'ਹੈਲੋ, ਮੈਂ CBI ਅਫਸਰ ਬੋਲ ਰਿਹਾਂ...', ਇੰਝ ਬਜ਼ੁਰਗ ਔਰਤ ਦੇ ਬੈਂਕ ਖਾਤੇ 'ਚੋਂ ਉਡਾਏ 72 ਲੱਖ ਰੁਪਏ
Cyber Fraud: ਕੇਰਲ ਵਿੱਚ ਇੱਕ 82 ਸਾਲਾ ਔਰਤ ਨਾਲ ਸਾਈਬਰ ਠੱਗਾਂ ਨੇ 72 ਲੱਖ ਰੁਪਏ ਦੀ ਠੱਗੀ ਮਾਰੀ ਹੈ। ਠੱਗਾਂ ਨੇ ਆਰਬੀਆਈ ਅਤੇ ਸੀਬੀਆਈ ਅਧਿਕਾਰੀ ਹੋਣ ਦਾ ਬਹਾਨਾ ਲਾ ਕੇ ਔਰਤ ਨੂੰ ਫਸਾਇਆ ਅਤੇ ਉਸ ਦੇ ਬੈਂਕ ਖਾਤੇ ਵਿੱਚੋਂ ਪੈਸੇ ਕਢਵਾ ਲਏ।
Cyber Fraud: ਕੇਰਲ ਦੀ ਇੱਕ 82 ਸਾਲਾ ਔਰਤ ਨੂੰ ਸਾਈਬਰ ਧੋਖਾਧੜੀ ਦਾ ਸ਼ਿਕਾਰ ਬਣਾਇਆ ਗਿਆ ਹੈ। ਸਾਈਬਰ ਠੱਗਾਂ ਨੇ ਬੜੀ ਚਲਾਕੀ ਨਾਲ ਇੱਕ ਬਜ਼ੁਰਗ ਔਰਤ ਨੂੰ ਨਿਸ਼ਾਨਾ ਬਣਾ ਕੇ ਉਸ ਦੇ ਬੈਂਕ ਖਾਤੇ ਵਿੱਚੋਂ 72 ਲੱਖ ਰੁਪਏ ਚੋਰੀ ਕਰ ਲਏ। ਮੀਡੀਆ ਰਿਪੋਰਟਾਂ ਮੁਤਾਬਕ ਔਰਤ ਨੇ ਦੱਸਿਆ ਕਿ 23 ਅਗਸਤ ਨੂੰ ਉਸ ਨੂੰ ਅਣਪਛਾਤੇ ਨੰਬਰ ਤੋਂ ਕਾਲ ਆਈ। ਫੋਨ ਕਰਨ ਵਾਲੇ ਨੇ ਆਪਣੀ ਪਛਾਣ ਆਰਬੀਆਈ ਅਧਿਕਾਰੀ ਵਜੋਂ ਕੀਤੀ ਹੈ। ਇਸ ਤੋਂ ਬਾਅਦ ਦੋਸ਼ੀ ਨੇ ਔਰਤ ਨੂੰ ਦੱਸਿਆ ਕਿ ਉਸ ਦਾ ਕ੍ਰੈਡਿਟ ਕਾਰਡ ਬਲਾਕ ਹੋ ਗਿਆ ਹੈ ਤੇ ਉਸ ਨੂੰ ਤੁਰੰਤ ਇਸ ਵੱਲ ਧਿਆਨ ਦੇਣ ਅਤੇ ਇਸ ਨੂੰ ਅਨਬਲੌਕ ਕਰਨ ਲਈ ਕਿਹਾ।
ਇਸ ਤੋਂ ਬਾਅਦ ਔਰਤ ਨੂੰ ਇਕ ਹੋਰ ਕਾਲ ਆਈ ਤੇ ਫਿਰ ਠੱਗ ਨੇ ਆਪਣੀ ਪਛਾਣ ਔਰਤ ਨੂੰ ਸੀਬੀਆਈ ਅਧਿਕਾਰੀ ਵਜੋਂ ਦੱਸੀ। ਫਰਜ਼ੀ ਸੀਬੀਆਈ ਅਧਿਕਾਰੀ ਨੇ ਔਰਤ ਨੂੰ ਦੱਸਿਆ ਕਿ ਉਸ ਖ਼ਿਲਾਫ਼ ਮਨੀ ਲਾਂਡਰਿੰਗ ਦਾ ਕੇਸ ਦਰਜ ਹੈ। ਇਸ ਤੋਂ ਇਲਾਵਾ ਔਰਤ 'ਤੇ ਕਈ ਹੋਰ ਦੋਸ਼ ਵੀ ਲਗਾਏ ਗਏ ਸਨ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆ ਔਰਤ ਡਰ ਗਈ। ਇਸ ਤੋਂ ਬਾਅਦ ਔਰਤ ਨੂੰ ਜਦੋਂ ਤੱਕ ਜਾਂਚ ਚੱਲ ਰਹੀ ਉਦੋਂ ਤੱਕ ਸਹਿਯੋਗ ਦੇਣ ਲਈ ਕਿਹਾ ਗਿਆ। ਇਸ ਤੋਂ ਬਾਅਦ ਫਰਜ਼ੀ ਦਸਤਾਵੇਜ਼ ਦਿਖਾ ਕੇ ਔਰਤ ਨੂੰ ਡਿਜ਼ੀਟਲ ਤੌਰ 'ਤੇ ਗ੍ਰਿਫਤਾਰ ਕੀਤਾ ਗਿਆ ਤੇ ਫਿਰ ਗ੍ਰਿਫਤਾਰ ਕਰਨ ਦੀ ਧਮਕੀ ਦਿੱਤੀ ਗਈ।
ਇਹ ਵੀ ਪੜ੍ਹੋ-ਸਿਰਫ਼ ਇਨਸਾਨ ਹੀ ਨਹੀਂ, ਇਹ ਜਾਨਵਰ ਵੀ ਕਰਦੇ ਨੇ ਖੁਦਕੁਸ਼ੀ, ਦੇਖੋ ਪੂਰੀ ਸੂਚੀ
ਔਰਤ ਤੋਂ ਬੈਂਕ ਖਾਤੇ ਦੀ ਜਾਣਕਾਰੀ ਲਈ
ਇਸ ਜਾਂਚ ਦੌਰਾਨ ਔਰਤ ਤੋਂ ਉਸ ਦੇ ਬੈਂਕ ਖਾਤੇ ਦੀ ਜਾਣਕਾਰੀ ਲਈ ਗਈ ਤੇ ਉਸ ਨੂੰ ਕਿਹਾ ਗਿਆ ਕਿ ਜੇਕਰ ਉਹ ਜਾਂਚ ਵਿਚ ਸਹਿਯੋਗ ਨਹੀਂ ਦਿੰਦੀ ਤਾਂ ਉਸ ਦੀ ਗ੍ਰਿਫਤਾਰੀ ਯਕੀਨੀ ਹੈ। ਇਸ ਤੋਂ ਬਾਅਦ ਔਰਤ ਨੇ ਘਬਰਾ ਕੇ ਆਪਣੇ ਬੈਂਕ ਖਾਤੇ ਦੀ ਡਿਟੇਲ ਠੱਗਾਂ ਨੂੰ ਦੇ ਦਿੱਤੀ ਅਤੇ ਫਿਰ 72 ਲੱਖ ਰੁਪਏ ਚੋਰੀ ਕਰ ਲਏ।
ਆਪਣੇ ਆਪ ਨੂੰ ਸੁਰੱਖਿਅਤ ਕਿਵੇਂ ਰੱਖੀਏ
ਸਾਈਬਰ ਧੋਖਾਧੜੀ ਤੋਂ ਬਚਣ ਲਈ, ਕਿਸੇ ਵੀ ਅਣਜਾਣ ਨੰਬਰ ਤੋਂ ਕਾਲਾਂ 'ਤੇ ਭਰੋਸਾ ਨਾ ਕਰੋ। ਇਸ ਤੋਂ ਇਲਾਵਾ ਫੋਨ 'ਤੇ ਮਿਲੇ OTP ਨੂੰ ਸ਼ੇਅਰ ਨਾ ਕਰੋ। ਨਾਲ ਹੀ, ਜਾਅਲੀ ਸੰਦੇਸ਼ਾਂ 'ਤੇ ਕਲਿੱਕ ਨਾ ਕਰੋ ਅਤੇ ਨਾ ਹੀ ਕੋਈ ਮਹੱਤਵਪੂਰਨ ਜਾਣਕਾਰੀ ਸਾਂਝੀ ਕਰੋ।
ਇਹ ਵੀ ਪੜ੍ਹੋ-Dengue Symptoms: ਮੀਂਹ ‘ਚ ਤੇਜੀ ਨਾਲ ਵਧ ਰਹੇ ਨੇ ਡੇਂਗੂ ਦੇ ਮਾਮਲੇ, ਇਹ ਲੱਛਣ ਦਿਸਣ ਲੱਗਣ ਤਾਂ ਤੁਰੰਤ ਭੱਜੋ ਡਾਕਟਰ ਕੋਲ