ਪੜਚੋਲ ਕਰੋ

SGPC ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਯੋਗਾ ਕਰਨ ਵਾਲੀ ਕੁੜੀ ਖਿਲਾਫ਼ ਲਿਆ ਸਖਤ ਐਕਸ਼ਨ, ਪੁਲਿਸ ਸ਼ਿਕਾਇਤ ਕਰਵਾਈ ਦਰਜ

Amritsar News: ਸ਼੍ਰੋਮਣੀ ਕਮੇਟੀ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਯੋਗਾ ਕਰਨ ਵਾਲੀ ਲੜਕੀ ਖਿਲਾਫ਼ ਪੁਲਿਸ ਸ਼ਿਕਾਇਤ ਦਰਜ ਕਰਵਾਈ ਹੈ। ਅਣਗਹਿਲੀ ਵਰਤਣ ਵਾਲੇ ਤਿੰਨ ਮੁਲਾਜ਼ਮਾਂ ਖਿਲਾਫ਼ ਕੀਤੀ ਕਾਰਵਾਈ

Amritsar News: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਇੱਕ ਲੜਕੀ ਵੱਲੋਂ ਪ੍ਰਕਰਮਾ ਅੰਦਰ ਯੋਗਾ ਆਸਣ ਕਰਕੇ ਇਸ ਦੀ ਤਸਵੀਰ ਆਪਣੇ ਸੋਸ਼ਲ ਮੀਡੀਆ 'ਤੇ ਪੋਸਟ ਕੀਤੀਆਂ ਗਈਆਂ ਸਨ। ਜਿਸ ਤੋਂ ਬਾਅਦ ਇਨ੍ਹਾਂ ਤਸਵੀਰਾਂ ਨੂੰ ਦੇਖਕੇ ਸ਼ਰਧਾਲੂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ। ਜਦੋਂ ਇਹ ਮਾਮਲਾ SGPC ਕੋਲ ਇਹ ਮਾਮਲਾ ਪਹੁੰਚਿਆਂ ਤਾਂ ਉਨ੍ਹਾਂ ਨੇ ਸਖ਼ਤ ਨੋਟਿਸ ਲਿਆ। ਜਿਸ ਤੋਂ ਬਾਅਦ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਭੇਜੀ ਗਈ।

ਅਣਗਹਿਲੀ ਵਰਤਣ ਵਾਲੇ ਤਿੰਨ ਮੁਲਾਜ਼ਮਾਂ ਖਿਲਾਫ਼ ਕੀਤੀ ਕਾਰਵਾਈ

ਇਸ ਦੇ ਨਾਲ ਹੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਆਪਣੀ ਡਿਊਟੀ ਤਨਦੇਹੀ ਨਾਲ ਨਾ ਨਿਭਾਉਣ ਕਰਕੇ ਪ੍ਰਕਰਮਾ ਦੇ ਤਿੰਨ ਮੁਲਾਜ਼ਮਾਂ ਵਿਰੁੱਧ ਕਾਰਵਾਈ ਦੇ ਆਦੇਸ਼ ਜਾਰੀ ਕੀਤੇ ਹਨ। ਸ਼੍ਰੋਮਣੀ ਕਮੇਟੀ ਐਡਵੋਕੇਟ ਧਾਮੀ ਨੇ ਕਿਹਾ ਕਿ ਕਿਸੇ ਨੂੰ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਗੁਰਮਤਿ ਵਿਰੁੱਧ ਹਰਕਤ ਕਰਨ ਦੀ ਇਜ਼ਾਜਤ ਨਹੀਂ ਦਿੱਤੀ ਜਾ ਸਕਦੀ, ਪਰੰਤੂ ਕੁਝ ਲੋਕ ਜਾਣਬੁੱਝ ਕੇ ਇਸ ਪਾਵਨ ਅਸਥਾਨ ਦੀ ਪਵਿੱਤਰਤਾ ਤੇ ਇਤਿਹਾਸਕ ਮਹੱਤਤਾ ਨੂੰ ਨਜ਼ਰਅੰਦਾਜ਼ ਕਰਕੇ ਕੋਝੀਆਂ ਹਰਕਤਾਂ ਕਰਦੇ ਹਨ।

ਸਿੱਖ ਭਾਵਨਾਵਾਂ ਅਤੇ ਮਰਿਯਾਦਾ ਨੂੰ ਠੇਸ ਪਹੁੰਚੀ

ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਇੱਕ ਕੁੜੀ ਵੱਲੋਂ ਕੀਤੀ ਗਈ ਹਰਕਤ ਨਾਲ ਸਿੱਖ ਭਾਵਨਾਵਾਂ ਅਤੇ ਮਰਿਯਾਦਾ ਨੂੰ ਠੇਸ ਪਹੁੰਚੀ ਹੈ, ਇਸ ਲਈ ਪੁਲਿਸ ਨੂੰ ਕਾਰਵਾਈ ਲਈ ਲਿਖਿਆ ਗਿਆ ਹੈ। ਐਡਵੋਕੇਟ ਧਾਮੀ ਨੇ ਸੰਗਤ ਨੂੰ ਅਪੀਲ ਕੀਤੀ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪ੍ਰਤੀ ਸਮੁੱਚੇ ਸਿੱਖ ਜਗਤ ਅੰਦਰ ਵੱਡਾ ਸਤਿਕਾਰ ਹੈ ਅਤੇ ਇਸ ਦੇ ਨਾਲ ਹੀ ਦੇਸ਼ ਦੁਨੀਆ ਦੇ ਹਰ ਧਰਮ ਤੇ ਵਰਗ ਨਾਲ ਸਬੰਧਤ ਸ਼ਰਧਾਲੂ ਇੱਥੇ ਸ਼ਰਧਾ ਨਾਲ ਨਤਮਸਤਕ ਹੋਣ ਲਈ ਪਹੁੰਚਦੇ ਹਨ, ਜਿਸ ਨੂੰ ਵੇਖਦਿਆਂ ਇੱਥੋਂ ਦੀ ਮਰਿਯਾਦਾ ਦਾ ਜ਼ਰੂਰ ਖਿਆਲ ਰੱਖਿਆ ਜਾਵੇ।

ਇਸ ਬਾਰੇ ਜਾਣਕਾਰੀ ਦਿੰਦਿਆਂ ਸ੍ਰੀ ਦਰਬਾਰ ਸਾਹਿਬ ਦੇ ਜਨਰਲ ਮੈਨੇਜਰ ਭਗਵੰਤ ਸਿੰਘ ਧੰਗੇੜਾ ਨੇ ਦੱਸਿਆ ਕਿ ਬੀਤੇ ਕੱਲ੍ਹ ਇੱਕ ਅਰਚਨਾ ਮਕਵਾਨਾ ਨਾਮ ਦੀ ਲੜਕੀ ਨੇ ਆਪਣੇ ਸੋਸ਼ਲ ਮੀਡੀਆ ਖਾਤੇ ’ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪ੍ਰਕਰਮਾ ਵਿੱਚ ਯੋਗਾ ਆਸਣ ਕਰਕੇ ਇਸ ਦੀ ਤਸਵੀਰ ਫੈਲਾਈ ਸੀ। ਇਸ ਦੀ ਸੀਸੀਟੀ ਕੈਮਰਿਆਂ ਦੁਆਰਾ ਤਸਦੀਕ ਕਰਨ ’ਤੇ ਸਾਹਮਣੇ ਆਇਆ ਕਿ ਕੇਵਲ 5 ਸਕਿੰਟ ਦੇ ਕਰੀਬ ਇਸ ਹਰਕਤ ਨੂੰ ਲੜਕੀ ਵੱਲੋਂ ਅੰਜਾਮ ਦਿੱਤਾ ਗਿਆ, ਜਿਸ ਨੂੰ ਲੈ ਕੇ ਅਣਗਹਿਲੀ ਕਰਨ ਵਾਲੇ ਤਿੰਨ ਮੁਲਾਜ਼ਮਾਂ ਵਿੱਚੋਂ ਦੋ ਨੂੰ ਮੁੱਢਲੇ ਤੌਰ ’ਤੇ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਇੱਕ ਆਰਜ਼ੀ ਮੁਲਾਜ਼ਮ ਨੂੰ ਪੰਜ ਹਜ਼ਾਰ ਰੁਪਏ ਜੁਰਮਾਨਾ ਕਰਦਿਆਂ ਉਸ ਦੀ ਤਬਦੀਲੀ ਗੁਰਦੁਆਰਾ ਗੜ੍ਹੀ ਸਾਹਿਬ ਗੁਰਦਾਸ ਨੰਗਲ ਵਿਖੇ ਕੀਤੀ ਗਈ ਹੈ। ਉਨ੍ਹਾਂ ਕਿਹਾ ਲੜਕੀ ਦੀ ਹਰਕਤ ਨਾਲ ਸਿੱਖ ਮਰਿਯਾਦਾ ਅਤੇ ਸੰਗਤ ਦੀਆਂ ਭਾਵਨਾਵਾਂ ਨੂੰ ਸੱਟ ਵੱਜੀ ਹੈ, ਜਿਸ ਕਰਕੇ ਲੜਕੀ ਵਿਰੁੱਧ ਪੁਲਿਸ ਸ਼ਿਕਾਇਤ ਕੀਤੀ ਗਈ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਗ੍ਰੇਟਰ ਨੋਇਡਾ 'ਚ ਮੀਂਹ ਕਾਰਨ ਡਿੱਗੀ ਮਕਾਨ ਦੀ ਕੰਧ, 6 ਬੱਚੇ ਦੱਬੇ, 3 ਦੀ ਦਰਦਨਾਕ ਮੌਤ
ਗ੍ਰੇਟਰ ਨੋਇਡਾ 'ਚ ਮੀਂਹ ਕਾਰਨ ਡਿੱਗੀ ਮਕਾਨ ਦੀ ਕੰਧ, 6 ਬੱਚੇ ਦੱਬੇ, 3 ਦੀ ਦਰਦਨਾਕ ਮੌਤ
Health: ਕੀ ਵਾਰ-ਵਾਰ ਕਰਦੇ ਹੋ ਮਾਊਥਵਾਸ਼ ਦੀ ਵਰਤੋਂ...ਤਾਂ ਹੋ ਜਾਓ ਸਾਵਧਾਨ! ਰਿਸਰਚ 'ਚ ਹੈਰਾਨ ਕਰਨ ਵਾਲਾ ਖੁਲਾਸਾ
Health: ਕੀ ਵਾਰ-ਵਾਰ ਕਰਦੇ ਹੋ ਮਾਊਥਵਾਸ਼ ਦੀ ਵਰਤੋਂ...ਤਾਂ ਹੋ ਜਾਓ ਸਾਵਧਾਨ! ਰਿਸਰਚ 'ਚ ਹੈਰਾਨ ਕਰਨ ਵਾਲਾ ਖੁਲਾਸਾ
Jio-Airtel ਤੋਂ ਬਾਅਦ ਵੋਡਾਫੋਨ ਆਈਡੀਆ ਨੇ ਵੀ ਕੀਤਾ ਮੋਬਾਈਲ ਟੈਰਿਫ ਮਹਿੰਗਾ, ਪ੍ਰੀਪੇਡ ਪੋਸਟਪੇਡ ਦਰਾਂ ਵਿੱਚ ਵਾਧਾ 4 ਜੁਲਾਈ ਤੋਂ ਲਾਗੂ
Jio-Airtel ਤੋਂ ਬਾਅਦ ਵੋਡਾਫੋਨ ਆਈਡੀਆ ਨੇ ਵੀ ਕੀਤਾ ਮੋਬਾਈਲ ਟੈਰਿਫ ਮਹਿੰਗਾ, ਪ੍ਰੀਪੇਡ ਪੋਸਟਪੇਡ ਦਰਾਂ ਵਿੱਚ ਵਾਧਾ 4 ਜੁਲਾਈ ਤੋਂ ਲਾਗੂ
Dengue: ਮਾਨਸੂਨ ਦੇ ਆਉਣ ਨਾਲ ਡੇਂਗੂ ਦਾ ਸਤਾਉਣ ਲੱਗਾ ਡਰ, ਇਸ ਸੂਬੇ 'ਚ ਤੇਜ਼ੀ ਨਾਲ ਵੱਧੇ ਮਾਮਲੇ, ਇੰਝ ਕਰੋ ਆਪਣੇ ਪਰਿਵਾਰ ਦਾ ਬਚਾਅ
Dengue: ਮਾਨਸੂਨ ਦੇ ਆਉਣ ਨਾਲ ਸਤਾਉਣ ਲੱਗਾ ਡੇਂਗੂ ਦਾ ਡਰ, ਇਸ ਸੂਬੇ 'ਚ ਤੇਜ਼ੀ ਨਾਲ ਵੱਧੇ ਮਾਮਲੇ, ਇੰਝ ਕਰੋ ਆਪਣੇ ਪਰਿਵਾਰ ਦਾ ਬਚਾਅ
Advertisement
ABP Premium

ਵੀਡੀਓਜ਼

Ludhiana Sad News | ਜਨਮ ਦਿਨ ਤੋਂ ਪਹਿਲਾਂ 8 ਸਾਲ ਦੇ ਬੱਚੇ ਦੀ ਦਰਦਨਾਕ ਮੌਤ, ਜ਼ਿੰਮੇਵਾਰ ਕੌਣ ਕੁਦਰਤ ਜਾਂ ਸਰਕਾਰੀ ਮਹਿਕਮੇ ?Amritsar Police | ਡਰੋਨ ਦੇ ਜ਼ਰੀਏ ਪਾਕਿਸਤਾਨ ਤੋਂ ਮੰਗਵਾ ਰਹੇ ਸੀ ਹੈਰੋਇਨ -ਅੰਮ੍ਰਿਤਸਰ ਪੁਲਿਸ ਨੇ ਕਾਬੂ ਕੀਤੇ 3 ਤਸਕਰBarnala News | ਉਧਾਰ ਲਏ ਪੈਸੇ ਨਹੀਂ ਮੋੜ ਰਿਹਾ ਸੀ ਦੋਸਤ - ਦੋਸਤ ਨੇ ਦਿੱਤੀ ਖ਼ੌਫ਼ਨਾਕ ਮੌXXXਤMLA Narinder Pal Sawna Raid | ਵਿਧਾਇਕ ਨੇ ਮਾਰਿਆ ਨਗਰ ਕੌਂਸਲ ਦਫ਼ਤਰ 'ਚ ਛਾਪਾ,ਵੇਖੋ ਕਿਉਂ ਭੜਕੇ ?

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਗ੍ਰੇਟਰ ਨੋਇਡਾ 'ਚ ਮੀਂਹ ਕਾਰਨ ਡਿੱਗੀ ਮਕਾਨ ਦੀ ਕੰਧ, 6 ਬੱਚੇ ਦੱਬੇ, 3 ਦੀ ਦਰਦਨਾਕ ਮੌਤ
ਗ੍ਰੇਟਰ ਨੋਇਡਾ 'ਚ ਮੀਂਹ ਕਾਰਨ ਡਿੱਗੀ ਮਕਾਨ ਦੀ ਕੰਧ, 6 ਬੱਚੇ ਦੱਬੇ, 3 ਦੀ ਦਰਦਨਾਕ ਮੌਤ
Health: ਕੀ ਵਾਰ-ਵਾਰ ਕਰਦੇ ਹੋ ਮਾਊਥਵਾਸ਼ ਦੀ ਵਰਤੋਂ...ਤਾਂ ਹੋ ਜਾਓ ਸਾਵਧਾਨ! ਰਿਸਰਚ 'ਚ ਹੈਰਾਨ ਕਰਨ ਵਾਲਾ ਖੁਲਾਸਾ
Health: ਕੀ ਵਾਰ-ਵਾਰ ਕਰਦੇ ਹੋ ਮਾਊਥਵਾਸ਼ ਦੀ ਵਰਤੋਂ...ਤਾਂ ਹੋ ਜਾਓ ਸਾਵਧਾਨ! ਰਿਸਰਚ 'ਚ ਹੈਰਾਨ ਕਰਨ ਵਾਲਾ ਖੁਲਾਸਾ
Jio-Airtel ਤੋਂ ਬਾਅਦ ਵੋਡਾਫੋਨ ਆਈਡੀਆ ਨੇ ਵੀ ਕੀਤਾ ਮੋਬਾਈਲ ਟੈਰਿਫ ਮਹਿੰਗਾ, ਪ੍ਰੀਪੇਡ ਪੋਸਟਪੇਡ ਦਰਾਂ ਵਿੱਚ ਵਾਧਾ 4 ਜੁਲਾਈ ਤੋਂ ਲਾਗੂ
Jio-Airtel ਤੋਂ ਬਾਅਦ ਵੋਡਾਫੋਨ ਆਈਡੀਆ ਨੇ ਵੀ ਕੀਤਾ ਮੋਬਾਈਲ ਟੈਰਿਫ ਮਹਿੰਗਾ, ਪ੍ਰੀਪੇਡ ਪੋਸਟਪੇਡ ਦਰਾਂ ਵਿੱਚ ਵਾਧਾ 4 ਜੁਲਾਈ ਤੋਂ ਲਾਗੂ
Dengue: ਮਾਨਸੂਨ ਦੇ ਆਉਣ ਨਾਲ ਡੇਂਗੂ ਦਾ ਸਤਾਉਣ ਲੱਗਾ ਡਰ, ਇਸ ਸੂਬੇ 'ਚ ਤੇਜ਼ੀ ਨਾਲ ਵੱਧੇ ਮਾਮਲੇ, ਇੰਝ ਕਰੋ ਆਪਣੇ ਪਰਿਵਾਰ ਦਾ ਬਚਾਅ
Dengue: ਮਾਨਸੂਨ ਦੇ ਆਉਣ ਨਾਲ ਸਤਾਉਣ ਲੱਗਾ ਡੇਂਗੂ ਦਾ ਡਰ, ਇਸ ਸੂਬੇ 'ਚ ਤੇਜ਼ੀ ਨਾਲ ਵੱਧੇ ਮਾਮਲੇ, ਇੰਝ ਕਰੋ ਆਪਣੇ ਪਰਿਵਾਰ ਦਾ ਬਚਾਅ
Youtube AI Song: ਯੂਟਿਊਬ ਦਾ ਨਵਾਂ ਫੀਚਰ ਜਲਦ ਆ ਰਿਹੈ, 3 ਵੱਡੀਆਂ ਕੰਪਨੀਆਂ ਨਾਲ ਚੱਲ ਰਹੀ ਗੱਲਬਾਤ, ਹੁਣ AI ਬਣਾ ਸਕੇਗਾ ਗਾਣੇ
Youtube AI Song: ਯੂਟਿਊਬ ਦਾ ਨਵਾਂ ਫੀਚਰ ਜਲਦ ਆ ਰਿਹੈ, 3 ਵੱਡੀਆਂ ਕੰਪਨੀਆਂ ਨਾਲ ਚੱਲ ਰਹੀ ਗੱਲਬਾਤ, ਹੁਣ AI ਬਣਾ ਸਕੇਗਾ ਗਾਣੇ
Amritsar News: ਟੋਲ 'ਤੇ ਬੱਸ ਲੰਘਾਉਣ ਨੂੰ ਲੈ ਕੇ ਹੰਗਾਮਾ, ਮੁਲਾਜ਼ਮਾਂ ਤੇ PRTC ਕੰਡਕਟਰ ਵਿਚਾਲੇ ਝੜਪ, ਹੱਥੋ-ਪਾਈ ‘ਚ ਲੱਥੀ ਪੱਗ
Amritsar News: ਟੋਲ 'ਤੇ ਬੱਸ ਲੰਘਾਉਣ ਨੂੰ ਲੈ ਕੇ ਹੰਗਾਮਾ, ਮੁਲਾਜ਼ਮਾਂ ਤੇ PRTC ਕੰਡਕਟਰ ਵਿਚਾਲੇ ਝੜਪ, ਹੱਥੋ-ਪਾਈ ‘ਚ ਲੱਥੀ ਪੱਗ
ਸਰਕਾਰ ਦਾ ਵੱਡਾ ਐਲਾਨ- ਜੁਲਾਈ ਤੋਂ ਔਰਤਾਂ ਨੂੰ ਮਿਲਣਗੇ 1500 ਰੁਪਏ ਮਹੀਨਾ, 3 ਸਿਲੰਡਰ ਫਰੀ
ਸਰਕਾਰ ਦਾ ਵੱਡਾ ਐਲਾਨ- ਜੁਲਾਈ ਤੋਂ ਔਰਤਾਂ ਨੂੰ ਮਿਲਣਗੇ 1500 ਰੁਪਏ ਮਹੀਨਾ, 3 ਸਿਲੰਡਰ ਫਰੀ
ਪੰਜਾਬ ਦੇ 2 ਸੈਲਾਨੀਆਂ ‘ਤੇ ਦੋਸ਼, ਹਿਮਾਚਲ ਦਾ ਟੈਕਸੀ ਡਰਾਈਵਰ ਕੀਤਾ ਅਗਵਾ, ਲੁਧਿਆਣਾ ਤੋਂ ਮਿਲੀ ਗੱਡੀ
ਪੰਜਾਬ ਦੇ 2 ਸੈਲਾਨੀਆਂ ‘ਤੇ ਦੋਸ਼, ਹਿਮਾਚਲ ਦਾ ਟੈਕਸੀ ਡਰਾਈਵਰ ਕੀਤਾ ਅਗਵਾ, ਲੁਧਿਆਣਾ ਤੋਂ ਮਿਲੀ ਗੱਡੀ
Embed widget