Amritsar news: ਗੋਲੀ ਲਗਣ ਨਾਲ ਜ਼ਖ਼ਮੀ ਹੋਏ ਨੌਜਵਾਨ ਦਾ ਹਾਲ ਪੁੱਛਣ ਪਹੁੰਚੇ ਰਾਜਕੁਮਾਰ ਵੇਰਕਾ, ਪੁਲਿਸ ਨੇ ਨਿਰਪੱਖ ਕਾਰਵਾਈ ਕਰਨ ਦੀ ਆਖੀ ਗੱਲ
Punjab news: ਰਾਜਕੁਮਾਰ ਵੇਰਕਾ ਨੇ ਕਿਹਾ ਕਿ ਰਾਜਨੀਤੀ ਦੇ ਅਸਰ ਰਸੂਖ ਦੇ ਚਲਦਿਆਂ ਭੋਲੇ-ਭਾਲੇ ਲੋਕਾਂ ਉੱਤੇ ਤਸ਼ੱਦਦ ਕਰਨ ਵਾਲੇ ਲੋਕਾਂ ਉੱਤੇ ਪੁਲਿਸ ਨੂੰ ਨਿਰਪੱਖ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਪੀੜਤ ਪਰਿਵਾਰ ਨੂੰ ਇਨਸਾਫ ਮਿਲ ਸਕੇ ਅਤੇ ਦੌਸ਼ੀਆ ਨੂੰ ਬਣਦੀ ਸਜ਼ਾ ਮਿਲ ਸਕੇ।
Amritsar news: ਬੀਤੇ ਦਿਨੀਂ ਅੰਮ੍ਰਿਤਸਰ ਦੇ ਗਵਾਲਮੰਡੀ ਦੇ ਜ਼ਖ਼ਮੀ ਹੋਏ ਨੌਜਵਾਨ ਦਾ ਪਤਾ ਲੈਣ ਡਾ. ਰਾਜਕੁਮਾਰ ਵੇਰਕਾ ਪਹੁੰਚੇ। ਇਸ ਦੌਰਾਨ ਡਾ. ਰਾਜਕੁਮਾਰ ਵੇਰਕਾ ਨੇ ਦੱਸਿਆ ਕਿ ਇਹ ਜੋ ਵੀ ਕੁਝ ਚੱਲ ਰਿਹਾ ਹੈ, ਉਹ ਮੰਦਭਾਗਾ ਹੈ।
ਉਨ੍ਹਾਂ ਕਿਹਾ ਕਿ ਰਾਜਨੀਤੀ ਦੇ ਅਸਰ ਰਸੂਖ ਦੇ ਚਲਦਿਆਂ ਭੋਲੇ-ਭਾਲੇ ਲੋਕਾਂ ਉੱਤੇ ਤਸ਼ੱਦਦ ਕਰਨ ਵਾਲੇ ਲੋਕਾਂ ਉੱਤੇ ਪੁਲਿਸ ਨੂੰ ਨਿਰਪੱਖ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਪੀੜਤ ਪਰਿਵਾਰ ਨੂੰ ਇਨਸਾਫ ਮਿਲ ਸਕੇ ਅਤੇ ਦੌਸ਼ੀਆ ਨੂੰ ਬਣਦੀ ਸਜ਼ਾ ਮਿਲ ਸਕੇ।
ਇਹ ਵੀ ਪੜ੍ਹੋ: Punjab News: ਏਸ਼ੀਆ ਕੱਪ 'ਚ ਪੰਜਾਬੀ ਖਿਡਾਰੀਆਂ ਨੇ ਗੱਡਿਆ ਝੰਡਾ ! ਜਾਣੋ ਕਿੰਨੇ ਜਿੱਤੇ ਤਮਗ਼ੇ
ਸਰਕਾਰਾਂ ਅਤੇ ਰਾਜਨੀਤਿਕ ਆਗੂਆਂ ਨੂੰ ਲੋਕਾਂ ਦੀ ਆਵਾਜ਼ ਅਤੇ ਹੱਕ ਦਾ ਧਿਆਨ ਰੱਖਣ ਵਾਲਾ ਹੋਣਾ ਚਾਹੀਦਾ ਹੈ, ਨਾ ਕਿ ਉਨ੍ਹਾਂ ਦੇ ਰਸੂਖ ਦੇ ਚਲਦਿਆਂ ਲੋਕ ਇਨ੍ਹਾਂ ਦੀ ਗ਼ਲਤ ਵਰਤੋਂ ਕਰਦੇ ਹਨ। ਇਸ ਮੌਕੇ ਡਾਕਟਰ ਰਾਜਕੁਮਾਰ ਵੇਰਕਾ ਨੇ ਕਿਹਾ ਕਿ ਜੇਕਰ ਪੁਲਿਸ ਵੱਲੋਂ ਦੋਸ਼ੀਆਂ ਨੂੰ ਕਾਬੂ ਨਾ ਕੀਤਾ ਗਿਆ ਜਾਂ ਪੀੜਤ ਪਰਿਵਾਰ ਨੂੰ ਇਨਸਾਫ ਨਾ ਮਿਲਿਆ ਤਾਂ ਅਸੀਂ ਇਸ ਦੇ ਖ਼ਿਲਾਫ਼ ਸੜਕਾਂ 'ਤੇ ਰੋਸ ਪ੍ਰਦਰਸ਼ਨ ਕਰਾਂਗੇ।
ਜ਼ਿਕਰਯੋਗ ਹੈ ਕਿ ਬੀਤੇ ਦਿਨੀ ਅੰਮ੍ਰਿਤਸਰ ਦੇ ਗਵਾਲਮੰਡੀ ਦੇ ਨੌਜਵਾਨ ਉੱਤੇ ਵਿਧਾਇਕ ਦੇ ਸਾਲੇ ਇੰਦਰਜੀਤ ਵਲੋਂ ਗੋਲੀਆਂ ਨਾਲ ਹਮਲਾ ਕਰਕੇ ਜ਼ਖ਼ਮੀ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਉਸ ਨੂੰ ਅਮਨਦੀਪ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜੋ ਕਿ ਇਸ ਵੇਲੇ ਜੇਰੇ ਇਲਾਜ ਹੈ। ਅੱਜ ਉਸ ਦਾ ਪਤਾ ਲੈਣ ਡਾ. ਰਾਜਕੁਮਾਰ ਵੇਰਕਾ ਹਸਪਤਾਲ ਪਹੁੰਚੇ ਅਤੇ ਉਨ੍ਹਾਂ ਨੇ ਦੋਸ਼ੀਆਂ ਨੂੰ ਕਾਬੂ ਕਰਨ ਦੀ ਗੱਲ ਆਖੀ।
ਇਹ ਵੀ ਪੜ੍ਹੋ: Amritsar news: ਨਿੱਜੀ ਸਕੂਲ 'ਚ 5 ਸਾਲਾ ਵਿਦਿਆਰਥਣ ਨਾਲ ਸੋਸ਼ਣ ਦੇ ਮਾਮਲੇ 'ਚ ਪਰਿਵਾਰ ਨੇ ਕੀਤਾ ਹੰਗਾਮਾ, ਮਾਮਲੇ ਦੀ ਜਾਂਚ ਸ਼ੁਰੂ