Bambiha gang: ਬੰਬੀਹਾ ਗੁਰੱਪ ਵੀ ਹੋਇਆ ਐਕਟਿਵ, UK 'ਚ ਲਾਰੈਂਸ ਬਿਸ਼ਨੋਈ ਦੇ ਖਾਸ ਬੰਦ ਦੇ ਘਰ 'ਤੇ ਕੀਤਾ ਹਮਲਾ
Bambiha gang: ਪੰਜਾਬ ਦੇ ਗੈਂਗਸਟਰ ਦਵਿੰਦਰ ਬੰਬੀਹਾ ਦੇ ਕਤਲ ਤੋਂ ਬਾਅਦ ਕੌਸ਼ਲ ਚੌਧਰੀ ਆਪਣੇ ਗੈਂਗ ਦੀ ਕਮਾਨ ਸੰਭਾਲ ਰਿਹਾ ਹੈ। ਉਹ ਪਹਿਲਾਂ ਵੀ ਪੰਜਾਬ ਵਿੱਚ ਹੀ ਲਾਰੈਂਸ ਦੇ ਕਈ ਸਾਥੀਆਂ ਨੂੰ ਮਾਰ ਚੁੱਕਾ ਹੈ। ਇਸ ਕਾਰਨ ਲਾਰੇਂਸ ਬਿਸ਼ਨੋਈ
Bambiha gang: ਬੰਬੀਹਾ ਗਰੁੱਪ ਅਤੇ ਲਾਰੈਂਸ ਬਿਸ਼ਨੋਈ ਗੈਂਗ ਦੀ ਦੁਸ਼ਮਣੀ ਹੁਣ ਵਿਦੇਸ਼ਾਂ ਤੱਕ ਪਹੁੰਚ ਗਈ ਹੈ। ਯੂਕੇ (ਇੰਗਲੈਂਡ) ਵਿੱਚ ਬੰਬੀਹਾ ਗਰੁੱਪ ਦੇ ਕਾਰਕੁਨਾਂ ਨੇ ਲਾਰੈਂਸ ਬਿਸ਼ਨੋਈ ਦੇ ਨਜ਼ਦੀਕੀ ਅਮਨ ਬਨਵੈਤ ਦੀਆਂ ਲਗਜ਼ਰੀ ਗੱਡੀਆਂ ਨੂੰ ਅੱਗ ਲਗਾ ਦਿੱਤੀ। ਅਮਨ ਬਨਵੈਤ ਪੰਜਾਬ ਦੇ ਜਿਲ੍ਹਾਂ ਲੁਧਿਆਣਾ ਦੇ ਰਹਿਣ ਵਾਲੇ ਹਨ ਜੋ ਹਾਲ ਯੂਕੇ ਵਿੱਚ ਮੌਜੂਦ ਹਨ।
ਬੰਬੀਹਾ ਗੈਂਗ ਦੇ ਮੈਂਬਰਾਂ ਨੇ ਯੂ.ਕੇ. ਵਿੱਚ ਵਾਪਰੀ ਇਸ ਘਟਨਾ ਦੀ ਖੁੱਲ੍ਹੇਆਮ ਜ਼ਿੰਮੇਵਾਰੀ ਲਈ ਹੈ। ਬੰਬੀਹਾ ਗਰੁੱਪ ਦੇ ਮੈਂਬਰਾਂ ਨੇ ਕਿਹਾ ਹੈ ਕਿ ਜੋ ਕੋਈ ਵੀ ਉਨ੍ਹਾਂ ਦੇ ਦੁਸ਼ਮਣ ਦਾ ਸਾਥ ਦੇਵੇਗਾ, ਉਸ ਦਾ ਉਹੀ ਨਤੀਜਾ ਹੋਵੇਗਾ।
ਪਤਾ ਲੱਗਾ ਹੈ ਕਿ ਬੰਬੀਹਾ ਗੈਂਗ ਨਾਲ ਜੁੜੇ ਹਰਿਆਣੇ ਦੇ ਬਦਨਾਮ ਗੈਂਗਸਟਰ ਕੌਸ਼ਲ ਚੌਧਰੀ ਦੇ ਗੁੰਡਿਆਂ ਵੱਲੋਂ ਇੰਗਲੈਂਡ ਦੇ ਇਕ ਕਾਰੋਬਾਰੀ ਦੇ ਘਰ 'ਤੇ ਹਮਲਾ ਕੀਤਾ ਗਿਆ ਹੈ। ਕੌਸ਼ਲ ਚੌਧਰੀ ਗੈਂਗ ਨੇ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕਰਕੇ ਇਸ ਘਟਨਾ ਦੀ ਜ਼ਿੰਮੇਵਾਰੀ ਲਈ ਹੈ।
ਕੌਸ਼ਲ ਚੌਧਰੀ ਗੈਂਗ ਨੇ ਸੰਦੀਪ ਨੰਗਲ ਅੰਬੀਆਂ ਦਾ ਕੀਤਾ ਸੀ ਕਤਲ
ਗੈਂਗਸਟਰ ਕੌਸ਼ਲ ਚੌਧਰੀ, ਜੋ ਕਿ ਹਰਿਆਣਾ ਦੇ ਗੁਰੂਗ੍ਰਾਮ ਦਾ ਰਹਿਣ ਵਾਲਾ ਹੈ, ਪੰਜਾਬ ਦੇ ਬੰਬੀਹਾ ਗੈਂਗ ਨਾਲ ਜੁੜਿਆ ਹੋਇਆ ਹੈ। ਦੋਵੇਂ ਗਰੋਹਾਂ ਦੇ ਗੁੰਡੇ ਇੱਕ ਦੂਜੇ ਲਈ ਕੰਮ ਕਰਦੇ ਹਨ। ਕੌਸ਼ਲ ਚੌਧਰੀ ਗੈਂਗ ਨੇ ਜੱਗੂ ਅਤੇ ਲਾਰੈਂਸ ਦੇ ਕਰੀਬੀ ਸੰਦੀਪ ਨੰਗਲ ਅੰਬੀਆਂ ਦਾ ਕਤਲ ਕੀਤਾ ਸੀ। ਇਸ ਦੇ ਨਾਲ ਹੀ ਲਾਰੈਂਸ ਗੈਂਗ ਨੇ ਬੰਬੀਹਾ ਗਰੁੱਪ ਦੇ ਕਰੀਬੀ ਜਾਣੇ ਜਾਂਦੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕਈ ਗੋਲੀਆਂ ਚਲਾ ਕੇ ਕਤਲ ਕਰ ਦਿੱਤਾ ਸੀ।
ਕੌਸ਼ਲ ਚੌਧਰੀ ਖਿਲਾਫ ਕਈ ਮਾਮਲੇ ਦਰਜ
ਸੋਮਵਾਰ ਨੂੰ ਕੌਸ਼ਲ ਚੌਧਰੀ ਦੇ ਗੁੰਡਿਆਂ ਨੇ ਇੰਗਲੈਂਡ 'ਚ ਵਪਾਰੀ ਅਮਨ ਬਨਵੈਤ ਦੇ ਘਰ ਦੇ ਬਾਹਰ ਖੜ੍ਹੀਆਂ ਲਗਜ਼ਰੀ ਗੱਡੀਆਂ ਨੂੰ ਅੱਗ ਲਗਾ ਦਿੱਤੀ ਅਤੇ ਕਾਫੀ ਭੰਨਤੋੜ ਕੀਤੀ। ਇਹ ਘਟਨਾ ਇੰਗਲੈਂਡ ਦੇ ਵਿਟਲੇ ਕ੍ਰੇਸੇਂਟ ਵਿੱਚ ਵਾਪਰੀ ਹੈ। ਉੱਤਰੀ ਭਾਰਤ ਵਿੱਚ ਗੈਂਗਸਟਰ ਕੌਸ਼ਲ ਖ਼ਿਲਾਫ਼ ਕਤਲ, ਕਤਲ ਦੀ ਕੋਸ਼ਿਸ਼, ਜਬਰੀ ਵਸੂਲੀ, ਲੁੱਟ-ਖੋਹ ਵਰਗੇ ਦਰਜਨਾਂ ਗੰਭੀਰ ਮਾਮਲੇ ਦਰਜ ਹਨ। ਇਨ੍ਹਾਂ ਮਾਮਲਿਆਂ ਵਿੱਚ ਕੌਸ਼ਲ ਖ਼ਿਲਾਫ਼ ਵੱਖ-ਵੱਖ ਅਦਾਲਤਾਂ ਵਿੱਚ ਸੁਣਵਾਈ ਚੱਲ ਰਹੀ ਹੈ।
ਗੈਂਗ ਦੀ ਕਮਾਂਡ ਕੌਸ਼ਲ ਚੌਧਰੀ ਕੋਲ
ਪੰਜਾਬ ਦੇ ਗੈਂਗਸਟਰ ਦਵਿੰਦਰ ਬੰਬੀਹਾ ਦੇ ਕਤਲ ਤੋਂ ਬਾਅਦ ਕੌਸ਼ਲ ਚੌਧਰੀ ਆਪਣੇ ਗੈਂਗ ਦੀ ਕਮਾਨ ਸੰਭਾਲ ਰਿਹਾ ਹੈ। ਉਹ ਪਹਿਲਾਂ ਵੀ ਪੰਜਾਬ ਵਿੱਚ ਹੀ ਲਾਰੈਂਸ ਦੇ ਕਈ ਸਾਥੀਆਂ ਨੂੰ ਮਾਰ ਚੁੱਕਾ ਹੈ। ਇਸ ਕਾਰਨ ਲਾਰੇਂਸ ਬਿਸ਼ਨੋਈ ਅਤੇ ਕੌਸ਼ਲ ਚੌਧਰੀ ਦਾ ਅੰਕੜਾ 36 'ਤੇ ਬਰਕਰਾਰ ਹੈ।
ਸੋਸ਼ਲ ਮੀਡੀਆ 'ਤੇ ਪੋਸਟ
ਇੰਟਰਨੈੱਟ ਮੀਡੀਆ 'ਤੇ ਚੱਲ ਰਹੇ ਪੇਜ 'ਤੇ ਗੈਂਗਸਟਰ ਕੌਸ਼ਲ ਚੌਧਰੀ ਦੇ ਨਾਂ 'ਤੇ ਇਕ ਪੋਸਟਰ ਲਗਾਇਆ ਗਿਆ ਸੀ ਅਤੇ ਲਿਖਿਆ ਸੀ, ਆਪਣੇ ਸਾਰੇ ਭਰਾਵਾਂ ਨੂੰ ਰਾਮ ਰਾਮ। ਅੱਜ ਕੌਸ਼ਲ ਚੌਧਰੀ ਗਰੁੱਪ ਵੱਲੋਂ ਅਮਨ ਬਨਵੈਤ ਦੇ ਇੰਗਲੈਂਡ ਸਥਿਤ ਘਰ ਦੀਆਂ ਗੱਡੀਆਂ ਨੂੰ ਅੱਗ ਲਗਾ ਦਿੱਤੀ ਗਈ। ਜੋ ਵੀ ਸਾਡੀ ਵਿਰੋਧੀ ਪਾਰਟੀ ਵਿੱਚ ਸ਼ਾਮਲ ਹੋਵੇਗਾ, ਉਹ ਭਾਰਤ ਵਿੱਚ ਹੋਵੇ ਜਾਂ ਭਾਰਤ ਤੋ ਬਹਾਰ ਅਸੀਂ ਕਿਸੇ ਨੂੰ ਨਹੀਂ ਛੱਡਾਂਗੇ...ਜੈ ਬਾਬੇ ਦੀ, ਐਂਟੀ ਗੈਂਗ ਵਿੱਚ ਉਹ ਗੋਲਡੀ ਬਰਾੜ ਅਤੇ ਲਾਰੈਂਸ ਨੂੰ ਵੀ ਧਮਕੀਆਂ ਦੇ ਰਿਹਾ ਹੈ।