ਪੜਚੋਲ ਕਰੋ

SYL 'ਤੇ ਭੱਖ ਗਈ ਸਿਆਸਤ, ਬੀਜੇਪੀ, ਕਾਂਗਰਸ ਤੋਂ ਬਾਅਦ ਹੁਣ ਅਕਾਲੀਆਂ ਨੇ ਘੇਰੀ ਸਰਕਾਰ 

Debate on SYL

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਅਤੇ ਯੂਥ ਅਕਾਲੀ ਦਲ ਦੇ ਵਾਲੰਟੀਅਰਜ਼ ਨੇ ਅੱਜ ਸਤਲੁਜ ਯਮੁਨਾ ਲਿੰਕ ਨਹਿਰ (ਐਸ ਵਾਈ ਐਲ) ਤੇ ਸੂਬੇ ਨੂੰ ਦਰਪੇਸ਼ ਹੋਰ ਭੱਖਦੇ ਮਸਲਿਆਂ ’ਤੇ ਬਹਿਸ ਕਰਨ ਵਾਸਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਵੱਲ ਜਾਂਦਿਆਂ ਮਾਨ ਦੇ ਹੁਕਮਾਂ ’ਤੇ ਹੋਈ ਵਧੀਕੀ ਤੇ ਜਲ ਤੋਪਾਂ ਦਾ ਸਾਹਮਣਾ ਬਹਾਦਰੀ ਨਾਲ ਕੀਤਾ।

ਅਕਾਲੀ ਦਲ ਦੇ ਪ੍ਰਧਾਨ ਨੇ ਸਭ ਤੋਂ ਮੋਹਰੀ ਹੋਰ ਅਗਵਾਈ ਕਰਦਿਆਂ ਪਾਰਟੀ ਵਰਕਰਾਂ ਨੂੰ ਉਦੋਂ ਸੜਕ ’ਤੇ ਸੰਬੋਧਨ ਵੀ ਕੀਤਾ ਜਦੋਂ ਪਾਰਟੀ ਵਰਕਰਾਂ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਜਾਣ ਤੋਂ ਰੋਕ ਦਿੱਤਾ ਗਿਆ। ਉਹਨਾਂ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਸ਼੍ਰੋਮਣੀ ਅਕਾਲੀ ਦਲ ਨਾਲ ਐਸ ਵਾਈ ਐਲ ਨਹਿਰ ਦੇ ਮਾਮਲੇ ’ਤੇ ਪੰਜਾਬ ਨਾਲ ਕੀਤੀ ਗੱਦਾਰੀ ’ਤੇ ਬਹਿਸ ਕਰਨ ਦੀ ਥਾਂ ਮੁੱਖ ਮੰਤਰੀ ਨੇ ਭੱਜਣ ਨੂੰ ਤਰਜੀਹ ਦਿੱਤੀ।

ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਇਕ ਵਾਹਨ ’ਤੇ ਚੜ੍ਹ ਕੇ ਵਰਕਰਾਂ ਨੂੰ ਸੰਬੋਧਨ ਕਰ ਰਹੇ ਸਨ ਤਾਂ ਚੰਡੀਗੜ੍ਹ ਦੀਆਂ ਸੜਕਾਂ ’ਤੇ ’ਭੱਜ ਗਿਆ ਬਈ ਭੱਜ ਗਿਆ’ ਦੇ ਨਾਅਰੇ ਗੂੰਜਣ ਲੱਗ ਪਏ। ਪਾਰਟੀ ਵਰਕਰਾਂ ਨੇ ਮੁੱਖ ਮੰਤਰੀ ਦੇ ਨਾਂ ਵਾਲੀ ਖਾਲੀ ਚੇਅਰ ਵਾਹਨ ’ਤੇ ਰੱਖ ਦਿੱਤੀ ਤੇ ਦਰਸਾਇਆ ਕਿ ਕਿਵੇਂ ਭਗਵੰਤ ਮਾਨ ਬਹਿਸ ਤੋਂ ਭੱਜ ਗਿਆ।

ਇਸ ਮੌਕੇ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਨੇ ਮੈਨੂੰ ਚੁਣੌਤੀ ਦਿੱਤੀ ਸੀ ਕਿ ਐਸ ਵਾਈ ਐਲ ’ਤੇ ਬਹਿਸ ਕਰਕੇ ਵਿਖਾਉਣ ਤੇ ਮੈਂ ਚੁਣੌਤੀ ਪ੍ਰਵਾਨ ਕਰ ਲਈ ਅਤੇ ਇਹ ਵੀ ਐਲਾਨ ਕੀਤਾ ਕਿ ਮੈਂ ਬਹਿਸ ਵਾਸਤੇ ਉਹਨਾਂ ਦੀ ਰਿਹਾਇਸ਼ ’ਤੇ ਆਵਾਂਗਾ। 

ਉਹਨਾਂ ਕਿਹਾ ਕਿ ਮੈਂ ਸੋਚਿਆ ਸੀ  ਕਿ ਮੁੱਖ ਮੰਤਰੀ ਉਸੇ ਤਰੀਕੇ ਸਾਨੂੰ ਰਿਹਾਇਸ਼ ’ਤੇ ਜੀ ਆਇਆਂ ਆਖਣਗੇ ਜਿਵੇਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਭਗਵੰਤ ਮਾਨ ਤੇ ਆਪ ਲੀਡਰਸ਼ਿਪ ਸਮੇਤ ਉਹਨਾਂ ਦੀ ਰਿਹਾਇਸ਼ ’ਤੇ ਆਉਣ ਵਾਲੇ ਵਿਖਾਵਾਕਾਰੀਆਂ ਨੂੰ ਜੀ ਆਇਆਂ ਕਹਿੰਦੇ ਸਨ ਪਰ ਉਹਨਾਂ ਮੇਰਾ ਤੇ ਅਕਾਲੀ ਦਲ ਦਾ ਸਾਹਮਣਾ ਕਰਨ ਨਾਲੋਂ ਕੇਜਰੀਵਾਲ ਨਾਲ ਮੱਧ ਪ੍ਰਦੇਸ਼ ਭੱਜਣ ਨੂੰ ਤਰਜੀਹ ਦਿੱਤੀ।

ਬਾਦਲ ਨੇ ਕਿਹਾ ਕਿ ਪਾਣੀ ਪੰਜਾਬ ਲਈ ਉਸੇ ਤਰੀਕੇ ਕੁਦਰਤੀ ਸਰੋਤ ਹੈ ਜਿਵੇਂ ਛਤੀਸਗੜ੍ਹ ਲਈ ਕੋਲਾ ਤੇ ਰਾਜਸਥਾਨ ਲਈ ਸੰਗਮਰਮਰ। ਉਹਨਾਂ ਕਿਹਾ ਕਿ ਇਹ ਸਰੋਤ 1955 ਵਿਚ ਸਾਡੇ ਤੋਂ ਖੋਹ ਲਿਆ ਗਿਆ ਸੀ  ਜਦੋਂ ਸਮੇਂ ਦੀ ਕਾਂਗਰਸ ਸਰਕਾਰ ਨੇ ਸਾਡਾ ਅੱਧਾ ਦਰਿਆਈ ਪਾਣੀ ਰਾਜਸਥਾਨ ਨੂੰ ਦੇ ਦਿੱਤਾ ਸੀ ਅਤੇ ਇਸ ਮਗਰੋਂ 1976 ਵਿਚ ਰਹਿੰਦੇ ਪਾਣੀ ਵਿਚੋਂ ਅੱਧਾ ਹਰਿਆਣਾ ਨੂੰ ਦੇ ਦਿੱਤਾ ਗਿਆ। 

ਉਹਨਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਪੁਨਰਗਠਨ ਐਕਟ ਦੀ ਧਾਰਾ 78 ਜਿਸ ਤਹਿਤ ਕੇਂਦਰ ਸਰਕਾਰ ਨਵੇਂ ਰਾਜਾਂ ਨੂੰ ਪਾਣੀ ਅਲਾਟ ਕਰ ਸਕਦੀ ਹੈ, ਨੂੰ ਸੁਪਰੀਮ ਕੋਰਟ ਵਿਚ ਚੁਣੌਤੀ ਦੇ ਕੇ ਹੋਏ ਅਨਿਆਂ ਦੀ ਦਰੁੱਸਤੀ ਕਰਨ ਦੀ ਕੋਸ਼ਿਸ਼ ਕੀਤੀ। ਪਰ 1981 ਵਿਚ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਦਰਬਾਰਾ ਸਿੰਘ ਨੂੰ ਕੇਸ ਵਾਪਸ ਲੈਣ ਅਤੇ ਸਤਲੁਜ ਯਮੁਨਾ ਲਿੰਕ ਨਹਿਰ ਬਣਾਉਣ ਲਈ ਰਾਜ਼ੀ ਕੀਤਾ ਤੇ ਫਿਰ 1982 ਵਿਚ ਇੰਦਰਾ ਗਾਂਧੀ ਨੇ ਨਹਿਰ ਦੀ ਉਸਾਰੀ ਸ਼ੁਰੂ ਕਰਵਾਈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Cabinet Briefing: ਕਿਸਾਨਾਂ ਦੀ ਵਧੇਗੀ ਆਮਦਨ! ਜਾਣੋ ਮਿਡਲ ਕਲਾਸ ਤੋਂ ਲੈ ਕੇ ਭਾਸ਼ਾਵਾਂ ਤੱਕ ਮੋਦੀ ਕੈਬਨਿਟ ਨੇ ਲਏ ਕਿਹੜੇ ਵੱਡੇ ਫੈਸਲੇ

Punjab News: ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੀ ਤਬੀਅਤ ਵਿਗੜੀ, ਕਰਵਾਇਆ ਗਿਆ ਹਸਪਤਾਲ 'ਚ ਭਰਤੀ

ਸੁੱਚਾ ਸਿੰਘ ਲੰਗਾਹ ਦੀ ਅਕਾਲੀ ਦਲ 'ਚ ਹੋਈ ਵਾਪਸੀ, ਪਾਰਟੀ ਦੇ ਕਾਰਜਕਾਰੀ ਪ੍ਰਧਾਨ ਨੇ ਲਿਆ ਫੈਸਲਾ, ਜਾਣੋ

New Report: ਕੈਂਸਰ, ਸ਼ੂਗਰ ਅਤੇ ਮੋਟਾਪਾ ਘਟਾਉਂਦੀ ਬੀਅਰ! ਨਵੀਂ ਰਿਪੋਰਟ 'ਚ ਹੈਰਾਨ ਕਰਨ ਵਾਲਾ ਖੁਲਾਸਾ
New Report: ਕੈਂਸਰ, ਸ਼ੂਗਰ ਅਤੇ ਮੋਟਾਪਾ ਘਟਾਉਂਦੀ ਬੀਅਰ! ਨਵੀਂ ਰਿਪੋਰਟ 'ਚ ਹੈਰਾਨ ਕਰਨ ਵਾਲਾ ਖੁਲਾਸਾ
Advertisement
ABP Premium

ਵੀਡੀਓਜ਼

ਕੰਗਣਾ ਦੀਆਂ ਫਿਲਮਾਂ ਨਹੀਂ ਚੱਲ ਰਹੀਆਂ ਇਸ ਲਈ ਅਜਿਹੇ ਬਿਆਨ ਦਿੰਦੀ700 ਰੁਪਏ ਪ੍ਰਤੀ ਕੁੰਅਟਲ ਝੋਨਾ ਵਿਕ ਰਿਹਾ, ਮੰਡੀ ਬੋਰਡ ਦੇ ਅਫਸਰ ਮਿਲੇ ਹੋਏ...ਬਰਨਾਲਾ 'ਚ ਦੋ ਗੁਟ ਭਿੜੇ, ਚੱਲੀਆਂ ਗੋਲੀਆਂਵਿਸ਼ਵ ਪ੍ਰਸਿੱਧ ਲੰਗੂਰ ਮੇਲੇ ਦੀ ਹੋਈ ਸ਼ੁਰੂਆਤ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Cabinet Briefing: ਕਿਸਾਨਾਂ ਦੀ ਵਧੇਗੀ ਆਮਦਨ! ਜਾਣੋ ਮਿਡਲ ਕਲਾਸ ਤੋਂ ਲੈ ਕੇ ਭਾਸ਼ਾਵਾਂ ਤੱਕ ਮੋਦੀ ਕੈਬਨਿਟ ਨੇ ਲਏ ਕਿਹੜੇ ਵੱਡੇ ਫੈਸਲੇ
Cabinet Briefing: ਕਿਸਾਨਾਂ ਦੀ ਵਧੇਗੀ ਆਮਦਨ! ਜਾਣੋ ਮਿਡਲ ਕਲਾਸ ਤੋਂ ਲੈ ਕੇ ਭਾਸ਼ਾਵਾਂ ਤੱਕ ਮੋਦੀ ਕੈਬਨਿਟ ਨੇ ਲਏ ਕਿਹੜੇ ਵੱਡੇ ਫੈਸਲੇ
Punjab News: ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੀ ਤਬੀਅਤ ਵਿਗੜੀ, ਕਰਵਾਇਆ ਗਿਆ ਹਸਪਤਾਲ 'ਚ ਭਰਤੀ
Punjab News: ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੀ ਤਬੀਅਤ ਵਿਗੜੀ, ਕਰਵਾਇਆ ਗਿਆ ਹਸਪਤਾਲ 'ਚ ਭਰਤੀ
ਸੁੱਚਾ ਸਿੰਘ ਲੰਗਾਹ ਦੀ ਅਕਾਲੀ ਦਲ 'ਚ ਹੋਈ ਵਾਪਸੀ, ਪਾਰਟੀ ਦੇ ਕਾਰਜਕਾਰੀ ਪ੍ਰਧਾਨ ਨੇ ਲਿਆ ਫੈਸਲਾ, ਜਾਣੋ
ਸੁੱਚਾ ਸਿੰਘ ਲੰਗਾਹ ਦੀ ਅਕਾਲੀ ਦਲ 'ਚ ਹੋਈ ਵਾਪਸੀ, ਪਾਰਟੀ ਦੇ ਕਾਰਜਕਾਰੀ ਪ੍ਰਧਾਨ ਨੇ ਲਿਆ ਫੈਸਲਾ, ਜਾਣੋ
New Report: ਕੈਂਸਰ, ਸ਼ੂਗਰ ਅਤੇ ਮੋਟਾਪਾ ਘਟਾਉਂਦੀ ਬੀਅਰ! ਨਵੀਂ ਰਿਪੋਰਟ 'ਚ ਹੈਰਾਨ ਕਰਨ ਵਾਲਾ ਖੁਲਾਸਾ
New Report: ਕੈਂਸਰ, ਸ਼ੂਗਰ ਅਤੇ ਮੋਟਾਪਾ ਘਟਾਉਂਦੀ ਬੀਅਰ! ਨਵੀਂ ਰਿਪੋਰਟ 'ਚ ਹੈਰਾਨ ਕਰਨ ਵਾਲਾ ਖੁਲਾਸਾ
ਤੁਸੀਂ ਵੀ ਬਣਾਉਣਾ ਚਾਹੁੰਦੇ ਜਾਹਨਵੀ ਕਪੂਰ ਵਰਗਾ ਕਰਵੀ ਫੀਗਰ, ਤਾਂ ਫੋਲੋ ਕਰੋ ਆਹ ਰੂਟੀਨ

ਸ਼ਰਾਬੀਆਂ ਲਈ ਜ਼ਰੂਰੀ ਖ਼ਬਰ! ਤਿੰਨ ਦਿਨ ਰਹੇਗਾ ਡ੍ਰਾਈ ਡੇਅ, ਸ਼ਰਾਬ ਦੀਆਂ ਦੁਕਾਨਾਂ ਰਹਿਣਗੀਆਂ ਬੰਦ

Government job- 10ਵੀਂ ਪਾਸ ਲਈ ਨਿਕਲੀ ਬੰਪਰ ਭਰਤੀ, ਬਿਨਾਂ ਲਿਖਤੀ ਪ੍ਰੀਖਿਆ ਮਿਲੇਗੀ ਨੌਕਰੀ

Healthy Diet Plan: ਨਾਸ਼ਤੇ ਤੋਂ ਲੈਕੇ ਡੀਨਰ ਤੱਕ ਇਦਾਂ ਦਾ ਹੋਣਾ ਚਾਹੀਦਾ ਤੁਹਾਡਾ ਤਿੰਨ ਟਾਈਮ ਦਾ ਖਾਣਾ, ਪੜ੍ਹੋ ਪੂਰਾ Diet Plan

Embed widget