Whatsapp Scam : ਵੱਟਸਐਪ 'ਤੇ ਇਕ ਕਲਿੱਕ ਨਾਲ ਹੀ ਔਰਤ ਦੇ 21 ਲੱਖ ਰੁਪਏ ਹੋਏ ਗਾਇਬ
ਆਂਧਰਾ ਪ੍ਰਦੇਸ਼ ਦੀ ਇਕ ਮਹਿਲਾ ਅਧਿਆਪਕਾ ਨਾਲ ਵੱਟਸਐਪ 'ਤੇ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਔਰਤ ਮੁਤਾਬਕ ਉਸ ਨੇ ਵੱਟਸਐਪ ਮੈਸੇਜ 'ਚ ਇਕ ਲਿੰਕ 'ਤੇ ਹੀ ਕਲਿੱਕ ਕੀਤਾ ਸੀ, ਜਿਸ ਤੋਂ ਬਾਅਦ ਉਸ ਦੇ ਅਕਾਊਂਟ 'ਚੋਂ 21 ਲੱਖ ਰੁਪਏ ਗਾਇਬ ਹੋ ਗਏ।
Whatsapp Fraud: ਅੱਜ-ਕੱਲ੍ਹ ਆਨਲਾਈਨ ਧੋਖਾਧੜੀ ਦੇ ਮਾਮਲੇ ਵਧਦੇ ਜਾ ਰਹੇ ਹਨ। ਆਨਲਾਈਨ ਠੱਗ ਲੋਕਾਂ ਨੂੰ ਕਈ ਤਰੀਕਿਆਂ ਨਾਲ ਸ਼ਿਕਾਰ ਬਣਾ ਰਹੇ ਹਨ। ਹਰ ਰੋਜ਼ ਆਨਲਾਈਨ ਧੋਖਾਧੜੀ ਅਤੇ ਬਲੈਕਮੇਲਿੰਗ ਦੇ ਮਾਮਲੇ ਸਾਹਮਣੇ ਆ ਰਹੇ ਹਨ। ਅੱਜ ਅਸੀਂ ਤੁਹਾਨੂੰ ਜਿਹੜੀ ਖਬਰ ਦੱਸਣ ਜਾ ਰਹੇ ਹਾਂ, ਉਹ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਹੈਕਰਾਂ ਨੇ ਇੰਸਟੈਂਟ ਮੈਸੇਜਿੰਗ ਪਲੇਟਫ਼ਾਰਮ ਵੱਟਸਐਪ 'ਤੇ ਧੋਖਾਧੜੀ ਵਰਗੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਹੈ। ਹਾਲ ਹੀ 'ਚ ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ, ਜਿਸ 'ਚ ਚੋਰਾਂ ਨੇ ਵੱਟਸਐਪ ਰਾਹੀਂ ਇਕ ਔਰਤ ਦਾ ਸਾਰਾ ਅਕਾਊਂਟ ਖਾਲੀ ਕਰ ਦਿੱਤਾ।
ਆਨਲਾਈਨ ਠੱਗ ਨੇ ਔਰਤ ਨੂੰ ਲਗਾਇਆ ਚੂਨਾ
ਆਂਧਰਾ ਪ੍ਰਦੇਸ਼ ਦੀ ਇਕ ਮਹਿਲਾ ਅਧਿਆਪਕਾ ਨਾਲ ਵੱਟਸਐਪ 'ਤੇ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਔਰਤ ਮੁਤਾਬਕ ਉਸ ਨੇ ਵੱਟਸਐਪ ਮੈਸੇਜ 'ਚ ਇਕ ਲਿੰਕ 'ਤੇ ਹੀ ਕਲਿੱਕ ਕੀਤਾ ਸੀ, ਜਿਸ ਤੋਂ ਬਾਅਦ ਪਲਾਂ 'ਚ ਉਸ ਦੇ ਅਕਾਊਂਟ 'ਚੋਂ 21 ਲੱਖ ਰੁਪਏ ਗਾਇਬ ਹੋ ਗਏ। ਮਹਿਲਾ ਨੇ ਇਸ ਧੋਖਾਧੜੀ ਦੀ ਸੂਚਨਾ ਪੁਲਿਸ ਨੂੰ ਦਿੱਤੀ। ਪੁਲਿਸ ਮੁਤਾਬਕ ਸਾਈਬਰ ਅਪਰਾਧੀਆਂ ਨੇ ਪਹਿਲਾਂ ਲਿੰਕ ਰਾਹੀਂ ਅਧਿਆਪਕਾ ਦਾ ਫ਼ੋਨ ਹੈਕ ਕੀਤਾ ਅਤੇ ਫਿਰ ਬੈਂਕ ਅਕਾਊਂਟ 'ਚੋਂ ਅਧਿਆਪਕਾ ਦੇ ਮੋਬਾਈਲ ਦੀ ਵਰਤੋਂ ਕਰਕੇ ਕਈ ਲੈਣ-ਦੇਣ ਕੀਤੇ।
ਤੁਸੀਂ ਇਸ ਕਿਸਮ ਦੀ ਧੋਖਾਧੜੀ ਤੋਂ ਕਿਵੇਂ ਬਚੀਏ?
ਲਿੰਕ ਰਾਹੀਂ ਫੋਨ ਨੂੰ ਹੈਕ ਕਰਨਾ ਸਾਈਬਰ ਠੱਗਾਂ ਲਈ ਸਭ ਤੋਂ ਆਸਾਨ ਕੰਮ ਹੈ। ਇਸ ਤੋਂ ਬਚਣ ਲਈ ਤੁਹਾਨੂੰ ਬਹੁਤ ਸਾਵਧਾਨ ਰਹਿਣ ਦੀ ਜ਼ਰੂਰਤ ਹੈ। ਖਾਸ ਤੌਰ 'ਤੇ ਕਿਸੇ ਨੂੰ ਅਣਜਾਣ ਨੰਬਰ ਤੋਂ ਸੰਦੇਸ਼ਾਂ ਅਤੇ ਲਿੰਕਾਂ 'ਤੇ ਕਲਿੱਕ ਕਰਨ ਤੋਂ ਬਚਣਾ ਚਾਹੀਦਾ ਹੈ।
ਜੇਕਰ ਤੁਸੀਂ ਵਟਸਐਪ ਵੈੱਬ ਦੀ ਜ਼ਿਆਦਾ ਵਰਤੋਂ ਕਰਦੇ ਹੋ ਤਾਂ ਕੰਮ ਤੋਂ ਬਾਅਦ ਯਕੀਨੀ ਤੌਰ 'ਤੇ ਇਸ ਨੂੰ ਲੌਗ-ਆਊਟ ਕਰੋ।
ਦਫ਼ਤਰ, ਸਾਈਬਰ ਕੈਫੇ ਜਾਂ ਕਿਸੇ ਹੋਰ ਥਾਂ 'ਤੇ ਕੰਪਿਊਟਰ 'ਤੇ WhatsApp ਵੈੱਬ ਲੌਗਇਨ ਕਰਨ ਤੋਂ ਪਹਿਲਾਂ ਵਧੇਰੇ ਧਿਆਨ ਰੱਖਣਾ ਚਾਹੀਦਾ ਹੈ।
ਹੁਣ WhatsApp 'ਤੇ ਵੀ ਤੁਹਾਨੂੰ ਫਿੰਗਰਪ੍ਰਿੰਟ ਅਤੇ ਪਾਸਵਰਡ ਦਾ ਆਪਸ਼ਨ ਦਿੱਤਾ ਜਾ ਰਿਹਾ ਹੈ। ਅਜਿਹੀ ਸਥਿਤੀ 'ਚ ਤੁਸੀਂ ਸੁਰੱਖਿਆ ਲਈ ਵੀ ਇਸ ਆਪਸ਼ਨ ਦੀ ਵਰਤੋਂ ਕਰ ਸਕਦੇ ਹੋ।
ਇਸ ਦੇ ਨਾਲ ਤੁਹਾਨੂੰ WhatsApp ਦੇ ਲਿੰਕਡ ਡਿਵਾਈਸ ਆਪਸ਼ਨ ਨੂੰ ਵੀ ਚੈੱਕ ਕਰਦੇ ਰਹਿਣਾ ਚਾਹੀਦਾ ਹੈ। ਜੇਕਰ ਤੁਸੀਂ ਕੋਈ ਅਣਜਾਣ ਡਿਵਾਈਸ ਦੇਖਦੇ ਹੋ ਤਾਂ ਤੁਰੰਤ ਲੌਗ ਆਊਟ ਕਰੋ।