(Source: ECI/ABP News)
PU Election: NSUI ਨੂੰ ਲੱਗਿਆ ਵੱਡਾ ਝੱਟਕਾ, ਪੀਯੂ ਪ੍ਰਧਾਨ ਪਰਮਿੰਦਰ ਸਿੰਘ ਨਿੱਝਰ CYSS 'ਚ ਹੋਏ ਸ਼ਾਮਲ
ਪਰਮਿੰਦਰ ਨਿੱਝਰ ਅਤੇ ਉਨ੍ਹਾਂ ਦੀ ਟੀਮ ਨੂੰ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਅਧਿਕਾਰਤ ਤੌਰ 'ਤੇ ਪਾਰਟੀ ਵਿੱਚ ਸ਼ਾਮਲ ਕੀਤਾ ਗਿਆ। ਉਨ੍ਹਾਂ ਕਿਹਾ ਕਿ ਨੌਜਵਾਨ ਆਗੂ ਸਾਡਾ ਭਵਿੱਖ ਹਨ ਅਤੇ ਸਾਡੇ ਸਮਾਜ ਨੂੰ ਅੱਗੇ ਲਿਜਾਣ ਲਈ ਉਨ੍ਹਾਂ ਵਿੱਚ ਹਮੇਸ਼ਾ ਨਵੇਂ ਸ਼ਾਨਦਾਰ ਵਿਚਾਰ ਅਤੇ ਊਰਜਾ ਹੁੰਦੀ ਹੈ।
![PU Election: NSUI ਨੂੰ ਲੱਗਿਆ ਵੱਡਾ ਝੱਟਕਾ, ਪੀਯੂ ਪ੍ਰਧਾਨ ਪਰਮਿੰਦਰ ਸਿੰਘ ਨਿੱਝਰ CYSS 'ਚ ਹੋਏ ਸ਼ਾਮਲ Big blow to NSUI PU President Parminder Singh Nijjar joins CYSS PU Election: NSUI ਨੂੰ ਲੱਗਿਆ ਵੱਡਾ ਝੱਟਕਾ, ਪੀਯੂ ਪ੍ਰਧਾਨ ਪਰਮਿੰਦਰ ਸਿੰਘ ਨਿੱਝਰ CYSS 'ਚ ਹੋਏ ਸ਼ਾਮਲ](https://feeds.abplive.com/onecms/images/uploaded-images/2023/08/26/f1cf188d33189b4d8d7ae5b8881fde5b1693048852829674_original.jpg?impolicy=abp_cdn&imwidth=1200&height=675)
Chandigarh News: ਆਮ ਆਦਮੀ ਪਾਰਟੀ (ਆਪ) ਸਾਡੇ ਦੇਸ਼ ਦੇ ਨੌਜਵਾਨਾਂ ਵਿੱਚ ਸਭ ਤੋਂ ਵੱਧ ਹਰਮਨਪਿਆਰੀ ਪਾਰਟੀ ਹੈ ਅਤੇ ਪੰਜਾਬ ਦੇ ਹੋਰ ਨੌਜਵਾਨ ਆਗੂਆਂ ਦਾ ਕਾਂਗਰਸ ਛੱਡ ਕੇ 'ਆਪ' ਵਿੱਚ ਸ਼ਾਮਲ ਹੋਣਾ ਉਸ ਦੀ ਲੋਕਪ੍ਰਿਅਤਾ ਦਾ ਸਬੂਤ ਹੈ।
ਸ਼ਨੀਵਾਰ ਨੂੰ ਐਨ.ਐਸ.ਯੂ.ਆਈ ਨੂੰ ਉਸ ਸਮੇਂ ਵੱਡਾ ਝੱਟਕਾ ਲਗਿਆ ਜਦੋਂ ਉਸ ਦੇ ਪੀਯੂ ਪ੍ਰਧਾਨ ਪਰਮਿੰਦਰ ਸਿੰਘ ਨਿੱਝਰ,ਸੀਨੀਅਰ ਛਾਤਰ ਆਗੂ ਗਗਨਦੀਪ ਸਿੰਘ ਬਰਾੜ ਆਪਣੀ ਪੂਰੀ ਟੀਮ ਦੇ ਨਾਲ ਆਪ ਵਿਧਾਇਕ ਅਤੇ ਯੂਥ ਵਿੰਗ ਦੇ ਪ੍ਰਧਾਨ ਦਵਿੰਦਰਜੀਤ ਸਿੰਘ ਲਾਡੀ ਢੋਂਸ ਅਤੇ ਯੂਥ ਆਗੂ ਅਤੇ ਚੇਅਰਮੈਨ ਪਰਮਿੰਦਰ ਗੋਲਡੀ ਦੀ ਹਾਜ਼ਰੀ ਵਿੱਚ ਸੀ.ਵਾਈ.ਐਸ.ਐਸ ਵਿੱਚ ਸ਼ਾਮਲ ਹੋ ਗਏ।
ਇਹ ਵੀ ਪੜ੍ਹੋ: Punjab Politics: ਰਾਜਪਾਲ ਦੀ 'ਧਮਕੀ' ਤੋਂ ਭੜਕੀ 'ਆਪ', ਕੰਗ ਨੇ ਕਿਹਾ- 'ਰਾਜਪਾਲ ਦੀ ਜ਼ੁਬਾਨ 'ਤੇ ਆਇਆ ਭਾਜਪਾ ਦਾ ਏਜੰਡਾ'
ਪਰਮਿੰਦਰ ਨਿੱਝਰ ਅਤੇ ਉਨ੍ਹਾਂ ਦੀ ਟੀਮ ਨੂੰ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਅਧਿਕਾਰਤ ਤੌਰ 'ਤੇ ਪਾਰਟੀ ਵਿੱਚ ਸ਼ਾਮਲ ਕੀਤਾ ਗਿਆ। ਉਨ੍ਹਾਂ ਕਿਹਾ ਕਿ ਨੌਜਵਾਨ ਆਗੂ ਸਾਡਾ ਭਵਿੱਖ ਹਨ ਅਤੇ ਸਾਡੇ ਸਮਾਜ ਨੂੰ ਅੱਗੇ ਲਿਜਾਣ ਲਈ ਉਨ੍ਹਾਂ ਵਿੱਚ ਹਮੇਸ਼ਾ ਨਵੇਂ ਸ਼ਾਨਦਾਰ ਵਿਚਾਰ ਅਤੇ ਊਰਜਾ ਹੁੰਦੀ ਹੈ।
ਪਰਮਿੰਦਰ ਸਿੰਘ ਨਿੱਝਰ ਨੇ ਬਾਅਦ ਵਿੱਚ ‘ਆਪ’ ਪੰਜਾਬ ਦੇ ਪ੍ਰਧਾਨ ਅਤੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕੀਤੀ ਅਤੇ ਪੰਜਾਬ ਯੂਨੀਵਰਸਿਟੀ ਵਿੱਚ ਨਵੇਂ ਹੋਸਟਲ ਲਈ ਗਰਾਂਟ ਦੇਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਭਗਵੰਤ ਮਾਨ ਨੇ ਨੌਜਵਾਨ ਆਗੂਆਂ ਨੂੰ ਵਿਦਿਆਰਥੀਆਂ ਦੀ ਭਲਾਈ ਲਈ ਕੰਮ ਕਰਨ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ‘ਆਪ’ ਨੌਜਵਾਨਾਂ ਦੀ ਪਾਰਟੀ ਹੈ ਕਿਉਂਕਿ ਅਸੀਂ ਨੌਜਵਾਨ ਆਗੂਆਂ ਨੂੰ ਰਾਜਨੀਤੀ ਦੇ ਖੇਤਰ ਵਿੱਚ ਵਧਣ-ਫੁੱਲਣ ਦੇ ਮੌਕੇ ਪ੍ਰਦਾਨ ਕਰਦੇ ਹਾਂ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)