ਪੜਚੋਲ ਕਰੋ

ਗ਼ੈਰ-ਕਾਨੂੰਨੀ ਮੁਆਵਜ਼ਾ ਲੈਣ ਦਾ ਮਾਮਲਾ : ਕਰੋੜਾਂ ਰੁਪਏ ਦਾ ਗ਼ਲਤ ਮੁਨਾਫਾ ਲੈਣ ਵਾਲੇ 6 ਹੋਰ ਮੁਲਜ਼ਮ ਵਿਜੀਲੈਂਸ ਵੱਲੋਂ ਕਾਬੂ

Chandigarh News : ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਐਸ.ਏ.ਐਸ.ਨਗਰ ਜ਼ਿਲ੍ਹੇ ਦੇ ਪਿੰਡ ਬਾਕਰਪੁਰ ਵਿੱਚ ਅਮਰੂਦਾਂ ਦੇ ਦਰੱਖਤ ਲਾ ਕੇ ਗੈਰ-ਕਾਨੂੰਨੀ ਮੁਆਵਜ਼ਾ ਲੈਣ ਦੇ ਮਾਮਲੇ ਵਿੱਚ ਮੰਗਲਵਾਰ ਨੂੰ ਛੇ ਹੋਰ ਮੁਲਜ਼ਮਾਂ ਨੂੰ

Chandigarh News : ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਐਸ.ਏ.ਐਸ.ਨਗਰ ਜ਼ਿਲ੍ਹੇ ਦੇ ਪਿੰਡ ਬਾਕਰਪੁਰ ਵਿੱਚ ਅਮਰੂਦਾਂ ਦੇ ਦਰੱਖਤ ਲਾ ਕੇ ਗੈਰ-ਕਾਨੂੰਨੀ ਮੁਆਵਜ਼ਾ ਲੈਣ ਦੇ ਮਾਮਲੇ ਵਿੱਚ ਮੰਗਲਵਾਰ ਨੂੰ ਛੇ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਫੜੇ ਗਏ ਵਿਅਕਤੀਆਂ, ਜਿਨ੍ਹਾਂ ਵਿੱਚ ਤਿੰਨ ਪੁਰਸ਼ ਅਤੇ ਤਿੰਨ ਔਰਤਾਂ ਸ਼ਾਮਲ ਹਨ, ਨੇ ਉਕਤ ਪਿੰਡ ਵਿੱਚ ਸਰਕਾਰ ਵੱਲੋਂ ਜ਼ਮੀਨ ਐਕਵਾਇਰ ਕਰਨ ਦੌਰਾਨ ਗੈਰ-ਕਾਨੂੰਨੀ ਤਰੀਕਿਆਂ ਨਾਲ ਸਰਕਾਰ ਤੋਂ ਕਰੋੜਾਂ ਰੁਪਏ ਦਾ ਮੁਆਵਜ਼ਾ ਹਾਸਲ ਕੀਤਾ ਸੀ। ਹੁਣ ਤੱਕ ਇਸ ਘੁਟਾਲੇ ਵਿੱਚ ਸ਼ਾਮਲ ਕੁੱਲ 15 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸੂਬਾ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਵਿੱਚ ਮੁਲਜ਼ਮ ਪੀਡੀ ਗੁਪਤਾ ਦੀ ਪਤਨੀ ਸੁਨੀਤਾ ਗੁਪਤਾ, ਉਸਦਾ ਪੁੱਤਰ ਗੌਰਵ ਕਾਂਸਲ, ਵਾਸੀ ਮਕਾਨ ਨੰ. 199, ਸੈਕਟਰ 18, ਚੰਡੀਗੜ੍ਹ, ਸਮੇਤ ਪਿੰਡ ਬਾਕਰਪੁਰ ਦੇ ਵਸਨੀਕ ਗੁਰਮਿੰਦਰ ਸਿੰਘ ਅਤੇ ਹਰਮਿੰਦਰ ਸਿੰਘ, ਉਨ੍ਹਾਂ ਦੀ ਮਾਤਾ ਸੁਖਰਾਜ ਕੌਰ ਤੋਂ ਇਲਾਵਾ ਦਲਜੀਤ ਸਿੰਘ ਦੀ ਵਿਧਵਾ ਅਮਰੀਕ ਕੌਰ ਸ਼ਾਮਲ ਹਨ।

ਉਨ੍ਹਾਂ ਅੱਗੇ ਦੱਸਿਆ ਕਿ ਉਕਤ ਗੈਰ-ਕਾਨੂੰਨੀ ਮੁਆਵਜ਼ਾ ਘੁਟਾਲੇ ਦੀ ਜਾਂਚ ਦੌਰਾਨ ਵਿਜੀਲੈਂਸ ਬਿਊਰੋ ਨੇ ਮਾਲ ਵਿਭਾਗ, ਭੂਮੀ ਗ੍ਰਹਿਣ ਕੁਲੈਕਟਰ, ਗਮਾਡਾ, ਸਬ-ਰਜਿਸਟਰਾਰ ਮੋਹਾਲੀ, ਬਾਗਬਾਨੀ ਵਿਭਾਗ ਆਦਿ ਤੋਂ ਬਹੁਤ ਸਾਰੇ ਦਸਤਾਵੇਜ਼ੀ ਰਿਕਾਰਡ ਪ੍ਰਾਪਤ ਕੀਤੇ ਹਨ ਅਤੇ ਕਥਿਤ ਲਾਭਪਾਤਰੀਆਂ ਦੀਆਂ ਕਾਰਵਾਈਆਂ ਅਤੇ ਉਨਾਂ ਦੀ ਭੂਮਿਕਾ ਬਾਰੇ ਵਿਸਥਾਰ ਨਾਲ ਵਿਸ਼ਲੇਸ਼ਣ ਕੀਤਾ ਹੈ ਜਿਸ ਦੌਰਾਨ ਪਤਾ ਲੱਗਾ ਕਿ ਇਨ੍ਹਾਂ ਲਾਭਪਾਤਰੀਆਂ ਨੇ ਵੱਖ-ਵੱਖ ਵਿਭਾਗਾਂ ਦੇ ਕੁਝ ਅਧਿਕਾਰੀਆਂ/ਕਰਮਚਾਰੀਆਂ ਦੀ ਮਿਲੀਭੁਗਤ ਨਾਲ ਖੁਦ ਨੂੰ ਗਲਤ ਫਾਇਦਾ ਪਹੁੰਚਾਇਆ ਹੈ ਅਤੇ ਸਰਕਾਰੀ ਖਜ਼ਾਨੇ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਸਿੱਟੇ ਵਜੋਂ, ਇਸ ਮੁਕੱਦਮੇ ਵਿੱਚ ਬਹੁਤ ਸਾਰੇ ਲਾਭਪਾਤਰੀਆਂ ਨੂੰ ਮੁਲਜ਼ਮ ਵਜੋਂ ਨਾਮਜ਼ਦ ਕਰਨ ਉਪਰੰਤ ਮੰਗਲਵਾਰ ਨੂੰ ਉਨ੍ਹਾਂ ਦੀ ਗ੍ਰਿਫਤਾਰੀ ਲਈ ਉਨ੍ਹਾਂ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਗਈ।

ਬੁਲਾਰੇ ਨੇ ਅੱਗੇ ਦੱਸਿਆ ਕਿ ਪੜਤਾਲ ਦੌਰਾਨ ਇਹ ਵੀ ਦੇਖਿਆ ਗਿਆ ਕਿ ਪੀ.ਡੀ.ਗੁਪਤਾ, ਉਸ ਦੀ ਪਤਨੀ ਸੁਨੀਤਾ ਗੁਪਤਾ ਅਤੇ ਉਨ੍ਹਾਂ ਦੇ ਦੋਵੇਂ ਪੁੱਤਰਾਂ ਗੌਰਵ ਕਾਂਸਲ ਅਤੇ ਅਭਿਸ਼ੇਕ ਕਾਂਸਲ, ਵਾਸੀ ਮਕਾਨ ਨੰ. 199, ਸੈਕਟਰ 18, ਚੰਡੀਗੜ੍ਹ ਨੇ ਸਾਲ 2018 ਵਿੱਚ ਬਾਕਰਪੁਰ ਪਿੰਡ ਵਿੱਚ ਇੱਕ ਏਕੜ ਜ਼ਮੀਨ ਖਰੀਦੀ ਸੀ ਜਿਸ ਵਿੱਚ ਹਰੇਕ ਮੈਂਬਰ ਦਾ ਬਰਾਬਰ 1/4 ਹਿੱਸਾ ਸੀ।

ਜਮੀਨ ਪ੍ਰਾਪਤੀ ਪ੍ਰਕਿਰਿਆ ਦੌਰਾਨ ਉਨ੍ਹਾਂ ਨੇ ਧੋਖੇ ਨਾਲ ਉਕਤ ਜ਼ਮੀਨ ‘ਤੇ 2016 ਤੋਂ ਅਮਰੂਦ ਦਾ ਬਾਗ ਲਗਾਉਣ ਦਾ ਝੂਠਾ ਦਾਅਵਾ ਕਰਕੇ ਮੁਆਵਜ਼ਾ ਲੈਣ ਲਈ ਲਗਭਗ ਇਕ ਕਰੋੜ ਰੁਪਏ ਪ੍ਰਾਪਤ ਕੀਤੇ। ਜਿਸ ਕਰਕੇ ਇਸ ਮਾਮਲੇ ‘ਚ ਉਪਰੋਕਤ ਪਰਿਵਾਰਕ ਮੈਂਬਰਾਂ ਨੂੰ ਮੁਲਜ਼ਮ ਵਜੋਂ ਨਾਮਜ਼ਦ ਕਰਕੇ ਅੱਜ ਗੌਰਵ ਕਾਂਸਲ ਅਤੇ ਉਸ ਦੀ ਮਾਤਾ ਸੁਨੀਤਾ ਗੁਪਤਾ ਨੂੰ ਗ੍ਰਿਫਤਾਰ ਕਰ ਲਿਆ ਹੈ।

ਇਸੇ ਤਰ੍ਹਾਂ ਪਿੰਡ ਬਾਕਰਪੁਰ ਨਿਵਾਸੀ ਅਮਰ ਸਿੰਘ ਦੇ ਦੋਵੇਂ ਪੁੱਤਰ ਗੁਰਮਿੰਦਰ ਸਿੰਘ ਅਤੇ ਹਰਮਿੰਦਰ ਸਿੰਘ ਤੇ ਉਨਾਂ ਦੀ ਮਾਤਾ ਸੁਖਰਾਜ ਕੌਰ ਨੇ ਵੀ ਧੋਖਾਦੇਹੀ ਨਾਲ ਮਾਲ ਅਤੇ ਬਾਗਬਾਨੀ ਵਿਭਾਗਾਂ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਤਿੰਨਾ ਨੇ 1.84 ਕਰੋੜ ਰੁਪਏ ਪ੍ਰਤੀ ਮੈਂਬਰ ਮੁਆਵਜ਼ੇ ਦਾ ਦਾਅਵਾ ਹਾਸਲ ਕੀਤਾ। ਉਨ੍ਹਾਂ ਨੂੰ ਇਸ ਮਾਮਲੇ ਵਿੱਚ ਮੁਲਜ਼ਮ ਵਜੋਂ ਨਾਮਜ਼ਦ ਕਰਕੇ ਬਿਊਰੋ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਪਿੰਡ ਬਾਕਰਪੁਰ ਦੇ ਦਲਜੀਤ ਸਿੰਘ ਦੀ ਵਿਧਵਾ ਅਮਰੀਕ ਕੌਰ ਅਤੇ ਉਸ ਦੇ ਲੜਕੇ ਵਰਿੰਦਰ ਸਿੰਘ ਨੇ ਕਥਿਤ ਤੌਰ ‘ਤੇ 1.25 ਲੱਖ ਰੁਪਏ ਪ੍ਰਤੀ ਮੈਂਬਰ ਗਲਤ ਮੁਆਵਜ਼ਾ ਲਿਆ ਹੈ। ਅਮਰੀਕ ਕੌਰ ਨੂੰ ਇਸ ਮਾਮਲੇ ਵਿੱਚ ਮੁਲਜ਼ਮ ਵਜੋਂ ਨਾਮਜ਼ਦ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ। ਇਸ ਤੋਂ ਇਲਾਵਾ, ਵਿਜੀਲੈਂਸ ਬਿਊਰੋ ਦੀਆਂ ਵੱਖ-ਵੱਖ ਟੀਮਾਂ ਨੇ ਹੋਰ ਮੁਲਜ਼ਮਾਂ ਨੂੰ ਫੜਨ ਲਈ ਰਾਜ ਭਰ ਵਿੱਚ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕੀਤੀ ਅਤੇ ਇਹ ਵਿਸ਼ੇਸ਼ ਆਪ੍ਰੇਸ਼ਨ ਅੱਗੋਂ ਵੀ ਜਾਰੀ ਰਹੇਗਾ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਤੜਕੇ-ਤੜਕੇ ਦਿੱਲੀ-ਯੂਪੀ ਤੋਂ ਲੈਕੇ ਬਿਹਾਰ-ਬੰਗਾਲ ਤੱਕ ਕੰਬੀ ਧਰਤੀ, 7.1 ਦੀ ਤੀਬਰਤਾ ਨਾਲ ਆਇਆ ਭੂਚਾਲ
ਤੜਕੇ-ਤੜਕੇ ਦਿੱਲੀ-ਯੂਪੀ ਤੋਂ ਲੈਕੇ ਬਿਹਾਰ-ਬੰਗਾਲ ਤੱਕ ਕੰਬੀ ਧਰਤੀ, 7.1 ਦੀ ਤੀਬਰਤਾ ਨਾਲ ਆਇਆ ਭੂਚਾਲ
Punjab News: ਪੰਜਾਬ ਦੇ ਲੋਕਾਂ ਲਈ ਅਹਿਮ ਖਬਰ, ਹੁਣ ਬਿਜਲੀ ਸਣੇ ਭਰਨੇ ਪੈਣਗੇ ਇਹ ਬਿੱਲ, ਪੜ੍ਹੋ ਖਬਰ
Punjab News: ਪੰਜਾਬ ਦੇ ਲੋਕਾਂ ਲਈ ਅਹਿਮ ਖਬਰ, ਹੁਣ ਬਿਜਲੀ ਸਣੇ ਭਰਨੇ ਪੈਣਗੇ ਇਹ ਬਿੱਲ, ਪੜ੍ਹੋ ਖਬਰ
ਕਿਸਾਨ ਆਗੂ ਡੱਲੇਵਾਲ ਦੇ ਮਰਨ ਵਰਤ ਨੂੰ ਹੋਏ 43 ਦਿਨ, ਵਿਗੜੀ ਸਿਹਤ, ਪਲਸ ਰੇਟ ਅਤੇ BP ਹੋਇਆ ਘੱਟ
ਕਿਸਾਨ ਆਗੂ ਡੱਲੇਵਾਲ ਦੇ ਮਰਨ ਵਰਤ ਨੂੰ ਹੋਏ 43 ਦਿਨ, ਵਿਗੜੀ ਸਿਹਤ, ਪਲਸ ਰੇਟ ਅਤੇ BP ਹੋਇਆ ਘੱਟ
ਟਰੂਡੋ ਨੇ PM ਦੇ ਅਹੁਦੇ ਤੋਂ ਦਿੱਤਾ ਅਸਤੀਫਾ, ਕੈਨੇਡਾ ਲਈ ਨਵਾਂ ਆਗੂ ਚੁਣਨ ਦਾ ਕੰਮ ਹੋਇਆ ਔਖਾ, ਜਾਣੋ ਹੁਣ ਕਿੰਨਾ ਸਮਾਂ ਲੱਗੇਗਾ
ਟਰੂਡੋ ਨੇ PM ਦੇ ਅਹੁਦੇ ਤੋਂ ਦਿੱਤਾ ਅਸਤੀਫਾ, ਕੈਨੇਡਾ ਲਈ ਨਵਾਂ ਆਗੂ ਚੁਣਨ ਦਾ ਕੰਮ ਹੋਇਆ ਔਖਾ, ਜਾਣੋ ਹੁਣ ਕਿੰਨਾ ਸਮਾਂ ਲੱਗੇਗਾ
Advertisement
ABP Premium

ਵੀਡੀਓਜ਼

MP Amritpal Singh ਨੇ 40 ਮੁਕਤਿਆਂ ਦੀ ਧਰਤੀ 'ਤੇ ਸੱਦਿਆ ਵਿਸ਼ਾਲ ਇਕੱਠShambhu Border ਤੋਂ ਕਿਸਾਨਾਂ ਦੀ ਅਗਲੀ ਰਣਨੀਤੀ ਦਾ ਐਲਾਨSarabjeet Singh Khalsa ਬਾਰੇ Sukhbir Badal ਨੇ ਇਹ ਕੀ ਕਹਿ ਦਿੱਤਾSukhbir Badal ਦੇ ਬਦਲੇ ਸੁਰ, ਨਵੀਂ ਨੀਤੀ ਨਾਲ ਕੀਤੀ ਸਿਆਸੀ ਮੈਦਾਨ 'ਚ ਵਾਪਸੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਤੜਕੇ-ਤੜਕੇ ਦਿੱਲੀ-ਯੂਪੀ ਤੋਂ ਲੈਕੇ ਬਿਹਾਰ-ਬੰਗਾਲ ਤੱਕ ਕੰਬੀ ਧਰਤੀ, 7.1 ਦੀ ਤੀਬਰਤਾ ਨਾਲ ਆਇਆ ਭੂਚਾਲ
ਤੜਕੇ-ਤੜਕੇ ਦਿੱਲੀ-ਯੂਪੀ ਤੋਂ ਲੈਕੇ ਬਿਹਾਰ-ਬੰਗਾਲ ਤੱਕ ਕੰਬੀ ਧਰਤੀ, 7.1 ਦੀ ਤੀਬਰਤਾ ਨਾਲ ਆਇਆ ਭੂਚਾਲ
Punjab News: ਪੰਜਾਬ ਦੇ ਲੋਕਾਂ ਲਈ ਅਹਿਮ ਖਬਰ, ਹੁਣ ਬਿਜਲੀ ਸਣੇ ਭਰਨੇ ਪੈਣਗੇ ਇਹ ਬਿੱਲ, ਪੜ੍ਹੋ ਖਬਰ
Punjab News: ਪੰਜਾਬ ਦੇ ਲੋਕਾਂ ਲਈ ਅਹਿਮ ਖਬਰ, ਹੁਣ ਬਿਜਲੀ ਸਣੇ ਭਰਨੇ ਪੈਣਗੇ ਇਹ ਬਿੱਲ, ਪੜ੍ਹੋ ਖਬਰ
ਕਿਸਾਨ ਆਗੂ ਡੱਲੇਵਾਲ ਦੇ ਮਰਨ ਵਰਤ ਨੂੰ ਹੋਏ 43 ਦਿਨ, ਵਿਗੜੀ ਸਿਹਤ, ਪਲਸ ਰੇਟ ਅਤੇ BP ਹੋਇਆ ਘੱਟ
ਕਿਸਾਨ ਆਗੂ ਡੱਲੇਵਾਲ ਦੇ ਮਰਨ ਵਰਤ ਨੂੰ ਹੋਏ 43 ਦਿਨ, ਵਿਗੜੀ ਸਿਹਤ, ਪਲਸ ਰੇਟ ਅਤੇ BP ਹੋਇਆ ਘੱਟ
ਟਰੂਡੋ ਨੇ PM ਦੇ ਅਹੁਦੇ ਤੋਂ ਦਿੱਤਾ ਅਸਤੀਫਾ, ਕੈਨੇਡਾ ਲਈ ਨਵਾਂ ਆਗੂ ਚੁਣਨ ਦਾ ਕੰਮ ਹੋਇਆ ਔਖਾ, ਜਾਣੋ ਹੁਣ ਕਿੰਨਾ ਸਮਾਂ ਲੱਗੇਗਾ
ਟਰੂਡੋ ਨੇ PM ਦੇ ਅਹੁਦੇ ਤੋਂ ਦਿੱਤਾ ਅਸਤੀਫਾ, ਕੈਨੇਡਾ ਲਈ ਨਵਾਂ ਆਗੂ ਚੁਣਨ ਦਾ ਕੰਮ ਹੋਇਆ ਔਖਾ, ਜਾਣੋ ਹੁਣ ਕਿੰਨਾ ਸਮਾਂ ਲੱਗੇਗਾ
50 ਸਾਲ ਤੋਂ ਵੱਧ ਉਮਰ ਤਾਂ ਛੱਡ ਦਿਓ ਆਹ ਆਦਤਾਂ, ਨਹੀਂ ਤਾਂ ਵੱਧ ਜਾਵੇਗਾ ਬਲੱਡ ਸ਼ੂਗਰ
50 ਸਾਲ ਤੋਂ ਵੱਧ ਉਮਰ ਤਾਂ ਛੱਡ ਦਿਓ ਆਹ ਆਦਤਾਂ, ਨਹੀਂ ਤਾਂ ਵੱਧ ਜਾਵੇਗਾ ਬਲੱਡ ਸ਼ੂਗਰ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 7-1-2025
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 7-1-2025
Amritsar News: ਅਕਾਲੀ ਦਲ ਛੇਤੀ ਅਸਤੀਫੇ ਕਰੇ ਮਨਜ਼ਰੂ, SGPC ਨਹੀਂ ਕਰ ਸਕਦੀ ਜਥੇਦਾਰਾਂ ਦੀ ਜਾਂਚ, ਜਾਣਬੁੱਝ ਕੇ ਲਾਹੀ ਗਈ ਚੌੜਾ ਦੀ ਪੱਗ, ਜਾਣੋ ਜਥੇਦਾਰ ਨੇ ਕੀ ਕੁਝ ਕਿਹਾ ?
Amritsar News: ਅਕਾਲੀ ਦਲ ਛੇਤੀ ਅਸਤੀਫੇ ਕਰੇ ਮਨਜ਼ਰੂ, SGPC ਨਹੀਂ ਕਰ ਸਕਦੀ ਜਥੇਦਾਰਾਂ ਦੀ ਜਾਂਚ, ਜਾਣਬੁੱਝ ਕੇ ਲਾਹੀ ਗਈ ਚੌੜਾ ਦੀ ਪੱਗ, ਜਾਣੋ ਜਥੇਦਾਰ ਨੇ ਕੀ ਕੁਝ ਕਿਹਾ ?
Punjab News: ਪੰਜਾਬ ਸਰਕਾਰ ਵੱਲੋਂ ਵਿਦਿਆਰਥੀਆਂ ਲਈ ਖਾਸ ਐਲਾਨ, ਇਸ ਤਰੀਕ ਤੋਂ ਪਹਿਲਾਂ ਕਰੋ ਅਪਲਾਈ, ਪੜ੍ਹੋ ਡਿਟੇਲ
ਪੰਜਾਬ ਸਰਕਾਰ ਵੱਲੋਂ ਵਿਦਿਆਰਥੀਆਂ ਲਈ ਖਾਸ ਐਲਾਨ, ਇਸ ਤਰੀਕ ਤੋਂ ਪਹਿਲਾਂ ਕਰੋ ਅਪਲਾਈ, ਪੜ੍ਹੋ ਡਿਟੇਲ
Embed widget