ਪੜਚੋਲ ਕਰੋ

Amritsar News: ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਦਿਹਾੜੇ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਇਆ ਨਗਰ ਕੀਰਤਨ

ਇਸ ਦੌਰਾਨ ਵੱਖ-ਵੱਖ ਥਾਵਾਂ ’ਤੇ ਸੰਗਤਾਂ ਨੇ ਨਗਰ ਕੀਰਤਨ ਦਾ ਸਵਾਗਤ ਕਰਕੇ ਗੁਰੂ ਸਾਹਿਬ ਨੂੰ ਸਤਿਕਾਰ ਭੇਟ ਕੀਤਾ। ਨਗਰ ਕੀਰਤਨ ਵਿਚ ਗਤਕਾ ਅਤੇ ਬੈਂਡ ਪਾਰਟੀਆਂ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਨੇ ਵੀ ਸ਼ਮੂਲੀਅਤ ਕੀਤੀ।

 Amritsar: ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਗੁਰਦੁਆਰਾ ਗੁਰੂ ਕੇ ਮਹਿਲ ਤੱਕ ਨਗਰ ਕੀਰਤਨ ਸਜਾਇਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ’ਚ ਸਜਾਏ ਨਗਰ ਕੀਰਤਨ ਦੀ ਆਰੰਭਤਾ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਅਰਦਾਸ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਫੁੱਲਾਂ ਨਾਲ ਸਜੀ ਸੁਨਹਿਰੀ ਪਾਲਕੀ ਵਿਚ ਸੁਸ਼ੋਭਿਤ ਕੀਤਾ।

ਨਗਰ ਕੀਰਤਨ ਦੀ ਆਰੰਭਤਾ ਸਮੇਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਗਿਆਨੀ ਗੁਰਮਿੰਦਰ ਸਿੰਘ ਸਮੇਤ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ।

ਨਗਰ ਕੀਰਤਨ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਰੰਭ ਹੋਣ ਮਗਰੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਰਕਰਮਾਂ ’ਚੋਂ ਹੁੰਦਾ ਹੋਇਆ ਸ੍ਰੀ ਗੁਰੂ ਰਾਮਦਾਸ ਨਿਵਾਸ, ਚੌਕ ਪਰਾਗਦਾਸ, ਚੌਕ ਮੰਨਾ ਸਿੰਘ, ਚੌਕ ਕਰੋੜੀ, ਚੌਕ ਬਾਬਾ ਸਾਹਿਬ, ਗੁਰਦੁਆਰਾ ਬਾਬਾ ਅਟੱਲ ਰਾਏ, ਗਲਿਆਰਾ, ਗੁਰਦੁਆਰਾ ਕੌਲਸਰ ਸਾਹਿਬ, ਆਟਾ ਮੰਡੀ, ਬਜ਼ਾਰ ਬਾਂਸਾਂ, ਬਜ਼ਾਰ ਪਾਪੜਾਂ, ਬਜ਼ਾਰ ਕਾਠੀਆਂ, ਗੁਰੂ ਬਜ਼ਾਰ ਤੋਂ ਗੁਰਦੁਆਰਾ ਗੁਰੂ ਕੇ ਮਹਿਲ ਵਿਖੇ ਸੰਪੂਰਨ ਹੋਇਆ।

ਇਸ ਦੌਰਾਨ ਵੱਖ-ਵੱਖ ਥਾਵਾਂ ’ਤੇ ਸੰਗਤਾਂ ਨੇ ਨਗਰ ਕੀਰਤਨ ਦਾ ਸਵਾਗਤ ਕਰਕੇ ਗੁਰੂ ਸਾਹਿਬ ਨੂੰ ਸਤਿਕਾਰ ਭੇਟ ਕੀਤਾ। ਨਗਰ ਕੀਰਤਨ ਵਿਚ ਗਤਕਾ ਅਤੇ ਬੈਂਡ ਪਾਰਟੀਆਂ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਨੇ ਵੀ ਸ਼ਮੂਲੀਅਤ ਕੀਤੀ।

ਇਸ ਦੌਰਾਨ ਪੁੱਜੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਧਰਮ ਦੀ ਰੱਖਿਆ ਲਈ ਸ਼ਹਾਦਤ ਦੇ ਕੇ ਸੰਸਾਰ ਅੰਦਰ ਵਿਲੱਖਣ ਇਤਿਹਾਸ ਦੀ ਸਿਰਜਣਾ ਕੀਤੀ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੀ ਸ਼ਹਾਦਤ ਸਿੱਖਾਂ ਦੇ ਨਾਲ-ਨਾਲ ਪੂਰੀ ਮਨੁੱਖਤਾ ਲਈ ਪ੍ਰੇਰਣਾ ਸਰੋਤ ਹੈ। ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਸ਼ਹਾਦਤ ਪ੍ਰਾਪਤ ਕਰਨ ਵਾਲੇ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਨੂੰ ਵੀ ਯਾਦ ਕੀਤਾ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Mithun Chakraborty: ਪਾਕਿਸਤਾਨੀ ਡੌਨ ਭੱਟੀ ਤੋਂ ਬਾਅਦ ਖੋਖਰ ਵੱਲੋਂ ਮਿਥੁਨ ਚੱਕਰਵਰਤੀ ਨੂੰ ਧਮਕੀ, ਬੋਲੇ- ਮਾਫੀ ਮੰਗੋ ਨਹੀਂ ਤਾਂ...
ਪਾਕਿਸਤਾਨੀ ਡੌਨ ਭੱਟੀ ਤੋਂ ਬਾਅਦ ਖੋਖਰ ਵੱਲੋਂ ਮਿਥੁਨ ਚੱਕਰਵਰਤੀ ਨੂੰ ਧਮਕੀ, ਬੋਲੇ- ਮਾਫੀ ਮੰਗੋ ਨਹੀਂ ਤਾਂ...
ਮਾਰਕਿਟ 'ਚ ਆਇਆ ਨਵਾਂ ਫਰਾਡ, ਵਿਆਹ ਦਾ ਕਾਰਡ ਭੇਜ ਕੇ ਲੋਕਾਂ ਦੇ ਨਾਲ ਹੋ ਰਹੀ ਠੱਗੀ
ਮਾਰਕਿਟ 'ਚ ਆਇਆ ਨਵਾਂ ਫਰਾਡ, ਵਿਆਹ ਦਾ ਕਾਰਡ ਭੇਜ ਕੇ ਲੋਕਾਂ ਦੇ ਨਾਲ ਹੋ ਰਹੀ ਠੱਗੀ
Punjab Election ਜ਼ਿਮਨੀ ਚੋਣਾਂ ਦੇ ਪ੍ਰਚਾਰ 'ਤੇ ਅੱਜ ਤੋਂ ਬ੍ਰੇਕ, 'ਆਪ' ਦੀ ਅਗਨੀ ਪ੍ਰੀਖਿਆ, ਰਾਜਾ ਵੜਿੰਗ, ਰੰਧਾਵਾ ਤੇ ਮੀਤ ਹੇਅਰ ਦੀ ਇੱਜ਼ਤ ਦਾ ਸਵਾਲ
Punjab Election ਜ਼ਿਮਨੀ ਚੋਣਾਂ ਦੇ ਪ੍ਰਚਾਰ 'ਤੇ ਅੱਜ ਤੋਂ ਬ੍ਰੇਕ, 'ਆਪ' ਦੀ ਅਗਨੀ ਪ੍ਰੀਖਿਆ, ਰਾਜਾ ਵੜਿੰਗ, ਰੰਧਾਵਾ ਤੇ ਮੀਤ ਹੇਅਰ ਦੀ ਇੱਜ਼ਤ ਦਾ ਸਵਾਲ
ਬੈਂਜਾਮਿਨ ਨੇਤਨਯਾਹੂ ਦੇ ਘਰ 'ਤੇ ਹੋਇਆ ਦੂਜੀ ਵਾਰ ਵੱਡਾ ਹਮਲਾ, ਦਾਗੇ ਗਏ ਅੱਗ ਦੇ ਗੋਲੇ, ਜਾਣੋ ਕਿਵੇਂ ਦਾ ਹਾਲਾਤ
ਬੈਂਜਾਮਿਨ ਨੇਤਨਯਾਹੂ ਦੇ ਘਰ 'ਤੇ ਹੋਇਆ ਦੂਜੀ ਵਾਰ ਵੱਡਾ ਹਮਲਾ, ਦਾਗੇ ਗਏ ਅੱਗ ਦੇ ਗੋਲੇ, ਜਾਣੋ ਕਿਵੇਂ ਦਾ ਹਾਲਾਤ
Advertisement
ABP Premium

ਵੀਡੀਓਜ਼

Akali Dal | Sukhbir Badal ਦੇ ਅਸਤੀਫ਼ੇ 'ਤੇ ਅਕਾਲੀ ਦਲ ਦਾ ਵੱਡਾ ਫ਼ੈਸਲਾ! |Abp SanjhaEncounter News|Crime|ਲੁੱਟਾਂ ਖੋਹਾਂ ਕਰਨ ਵਾਲਿਆਂ ਦੀ ਨਹੀਂ ਖ਼ੈਰ!Mohali ਪੁਲਿਸ ਤੇ ਬਦਮਾਸ਼ ਵਿਚਾਲੇ ਚੱਲੀਆਂ ਗੋਲ਼ੀਆਂChandigradh Haryana Vidhan Sbah|ਚੰਡੀਗੜ੍ਹ 'ਚ ਹਰਿਆਣਾ ਨੂੰ ਨਹੀਂ ਮਿਲੇਗੀ ਥਾਂ?Punjab ਗਵਰਨਰ ਨੇ ਖ਼ੁਲਾਸਾ!Canada ਸਰਕਾਰ ਦਾ ਪੰਜਾਬੀਆਂ ਨੂੰ ਵੱਡਾ ਝੱਟਕਾ ! ਪੰਜਾਬੀ ਨਹੀਂ ਕਰ ਪਾਉਣਗੇ ਕੈਨੇਡਾ 'ਚ ਇਹ ਕੰਮ.. | Justin Trudeau

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Mithun Chakraborty: ਪਾਕਿਸਤਾਨੀ ਡੌਨ ਭੱਟੀ ਤੋਂ ਬਾਅਦ ਖੋਖਰ ਵੱਲੋਂ ਮਿਥੁਨ ਚੱਕਰਵਰਤੀ ਨੂੰ ਧਮਕੀ, ਬੋਲੇ- ਮਾਫੀ ਮੰਗੋ ਨਹੀਂ ਤਾਂ...
ਪਾਕਿਸਤਾਨੀ ਡੌਨ ਭੱਟੀ ਤੋਂ ਬਾਅਦ ਖੋਖਰ ਵੱਲੋਂ ਮਿਥੁਨ ਚੱਕਰਵਰਤੀ ਨੂੰ ਧਮਕੀ, ਬੋਲੇ- ਮਾਫੀ ਮੰਗੋ ਨਹੀਂ ਤਾਂ...
ਮਾਰਕਿਟ 'ਚ ਆਇਆ ਨਵਾਂ ਫਰਾਡ, ਵਿਆਹ ਦਾ ਕਾਰਡ ਭੇਜ ਕੇ ਲੋਕਾਂ ਦੇ ਨਾਲ ਹੋ ਰਹੀ ਠੱਗੀ
ਮਾਰਕਿਟ 'ਚ ਆਇਆ ਨਵਾਂ ਫਰਾਡ, ਵਿਆਹ ਦਾ ਕਾਰਡ ਭੇਜ ਕੇ ਲੋਕਾਂ ਦੇ ਨਾਲ ਹੋ ਰਹੀ ਠੱਗੀ
Punjab Election ਜ਼ਿਮਨੀ ਚੋਣਾਂ ਦੇ ਪ੍ਰਚਾਰ 'ਤੇ ਅੱਜ ਤੋਂ ਬ੍ਰੇਕ, 'ਆਪ' ਦੀ ਅਗਨੀ ਪ੍ਰੀਖਿਆ, ਰਾਜਾ ਵੜਿੰਗ, ਰੰਧਾਵਾ ਤੇ ਮੀਤ ਹੇਅਰ ਦੀ ਇੱਜ਼ਤ ਦਾ ਸਵਾਲ
Punjab Election ਜ਼ਿਮਨੀ ਚੋਣਾਂ ਦੇ ਪ੍ਰਚਾਰ 'ਤੇ ਅੱਜ ਤੋਂ ਬ੍ਰੇਕ, 'ਆਪ' ਦੀ ਅਗਨੀ ਪ੍ਰੀਖਿਆ, ਰਾਜਾ ਵੜਿੰਗ, ਰੰਧਾਵਾ ਤੇ ਮੀਤ ਹੇਅਰ ਦੀ ਇੱਜ਼ਤ ਦਾ ਸਵਾਲ
ਬੈਂਜਾਮਿਨ ਨੇਤਨਯਾਹੂ ਦੇ ਘਰ 'ਤੇ ਹੋਇਆ ਦੂਜੀ ਵਾਰ ਵੱਡਾ ਹਮਲਾ, ਦਾਗੇ ਗਏ ਅੱਗ ਦੇ ਗੋਲੇ, ਜਾਣੋ ਕਿਵੇਂ ਦਾ ਹਾਲਾਤ
ਬੈਂਜਾਮਿਨ ਨੇਤਨਯਾਹੂ ਦੇ ਘਰ 'ਤੇ ਹੋਇਆ ਦੂਜੀ ਵਾਰ ਵੱਡਾ ਹਮਲਾ, ਦਾਗੇ ਗਏ ਅੱਗ ਦੇ ਗੋਲੇ, ਜਾਣੋ ਕਿਵੇਂ ਦਾ ਹਾਲਾਤ
Garry Sandhu: ਗੈਰੀ ਸੰਧੂ 'ਤੇ ਸ਼ੋਅ ਦੌਰਾਨ ਹੋਇਆ ਹਮਲਾ, ਜ਼ੁਬਾਨੀ ਬਹਿਸ ਤੋਂ ਬਾਅਦ ਸ਼ਖਸ਼ ਨੇ ਪੰਜਾਬੀ ਗਾਇਕ ਨੂੰ ਗਲੇ ਤੋਂ ਫੜ੍ਹ...
ਗੈਰੀ ਸੰਧੂ 'ਤੇ ਸ਼ੋਅ ਦੌਰਾਨ ਹੋਇਆ ਹਮਲਾ, ਜ਼ੁਬਾਨੀ ਬਹਿਸ ਤੋਂ ਬਾਅਦ ਸ਼ਖਸ਼ ਨੇ ਪੰਜਾਬੀ ਗਾਇਕ ਨੂੰ ਗਲੇ ਤੋਂ ਫੜ੍ਹ...
Tata ਦੀ ਇਸ ਗੱਡੀ 'ਤੇ ਮਿਲ ਰਿਹਾ 2.5 ਲੱਖ ਤੋਂ ਵੀ ਜ਼ਿਆਦਾ ਡਿਸਕਾਊਂਟ? ਇੱਥੇ ਜਾਣੋ ਕੀਮਤ
Tata ਦੀ ਇਸ ਗੱਡੀ 'ਤੇ ਮਿਲ ਰਿਹਾ 2.5 ਲੱਖ ਤੋਂ ਵੀ ਜ਼ਿਆਦਾ ਡਿਸਕਾਊਂਟ? ਇੱਥੇ ਜਾਣੋ ਕੀਮਤ
Air Pollution: ਪ੍ਰਦੂਸ਼ਣ ਨੇ ਲਿਆ ਘਾਤਕ ਰੂਪ, GRAP-4 ਕੀਤਾ ਗਿਆ ਲਾਗੂ, ਇਨ੍ਹਾਂ ਕਲਾਸਾਂ ਨੂੰ ਛੱਡ ਬਾਕੀ ਸਾਰੇ ਕਰਨਗੇ ਆਨਲਾਈਨ ਪੜ੍ਹਾਈ
ਪ੍ਰਦੂਸ਼ਣ ਨੇ ਲਿਆ ਘਾਤਕ ਰੂਪ, GRAP-4 ਕੀਤਾ ਗਿਆ ਲਾਗੂ, ਇਨ੍ਹਾਂ ਕਲਾਸਾਂ ਨੂੰ ਛੱਡ ਬਾਕੀ ਸਾਰੇ ਕਰਨਗੇ ਆਨਲਾਈਨ ਪੜ੍ਹਾਈ
ਪੰਜਾਬ ਦੇ 14 ਜ਼ਿਲ੍ਹਿਆਂ 'ਚ ਧੁੰਦ ਦਾ ਅਲਰਟ, 50 ਮੀਟਰ ਤੋਂ ਵੀ ਘੱਟ ਰਹੇਗੀ ਵਿਜ਼ੀਬਲਿਟੀ, ਚੰਡੀਗੜ੍ਹ ਦੇ ਹਾਲਾਤ ਬਹੁਤ ਖਰਾਬ
ਪੰਜਾਬ ਦੇ 14 ਜ਼ਿਲ੍ਹਿਆਂ 'ਚ ਧੁੰਦ ਦਾ ਅਲਰਟ, 50 ਮੀਟਰ ਤੋਂ ਵੀ ਘੱਟ ਰਹੇਗੀ ਵਿਜ਼ੀਬਲਿਟੀ, ਚੰਡੀਗੜ੍ਹ ਦੇ ਹਾਲਾਤ ਬਹੁਤ ਖਰਾਬ
Embed widget