ਫ਼ਿਲਮੀ ਕਹਾਣੀ ਨੂੰ ਮਾਤ ਪਾਉਂਦੀ ਹੈ ਲੁੱਟ ਦੀ ਇਹ ਵਾਰਦਾਤ, ਤਿੰਨ ਲੁਟੇਰਿਆਂ ਨੇ ਸਕੀਮ ਲਾ ਕੇ ਲੁੱਟਿਆ ਬਜ਼ੁਰਗ ਦੁਕਾਨਦਾਰ
ਜਦੋਂ ਤੱਕ ਦੁਕਾਨ ਮਾਲਕ ਇਸ ਸਾਰੀ ਘਟਨਾ ਨੂੰ ਸਮਝ ਸਕਿਆ, ਉਹ ਉਥੋਂ ਫਰਾਰ ਹੋ ਗਿਆ। ਅਤੇ ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਹੈਰਾਨੀ ਦੀ ਗੱਲ ਹੈ ਕਿ ਲੁੱਟ ਦੀ ਇਸ ਸਾਰੀ ਵਾਰਦਾਤ ਨੂੰ ਅੰਜਾਮ ਦੇਣ ਵਿੱਚ ਲੁਟੇਰਿਆਂ ਨੂੰ ਸਿਰਫ਼ 8 ਮਿੰਟ ਲੱਗੇ।
Punjab News: ਹਲਕਾ ਦਸੂਹਾ 'ਚ 70 ਸਾਲਾ ਬਜ਼ੁਰਗ ਨੂੰ ਲੁਟੇਰਿਆਂ ਨੇ ਅਨੋਖੇ ਤਰੀਕੇ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਪੂਰਾ ਮਾਮਲਾ ਅੱਡਾ ਘੋਘਰਾ ਦਾ ਹੈ। ਜਿੱਥੇ ਲੁਟੇਰਿਆਂ ਨੇ ਦਿਨ ਦਿਹਾੜੇ ਪਹਿਲਾਂ ਪਰਦੀਪ ਮੈਡੀਕਲ ਸਟੋਰ ਦੇ ਮਾਲਕ ਸੰਜੀਵ ਕੁਮਾਰ ਨੂੰ ਫਿਲਮੀ ਅੰਦਾਜ਼ 'ਚ ਫਸਾ ਲਿਆ, ਫਿਰ 6 ਹਜ਼ਾਰ ਰੁਪਏ ਦੀ ਰਕਮ ਲੈ ਕੇ ਫਰਾਰ ਹੋ ਗਏ। ਜਦੋਂ ਤੱਕ ਦੁਕਾਨ ਮਾਲਕ ਇਸ ਸਾਰੀ ਘਟਨਾ ਨੂੰ ਸਮਝ ਸਕਿਆ, ਉਹ ਉਥੋਂ ਫਰਾਰ ਹੋ ਗਿਆ। ਅਤੇ ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਹੈਰਾਨੀ ਦੀ ਗੱਲ ਹੈ ਕਿ ਲੁੱਟ ਦੀ ਇਸ ਸਾਰੀ ਵਾਰਦਾਤ ਨੂੰ ਅੰਜਾਮ ਦੇਣ ਵਿੱਚ ਲੁਟੇਰਿਆਂ ਨੂੰ ਸਿਰਫ਼ 8 ਮਿੰਟ ਲੱਗੇ। ਇਸ ਘਟਨਾ ਸਬੰਧੀ ਪੀੜਤ ਵੱਲੋਂ ਦਸੂਹਾ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ।
ਇਸ ਬਾਬਤ ਸ਼ਿਕਾਇਤਕਰਤਾ ਸੰਜੀਵ ਕੁਮਾਰ ਨੇ ਦੱਸਿਆ, "ਦੁਪਹਿਰ ਕਰੀਬ 1.25 ਵਜੇ ਦਾ ਸਮਾਂ ਸੀ। ਇਸ ਦੌਰਾਨ ਪਹਿਲਾਂ 2 ਲੁਟੇਰੇ ਦਵਾਈ ਮੰਗਣ ਦੇ ਬਹਾਨੇ ਮੈਡੀਕਲ ਸਟੋਰ ਵਿੱਚ ਦਾਖਲ ਹੋਏ। ਅਤੇ ਕੁਝ ਮਿੰਟਾਂ ਬਾਅਦ ਇੱਕ ਹੋਰ ਲੁਟੇਰਾ ਸ਼ਾਲ ਵੇਚਣ ਦੇ ਬਹਾਨੇ ਦੁਕਾਨ 'ਤੇ ਆਇਆ ਤੇ ਬਾਜ਼ਾਰ ਰੇਟ ਨਾਲੋਂ ਸਸਤੇ ਸ਼ਾਲ ਲੈਣ ਲਈ ਕਹਿਣ ਲੱਗਾ ਪਰ ਮੈਂ ਉਸ ਨੂੰ ਸਾਫ਼ ਇਨਕਾਰ ਕਰ ਦਿੱਤਾ। ਦੁਕਾਨ ਵਿੱਚ ਪਹਿਲਾਂ ਤੋਂ ਮੌਜੂਦ ਦੋਨਾਂ ਲੁਟੇਰਿਆਂ ਤੋਂ ਰੇਟ ਸੁਣ ਕੇ ਯੋਜਨਾ ਅਨੁਸਾਰ ਉਨ੍ਹਾਂ ਨਾਲ ਗੱਲਬਾਤ ਸ਼ੁਰੂ ਕੀਤੀ ਦਿੱਤੀ।"
ਸੰਜੀਵ ਕੁਮਾਰ ਨੇ ਦੱਸਿਆ, "ਦੁਕਾਨ ਵਿੱਚ ਪਹਿਲਾਂ ਤੋਂ ਮੌਜੂਦ ਦੋਵਾਂ ਲੁਟੇਰਿਆਂ ਵੱਲੋਂ 8 ਹਜ਼ਾਰ ਰੁਪਏ ਵਿੱਚ ਸਾਰੇ ਸ਼ਾਲ ਖਰੀਦਣ ਦਾ ਸੌਦਾ ਤੈਅ ਹੋਇਆ ਸੀ। ਸੌਦਾ ਤੈਅ ਹੁੰਦੇ ਹੀ ਪਹਿਲਾਂ ਤੋਂ ਮੌਜੂਦ ਦੋਵੇਂ ਲੁਟੇਰਿਆਂ ਨੇ ਉਸ ਨੂੰ 2000 ਦੀ ਰਕਮ ਦੇ ਦਿੱਤੀ। ਅਤੇ ਬਾਕੀ 6 ਹਜ਼ਾਰ ਦੀ ਰਕਮ ਮੈਨੂੰ ਦੇਣ ਲਈ ਕਿਹਾ, ਕਿ ਤੁਸੀਂ 6 ਹਜ਼ਾਰ ਦੇ ਦਿਓ, ਇੱਜ਼ਤ ਦਾ ਸਵਾਲ ਹੈ, ਅਸੀਂ ਹੁਣੇ ਘਰੋਂ ਲਿਆ ਕੇ ਵਾਪਸ ਦੇ ਦਿਆਂਗਾ"।
ਸ਼ਾਲ ਵੇਚਣ ਵਾਲੇ ਨੂੰ ਪੈਸੇ ਦੇਣ ਤੋਂ ਬਾਅਦ ਉਹ ਦੁਕਾਨ ਤੋਂ ਬਾਹਰ ਗਿਆ ਤੇ ਆਪਣੇ ਸਾਥੀ ਨਾਲ ਮੋਟਰਸਾਇਕਲ ਉੱਤੇ ਫ਼ਰਾਰ ਹੋ ਗਿਆ। ਇਸ ਤੋਂ ਬਾਅਦ ਸ਼ਾਲ ਲੈਣ ਵਾਲੇ ਵੀ ਹੌਲੀ-ਹੌਲੀ ਕਰਕੇ ਦੁਕਾਨ ਤੋਂ ਬਾਹਰ ਆਏ ਤੇ ਮੋਟਰਸਾਈਕਲ ਉੱਤੇ ਫ਼ਰਾਰ ਹੋ ਗਏ।
ਪੀੜਤ ਨੇ ਇਸ ਮਾਮਲੇ ਦੀ ਪੁਲਿਸ ਵਿੱਚ ਸ਼ਿਕਾਇਤ ਦਰਜ ਕਰਵਾਈ ਜਿਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਵੱਲੋਂ ਦੋਸ਼ੀਆਂ ਨੂੰ ਛੇਤੀ ਹੀ ਗ੍ਰਿਫ਼ਤਾਰ ਕਰਨ ਦਾ ਭਰੋਸਾ ਦਿੱਤਾ ਹੈ।