ਡੇਰਾ ਬੱਸੀ 'ਚ ਵੱਡੀ ਲੁੱਟ, PB 70 3266 ਨੰਬਰ ਵਾਲੇ ਮੋਟਰ ਸਾਈਕਲ 'ਤੇ ਆਏ ਸੀ ਲੁਟੇਰੇ
ਡੇਰਾ ਬੱਸੀ ਵਿੱਚ ਅੱਜ ਵੱਡਾ ਲੁੱਟ ਹੋਈ ਹੈ। ਇੱਕ ਫੈਕਟਰੀ ਮਾਲਕ ਤੋਂ ਕਰੀਬ ਕਰੀਬ ਡੇਢ ਕਰੋੜ ਰੁਪਏ ਲੁੱਟੇ ਗਏ ਹਨ। ਫੈਕਟਰੀ ਮਾਲਕ ਨੇ ਬਰਵਾਲਾ ਰੋਡ 'ਤੇ ਸਥਿਤ SBI ਬੈਂਕ 'ਚੋਂ 6 ਕਰੋੜ ਰੁਪਏ ਕੱਢਵਾਏ ਸੀ।
ਡੇਰਾ ਬੱਸੀ: ਪੰਜਾਬ 'ਚ ਦਿਨ-ਦਿਹਾੜੇ ਕ੍ਰਾਈਮ ਵਧਦਾ ਜਾ ਰਿਹਾ ਹੈ। ਬੀਤੇ ਦਿਨੀਂ ਸੂਬੇ ਦੇ ਮਾਨਸਾ 'ਚ ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਨੂੰ ਗੋਲੀਆਂ ਮਾਰ ਕਤਲ ਕੀਤਾ ਗਿਆ ਸੀ। ਪੰਜਾਬ ਪੁਲਿਸ ਅਜੇ ਇਸ ਮਾਮਲੇ 'ਚ ਉਲਝੀ ਸੀ ਕਿ ਹੁਣ ਜ਼ੀਰਕਪੁਰ ਦੇ ਨੇੜੇ ਡੇਰਾ ਬੱਸੀ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ।
ਡੇਰਾ ਬੱਸੀ ਵਿੱਚ ਅੱਜ ਵੱਡਾ ਲੁੱਟ ਹੋਈ ਹੈ। ਇੱਕ ਫੈਕਟਰੀ ਮਾਲਕ ਤੋਂ ਕਰੀਬ ਡੇਢ ਕਰੋੜ ਰੁਪਏ ਲੁੱਟੇ ਗਏ ਹਨ। ਫੈਕਟਰੀ ਮਾਲਕ ਨੇ ਬਰਵਾਲਾ ਰੋਡ 'ਤੇ ਸਥਿਤ SBI ਬੈਂਕ 'ਚੋਂ 6 ਕਰੋੜ ਰੁਪਏ ਕੱਢਵਾਏ ਸੀ। ਤਕਰੀਬਨ 12 ਵਜੇ ਡੇਰਾ ਬੱਸੀ ਵੱਲ ਗਿਆ ਤਾਂ 2 ਲੁਟੇਰਿਆਂ ਨੇ ਪਿੱਛਾ ਕਰ ਬੈਗ ਖੋਹ ਲਿਆ। ਲੁਟੇਰੇ ਬੈਗ ਲੈ ਕੇ ਫਰਾਰ ਹੋਣ ਲੱਗੇ ਤਾਂ ਅੱਗੇ ਇੱਕ ਸਬਜ਼ੀ ਵਿਕਰੇਤਾ ਨੇ ਲੁਟੇਰਿਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਫ਼ਾਇਰਿੰਗ ਵੀ ਹੋਈ ਤੇ ਸਬਜ਼ੀ ਵਿਕਰੇਤਾ ਨੂੰ ਗੋਲੀ ਲੱਗੀ। ਜ਼ਖਮੀ ਨੂੰ 32 ਹਸਪਤਾਲ 'ਚ ਭਰਤੀ ਕਰਵਾਇਆ ਹੈ।
ਹਾਸਲ ਜਾਣਕਾਰੀ ਮੁਤਾਬਕ ਲੁਟੇਰਿਆਂ ਨੇ ਬੰਦੂਕ ਦਿਖਾ ਕੇ ਦਫ਼ਤਰ ਦੇ ਬਾਹਰੋਂ 24 ਸਾਲਾ ਗੋਵਿੰਦਾ ਦਾ ਮੋਟਰਸਾਈਕਲ ਖੋਹ ਲਿਆ। ਲੁਟੇਰੇ ਦੋ ਵੱਖ-ਵੱਖ ਦਿਸ਼ਾਵਾਂ ਵੱਲ ਭੱਜੇ। ਪੈਸਿਆਂ ਵਾਲਾ ਬੈਗ ਅਤੇ ਮੋਟਰਸਾਈਕਲ ਖੋਹ ਕੇ ਭੱਜਣ ਵਾਲੇ ਲੁਟੇਰੇ ਵੱਖ-ਵੱਖ ਤਰੀਕਿਆਂ ਨਾਲ ਫ਼ਰਾਰ ਹੋ ਗਏ ਹਨ।
ਸ਼ਿਕਾਇਤਕਰਤਾ ਪ੍ਰਾਪਰਟੀ ਡੀਲਰ ਹਰਜੀਤ ਨਾਗਪਾਲ ਵਾਸੀ ਸਾਧੂ ਨਗਰ ਨੇ ਦੱਸਿਆ ਕਿ ਉਸ ਨੇ ਆਪਣੀ ਜੱਦੀ ਜ਼ਮੀਨ ਵੇਚੀ ਹੈ। ਇਸ ਦੇ ਬਦਲੇ ਉਸ ਨੂੰ ਇੱਕ ਕਰੋੜ ਰੁਪਏ ਮਿਲੇ। ਉਸ ਨੇ ਇਸ ਪੈਸਿਆਂ ਦਾ ਸੌਦਾ ਕਰਨ ਲਈ ਕੁਝ ਲੋਕਾਂ ਨੂੰ ਆਪਣੇ ਦਫ਼ਤਰ ਬੁਲਾਇਆ ਸੀ ਪਰ ਉਹ ਲੋਕ ਹੀ ਲੁਟੇਰੇ ਨਿਕਲੇ। ਇਹ ਚਾਰ ਵਿਅਕਤੀ ਸੀ ਜੋ ਵੱਖ-ਵੱਖ ਵਾਹਨਾਂ 'ਚ ਆਏ ਸੀ, ਜਿਨ੍ਹਾਂ 'ਚੋਂ ਚਾਰ ਵਿਅਕਤੀ ਬੰਦੂਕ ਦਿਖਾ ਕੇ ਪੈਸੇ ਲੈ ਕੇ ਫ਼ਰਾਰ ਹੋ ਗਏ।
ਡੀਐਸਪੀ ਡੇਰਾਬਸੀ ਗੁਰਬਖਸ਼ੀਸ਼ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਸੂਚਨਾ ਮਿਲਦੇ ਹੀ ਪੁਲਿਸ ਤੁਰੰਤ ਹਰਕਤ ਵਿੱਚ ਆ ਗਈ। ਪੁਲਿਸ ਲੁਟੇਰਿਆਂ ਦਾ ਪਿੱਛਾ ਕਰ ਰਹੀ ਹੈ। ਪੁਲਿਸ ਦੀਆਂ ਟੀਮਾਂ ਵੱਖ-ਵੱਖ ਦਿਸ਼ਾਵਾਂ ਵਿੱਚ ਭੇਜੀਆਂ ਗਈਆਂ ਹਨ। ਜਲਦ ਹੀ ਦੋਸ਼ੀ ਫੜੇ ਜਾਣਗੇ। ਮੁਲਜ਼ਮ ਪ੍ਰਾਪਰਟੀ ਡੀਲਰ ਦੇ ਜਾਣਕਾਰ ਦੱਸੇ ਜਾਂਦੇ ਹਨ।
ਪੁਲਿਸ ਨੇ ਜ਼ੀਰਕਪੁਰ ਵੀਆਈਪੀ ਰੋਡ ’ਤੇ ਰੇਲਵੇ ਵਿਹਾਰ ਸੁਸਾਇਟੀ ਦੇ ਇੱਕ ਫਲੈਟ ਚੋਂ ਇੱਕ ਸ਼ੱਕੀ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਰਣਜੋਧ ਸਿੰਘ ਗਿੱਲ ਵਜੋਂ ਹੋਈ ਹੈ। ਪੁਲਿਸ ਦਾ ਕਹਿਣਾ ਹੈ ਕਿ ਪ੍ਰਾਪਰਟੀ ਡੀਲਰ ਕੋਲ ਆਏ ਵਿਅਕਤੀ ਨੇ ਹੀ ਭੇਜਿਆ ਸੀ।
ਇਹ ਵੀ ਪੜ੍ਹੋ: Shareek 2 Postponed: ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਹੁਣ ਜਿੰਮੀ ਸ਼ੇਰਗਿੱਲ ਅਤੇ ਦੇਵ ਖਰੌਦ ਦੀ Shareek 2 ਵੀ ਪੋਸਟਪੋਨ