ਨਸ਼ੇੜੀਆਂ ਨੇ ਖਿਡੌਣਾ ਪਿਸਤੌਲਾਂ ਨਾਲ ਹੀ ਕੀਤੀਆਂ ਦਰਜਨਾਂ ਲੁੱਟਾਂ-ਖੋਹਾਂ, ਆਖਰ ਆਏ ਪੁਲਿਸ ਅੜਿੱਕ
ਅੰਮ੍ਰਿਤਸਰ ਦੇ ਥਾਣਾ ਇਸਲਾਮਾਬਾਦ ਦੀ ਪੁਲਿਸ ਵੱਲੋਂ ਖਿਡੌਣਾ ਪਿਸਤੌਲਾਂ ਨਾਲ ਲੁੱਟਾਂ-ਖੋਹਾਂ ਕਰਨ ਵਾਲੇ ਇੱਕ ਗਰੋਹ ਦੇ ਪੰਜ ਮੈਂਬਰਾਂ ਨੂੰ ਕਾਬੂ ਕੀਤਾ ਹੈ। ਇਨ੍ਹਾਂ ਕੋਲੋਂ ਖਿਡੌਣੇ ਵਾਲੀਆਂ 2 ਪਿਸਤੌਲਾਂ ਤੇ ਚੋਰੀ ਦੀ ਐਕਟਿਵਾ ਤੇ 2 ਦਾਤਰ ਬਰਾਮਦ...
Amritsar News: ਅੰਮ੍ਰਿਤਸਰ ਦੇ ਥਾਣਾ ਇਸਲਾਮਾਬਾਦ ਦੀ ਪੁਲਿਸ ਵੱਲੋਂ ਖਿਡੌਣਾ ਪਿਸਤੌਲਾਂ ਨਾਲ ਲੁੱਟਾਂ-ਖੋਹਾਂ ਕਰਨ ਵਾਲੇ ਇੱਕ ਗਰੋਹ ਦੇ ਪੰਜ ਮੈਂਬਰਾਂ ਨੂੰ ਕਾਬੂ ਕੀਤਾ ਹੈ। ਇਨ੍ਹਾਂ ਕੋਲੋਂ ਖਿਡੌਣੇ ਵਾਲੀਆਂ 2 ਪਿਸਤੌਲਾਂ ਤੇ ਚੋਰੀ ਦੀ ਐਕਟਿਵਾ ਤੇ 2 ਦਾਤਰ ਬਰਾਮਦ ਕੀਤੇ ਗਏ ਹਨ। ਇਹ ਖਿਡੌਣਾ ਪਿਸਤੌਲ ਨਾਲ ਵੱਖ-ਵੱਖ ਇਲਾਕਿਆਂ ਅੰਦਰ ਲੋਕਾਂ ਨੂੰ ਡਰਾ-ਧਮਕਾ ਕੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸੀ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏਸੀਪੀ ਸੁਰਿੰਦਰ ਸਿੰਘ ਨੇ ਦੱਸਿਆ ਕਿ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਪੰਜ ਮੈਂਬਰੀ ਗਰੋਹ ਨੂੰ ਕਾਬੂ ਕੀਤਾ ਹੈ। ਇਨ੍ਹਾਂ ਕੋਲੋ ਚੋਰੀ ਦੀ ਐਕਟਿਵਾ, 2 ਖਿਡੌਣਾ ਪਿਸਤੌਲ ਤੇ 2 ਦਾਤਰ ਬਰਾਮਦ ਕੀਤੇ ਹਨ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਖ਼ਿਲਾਫ ਪਹਿਲਾਂ ਵੀ ਮਾਮਲੇ ਦਰਜ ਹਨ ਤੇ ਇਹ ਨਸ਼ਾ ਕਰਨ ਦੇ ਵੀ ਆਦੀ ਹਨ। ਉਨ੍ਹਾਂ ਦੱਸਿਆ ਕਿ ਕੋਲੋਂ ਪੁੱਛਗਿੱਛ ਕੀਤੀ ਜਵੇਗੀ ਕਿ ਆਖਰ ਕਿੱਥੇ ਕਿੱਥੇ ਇਹ ਲੁੱਟਾਂ ਖੋਹ ਦੀ ਵਾਰਦਾਤ ਨੂੰ ਅੰਜਾਮ ਦੇ ਚੁੱਕੇ ਹਨ। ਹੁਣ ਤੱਕ 12 ਦੇ ਕਰੀਬ ਵਾਰਦਾਤਾਂ ਦੀ ਗੱਲ ਇਨ੍ਹਾਂ ਕਬੂਲੀ ਹੈ ਤੇ ਅੱਗੇ ਦੀ ਪੁੱਛਗਿੱਛ ਜਾਰੀ ਹੈ।