Chandigarh News: ਨਵੇਂ ਸਾਲ ਮੌਕੇ ਪੁਲਿਸ ਦੇ ਐਕਸ਼ਨ ਦੇ ਬਾਵਜੂਦ ਚੰਡੀਗੜ੍ਹੀਏ ਭੂਤਰੇ, ਕੰਟਰੋਲ ਰੂਮ ਕੋਲ ਪਹੁੰਚੀਆਂ 467 ਸ਼ਿਕਾਇਤਾਂ
Chandigarh News: ਪੁਲਿਸ ਦੀ ਸਖਤੀ ਦੇ ਬਾਵਜੂਦ ਨਵੇਂ ਸਾਲ ਦੇ ਜਸ਼ਨਾਂ ਮੌਕੇ ਚੰਡੀਗੜ੍ਹ ਵਿੱਚ ਕੁਝ ਲੋਕ ਭੂਤਰੇ ਨਜ਼ਰ ਆਏ। ਕਈ ਥਾਵਾਂ 'ਤੇ ਹੰਗਾਮਾ ਹੋਇਆ ਤੇ ਲੜਾਈ ਝਗੜੇ ਵੀ ਹੋਏ। ਬੇਸ਼ੱਕ ਪੁਲਿਸ ਥਾਂ-ਥਾਂ ਤਾਇਨਾਤ ਸੀ ਫਿਰ ਵੀ ਪੁਲਿਸ ਕੰਟਰੋਲ ਰੂਮ
Chandigarh News: ਪੁਲਿਸ ਦੀ ਸਖਤੀ ਦੇ ਬਾਵਜੂਦ ਨਵੇਂ ਸਾਲ ਦੇ ਜਸ਼ਨਾਂ ਮੌਕੇ ਚੰਡੀਗੜ੍ਹ ਵਿੱਚ ਕੁਝ ਲੋਕ ਭੂਤਰੇ ਨਜ਼ਰ ਆਏ। ਕਈ ਥਾਵਾਂ 'ਤੇ ਹੰਗਾਮਾ ਹੋਇਆ ਤੇ ਲੜਾਈ ਝਗੜੇ ਵੀ ਹੋਏ। ਬੇਸ਼ੱਕ ਪੁਲਿਸ ਥਾਂ-ਥਾਂ ਤਾਇਨਾਤ ਸੀ ਫਿਰ ਵੀ ਪੁਲਿਸ ਕੰਟਰੋਲ ਰੂਮ ਵਿੱਚ 467 ਸ਼ਿਕਾਇਤਾਂ ਆਈਆਂ। ਉਂਝ ਪੁਲਿਸ ਨੇ ਤੁਰੰਤ ਐਕਸ਼ਨ ਲੈਂਦਿਆਂ ਸ਼ਹਿਰ ਵਿੱਚ ਸ਼ਾਂਤੀ ਬਣਾਈ ਰੱਖੀ। ਨਵੇਂ ਸਾਲ ਮੌਕੇ ਪੁਲਿਸ ਨੇ ਆਪਣੀ ਸਖਤੀ ਵੀ ਵਿਖਾਈ।
ਹਾਸਲ ਜਾਣਕਾਰੀ ਮੁਤਾਬਕ ਚੰਡੀਗੜ੍ਹ ਵਿੱਚ ਨਵੇਂ ਸਾਲ ਦੀ ਆਮਦ ਮੌਕੇ ਸਖ਼ਤ ਸੁਰੱਖਿਆ ਪ੍ਰਬੰਧ ਹੋਣ ਦੇ ਬਾਵਜੂਦ ਪੁਲਿਸ ਦੇ ਕੰਟਰੋਲ ਰੂਮ ਵਿੱਚ 467 ਸ਼ਿਕਾਇਤਾਂ ਪੁੱਜੀਆਂ ਹਨ। ਨਵੇਂ ਸਾਲ ਦੇ ਜਸ਼ਨਾਂ ਮੌਕੇ ਸ਼ਹਿਰ ਦੇ ਹੋਟਲ, ਬਾਰ, ਕਲੱਬ ਤੇ ਰੇਸਟੋਰੈਂਟ ਨੱਕੋ-ਨੱਕ ਭਰੇ ਗਏ। ਇਸ ਮੌਕੇ ਸ਼ਹਿਰ ’ਚ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਬਰਕਾਰ ਰੱਖਣ ਲਈ 1500 ਦੇ ਕਰੀਬ ਪੁਲਿਸ ਮੁਲਜ਼ਮਾਂ ਨੇ 50 ਤੋਂ ਵੱਧ ਥਾਵਾਂ ’ਤੇ ਨਾਕਾਬੰਦੀ ਕੀਤੀ ਗਈ। ਇਸ ਦੇ ਬਾਵਜੂਦ 31 ਦਸੰਬਰ ਦੀ ਰਾਤ ਨੂੰ ਕੰਟਰੋਲ ਰੂਮ ’ਚ 467 ਲੋਕਾਂ ਵੱਲੋਂ ਸ਼ਿਕਾਇਤਾਂ ਦਰਜ ਕੀਤੀਆਂ ਗਈਆਂ, ਜਿਨ੍ਹਾਂ ਦਾ ਪੁਲਿਸ ਵੱਲੋਂ ਤੁਰੰਤ ਨਿਪਟਾਰਾ ਕੀਤਾ ਗਿਆ।
ਦੱਸ ਦਈਏ ਕਿ ਪੁਲਿਸ ਨੇ ਸ਼ਹਿਰ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਸੈਕਟਰ-7, 8, 9, 10, 17, 22, 26 ਤੇ 18 ਸਮੇਤ ਸ਼ਹਿਰ ਦੀਆਂ ਅੰਦਰੂਨੀ ਸੜਕਾਂ ’ਤੇ ਨਾਕੇ ਲਗਾਏ ਹੋਏ ਸਨ। ਇਸ ਦੌਰਾਨ ਆਵਾਜਾਈ ਨਿਯਮਾਂ ਦੀ ਉਲੰਘਣਾ ਕਰਨ ਦੇ ਮਾਮਲੇ ਵਿੱਚ 978 ਚਾਲਾਨ ਕੱਟ ਗਏ, ਜਦੋਂਕਿ 57 ਵਾਹਨ ਜ਼ਬਤ ਕੀਤੇ ਗਏ।
ਪੁਲਿਸ ਨੇ ਸ਼ਰਾਬ ਪੀ ਕੇ ਵਾਹਨ ਚਲਾਉਣ ਦੇ ਮਾਮਲੇ ਵਿੱਚ 96 ਜਣਿਆਂ ਦੇ ਚਾਲਾਨ ਕੀਤੇ। ਬਿਨਾਂ ਹੈਲਮਟ ਤੋਂ ਵਾਹਨ ਚਲਾਉਣ ਦੇ 41, ਗ਼ਲਤ ਢੰਗ ਨਾਲ ਪਾਰਕਿੰਗ ਕਰਨ ਦੇ 19, ਜੈਬਰਾ ਕ੍ਰਾਸਿੰਗ ਦੇ 116, ਲਾਲ ਬੱਤੀ ਦੀ ਉਲੰਘਣਾ ਤੇ ਗ਼ਲਤ ਢੰਗ ਨਾਲ ਵਾਹਨ ਚਲਾਉਣ ਦੇ 463 ਚਾਲਾਨ ਕੀਤੇ ਗਏ। ਇਸੇ ਤਰ੍ਹਾਂ ਓਵਰਸਪੀਡ ਦੇ 136 ਤੇ ਹੋਰਨਾਂ ਮਾਮਲਿਆਂ ਵਿੱਚ 107 ਜਣਿਆਂ ਦੇ ਚਾਲਾਨ ਕੀਤੇ ਗਏ ਹਨ।
31 ਦਸੰਬਰ ਦੀ ਰਾਤ ਨੂੰ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ’ਤੇ ਸੜਕ ਹਾਦਸੇ ਤੇ ਲੜਾਈ ਝਗੜੇ ਹੋਣ ਦੀਆਂ ਘਟਨਾਵਾਂ ਵਾਪਰੀਆਂ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ਹਿਰ ਵਿੱਚ 14 ਥਾਵਾਂ ’ਤੇ ਸੜਕ ਹਾਦਸੇ ਤੇ 55 ਥਾਵਾਂ ’ਤੇ ਝਗੜੇ ਹੋਣ ਸਬੰਧੀ ਸ਼ਿਕਾਇਤ ਪੁਲਿਸ ਕੰਟਰੋਲ ਰੂਮ ਵਿੱਚ ਪਹੁੰਚੀ, ਜਿਸ ’ਤੇ ਪੁਲਿਸ ਨੇ ਕਾਬੂ ਪਾਇਆ। ਇਸ ਤੋਂ ਇਲਾਵਾ ਪੁਲਿਸ ਨੇ ਪਾਬੰਦੀ ਦੇ ਬਾਵਜੂਦ ਪਟਾਕੇ ਚਲਾਉਣ ਸਬੰਧੀ ਵੀ ਪੰਜ ਜਣਿਆਂ ਖ਼ਿਲਾਫ਼ ਕੇਸ ਦਰਜ ਕੀਤੇ ਹਨ।
ਚੰਡੀਗੜ੍ਹ ਪੁਲਿਸ ਨੇ 31 ਦਸੰਬਰ 2023 ਨੂੰ ਨਵੇਂ ਸਾਲ ਦੀ ਆਮਦ ਮੌਕੇ ਜਨਤਕ ਥਾਵਾਂ ’ਤੇ ਸ਼ਰਾਬ ਪੀਣ ਵਾਲਿਆਂ ਖ਼ਿਲਾਫ਼ ਕਾਰਵਾਈ ਕਰਦਿਆਂ ਤਿੰਨ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਗ੍ਰਿਫ਼ਤਾਰ ਕੀਤਾ ਹੈ। ਇਹ ਕਾਰਵਾਈ ਥਾਣਾ ਇੰਡਸਟਰੀਅਲ ਏਰੀਆ ਤੇ ਥਾਣਾ ਸੈਕਟਰ-31 ਦੀ ਪੁਲਿਸ ਨੇ ਕੀਤੀ। ਪੁਲੀਸ ਨੇ ਜਨਤਕ ਥਾਵਾਂ ’ਤੇ ਸ਼ਰਾਬ ਪੀ ਕੇ ਹੰਗਾਮਾ ਕਰਨ ਸਬੰਧੀ ਤਿੰਨ ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਉਕਤ ਮਾਮਲਿਆਂ ਵਿੱਚ ਨਾਮਜ਼ਦ ਵਿਅਕਤੀਆਂ ਨੂੰ ਬਾਅਦ ਵਿੱਚ ਜਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ।