਿਆਂਦਾ ਗਿਆ। ਉਸਨੂੰ ਧੋਖੇ ਨਾਲ ਇੱਕ ਵੇਸਵਾਘਰ ਵਿੱਚ ਵੇਚ ਦਿੱਤਾ ਗਿਆ।
ਗੁਪਤ ਸੂਚਨਾ ਦੇ ਆਧਾਰ 'ਤੇ, ਪੁਲਿਸ ਨੇ NGO ਅਤੇ NHRC ਦੀ ਮਦਦ ਨਾਲ ਵੇਸਵਾਘਰ 'ਤੇ ਛਾਪਾ ਮਾਰਿਆ। ਪੀੜਤ ਨੂੰ ਬਚਾਉਣ ਤੋਂ ਬਾਅਦ ਪੁਲਿਸ ਨੇ ਵੇਸਵਾਘਰ ਸੰਚਾਲਕ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੀੜਤਾ ਨੇ ਪੰਜਵੀਂ ਜਮਾਤ ਤੱਕ ਪੜ੍ਹਾਈ ਕੀਤੀ ਹੈ। ਉਹ ਛੇ ਭੈਣ-ਭਰਾਵਾਂ ਵਿੱਚੋਂ ਸਭ ਤੋਂ ਛੋਟੀ ਹੈ। ਉਹ ਇੱਕ ਗ਼ਰੀਬ ਪਰਿਵਾਰ ਨਾਲ ਸਬੰਧਤ ਹੈ। ਉਸਦਾ ਵਿਆਹ ਲਗਭਗ ਪੰਜ ਸਾਲ ਪਹਿਲਾਂ ਹੋਇਆ ਸੀ, ਪਰ ਉਸਦੇ ਪਤੀ ਨੇ ਇੱਕ ਸਾਲ ਪਹਿਲਾਂ ਉਸਨੂੰ ਤਲਾਕ ਦੇ ਦਿੱਤਾ। ਉਦੋਂ ਤੋਂ ਉਹ ਘਰੇਲੂ ਨੌਕਰਾਣੀ ਵਜੋਂ ਕੰਮ ਕਰ ਰਹੀ ਸੀ। ਇਸ ਸਾਲ ਜਨਵਰੀ ਵਿੱਚ ਇੱਕ ਆਦਮੀ ਉਸਨੂੰ ਮਿਲਿਆ। ਪਹਿਲਾਂ ਉਸਨੇ ਉਸਨੂੰ ਪਿਆਰ ਦਾ ਵਾਅਦਾ ਕਰਕੇ ਧੋਖਾ ਦਿੱਤਾ, ਫਿਰ ਉਸਨੂੰ ਨੌਕਰੀ ਦਾ ਲਾਲਚ ਦੇ ਕੇ ਦਿੱਲੀ ਲੈ ਆਇਆ। ਉਸਨੂੰ ਇੱਥੇ ਲਿਆਉਣ ਤੋਂ ਬਾਅਦ ਉਸਨੂੰ ਦਿੱਲੀ ਦੇ ਰੈੱਡ ਲਾਈਟ ਏਰੀਆ ਵਿੱਚ ਵੇਚ ਦਿੱਤਾ ਗਿਆ।
ਦਿੱਲੀ ਪਹੁੰਚਣ ਤੋਂ ਬਾਅਦ ਪੀੜਤਾ ਦਾ ਫ਼ੋਨ ਖੋਹ ਲਿਆ ਗਿਆ ਤੇ ਉਸਨੂੰ ਵੇਸਵਾਗਿਰੀ ਵਿੱਚ ਧੱਕ ਦਿੱਤਾ ਗਿਆ। ਉਸਦਾ ਆਪਣੇ ਪਰਿਵਾਰ ਨਾਲੋਂ ਸੰਪਰਕ ਟੁੱਟ ਗਿਆ। ਲਗਭਗ 10 ਦਿਨ ਪਹਿਲਾਂ ਉਸਨੇ ਕਿਸੇ ਤਰ੍ਹਾਂ ਆਪਣੇ ਭਰਾ ਨਾਲ ਸੰਪਰਕ ਕੀਤਾ ਤੇ ਉਸਨੂੰ ਆਪਣੀ ਕਹਾਣੀ ਦੱਸੀ।
ਉਸਦੇ ਭਰਾ ਨੇ ਇੱਕ ਗੈਰ-ਸਰਕਾਰੀ ਸੰਗਠਨ (NGO) ਦੀ ਮਦਦ ਨਾਲ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਤੱਕ ਪਹੁੰਚ ਕੀਤੀ। ਇਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ। ਇੱਕ ਗੁਪਤ ਸੂਚਨਾ ਦੇ ਆਧਾਰ 'ਤੇ ਪੁਲਿਸ ਨੇ ਬਚਾਅ ਕਾਰਜ ਸ਼ੁਰੂ ਕੀਤਾ। 5 ਅਪ੍ਰੈਲ ਨੂੰ ਜੀਬੀ ਰੋਡ ਦੇ ਰੈੱਡ ਲਾਈਟ ਏਰੀਆ ਵਿੱਚ ਛਾਪਾ ਮਾਰਿਆ ਗਿਆ। ਪੀੜਤ ਦੇ ਬਿਆਨ ਦੇ ਆਧਾਰ 'ਤੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਮਾਮਲੇ ਵਿੱਚ ਅਗਲੇਰੀ ਜਾਂਚ ਜਾਰੀ ਹੈ।
ਤੁਹਾਨੂੰ ਦੱਸ ਦੇਈਏ ਕਿ ਜੀਬੀ ਰੋਡ ਦਿੱਲੀ ਦਾ ਸਭ ਤੋਂ ਵੱਡਾ ਰੈੱਡ ਲਾਈਟ ਏਰੀਆ ਹੈ। ਇਸਨੂੰ ਪਹਿਲਾਂ ਗਾਰਸਟਿਨ ਬੈਸਟਿਨ ਰੋਡ ਵਜੋਂ ਜਾਣਿਆ ਜਾਂਦਾ ਸੀ ਪਰ 1965 ਵਿੱਚ, ਇਸ ਦਾ ਨਾਮ ਬਦਲ ਕੇ ਸਵਾਮੀ ਸ਼ਰਧਾਨੰਦ ਮਾਰਗ ਰੱਖ ਦਿੱਤਾ ਗਿਆ। ਜੀਬੀ ਰੋਡ ਵਿੱਚ ਵੇਸਵਾਗਿਰੀ ਦਾ ਇਤਿਹਾਸ ਕਾਫ਼ੀ ਪੁਰਾਣਾ ਹੈ। ਕਿਹਾ ਜਾਂਦਾ ਹੈ ਕਿ ਮੁਗਲ ਕਾਲ ਦੌਰਾਨ ਇਸ ਇਲਾਕੇ ਵਿੱਚ ਕਈ ਰੈੱਡ ਲਾਈਟ ਇਲਾਕੇ ਹੁੰਦੇ ਸਨ। ਬ੍ਰਿਟਿਸ਼ ਕਾਲ ਦੌਰਾਨ ਇਹਨਾਂ ਇਲਾਕਿਆਂ ਨੂੰ ਇਕੱਠੇ ਮਿਲਾ ਦਿੱਤਾ ਗਿਆ ਸੀ। ਉਸ ਤੋਂ ਬਾਅਦ ਇਸ ਇਲਾਕੇ ਦਾ ਨਾਮ ਜੀਬੀ ਰੋਡ ਰੱਖਿਆ ਗਿਆ।
ਨਵੀਂ ਦਿੱਲੀ ਰੇਲਵੇ ਸਟੇਸ਼ਨ ਦੇ ਨੇੜੇ ਅਜਮੇਰੀ ਗੇਟ ਤੇ ਲਾਹੌਰੀ ਗੇਟ ਦੇ ਵਿਚਕਾਰਲੇ ਖੇਤਰ ਨੂੰ ਜੀਬੀ ਰੋਡ ਕਿਹਾ ਜਾਂਦਾ ਹੈ। ਇੱਥੇ ਲਗਭਗ 25 ਇਮਾਰਤਾਂ ਹਨ। ਇਨ੍ਹਾਂ ਇਮਾਰਤਾਂ ਵਿੱਚ 100 ਤੋਂ ਵੱਧ ਵੇਸਵਾਘਰ ਚੱਲਦੇ ਹਨ। ਕਿਹਾ ਜਾਂਦਾ ਹੈ ਕਿ ਇੱਥੇ 1000 ਤੋਂ ਵੱਧ ਸੈਕਸ ਵਰਕਰ ਕੰਮ ਕਰਨ ਲਈ ਮਜਬੂਰ ਹਨ। ਕੁਝ ਸਾਲ ਪਹਿਲਾਂ ਸਾਹਮਣੇ ਆਈ ਇੱਕ ਰਿਪੋਰਟ ਦੇ ਅਨੁਸਾਰ, ਇੱਥੇ ਹਰ ਮਹੀਨੇ ਲਗਭਗ 6 ਲੱਖ ਕੰਡੋਮ ਵਰਤੇ ਜਾਂਦੇ ਹਨ। ਮਹਿਲਾ ਕਮਿਸ਼ਨ ਨੇ ਏਡਜ਼ ਕੰਟਰੋਲ ਸੋਸਾਇਟੀ ਤੋਂ ਕੰਡੋਮ ਸਪਲਾਈ ਬਾਰੇ ਰਿਪੋਰਟ ਵੀ ਮੰਗੀ ਸੀ।






















