Amritsar News: ਤਿਰੰਗੇ ਦੇ ਸਟਿੱਕਰ ਵਾਲੀ ਕੁੜੀ ਨੂੰ ਸ੍ਰੀ ਹਰਿਮੰਦਰ ਸਾਹਿਬ ਜਾਣ ਤੋਂ ਰੋਕਣ ਦੇ ਮਾਮਲੇ ਨੂੰ ਗਲਤ ਰੰਗਤ ਦਿੱਤੀ ਜਾ ਰਹੀ: ਗਰੇਵਾਲ
Amritsar News : ਚਿਹਰੇ ’ਤੇ ਤਿਰੰਗੇ ਦਾ ਸਟਿੱਕਰ ਲਾਈ ਕੁੜੀ ਨੂੰ ਸ੍ਰੀ ਹਰਿਮੰਦਰ ਸਾਹਿਬ ਵਿੱਚ ਜਾਣ ਤੋਂ ਰੋਕਣ ਸਬੰਧੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਮਗਰੋਂ ਸ਼੍ਰੋਮਣੀ ਕਮੇਟੀ ਦਾ ਪੱਖ ਸਾਹਮਣੇ ਆਇਆ ਹੈ। ਸ਼੍ਰੋਮਣੀ ਕਮੇਟੀ ਦੇ ਜਨਰਲ
Amritsar News : ਚਿਹਰੇ ’ਤੇ ਤਿਰੰਗੇ ਦਾ ਸਟਿੱਕਰ ਲਾਈ ਕੁੜੀ ਨੂੰ ਸ੍ਰੀ ਹਰਿਮੰਦਰ ਸਾਹਿਬ ਵਿੱਚ ਜਾਣ ਤੋਂ ਰੋਕਣ ਸਬੰਧੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਮਗਰੋਂ ਸ਼੍ਰੋਮਣੀ ਕਮੇਟੀ ਦਾ ਪੱਖ ਸਾਹਮਣੇ ਆਇਆ ਹੈ। ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਇਸ ਮਾਮਲੇ ਵਿੱਚ ਕਮੇਟੀ ਦੇ ਕਰਮਚਾਰੀ ਵੱਲੋਂ ਸ਼ਰਧਾਲੂ ਨਾਲ ਕੀਤੇ ਵਿਵਹਾਰ ’ਤੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਇਸ ਸਬੰਧੀ ਹੋ ਰਹੀ ਨੁਕਤਾਚੀਨੀ ’ਤੇ ਵੀ ਅਫਸੋਸ ਦਾ ਪ੍ਰਗਟਾਵਾ ਕੀਤਾ ਹੈ।
ਉਨ੍ਹਾਂ ਕਿਹਾ ਕਿ ਮਾਮਲੇ ਨੂੰ ਗਲਤ ਰੰਗਤ ਦਿੱਤੀ ਜਾ ਰਹੀ ਹੈ। ਕਮੇਟੀ ਦੇ ਕਰਮਚਾਰੀ ਵੱਲੋਂ ਕੀਤੇ ਵਿਵਹਾਰ ਕਾਰਨ ਜੇ ਕਿਸੇ ਸ਼ਰਧਾਲੂ ਦਾ ਮਨ ਦੁਖਿਆ ਹੈ ਹੈ ਤਾਂ ਉਸ ਲਈ ਸ਼੍ਰੋਮਣੀ ਕਮੇਟੀ ਅਫਸੋਸ ਦਾ ਪ੍ਰਗਟਾਵਾ ਕਰਦੀ ਹੈ। ਸ੍ਰੀ ਹਰਿਮੰਦਰ ਸਾਹਿਬ ਵਿਖੇ ਚਾਰੋਂ ਦਿਸ਼ਾਵਾਂ ਤੋਂ ਹਰ ਧਰਮ, ਹਰ ਜਾਤ ਤੇ ਹਰ ਵਰਗ ਦਾ ਸ਼ਰਧਾਲੂ ਨਤਮਸਤਕ ਹੋਣ ਲਈ ਆ ਸਕਦਾ ਹੈ ਤੇ ਇਸ ਸਬੰਧ ਵਿੱਚ ਕਿਸੇ ਤੇ ਕੋਈ ਰੋਕ ਨਹੀ ਹੈ।
ਇਹ ਵੀ ਪੜ੍ਹੋ : ਆਖਰ 27 ਮਹੀਨਿਆਂ ਬਾਅਦ ਲਹਿਰਾਗਾਗਾ ਨਗਰ ਕੌਂਸਲ ਨੂੰ ਮਿਲਿਆ ਪ੍ਰਧਾਨ, ਕਾਂਤਾ ਗੋਇਲ ਹੱਥ ਕਮਾਨ
ਉਨ੍ਹਾਂ ਕਿਹਾ ਕਿ ਜੋ ਲੋਕ ਇਸ ਮਾਮਲੇ ਨੂੰ ਫਿਰਕੂ ਰੰਗਤ ਦੇ ਕੇ ਪੇਸ਼ ਕਰ ਰਹੇ ਹਨ, ਨੂੰ ਉਨ੍ਹਾਂ ਨੇ ਕਿਹਾ ਕਿ ਇਸ ਤਿਰੰਗੇ ਦਾ ਮਾਨ-ਸਨਮਾਨ ਸਿੱਖਾਂ ਨੇ ਸਭ ਤੋ ਵਧੇਰੇ ਵਧਾਇਆ ਹੈ ਤੇ ਇਸ ਦੇ ਮਾਣ-ਸਨਮਾਨ ਲਈ ਕਈ ਕੁਰਬਾਨੀਆਂ ਦਿੱਤੀਆਂ ਹਨ। ਕੁਝ ਤਾਕਤਾਂ ਸਿੱਖਾਂ ਨੂੰ ਬਦਨਾਮ ਤੇ ਸਿੱਖਾਂ ਦੀ ਸਾਖ ਨੂੰ ਖਰਾਬ ਕਰਨਾ ਚਾਹੁੰਦੀਆ ਹਨ, ਅਜਿਹੇ ਯਤਨ ਪਹਿਲਾਂ ਵੀ ਹੋ ਚੁੱਕੇ ਹਨ। ਹਰ ਧਰਮ ਦੇ ਕੁਝ ਸਿਧਾਂਤ ਅਤੇ ਨਿਯਮ ਹਨ, ਜਿਨ੍ਹਾਂ ਦੀ ਪਾਲਣਾ ਕਰਨਾ ਜ਼ਰੂਰੀ ਹੈ।
ਇਹ ਵੀ ਪੜ੍ਹੋ : PM ਮੋਦੀ ਦੀ ਨਕਲ ਕਰਨਾ ਸਿਆਮ ਰੰਗੀਲਾ ਨੂੰ ਪਿਆ ਮਹਿੰਗਾ, ਭੇਜਿਆ ਨੋਟਿਸ
ਦਰਅਸਲ 'ਚ ਇਹ ਵੀਡੀਓ ਦੋ ਦਿਨ ਪਹਿਲਾਂ ਦੀ ਹੈ। ਇੱਕ ਲੜਕੀ ਅਟਾਰੀ ਵਿਖੇ ਰੀਟਰੀਟ ਰਸਮ ਨੂੰ ਦੇਖਣ ਤੋਂ ਬਾਅਦ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਆਉਂਦੀ ਹੈ, ਉਸ ਦੇ ਚਿਹਰੇ ’ਤੇ ਤਿਰੰਗੇ ਵਾਲਾ ਸਟਿੱਕਰ ਲਗਾ ਹੋਇਆ ਹੈ। ਜਿਸ ਤੋਂ ਬਾਅਦ ਇਸ ਮਾਮਲੇ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਤੇ ਮਾਮਲੇ ਨੇ ਤੂਲ ਫੜ ਲਿਆ।
ਸ੍ਰੀ ਦਰਬਾਰ ਸਾਹਿਬ ਵਿਖੇ ਖੜਾ ਸੇਵਾਦਾਰ ਉਸ ਕੁੜੀ ਨੂੰ ਰੋਕਦਾ ਹੈ, ਜਿਸ ਤੋਂ ਬਾਅਦ ਇਹ ਕੁੜੀ ਆਪਣੇ ਕਿਸੇ ਸਮਰਥਕ ਨੂੰ ਨਾਲ ਲੈ ਕੇ ਆਉਂਦੀ ਹੈ। ਜਦੋਂ ਕੁੜੀ ਦਾ ਸਮਰਥਕ ਸੇਵਾਦਾਰ ਨੂੰ ਪੁੱਛਦਾ ਹੈ ਕਿ ਉਸ ਨੇ ਇਸ ਕੁੜੀ ਨੂੰ ਅੰਦਰ ਜਾਣ ਤੋਂ ਕਿਉਂ ਰੋਕਿਆ ਹੈ ਤਾਂ ਉਹ ਕੁੜੀ ਦੇ ਚਿਹਰੇ ’ਤੇ ਤਿਰੰਗੇ ਦੇ ਨਿਸ਼ਾਨ ਹੋਣ 'ਤੇ ਇਤਰਾਜ਼ ਕਰਦਾ ਹੈ। ਇਹ ਵਿਅਕਤੀ ਉਸ ਨੂੰ ਪੁੱਛਦਾ ਹੈ ਕਿ ਕੀ ਇਹ ਭਾਰਤ ਨਹੀਂ ਤਾਂ ਸੇਵਾਦਾਰ ਕਹਿੰਦਾ ਹੈ ਕਿ ਇਹ ਪੰਜਾਬ ਹੈ, ਜਿਸ ਤੋਂ ਇਸ ਮਾਮਲੇ ਵਿੱਚ ਤਕਰਾਰ ਹੁੰਦੀ ਹੈ ਤੇ ਇਹ ਮਾਮਲਾ ਵਧ ਜਾਂਦਾ ਹੈ।