Crime news: 16 ਸਾਲਾ ਨਾਬਾਲਗ ਨਾਲ ਪਾਠੀ ਨੇ ਛੇੜਛਾੜ ਦੀ ਕੀਤੀ ਕੋਸ਼ਿਸ਼, ਅਦਾਲਤ ਨੇ ਸੁਣਾਈ 3 ਸਾਲ ਦੀ ਸਜ਼ਾ
Crime news: ਹੁਸ਼ਿਆਰਪੁਰ ਅਦਾਲਤ ਨੇ ਨਾਬਾਲਗ ਕੁੜੀ ਨਾਲ ਅਸ਼ਲੀਲ ਹਰਕਤਾਂ ਕਰਨ ਵਾਲੇ ਪਾਠੀ ਨੂੰ 3 ਸਾਲ ਦੀ ਕੈਦ ਤੇ ਜੁਰਮਾਨਾ ਦੀ ਸਜ਼ਾ ਸੁਣਾਈ ਹੈ।
Hoshiarpur news: ਹੁਸ਼ਿਆਰਪੁਰ ਅਦਾਲਤ ਨੇ ਨਾਬਾਲਗ ਕੁੜੀ ਨਾਲ ਅਸ਼ਲੀਲ ਹਰਕਤਾਂ ਕਰਨ ਵਾਲੇ ਪਾਠੀ ਨੂੰ 3 ਸਾਲ ਦੀ ਕੈਦ ਤੇ ਜੁਰਮਾਨਾ ਦੀ ਸਜ਼ਾ ਸੁਣਾਈ ਹੈ। ਐਡੀਸ਼ਨਲ ਅਤੇ ਜ਼ਿਲ੍ਹਾ ਸੈਸ਼ਨ ਜੱਜ ਅੰਜਨਾ ਦੀ ਫਾਸਟ ਟ੍ਰੈਕ ਸਪੈਸ਼ਲ ਕੋਰਟ ਨੇ ਗੁਰਦੁਆਰਾ ਸਾਹਿਬ ਵਿਚ ਮੱਥਾ ਟੇਕਣ ਗਈ ਨਾਬਾਲਗ ਕੁੜੀ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇ ਕੇ ਕਮਰੇ ਵਿਚ ਬੰਦ ਕਰਕੇ ਉਸ ਦੇ ਨਾਲ ਅਸ਼ਲੀਲ ਹਰਕਤਾਂ ਕਰਨ ਵਾਲੇ ਦੋਸ਼ੀ ਪਾਠੀ ਸੁਖਦੇਵ ਸਿੰਘ ਨੂੰ ਦੋਸ਼ੀ ਕਰਾਰ ਦਿੰਦੇ ਹੋਏ 3 ਸਾਲ ਦੀ ਕੈਦ ਅਤੇ 6 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ।
ਦੋਸ਼ੀ ਨੂੰ ਸੁਣਾਈ 3 ਸਾਲ ਦੀ ਸਜ਼ਾ
ਉਕਤ ਮਾਮਲੇ ਵਿਚ ਦੋਸ਼ੀ ਪਾਠੀ ਨੂੰ ਬਚਾਉਣ ਦੇ ਦੋਸ਼ ‘ਚ ਪਿੰਡ ਦੇ ਮੌਜੂਦਾ ਸਰਪੰਚ ਲੈਹੰਬਰ ਰਾਮ ਨੂੰ ਇਕ ਸਾਲ ਕੈਦ ਅਤੇ 500 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਜੁਰਮਾਨਾ ਨਾ ਦੇਣ ਦੀ ਸੂਰਤ ਵਿਚ ਦੋਸ਼ੀ ਸਰਪੰਚ ਨੂੰ 7 ਦਿਨ ਹੋਰ ਸਜ਼ਾ ਕੱਟਣੀ ਹੋਵੇਗੀ। ਮਾਮਲੇ ਵਿਚ ਤੀਜੇ ਦੋਸ਼ੀ ਪਿੰਡ ਦੇ ਸਰਪੰਚ ਹਰਦੀਪ ਸਿੰਘ ਜੋ ਕਿ ਪਾਠੀ ਦਾ ਰਿਸ਼ਤੇਦਾਰ ਹੈ, ਨੂੰ ਵੀ ਇਕ ਸਾਲ ਦੀ ਕੈਦ ਅਤੇ ਇਕ ਹਜ਼ਾਰ ਜੁਰਮਾਨੇ ਦੀ ਸਜ਼ਾਈ ਸੁਣਾਈ ਗਈ ਹੈ।
ਇਹ ਵੀ ਪੜ੍ਹੋ: 'ਆਪ' ਬਨਾਮ ਹੋਰ ਪਾਰਟੀਆਂ ਦਾ ਸਿਆਸੀ ਏਜੰਡਾ : ਅਸੀਂ ਸਿੱਖਿਆ, ਸਿਹਤ ਅਤੇ ਰੁਜ਼ਗਾਰ 'ਤੇ ਕੇਂਦਰਤ ਹਾਂ, ਉਹ ਨਫ਼ਰਤ ਦੀ ਰਾਜਨੀਤੀ ਕਰਦੇ ਹਨ: ਕੰਗ
ਕੀ ਹੈ ਪੂਰਾ ਮਾਮਲਾ
25 ਨਵੰਬਰ 2019 ਨੂੰ ਹੁਸ਼ਿਆਰਪੁਰ ਦੇ ਇਕ ਪਿੰਡ ਦੇ ਗ਼ਰੀਬ ਮਜ਼ਦੂਰ ਵਿਅਕਤੀ ਨੇ ਪੁਲਿਸ ਨੂੰ ਦੱਸਿਆ ਸੀ ਕਿ ਉਸ ਦੀ 16 ਸਾਲ ਦੀ ਧੀ ਪਿੰਡ ਦੇ ਗੁਰਦੁਆਰਾ ਸਾਹਿਬ ਵਿਚ ਪਕੌੜੇ ਤਿਆਰ ਕਰਨ ਲਈ ਪਾਠੀ ਸੁਖਦੇਵ ਸਿੰਘ ਤੋਂ ਸਾਮਾਨ ਲੈਣ ਗਈ ਸੀ।
ਜਦੋਂ ਉਹ ਉਸ ਦੇ ਕਮਰੇ ਵਿਚ ਗਈ ਤਾਂ ਪਾਠੀ ਨੇ ਉਸ ਨੂੰ ਫੜ ਲਿਆ ਅਤੇ ਉਸ ਦੇ ਨਾਲ ਸਰੀਰਕ ਸੰਬੰਧ ਬਣਾਉਣ ਲਈ ਉਸ ਦੇ ਨਾਲ ਛੇੜਛਾੜ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਨਾਬਾਲਗ ਨੇ ਵਿਰੋਧ ਕੀਤਾ ਤਾਂ ਦੋਸ਼ੀ ਨੇ ਉਸ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਅਤੇ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਆਇਆ।
ਕੁੜੀ ਬੜੀ ਮੁਸ਼ਿਕਲ ਨਾਲ ਬਚ ਕੇ ਘਰ ਆਈ ਅਤੇ ਉਸ ਨੇ ਰੋਂਦੇ ਹੋਏ ਸਾਰੀ ਘਟਨਾ ਮਾਪਿਆਂ ਨੂੰ ਦੱਸੀ। ਉਸ ਨੇ ਸ਼ਿਕਾਇਤ ਕੀਤੀ ਤਾਂ ਸਰਪੰਚ ਸਾਬਕਾ ਸਰਪੰਚ ਨੇ ਵੀ ਉਸ ਦਾ ਬਚਾਅ ਕੀਤਾ ਪਰ ਲੋਕਾਂ ਦੇ ਦਬਾਅ ਵਿਚ ਪੁਲਸ ਨੇ ਕੇਸ ਦਰਜ ਕਰ ਲਿਆ ਸੀ।
ਇਹ ਵੀ ਪੜ੍ਹੋ: Russia Ukraine Crisis : ਰੂਸ ਦੇ ਰਾਸ਼ਟਰਪਤੀ ਪੁਤਿਨ 'ਤੇ ਡਰੋਨ ਹਮਲੇ ਦੀ ਕੋਸ਼ਿਸ