ਬੇ-ਹਿੰਮਤੇ ਨੇ ਜਿਹੜੇ..., ਅਧਰੰਗ ਨੇ wheelchair 'ਤੇ ਬਿਠਾਇਆ ਪਰ ਹੌਂਸਲੇ ਨੇ ਸਟੇਜ਼ 'ਤੇ ਚੜ੍ਹਾਇਆ, ਜੋਸ਼ ਨਾਲ ਭਰ ਦੇਵੇਗੀ ਰਵਿੰਦਰ ਦੀ ਹੱਡ-ਬੀਤੀ
ਪੜ੍ਹਾਈ ਕਰਦੇ ਸਮੇ ਹਾਦਸੇ ਨੇ ਜ਼ਿੰਦਗੀ ਨੂੰ ਐਸੇ ਮੋੜ ਤੇ ਲੈ ਆਂਦਾ ਸੀ ਕਿ ਇੰਝ ਲਗਦਾ ਸੀ ਕਿ ਸਬ ਕੁਝ ਰੁਕ ਗਿਆ ਹੈ ਪਰ ਹਾਰ ਨਾ ਮੰਨ ਕੇ ਰਵਿੰਦਰ ਸਿੰਘ ਨੇ ਆਪਣੇ ਆਪ ਨੂੰ ਹਾਲਾਤਾਂ ਦੇ ਅਨੁਸਾਰ ਢਾਲਦੇ ਹੋਏ ਅੱਗੇ ਵਧਣ ਦਾ ਫੈਸਲਾ ਕਰ ਲਿਆ ਅਤੇ ਅੱਜ ਹੁਣ ਉਹ ਆਪਣੀ ਇਸ ਜਿੰਦਗੀ ਨਾਲ ਬਹੁਤ ਖੁਸ਼ ਹੈ।
ਅਸ਼ਰਫ਼ ਢੁੱਡੀ ਦੀ ਰਿਪੋਰਟ
Good News: ਜ਼ਿਲ੍ਹਾ ਤਰਨਤਾਰਨ ਦੇ ਰਹਿਣ ਵਾਲੇ ਰਵਿੰਦਰ ਸਿੰਘ ਦਾ ਸਾਲ 2017 ਵਿੱਚ ਐਕਸੀਡੇਂਟ ਹੋਇਆ ਜਿਸ ਕਾਰਨ ਰਵਿੰਦਰ ਦੀ ਰੀੜ ਦੀ ਹੱਡੀ ਵਿੱਚ ਸੱਟ ਵੱਜਣ ਕਾਰਨ ਸ਼ਰੀਰ ਦਾ ਹੇਠਾਂ ਦਾ ਹਿੱਸਾ ਖੜ ਗਿਆ ਸੀ।
ਕਈ ਮਹੀਨੇ ਬੈੱਡ 'ਤੇ ਰਹਿਣ ਤੋਂ ਬਾਅਦ ਹਿੰਮਤ ਕੀਤੀ ਤੇ ਜ਼ਿੰਦਗੀ ਵਿੱਚ ਅੱਗੇ ਵਧਣ ਦਾ ਹੌਸਲਾ ਕੀਤਾ। ਰੀੜ ਦੀ ਹੱਡੀ ਦਾ ਮਣਕਾ ਫਰੈਕਚਰ ਹੋ ਗਿਆ ਸੀ। ਰਵਿੰਦਰ ਸਿੰਘ ਨੇ ਇਲਾਜ ਦੇ ਨਾਲ ਨਾਲ ਜਿਮ ਸ਼ੁਰੂ ਕੀਤਾ ਤੇ ਆਪਣਾ ਹੌਸਲਾ ਨਹੀਂ ਛੱਡਿਆ ਅਤੇ ਆਪਣੇ ਆਪ ਨੂੰ ਮੋਟੀਵੇਟ ਕਰਕੇ ਜਿਮ ਸ਼ੁਰੂ ਕੀਤਾ ਅਤੇ ਅੱਜ ਉਸਨੇ ਮੋਹਾਲੀ ਵਿੱਚ ਦੁਜਾ ਸਥਾਨ ਹਾਸਲ ਕੀਤਾ ਹੈ। ਰਵਿੰਦਰ ਸਿੰਘ ਹੁਣ ਸਟਾਰ ਕੈਟਾਗਰੀ ਦਾ ਬਾਡੀ ਬਿਲਡਰ ਬਣ ਗਿਆ ਹੈ।
ਰਵਿੰਦਰ ਸਿੰਘ ਨੇ ਮਕੈਨਿਕਲ ਇੰਜਨਿਅਰਿੰਗ ਦੀ ਪੜਾਈ ਕੀਤੀ ਹੈ ਪਰ ਸ਼ਰੀਰ ਦਾ ਹੇਠਲਾ ਹਿੱਸਾ ਅਧਰੰਗ ਦੀ ਬਿਮਾਰੀ ਦਾ ਸ਼ਿਕਾਰ ਹੋ ਗਿਆ । ਛੇ ਸਾਲ ਹੋ ਗਏ ਹਨ ਪਰ ਲੱਤਾਂ ਕੰਮ ਨਹੀ ਕਰ ਰਹੀਆਂ ਪਰ ਹੁਣ ਤੱਕ ਰਵਿੰਦਰ 15 ਬਾਡੀ ਬਿਲਡਿੰਗ ਮੁਕਾਬਲੇ ਖੇਡ ਚੁਕਿਆ ਹੈ ਅਤੇ ਇਨ੍ਹਾਂ ਵਿੱਚੋ 10 ਮੁਕਾਬਲੇ ਜਿੱਤ ਚੁੱਕਿਆ ਹੈ।
ਰਵਿੰਦਰ ਨੇ ਦੱਸਿਆ ਕਿ ਸਵੇਰੇ 5.30 ਵਜੇ ਉਹ ਜਿਮ ਵਿਚ ਪਹੁੰਚ ਜਾਂਦਾ ਹੈ ਅਤੇ ਹਰ ਰੋਜ 2.30 ਘੰਟੇ ਕਸਰਤ ਕਰਦਾ ਹੈ । ਖੁਰਾਕ ਬਾਰੇ ਰਵਿੰਦਰ ਸਿੰਘ ਨੇ ਦੱਸਿਆ ਕਿ ਘਰ ਦੀ ਰੋਟੀ ਅਤੇ ਦਾਲ ਫੁਲਕਾ ਖਾਂਦਾ ਹੈ ਇਸ ਦੇ ਨਾਲ ਪ੍ਰੋਟੀਨ ਅਤੇ ਕਰੇਟੀਨ ਸਪਲੀਮੈਂਟ ਲੈਂਦਾ ਹੈ ।
ਪੜਾਈ ਕਰਦੇ ਸਮੇ ਹਾਦਸੇ ਨੇ ਜ਼ਿੰਦਗੀ ਨੂੰ ਐਸੇ ਮੋੜ ਤੇ ਲੈ ਆਂਦਾ ਸੀ ਕਿ ਇੰਝ ਲਗਦਾ ਸੀ ਕਿ ਸਬ ਕੁਝ ਰੁਕ ਗਿਆ ਹੈ ਪਰ ਹਾਰ ਨਾ ਮੰਨ ਕੇ ਰਵਿੰਦਰ ਸਿੰਘ ਨੇ ਆਪਣੇ ਆਪ ਨੂੰ ਹਾਲਾਤਾਂ ਦੇ ਅਨੁਸਾਰ ਢਾਲਦੇ ਹੋਏ ਅੱਗੇ ਵਧਣ ਦਾ ਫੈਸਲਾ ਕਰ ਲਿਆ ਅਤੇ ਅੱਜ ਹੁਣ ਉਹ ਆਪਣੀ ਇਸ ਜਿੰਦਗੀ ਨਾਲ ਬਹੁਤ ਖੁਸ਼ ਹੈ।
ਬਾਡੀ ਬਿਲਡਿੰਗ ਤੋਂ ਇਲਾਵਾ ਉਹ ਘਰ ਦੇ ਗੁਜ਼ਾਰੇ ਲਈ ਕਰਿਆਨੇ ਦੀ ਦੁਕਾਨ ਚਲਾਉਂਦਾ ਹੈ ਅਤੇ ਪਰਿਵਾਰ ਦਾ ਪੇਟ ਪਾਲਦਾ ਹੈ । ਨੋਜਵਾਨਾਂ ਨੂੰ ਸੁਨੇਹਾ ਦਿੰਦੇ ਹੋਏ ਰਵਿੰਦਰ ਨੇ ਕਿਹਾ ਕਿ ਨੋਜਵਾਨ ਨਸ਼ੇ ਤੋ ਦੁਰ ਰਹਿਣ ਅਤੇ ਗਰਾਉਂਡ ਜਾ ਫਿਰ ਜਿਮ ਵਿਚ ਕਸਰਤ ਕਰਨ ।