(Source: ECI/ABP News/ABP Majha)
ਚੰਡੀਗੜ੍ਹ ਟ੍ਰੈਫਿਕ ਪੁਲਿਸ ਨੇ ਪਾਣੀ ਨਾਲ ਭਰੀਆਂ ਸੜਕਾਂ ਦੀ ਸੂਚੀ ਕੀਤੀ ਜਾਰੀ, MC ਨੇ ਕਿਹਾ ਟੀਮਾਂ ਸੜਕਾਂ ਨੂੰ ਸਾਫ਼ ਕਰਨ ਦਾ ਕਰ ਰਹੀਆਂ ਕੰਮ
ਚੰਡੀਗੜ੍ਹ ਟ੍ਰੈਫਿਕ ਪੁਲਿਸ ਨੇ ਲੋਕਾਂ ਨੂੰ ਖ਼ੱਜਲ-ਖੁਆਰ ਨਾ ਹੋਣਾ ਪਵੇ, ਇਸ ਲਈ ਉਨ੍ਹਾਂ ਸੜਕਾਂ ਦੀ ਸੂਚੀ ਜਾਰੀ ਕੀਤੀ ਹੈ, ਜਿਨ੍ਹਾਂ ਸੜਕਾਂ 'ਤੇ ਪਾਣੀ ਭਰਿਆ ਹੋਇਆ ਹੈ।
Chandigarh traffic police: ਸ਼ਹਿਰ ਵਿੱਚ ਲਗਾਤਾਰ ਮੀਂਹ ਪੈ ਰਿਹਾ ਹੈ ਜਿਸ ਕਰਕੇ ਸੜਕਾਂ ਜਲਥਲ ਹੋਈਆਂ ਪਈਆਂ ਹਨ ਤੇ ਪਾਣੀ ਇੰਨਾ ਭਰਿਆ ਹੋਇਆ ਹੈ ਕਿ ਲੋਕਾਂ ਨੂੰ ਆਵਾਜਾਈ ਕਰਨ ਵਿੱਚ ਕਾਫ਼ੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਥੇ ਹੀ ਚੰਡੀਗੜ੍ਹ ਟ੍ਰੈਫਿਕ ਪੁਲਿਸ ਨੇ ਲੋਕਾਂ ਨੂੰ ਖ਼ੱਜਲ-ਖੁਆਰ ਨਾ ਹੋਣਾ ਪਵੇ, ਇਸ ਲਈ ਉਨ੍ਹਾਂ ਸੜਕਾਂ ਦੀ ਸੂਚੀ ਜਾਰੀ ਕੀਤੀ ਹੈ, ਜਿਨ੍ਹਾਂ ਸੜਕਾਂ 'ਤੇ ਪਾਣੀ ਭਰਿਆ ਹੋਇਆ ਹੈ। ਇਸ ਦੇ ਪੁਲਿਸ ਨੇ ਲੋਕਾਂ ਨੇ ਇਨ੍ਹਾਂ ਰਸਤਿਆਂ ਤੋਂ ਇਲਾਵਾ ਦੂਜੇ ਰਸਤੇ ਚੁਣਨ ਦੀ ਅਪੀਲ ਕੀਤੀ ਹੈ, ਜਿਨ੍ਹਾਂ ਦੀ ਸਥਿਤੀ ਨਾਰਮਲ ਹੈ।
@OfficialPU Water level is rising rapidly, vehicles already submerged, requesting Authorities to take action ASAP. @rishuraj_chd @MCChandigarh @thetribunechd @sumeshthakur116 @DainikBhaskar pic.twitter.com/ChokC88yzI
— Gagan Singh (@gaganbohra) July 9, 2023
ਇਹ ਵੀ ਪੜ੍ਹੋ: ਦਰਿਆ ਦੇ ਕੰਢੇ ਝੁੱਗੀਆਂ -ਝੋਪੜੀਆਂ 'ਚ ਪਰਿਵਾਰਾਂ ਸਮੇਤ ਰਹਿੰਦੇ ਪਰਵਾਸੀ ਮਜ਼ਦੂਰ ਪਾਣੀ ਦੇ ਤੇਜ਼ ਵਹਾਅ 'ਚ ਫ਼ਸੇ ਦਰਿਆ ਦੇ ਕੰਢੇ ਝੁੱਗੀਆਂ -ਝੋਪੜੀਆਂ 'ਚ ਪਰਿਵਾਰਾਂ ਸਮੇਤ ਰਹਿੰਦੇ ਪਰਵਾਸੀ ਮਜ਼ਦੂਰ ਪਾਣੀ ਦੇ ਤੇਜ਼ ਵਹਾਅ 'ਚ ਫ਼ਸੇ
ਡਿਵਾਈਡਿੰਗ ਰੋਡ ਸੈਕ. 40/41 40 ਸੀ
ਹੀਰਾ ਸਿੰਘ ਚੌਕ (ਸੈਕਟਰ 5/6/7/8)
ਸੈਕਟਰ 32/33 ਛੋਟਾ ਚੌਕ
ਸੈਕਟਰ 28/29 ਲਾਈਟ ਪੁਆਇੰਟ
ਬਾਪੂ ਧਾਮ ਲਾਈਟ ਪੁਆਇੰਟ
ਮਟਕਾ ਚੌਕ (ਸੈਕਟਰ 9/10/16/17 ਚੌਕ)
ਟ੍ਰਿਬਿਊਨ ਚੌਕ
ਇਹ ਵੀ ਪੜ੍ਹੋ: Flood in Punjab: ਊਝ ਨਦੀ 'ਚ ਛੱਡਿਆ 2 ਲੱਖ ਕਿਊਸਿਕ ਪਾਣੀ, ਲੋਕਾਂ ਨੂੰ ਮਾਲ-ਡੰਗਰ ਦੂਰ ਲੈ ਕੇ ਜਾਣ ਦੀ ਸਲਾਹ
ਚੰਡੀਗੜ੍ਹ ਮਿਊਂਸੀਪਲ ਕਾਰਪੋਰੇਸ਼ਨ ਨੇ ਕਿਹਾ ਕਿ ਟੀਮਾਂ ਸੜਕਾਂ ਦੇ ਹਿੱਸਿਆਂ ਨੂੰ ਸਾਫ਼ ਕਰਨ ਲਈ ਕੰਮ ਕਰ ਰਹੀ ਹੈ। ਦੱਸ ਦਈਏ ਕਿ ਸ਼ਹਿਰ 'ਚ ਸ਼ਨੀਵਾਰ ਤੋਂ ਐਤਵਾਰ ਤੱਕ ਜੁਲਾਈ 'ਚ ਸਭ ਤੋਂ ਜ਼ਿਆਦਾ 24 ਘੰਟੇ ਦੀ ਬਾਰਿਸ਼ ਦਰਜ ਕੀਤੀ ਗਈ ਹੈ, ਜਿਸ ਨੇ ਕਰੀਬ 23 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਇਹ 24 ਘੰਟਿਆਂ ਵਿੱਚ ਇਸ ਸੀਜ਼ਨ ਦੀ ਹੁਣ ਤੱਕ ਦੀ ਸਭ ਤੋਂ ਵੱਧ ਬਾਰਿਸ਼ ਵੀ ਹੈ। ਇਸ ਦੌਰਾਨ ਨਗਰ ਨਿਗਮ ਨੇ ਪਾਣੀ ਭਰਨ, ਡਿੱਗੇ ਦਰੱਖਤਾਂ ਨੂੰ ਹਟਾਉਣ, ਪੀਣ ਵਾਲੇ ਪਾਣੀ ਦੀ ਸਪਲਾਈ ਆਦਿ ਦੇ ਸੰਕਟਕਾਲੀਨ ਮੁੱਦਿਆਂ ਨੂੰ ਹੱਲ ਕਰਨ ਲਈ ਬਣਾਈਆਂ ਟੀਮਾਂ ਦੀ ਸੂਚੀ ਸੌਂਪੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।