ਪੜਚੋਲ ਕਰੋ

ਖ਼ੁਸ਼ਖਬਰੀ ! ਪੰਜਾਬੀਆਂ ਦੀ ਬਹੁਤ ਵੱਡੀ ਦਿੱਕਤ ਹੋਈ ਖ਼ਤਮ, ਅੰਮ੍ਰਿਤਸਰ ਤੋਂ ਸ਼ੁਰੂ ਹੋਵੇਗੀ ਨਵੀਂ ਅੰਤਰਰਾਸ਼ਟਰੀ ਉਡਾਣ, ਜਾਣੋ ਪੂਰੀ ਜਾਣਕਾਰੀ

ਅੰਮ੍ਰਿਤਸਰ ਪਹਿਲਾਂ ਹੀ ਮਲੇਸ਼ੀਆ ਏਅਰਲਾਈਨਜ਼, ਏਅਰ ਏਸ਼ੀਆ ਐਕਸ, ਬਾਟਿਕ ਏਅਰ ਦੁਆਰਾ ਕੁਆਲਾਲੰਪੂਰ ਅਤੇ ਸਕੂਟ ਦੁਆਰਾ ਸਿੰਗਾਪੁਰ ਤੋਂ ਸਿੱਧੀਆਂ ਉਡਾਣਾਂ ਨਾਲ ਦੱਖਣ-ਪੂਰਬੀ ਏਸ਼ੀਆ ਦੇ ਕਈ ਮੁਲਕਾਂ ਨਾਲ ਜੁੜਿਆ ਹੋਇਆ ਹੈ। ਇਹਨਾਂ ਦੋਨੋ ਏਅਰਪੋਰਟ ਰਾਹੀਂ ਵੀ ਬੈਂਕਾਕ ਨਾਲ ਸੰਪਰਕ ਉਪਲੱਬਧ ਹੈ।

Punjab News: ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਦੀ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਹੋਰ ਵਿਕਸਤ ਤੇ ਨਵੀਆਂ ਉਡਾਣਾਂ ਸ਼ੁਰੂ ਕਰਾਉਣ ਲਈ ਯਤਨਸ਼ੀਲ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਨੇ ਥਾਈਲੈਂਡ ਦੀ ਥਾਈ ਲਾਇਨ ਏਅਰ ਵੱਲੋਂ ਬੈੰਕਾਕ - ਅੰਮ੍ਰਿਤਸਰ ਵਿਚਕਾਰ 28 ਅਕਤੂਬਰ ਤੋਂ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਦੇ ਫੈਸਲੇ ਦਾ ਸਵਾਗਤ ਕੀਤਾ ਹੈ।

ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ, ਸਮੀਪ ਸਿੰਘ ਗੁਮਟਾਲਾ ਅਤੇ ਭਾਰਤ ‘ਚ ਕਨਵੀਨਰ ਯੋਗੇਸ਼ ਕਾਮਰਾ ਨੇ ਨਵੀਆਂ ਉਡਾਣਾਂ ਦੇ ਐਲਾਨ ‘ਤੇ ਖੁਸ਼ੀ ਜ਼ਾਹਰ ਕਰਦੇ ਹੋਏ ਦੱਸਿਆ ਕਿ ਇਸ ਉਡਾਣ ਦਾ ਸੰਚਾਲਨ ਹਫ਼ਤੇ ‘ਚ ਚਾਰ ਦਿਨ ਹੋਇਆ ਕਰੇਗਾ।

ਏਅਰਲਾਈਨ ਦੀ ਵੈਬਸਾਈਟ ਅਨੁਸਾਰ ਇਹ ਉਡਾਣ ਬੈਂਕਾਕ ਦੇ ਡੌਨ ਮੁਏਂਗ ਅੰਤਰਰਾਸ਼ਟਰੀ ਹਵਾਈ ਅੱਡਾ (ਡੀਐਮਕੇ) ਤੋਂ ਸੋਮਵਾਰ, ਮੰਗਲਵਾਰ, ਵੀਰਵਾਰ ਅਤੇ ਸ਼ਨੀਵਾਰ ਰਾਤ ਨੂੰ 8:10 'ਤੇ ਰਵਾਨਾ ਹੋਇਆ ਕਰੇਗੀ ਅਤੇ ਸਿਰਫ 4 ਘੰਟੇ 45 ਮਿੰਟ ਬਾਦ, ਸਥਾਨਕ ਸਮੇਂ ਅਨੁਸਾਰ ਰਾਤ 11:25 'ਤੇ ਅੰਮ੍ਰਿਤਸਰ ਪਹੁੰਚੇਗੀ। ਅੰਮ੍ਰਿਤਸਰ ਤੋਂ ਵਾਪਸੀ ਦੀ ਉਡਾਣ ਮੰਗਲਵਾਰ, ਬੁੱਧਵਾਰ, ਸ਼ੁੱਕਰਵਾਰ ਅਤੇ ਐਤਵਾਰ ਅੱਧੀ ਰਾਤ ਤੋਂ ਬਾਅਦ 00:25 'ਤੇ ਰਵਾਨਾ ਹੋ ਕੇ 4 ਘੰਟੇ 20 ‘ਚ ਸਵੇਰੇ 06:15 'ਤੇ ਬੈਂਕਾਰ ‘ਚ ਪਹੁੰਚੇਗੀ।

ਆਪਣੇ ਉਤਸ਼ਾਹ ਦਾ ਪ੍ਰਗਟਾਵਾ ਕਰਦੇ ਹੋਏ ਗੁਮਟਾਲਾ ਨੇ ਕਿਹਾ, "ਬੈਂਕਾਕ ਅਤੇ ਅੰਮ੍ਰਿਤਸਰ ਵਿਚਕਾਰ ਉਡਾਣਾਂ ਦੀ ਸ਼ੁਰੂਆਤ ਇਸ ਖੇਤਰ ਲਈ ਅੰਤਰਰਾਸ਼ਟਰੀ ਹਵਾਈ ਸੰਪਰਕ ਨੂੰ ਵਧਾਉਣ ਲਈ ਸਾਡੇ ਚੱਲ ਰਹੇ ਯਤਨਾਂ ਵਿੱਚ ਇੱਕ ਹੋਰ ਵੱਡਾ ਮੀਲ ਪੱਥਰ ਹੈ। ਇਹਨਾਂ ਉਡਾਣਾਂ ਦੇ ਸ਼ੁਰੂ ਹੋਣ ਨਾਲ ਪੰਜਾਬ ਅਤੇ ਉੱਤਰੀ ਭਾਰਤ ਦੇ ਸੈਰ-ਸਪਾਟਾ ਅਤੇ ਵਪਾਰ ਨੂੰ ਹੋਰ ਹੁਲਾਰਾ ਮਿਲੇਗਾ। ਥਾਈਲੈਂਡ ‘ਚ ਵੱਸਦਾ ਸਿੱਖ ਅਤੇ ਪੰਜਾਬੀ ਭਾਈਚਾਰਾ ਹੀ ਨਹੀਂ, ਬਲਕਿ ਹੋਰਨਾਂ ਕਈ ਧਰਮਾਂ ਤੋਂ ਲੋਕ ਹਰਮੰਦਿਰ ਸਾਹਿਬ ਅਤੇ ਹੋਰ ਇਤਿਹਾਸਕ ਸਥਾਨਾਂ ਦਾ ਦੌਰਾ ਕਰਨ ਲਈ ਸਿੱਧਾ ਪੰਜਾਬ ਆ ਜਾ ਸਕਣਗੇ।"

ਕਾਮਰਾ ਨੇ ਅੱਗੇ ਦੱਸਿਆ, "ਅੰਮ੍ਰਿਤਸਰ ਪਹਿਲਾਂ ਹੀ ਮਲੇਸ਼ੀਆ ਏਅਰਲਾਈਨਜ਼, ਏਅਰ ਏਸ਼ੀਆ ਐਕਸ, ਬਾਟਿਕ ਏਅਰ ਦੁਆਰਾ ਕੁਆਲਾਲੰਪੂਰ ਅਤੇ ਸਕੂਟ ਦੁਆਰਾ ਸਿੰਗਾਪੁਰ ਤੋਂ ਸਿੱਧੀਆਂ ਉਡਾਣਾਂ ਨਾਲ ਦੱਖਣ-ਪੂਰਬੀ ਏਸ਼ੀਆ ਦੇ ਕਈ ਮੁਲਕਾਂ ਨਾਲ ਜੁੜਿਆ ਹੋਇਆ ਹੈ। ਇਹਨਾਂ ਦੋਨੋ ਏਅਰਪੋਰਟ ਰਾਹੀਂ ਵੀ ਬੈਂਕਾਕ ਨਾਲ ਸੰਪਰਕ ਉਪਲੱਬਧ ਹੈ। ਪਰ ਹੁਣ ਇਸ ਸਿੱਧੀ ਉਡਾਣ ਦੇ ਨਾਲ ਯਾਤਰਾ ਦਾ ਸਮਾਂ 8 ਤੋਂ 10 ਘੰਟੇ ਤੋਂ ਘੱਟ ਕੇ ਹੁਣ ਅੱਧਾ ਰਹਿ ਜਾਵੇਗਾ।”

ਇਸ ਸਿੱਧੀ ਉਡਾਣ ਦੇ ਸ਼ੁਰੂ ਹੋਣ ‘ਤੇ ਗੁਆਂਢੀ ਸੂਬੇ ਜੰਮੂ ਅਤੇ ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਦੇ ਵਸਨੀਕਾਂ ਨੂੰ ਵੀ ਫਾਇਦਾ ਹੋਵੇਗਾ, ਜੋ ਅਕਸਰ ਥਾਈਲੈਂਡ ਜਾਂਦੇ ਹਨ। ਕਾਮਰਾ ਅਨੁਸਾਰ ਉਹ ਹੁਣ ਸਿੱਧਾ ਥਾਈਲੈਂਡ ਦੇ ਪ੍ਰਸਿੱਧ ਬੀਚ ਸਥਾਨਾਂ ਜਿਵੇਂ ਫੁਕੇਟ, ਕਰਾਬੀ, ਕੋਹ ਸਾਮੂਈ ਅਤੇ ਹੁਆ ਹਿਨ ਦੇ ਨਾਲ-ਨਾਲ ਥਾਈਲੈਂਡ ਦੇ ਮਸ਼ਹੂਰ ਸ਼ਹਿਰ ਚਿਆਂਗ ਮਾਈ, ਚਿਆਂਗ ਰਾਏ, ਸੂਰਤ ਥਾਨੀ ਅਤੇ ਅਯੁਥਯਾ ਆਦਿ ਜਾ ਸਕਣਗੇ।

ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਵੱਲੋਂ ਅਸੀਂ ਪੰਜਾਬੀ ਭਾਈਚਾਰੇ ਨੂੰ ਇਸ ਨਵੀਂ ਉਡਾਣ ਦਾ ਲਾਭ ਉਠਾਉਣ ਅਤੇ ਇਸ ਰੂਟ ਨੂੰ ਸਫਲ ਬਣਾਉਣ ਲਈ ਅਪੀਲ ਕਰਦੇ ਹਾਂ। ਸਾਨੂੰ ਉਮੀਦ ਹੈ ਕਿ ਇਸ ਰੂਟ ਦੀ ਸਫਲਤਾ ਤੋਂ ਬਾਦ ਥਾਈਲੈਂਡ ਦੀਆਂ ਹੋਰ ਏਅਰਲਾਈਨਾਂ ਵੀ ਅੰਮ੍ਰਿਤਸਰ ਲਈ ਉਡਾਣਾਂ ਸ਼ੁਰੂ ਕਰਨ ਬਾਰੇ ਵਿਚਾਰ ਕਰਨਗੀਆਂ। ਯਾਤਰੀ ਥਾਈ ਲਾਇਨ ਏਅਰ ਦੀ ਅਧਿਕਾਰਤ ਵੈੱਬਸਾਈਟ, ਮੋਬਾਈਲ ਐਪ ਜਾਂ ਅਧਿਕਾਰਤ ਟਰੈਵਲ ਏਜੰਟਾਂ ਰਾਹੀਂ ਆਪਣੀਆਂ ਉਡਾਣਾਂ ਬੁੱਕ ਕਰ ਸਕਦੇ ਹਨ।

ਟਾਪ ਹੈਡਲਾਈਨ

ਅੰਮ੍ਰਿਤਸਰ 'ਚ ASI ਦਾ ਗੋਲੀ ਮਾਰ ਕੇ ਕਤਲ, ਬਾਈਕ 'ਤੇ ਗਸ਼ਤ ਕਰ ਰਹੇ ਸੀ; ਮੱਚੀ ਹਲਚਲ
ਅੰਮ੍ਰਿਤਸਰ 'ਚ ASI ਦਾ ਗੋਲੀ ਮਾਰ ਕੇ ਕਤਲ, ਬਾਈਕ 'ਤੇ ਗਸ਼ਤ ਕਰ ਰਹੇ ਸੀ; ਮੱਚੀ ਹਲਚਲ
ਅੰਮ੍ਰਿਤਸਰ ਪੁਲਿਸ ਥਾਣੇ ਤੋਂ 50 ਕਦਮ ਦੀ ਦੂਰੀ 'ਤੇ ਨੌਜਵਾਨ ਦਾ ਕਤਲ, ਚਲਾਈਆਂ ਤਾੜਤਾੜ ਗੋਲੀਆਂ; ਮੱਚਿਆ ਚੀਕ ਚੀਹਾੜਾ
ਅੰਮ੍ਰਿਤਸਰ ਪੁਲਿਸ ਥਾਣੇ ਤੋਂ 50 ਕਦਮ ਦੀ ਦੂਰੀ 'ਤੇ ਨੌਜਵਾਨ ਦਾ ਕਤਲ, ਚਲਾਈਆਂ ਤਾੜਤਾੜ ਗੋਲੀਆਂ; ਮੱਚਿਆ ਚੀਕ ਚੀਹਾੜਾ
Punjab Rail Roko Andolan : ਅੰਮ੍ਰਿਤਸਰ ਸਮੇਤ 5 ਜ਼ਿਲ੍ਹਿਆਂ 'ਚ ਰੇਲ ਰੋਕੋ ਅੰਦੋਲਨ ਖ਼ਤਮ, 6 ਘੰਟੇ ਸਟੇਸ਼ਨਾਂ ’ਤੇ ਫਸੇ ਰਹੇ ਯਾਤਰੀ 
Punjab Rail Roko Andolan : ਅੰਮ੍ਰਿਤਸਰ ਸਮੇਤ 5 ਜ਼ਿਲ੍ਹਿਆਂ 'ਚ ਰੇਲ ਰੋਕੋ ਅੰਦੋਲਨ ਖ਼ਤਮ, 6 ਘੰਟੇ ਸਟੇਸ਼ਨਾਂ ’ਤੇ ਫਸੇ ਰਹੇ ਯਾਤਰੀ 
Amritsar : ਕੇਂਦਰੀ ਜੇਲ੍ਹ ’ਚ 31 ਸਾਲਾ ਹਵਾਲਾਤੀ ਦੀ ਮੌਤ, ਭਰਾ ਦੇ ਅੰਤਿਮ ਸਸਕਾਰ ਤੋਂ ਪਰਤਿਆ ਸੀ; ਜੇਲ੍ਹ ਪ੍ਰਸ਼ਾਸਨ ਖ਼ਿਲਾਫ਼ ਗੂੰਜੇ ਨਾਅਰੇ
Amritsar : ਕੇਂਦਰੀ ਜੇਲ੍ਹ ’ਚ 31 ਸਾਲਾ ਹਵਾਲਾਤੀ ਦੀ ਮੌਤ, ਭਰਾ ਦੇ ਅੰਤਿਮ ਸਸਕਾਰ ਤੋਂ ਪਰਤਿਆ ਸੀ; ਜੇਲ੍ਹ ਪ੍ਰਸ਼ਾਸਨ ਖ਼ਿਲਾਫ਼ ਗੂੰਜੇ ਨਾਅਰੇ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪਾਸਪੋਰਟ ਦੇ ਨਿਯਮਾਂ 'ਚ ਸਰਕਾਰ ਨੇ ਕੀਤਾ ਵੱਡਾ ਬਦਲਾਅ, ਫੀਸ 'ਤੇ ਵੀ ਆਇਆ ਫੈਸਲਾ
ਪਾਸਪੋਰਟ ਦੇ ਨਿਯਮਾਂ 'ਚ ਸਰਕਾਰ ਨੇ ਕੀਤਾ ਵੱਡਾ ਬਦਲਾਅ, ਫੀਸ 'ਤੇ ਵੀ ਆਇਆ ਫੈਸਲਾ
ਅੰਮ੍ਰਿਤਸਰ ਪੁਲਿਸ ਥਾਣੇ ਤੋਂ 50 ਕਦਮ ਦੀ ਦੂਰੀ 'ਤੇ ਨੌਜਵਾਨ ਦਾ ਕਤਲ, ਚਲਾਈਆਂ ਤਾੜਤਾੜ ਗੋਲੀਆਂ; ਮੱਚਿਆ ਚੀਕ ਚੀਹਾੜਾ
ਅੰਮ੍ਰਿਤਸਰ ਪੁਲਿਸ ਥਾਣੇ ਤੋਂ 50 ਕਦਮ ਦੀ ਦੂਰੀ 'ਤੇ ਨੌਜਵਾਨ ਦਾ ਕਤਲ, ਚਲਾਈਆਂ ਤਾੜਤਾੜ ਗੋਲੀਆਂ; ਮੱਚਿਆ ਚੀਕ ਚੀਹਾੜਾ
ਅੰਮ੍ਰਿਤਸਰ 'ਚ ASI ਦਾ ਗੋਲੀ ਮਾਰ ਕੇ ਕਤਲ, ਬਾਈਕ 'ਤੇ ਗਸ਼ਤ ਕਰ ਰਹੇ ਸੀ; ਮੱਚੀ ਹਲਚਲ
ਅੰਮ੍ਰਿਤਸਰ 'ਚ ASI ਦਾ ਗੋਲੀ ਮਾਰ ਕੇ ਕਤਲ, ਬਾਈਕ 'ਤੇ ਗਸ਼ਤ ਕਰ ਰਹੇ ਸੀ; ਮੱਚੀ ਹਲਚਲ
ਭਾਰਤ ਦੀ ਰਫਤਾਰ ਨਾਲ ਦੁਨੀਆ ਹੈਰਾਨ, ਮੂਡੀਜ਼ ਨੇ GDP ਗ੍ਰੋਥ ਦਾ ਅਨੂਮਾਨ ਵਧਾ ਕੇ ਕੀਤਾ 7 ਫੀਸਦੀ
ਭਾਰਤ ਦੀ ਰਫਤਾਰ ਨਾਲ ਦੁਨੀਆ ਹੈਰਾਨ, ਮੂਡੀਜ਼ ਨੇ GDP ਗ੍ਰੋਥ ਦਾ ਅਨੂਮਾਨ ਵਧਾ ਕੇ ਕੀਤਾ 7 ਫੀਸਦੀ
ਪੁਲਿਸ ਜੇਲ੍ਹ ਵਿਭਾਗ 'ਚ ਵੱਡਾ ਫੇਰਬਦਲ, ਕਈ ਅਧਿਕਾਰੀਆਂ ਨੂੰ ਮਿਲੀ ਤਰੱਕੀ; ਦੇਖੋ ਕਿਸ-ਕਿਸ ਨੂੰ ਕੀਤਾ Promote
ਪੁਲਿਸ ਜੇਲ੍ਹ ਵਿਭਾਗ 'ਚ ਵੱਡਾ ਫੇਰਬਦਲ, ਕਈ ਅਧਿਕਾਰੀਆਂ ਨੂੰ ਮਿਲੀ ਤਰੱਕੀ; ਦੇਖੋ ਕਿਸ-ਕਿਸ ਨੂੰ ਕੀਤਾ Promote
ਪੰਜਾਬ ਦੇ ਮੁਲਾਜ਼ਮਾਂ-ਪੈਨਸ਼ਨਰਾਂ ਦੀ ਮੰਗ 'ਤੇ ਵੱਡਾ ਫੈਸਲਾ, CM ਮਾਨ ਦੀ ਅਗਵਾਈ 'ਚ ਵੱਡੀ ਬੈਠਕ; 3 ਕੈਬਨਿਟ ਮੰਤਰੀ ਤੇ 12 ਮੁਲਾਜ਼ਮ ਹੋਣਗੇ ਸ਼ਾਮਲ
ਪੰਜਾਬ ਦੇ ਮੁਲਾਜ਼ਮਾਂ-ਪੈਨਸ਼ਨਰਾਂ ਦੀ ਮੰਗ 'ਤੇ ਵੱਡਾ ਫੈਸਲਾ, CM ਮਾਨ ਦੀ ਅਗਵਾਈ 'ਚ ਵੱਡੀ ਬੈਠਕ; 3 ਕੈਬਨਿਟ ਮੰਤਰੀ ਤੇ 12 ਮੁਲਾਜ਼ਮ ਹੋਣਗੇ ਸ਼ਾਮਲ
18 ਸਤੰਬਰ ਨੂੰ ਬਦਲ ਗਏ ਪੈਟਰੋਲ-ਡੀਜ਼ਲ ਦੇ ਰੇਟ ਜਾਂ ਮਿਲੀ ਰਾਹਤ? ਘਰੋਂ ਨਿਕਲਣ ਤੋਂ ਪਹਿਲਾਂ ਚੈੱਕ ਕਰੋ ਰੇਟ
18 ਸਤੰਬਰ ਨੂੰ ਬਦਲ ਗਏ ਪੈਟਰੋਲ-ਡੀਜ਼ਲ ਦੇ ਰੇਟ ਜਾਂ ਮਿਲੀ ਰਾਹਤ? ਘਰੋਂ ਨਿਕਲਣ ਤੋਂ ਪਹਿਲਾਂ ਚੈੱਕ ਕਰੋ ਰੇਟ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 18 ਸਤੰਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 18 ਸਤੰਬਰ 2026
Embed widget