Punjab News: ਘਰ 'ਚ ਦਾਖਲ ਹੋਕੇ ਨਿਹੰਗਾਂ ਦੇ ਬਾਣੇ 'ਚ ਆਏ ਸ਼ਰਾਰਤੀ ਅਨਸਰਾਂ ਨੇ ਕੁੱਟੇ ਪਤੀ-ਪਤਨੀ ਤੇ ਕੀਤਾ ਅਗਵਾ, ਦੇਖੋ ਵੀਡੀਓ
ਫਗਵਾੜਾ ਦੇ ਖੋਥੜਾ ਰੋਡ 'ਤੇ ਸਥਿਤ ਮੁਹੱਲਾ ਪਰਮ ਨਗਰ ਵਿਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਮੁਹੱਲੇ 'ਚ ਕਿਰਾਏ 'ਤੇ ਰਹਿ ਰਹੇ ਇਕ ਪਤੀ-ਪਤਨੀ ਦੇ ਜੋੜੇ ਨੂੰ 2 ਗੱਡੀਆਂ 'ਚ ਆਏ ਦਰਜਨ ਤੋਂ ਵੱਧ ਵਿਅਕਤੀ ਕਿਡਨੈਪ ਕਰ ਕੇ ਲੈ ਗਏ ।
Punjab news: ਫਗਵਾੜਾ ਦੇ ਖੋਥੜਾ ਰੋਡ 'ਤੇ ਸਥਿਤ ਮੁਹੱਲਾ ਪਰਮ ਨਗਰ ਵਿਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਮੁਹੱਲੇ 'ਚ ਕਿਰਾਏ 'ਤੇ ਰਹਿ ਰਹੇ ਇਕ ਪਤੀ-ਪਤਨੀ ਦੇ ਜੋੜੇ ਨੂੰ 2 ਗੱਡੀਆਂ 'ਚ ਆਏ ਦਰਜਨ ਤੋਂ ਵੱਧ ਵਿਅਕਤੀ ਕਿਡਨੈਪ ਕਰ ਕੇ ਲੈ ਗਏ । ਇਹ ਸਾਰੀ ਵਾਰਦਾਤ ਉੱਥੇ ਲੱਗੇ ਸੀਸੀਟੀਵੀ ਕੈਮਰਿਆਂ 'ਚ ਕੈਦ ਹੋ ਗਈ।
ਪੁਲਿਸ ਪਾਰਟੀ ਮੌਕੇ 'ਤੇ ਪਹੁੰਚੀ
ਮਾਮਲੇ ਸਬੰਧੀ ਸੂਚਨਾ ਮਿਲਦਿਆ ਐੱਸਐੱਚਓ ਥਾਣਾ ਸਿਟੀ ਅਮਨਦੀਪ ਨਾਹਰ ਵਲੋਂ ਸਮੇਤ ਪੁਲਿਸ ਪਾਰਟੀ ਮੌਕੇ 'ਤੇ ਪਹੁੰਚ ਮਾਮਲੇ ਸਬੰਧੀ ਜਾਣਕਾਰੀ ਹਾਸਲ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਬਾਉਂਸਰ ਵਿਵੇਕ ਕੁਮਾਰ ਪੁੱਤਰ ਬਲਵੀਰ ਸਿੰਘ ਵਾਸੀ ਹਾਊਸ ਨੰਬਰ ਨਿਊ ਦਸ਼ਮੇਸ਼ ਨਗਰ ਬਲਾਕ ਘਾਹਮੰਡੀ ਥਾਣਾ ਭਾਰਗੋ ਕੈਂਪ ਜ਼ਿਲ੍ਹਾ ਜਲੰਧਰ ਨੇ ਦੱਸਿਆ ਕਿ ਸੋਨੂੰ ਪੁੱਤਰ ਦਲਬੀਰ ਸਿੰਘ ਵਾਸੀ ਕਿਸ਼ਨਕੋਟ ਜ਼ਿਲ੍ਹਾ ਬਟਾਲਾ ਜੋ ਆਪਣੀ ਪਤਨੀ ਜੋਤੀ ਨਾਲ ਪਰਮ ਨਗਰ ਗਲੀ ਨੰਬਰ 1 ਨਜ਼ਦੀਕ ਸੋਂਧੀ ਭਲਵਾਨਾਂ ਦਾ ਅਖਾੜਾ ਥਾਣਾ ਸਿਟੀ ਫਗਵਾੜਾ ਵਿਖੇ ਕਿਰਾਏ 'ਤੇ ਰਹਿੰਦਾ ਹੈ ਅਤੇ ਆਪਣੀ ਸੁਰੱਖਿਆ ਲਈ ਉਸਨੂੰ ਅਤੇ ਉਸ ਦੇ ਸਾਥੀ ਬੰਟੀ ਕੁਮਾਰ ਬਾਉਂਸਰ ਦੇ ਤੌਰ 'ਤੇ ਸਕਿਉਰਿਟੀ 'ਤੇ ਰੱਖਿਆ ਹੋਇਆ ਹੈ।
ਜਦੋਂ ਉਹ ਅਤੇ ਉਸ ਦਾ ਸਾਥੀ ਬੰਟੀ ਘਰ 'ਚ ਮੌਜੂਦ ਸੀ ਤਾਂ ਸੋਨੂੰ ਨੂੰ ਮਿਲਣ ਲਈ 2 ਗੱਡੀਆਂ 'ਚ ਕੁਝ ਵਿਅਕਤੀ ਆਏ ਜਿਨ੍ਹਾਂ ਵਿਚ ਸ਼ਮਸ਼ੇਰ ਸਿੰਘ ਵਾਸੀ ਬਟਾਲਾ ਅਤੇ ਤਨਵੀਰ ਕੁਮਾਰ ਉਰਫ ਤੰਨੂ ਵਾਸੀ ਗੁਰਦਾਸਪੁਰ ਇੱਕ ਬਜ਼ੁਰਗ ਆਦਮੀ ਅਤੇ ਇੱਕ ਬਜ਼ੁਰਗ ਔਰਤ ਅਤੇ ਉਨ੍ਹਾਂ ਨਾਲ ਅੱਧੀ ਦਰਜਨ ਅਣਪਛਾਤੇ ਵਿਅਕਤੀ ਸਨ ਜਿਨ੍ਹਾਂ ਵਿਚ ਕੁਝ ਲੋਕ ਨਿਹੰਗ ਸਿੰਘ ਬਾਣੇ 'ਚ ਮੌਜੂਦ ਸਨ। ਜਿਸ ਤੋਂ ਬਾਅਦ ਸੋਨੂੰ ਵਲੋਂ ਉਸ ਨੂੰ ਅਤੇ ਉਸ ਦੇ ਸਾਥੀ ਬੰਟੀ ਨੂੰ ਕਿਹਾ ਕਿ ਤੁਸੀਂ ਕੋਈ ਬਾਜ਼ਾਰ ਤੋਂ ਖਾਣ ਪੀਣ ਦਾ ਸਾਮਾਨ ਲੈ ਆਓ ਅਤੇ ਜਦੋਂ ਉਹ ਫੋਨ ਕਰੇਗਾ ਉਦੋਂ ਹੀ ਵਪਸ ਆਉਣ। ਓਨੀ ਦੇਰ ਉਹ ਆਏ ਹੋਏ ਵਿਅਕਤੀਆਂ ਨਾਲ ਗੱਲਬਾਤ ਕਰ ਲੈਣ।
ਜਦੋਂ ਕਾਫੀ ਦੇਰ ਹੋ ਗਈ ਤਾਂ ਉਨ੍ਹਾਂ ਵਲੋਂ ਸੋਨੂੰ ਨੂੰ ਫੋਨ ਕੀਤਾ ਤਾਂ ਉਸ ਵਲੋਂ ਫੋਨ ਕੱਟ ਦਿੱਤਾ ਗਿਆ। ਜਦੋਂ ਕੁਝ ਦੇਰ ਬਾਅਦ ਉਨ੍ਹਾਂ ਵਲੋਂ ਫਿਰ ਫੋਨ ਕੀਤਾ ਤਾਂ ਅੱਗੋਂ ਸੋਨੂੰ ਦੇ ਫੋਨ ਦਾ ਸਵਿੱਚ ਆਫ ਆਉਣ ਲੱਗ ਪਿਆ। ਜਦੋਂ ਉਹ ਘਰ ਪਹੁੰਚੇ ਤਾਂ ਦੇਖਿਆ ਘਰ 'ਚ ਖੂਨ ਡੁੱਲ੍ਹਿਆ ਹੋਇਆ ਸੀ ਅਤੇ ਘਰ ਦਾ ਸਾਰਾ ਸਾਮਾਨ ਖਿਲਰਿਆ ਹੋਇਆ ਸੀ ਅਤੇ ਸੋਨੂੰ ਅਤੇ ਜੋਤੀ ਘਰੋਂ ਗਾਇਬ ਸਨ। ਜਦੋਂ ਉਨ੍ਹਾਂ ਵਲੋਂ ਕੈਮਰੇ ਚੈੱਕ ਕੀਤੇ ਗਏ ਤਾਂ ਪਤਾ ਲੱਗਿਆ ਕਿ ਜੋ ਵਿਅਕਤੀ ਗੱਡੀਆਂ 'ਚ ਸਵਾਰ ਹੋ ਕੇ ਆਏ ਸਨ ਉਨ੍ਹਾਂ ਵਲੋਂ ਸੋਨੂੰ ਅਤੇ ਉਸਦੀ ਪਤਨੀ ਨੂੰ ਅਗਵਾ ਕੀਤਾ ਗਿਆ ਹੈ। ਮੌਕੇ 'ਤੇ ਪਹੁੰਚੇ ਐੱਸਐੱਚਓ ਅਮਨਦੀਪ ਨਾਹਰ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਖੋਥੜਾਂ ਰੋਡ 'ਤੇ ਪਰਮ ਨਗਰ 'ਚ ਕੁਝ ਲੋਕਾਂ ਵਲੋਂ ਪਤੀ-ਪਤਨੀ ਨੂੰ ਅਗਵਾ ਕਰ ਲਿਆ ਗਿਆ। ਉਨ੍ਹਾਂ ਵਲੋਂ ਮੌਕੇ 'ਤੇ ਮਾਮਲੇ ਸਬੰਧੀ ਜਾਣਕਾਰੀ ਹਾਸਲ ਕੀਤੀ ਅਤੇ ਬਾਉਂਸਰ ਵਿਵੇਕ ਦੇ ਬਿਆਨਾਂ 'ਤੇ ਮਾਮਲਾ ਦਰਜ ਕਰ ਕੇ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ।
ਉੱਧਰ ਕਪੂਰਥਲਾ ਪੁਲਿਸ ਵੱਲੋਂ ਟਵੀਟ ਉੱਤੇ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਦੱਸਿਆ ਹੈ ਲਿਖਿਆ ਹੈ- 'ਮਾਮਲੇ ਵਿਚ ਤੁਰੰਤ ਕਾਰਵਾਈ ਕਰਦਿਆ @KapurthalaPolice ਨੇ 12 ਘੰਟਿਆ ਵਿਚ 4 ਦੋਸ਼ੀਆਂ ਨੂੰ ਗਿਰਫ਼ਤਾਰ ਕਰ ਕੇ ਅਗਵਾ ਕੀਤੇ ਵਿਅਕਤੀਆਂ ਨੂੰ ਛੁਡਵਾਇਆ ।'
ਮਾਮਲੇ ਵਿਚ ਤੁਰੰਤ ਕਾਰਵਾਈ ਕਰਦਿਆ @KapurthalaPolice ਨੇ 12 ਘੰਟਿਆ ਵਿਚ 4 ਦੋਸ਼ੀਆਂ ਨੂੰ ਗਿਰਫਤਾਰ ਕਰ ਕੇ ਅਗਵਾ ਕੀਤੇ ਵਿਅਕਤੀਆਂ ਨੂੰ ਛੁਡਵਾਇਆ । ਹੋਰ ਜਾਣਕਾਰੀ ਲਈ ਕਪੂਰਥਲਾ ਪੁਲਿਸ (ਸਬ ਡਵੀਜ਼ਨ ਫਗਵਾੜਾ )ਵੱਲੋਂ ਜਲਦੀ ਹੀ ਪ੍ਰੈੱਸ ਵਾਰਤਾ ਕਰਕੇ ਹੋਰ ਜਾਣਕਾਰੀ ਸਾਂਝੀ ਕੀਤੀ ਜਾਵੇਗੀ। https://t.co/AMmQLWmqKW
— Kapurthala Police (@PP_kapurthala) July 22, 2023
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।