Punjab News: ਪੰਜਾਬ ਦੇ ਇਸ ਇਲਾਕੇ 'ਚ ਤੜਕ ਸਵੇਰੇ ਹੋਇਆ ਜ਼ੋਰਦਾਰ ਧਮਾਕਾ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ; ਫੈਲੀ ਦਹਿਸ਼ਤ...
Mohali News: ਮੋਹਾਲੀ ਤੋਂ ਅਹਿਮ ਖਬਰ ਸਾਹਮਣੇ ਆਈ ਹੈ। ਜਿਸ ਕਾਰਨ ਲੋਕਾਂ ਵਿੱਚ ਦਹਿਸ਼ਤ ਫੈਲੀ ਹੋਈ ਹੈ। ਦੱਸ ਦੇਈਏ ਕਿ ਖਰੜ-ਲਾਂਡਰਾ ਰੋਡ ਉੱਤੇ ਸਥਿਤ ਐਸ.ਵੀ.ਪੀ. ਨੌਰਥ ਵੈਲੀ ਦੇ ਟਾਵਰ ਨੰਬਰ 5 ਦੇ ਤੀਜੇ ਮੰਜ਼ਿਲ ਵਾਲੇ ਫਲੈਟ...

Mohali News: ਮੋਹਾਲੀ ਤੋਂ ਅਹਿਮ ਖਬਰ ਸਾਹਮਣੇ ਆਈ ਹੈ। ਜਿਸ ਕਾਰਨ ਲੋਕਾਂ ਵਿੱਚ ਦਹਿਸ਼ਤ ਫੈਲੀ ਹੋਈ ਹੈ। ਦੱਸ ਦੇਈਏ ਕਿ ਖਰੜ-ਲਾਂਡਰਾ ਰੋਡ ਉੱਤੇ ਸਥਿਤ ਐਸ.ਵੀ.ਪੀ. ਨੌਰਥ ਵੈਲੀ ਦੇ ਟਾਵਰ ਨੰਬਰ 5 ਦੇ ਤੀਜੇ ਮੰਜ਼ਿਲ ਵਾਲੇ ਫਲੈਟ ਨੰਬਰ 323 ਵਿੱਚ ਅੱਜ ਸਵੇਰੇ ਸਿਲੰਡਰ ਧਮਾਕੇ ਦੀ ਘਟਨਾ ਸਾਹਮਣੇ ਆਈ। ਧਮਾਕੇ ਵਿੱਚ ਦੋ ਵਿਅਕਤੀ ਗੰਭੀਰ ਤੌਰ ’ਤੇ ਝੁਲਸ ਗਏ, ਜਿਨ੍ਹਾਂ ਨੂੰ ਤੁਰੰਤ ਇਲਾਜ ਲਈ ਮੋਹਾਲੀ ਦੇ ਪ੍ਰਾਈਵੇਟ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
ਧਮਾਕੇ ਮਗਰੋਂ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ’ਤੇ ਪਹੁੰਚੀਆਂ ਅਤੇ ਅੱਗ ’ਤੇ ਕਾਬੂ ਪਾ ਲਿਆ।
ਐਸ.ਵੀ.ਪੀ. ਨੌਰਥ ਵੈਲੀ ਦੇ ਪ੍ਰਧਾਨ ਭੁਪਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਜਿਵੇਂ ਹੀ ਖ਼ਬਰ ਮਿਲੀ, ਉਨ੍ਹਾਂ ਨੇ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਇਸ ਮੌਕੇ ਫਾਇਰ ਬ੍ਰਿਗੇਡ ਅਧਿਕਾਰੀ ਨੇ ਕਿਹਾ ਕਿ ਖਰੜ-ਲਾਂਡਰਾ ਰੋਡ ਦੀ ਮਾੜੀ ਹਾਲਤ ਕਰਕੇ ਅੱਗ ਬੁਝਾਉਣ ਵਾਲੀਆਂ ਗੱਡੀਆਂ ਨੂੰ ਚੱਕਰ ਕੱਟ ਕੇ ਮੌਕੇ ‘ਤੇ ਪਹੁੰਚਣਾ ਪਿਆ। ਫਿਲਹਾਲ ਪੁਲਿਸ ਵਲੋਂ ਘਟਨਾ ਦੀ ਜਾਂਚ ਜਾਰੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।





















