ਪੜਚੋਲ ਕਰੋ

Chandigarh News: ਪੇਟ ਖ਼ਰਾਬ ਹੋਣ ਕਾਰਨ ਵਾਰ-ਵਾਰ ਬਾਥਰੂਮ ਜਾਣ ‘ਤੇ ਹੋਈ ਤਕਰਾਰ, ਔਰਤ ਦਾ ਚਾਕੂ ਮਾਰ ਕੀਤਾ ਕਤਲ

Chandigarh News: ਜ਼ੀਰਕਪੁਰ ਦੇ ਬਲਟਾਣਾ ਖੇਤਰ ਵਿੱਚ ਪੈਂਦੀ ਏਕਤਾ ਵਿਹਾਰ ਕਲੋਨੀ ਵਿੱਚ ਪਰਵਾਸੀ ਔਰਤ ਗਾਇੱਤਰੀ ਦੇਵੀ (35) ਦੇ ਕਤਲ ਮਾਮਲੇ ਵਿੱਚ ਫ਼ਰਾਰ ਦੋਵੇਂ ਮੁਲਜ਼ਮ ਭਰਾਵਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।

Chandigarh News: ਜ਼ੀਰਕਪੁਰ ਦੇ ਬਲਟਾਣਾ ਖੇਤਰ ਵਿੱਚ ਪੈਂਦੀ ਏਕਤਾ ਵਿਹਾਰ ਕਲੋਨੀ ਵਿੱਚ ਪਰਵਾਸੀ ਔਰਤ ਗਾਇੱਤਰੀ ਦੇਵੀ (35) ਦੇ ਕਤਲ ਮਾਮਲੇ ਵਿੱਚ ਫ਼ਰਾਰ ਦੋਵੇਂ ਮੁਲਜ਼ਮ ਭਰਾਵਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਮ੍ਰਿਤਕਾ ਦੇ ਪਤੀ ਦੇ ਬਿਆਨ ’ਤੇ ਫਰਾਰ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਉਨ੍ਹਾਂ ਦੀ ਭਾਲ ਸ਼ੁਰੂ ਕੀਤੀ ਜਾ ਰਹੀ ਸੀ।

ਹਾਸਲ ਜਾਣਕਾਰੀ ਅਨੁਸਾਰ ਬਲਟਾਣਾ ਦੇ ਏਕਤਾ ਵਿਹਾਰ ਕਲੋਨੀ ਵਿੱਚ ਇੱਕ ਘਰ ਦੀ ਪਹਿਲੀ ਮੰਜ਼ਲ ’ਤੇ ਦੋ ਪਰਵਾਸੀ ਪਰਿਵਾਰ ਕਿਰਾਏ ’ਤੇ ਰਹਿੰਦੇ ਸਨ। ਇਨ੍ਹਾਂ ਵਿੱਚ ਮੁਲਜ਼ਮ ਪਵਨ ਕੁਮਾਰ ਆਪਣੀ ਪਤਨੀ, ਦੋ ਸਾਲ ਦੀ ਬੱਚੀ ਤੇ ਭਰਾ ਝੁਨੂੰ ਕੁਮਾਰ ਨਾਲ ਰਹਿੰਦਾ ਸੀ। ਦੂਜੇ ਪਰਿਵਾਰ ਵਿੱਚ ਗਾਇਤਰੀ ਦੇਵੀ ਅਪਣੇ ਪਤੀ ਨਾਲ ਰਹਿੰਦੀ ਸੀ।

ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਕਿ ਦੋਵਾਂ ਪਰਿਵਾਰਾਂ ਦਾ ਨਿੱਕੀ ਨਿੱਕੀ ਗੱਲ ਨੂੰ ਲੈ ਕੇ ਕਲੇਸ਼ ਰਹਿੰਦਾ ਸੀ। ਵਾਰਦਾਤ ਵਾਲੇ ਦਿਨ ਮ੍ਰਿਤਕਾ ਦਾ ਪਤੀ ਆਪਣੇ ਕੰਮ ’ਤੇ ਗਿਆ ਸੀ ਜਦ ਕਿ ਮੁਲਜ਼ਮ ਦੋਵੇਂ ਭਰਾ ਕੰਮ ਨਾ ਮਿਲਣ ਕਾਰਨ ਆਪਣੇ ਘਰ ਹੀ ਸਨ। ਪੁਲਿਸ ਨੇ ਦੱਸਿਆ ਕਿ ਜਾਂਚ ਵਿੱਚ ਸਾਹਮਣੇ ਆਇਆ ਕਿ ਮੁਲਜ਼ਮ ਪਵਨ ਕੁਮਾਰ ਦਾ ਪੇਟ ਖ਼ਰਾਬ ਹੋਣ ਕਾਰਨ ਉਹ ਵਾਰ ਵਾਰ ਬਾਥਰੂਮ ਦੀ ਵਰਤੋਂ ਕਰ ਰਿਹਾ ਸੀ। ਦੋਵਾਂ ਪਰਿਵਾਰ ਦਾ ਬਾਥਰੂਮ ਸਾਂਝਾ ਹੋਣ ਕਾਰਨ ਗਾਇਤਰੀ ਵਿਰੋਧ ਕਰ ਰਹੀ ਸੀ।

ਇਸ ਗੱਲ ਨੂੰ ਲੈ ਕੇ ਪਵਨ ਦਾ ਔਰਤ ਨਾਲ ਤਕਰਾਰ ਹੋ ਗਈ। ਥੋੜ੍ਹੀ ਦੇਰ ਵਿਚ ਤਕਰਾਰ ਹੱਥੋਪਾਈ ਵਿੱਚ ਬਦਲ ਗਈ ਤੇ ਇਸੇ ਦੌਰਾਨ ਉਸ ਦਾ ਭਰਾ ਵੀ ਆ ਗਿਆ ਤੇ ਉਨ੍ਹਾਂ ਨੇ ਚਾਕੂ ਮਾਰ ਕੇ ਉਸ ਦਾ ਕਤਲ ਕਰ ਦਿੱਤਾ। ਇਸ ਮਗਰੋਂ ਦੋਵੇਂ ਮੁਲਜ਼ਮਾਂ ਨੇ ਲਾਸ਼ ਨੂੰ ਕਮਰੇ ਵਿੱਚ ਬੰਦ ਕਰ ਬਾਹਰ ਤੋਂ ਤਾਲਾ ਲਾ ਕੇ ਪੂਰੇ ਪਰਿਵਾਰ ਸਮੇਤ ਮੌਕੇ ਤੋਂ ਫ਼ਰਾਰ ਹੋ ਗਏ। ਸ਼ਾਮ ਨੂੰ ਮ੍ਰਿਤਕਾ ਦਾ ਘਰਵਾਲਾ ਘਰ ਆਇਆ ਤੇ ਉਸ ਨੇ ਤਾਲਾ ਤੋੜ ਕੇ ਅੰਦਰ ਦੇਖਿਆ ਤਾਂ ਖੂਨ ਨਾਲ ਲੱਥਪੱਥ ਲਾਸ਼ ਬੈੱਡ ਤੇ ਪਈ ਸੀ।

ਇਹ ਵੀ ਪੜ੍ਹੋ: Patiala News: ਹੁਣ ਤੁਸੀਂ ਘਰਾਂ 'ਚ ਵੀ ਨਹੀਂ ਸੁਰੱਖਿਅਤ! ਦਿਨ-ਦਿਹਾੜੇ ਘਰ 'ਚ ਦਖਲ ਹੋ ਪਹਿਲਾਂ ਔਰਤ ਦੇ ਪੈਰੀਂ ਹੱਥ ਲਾਏ, ਫਿਰ ਕਰ ਦਿੱਤਾ ਖਤਰਨਾਕ ਕਾਰਾ

ਐਸਐਸਪੀ ਮੁਹਾਲੀ ਸੰਦੀਪ ਗਰਗ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਦੋਵੇਂ ਮੁਲਜ਼ਮਾਂ ਦੀ ਪਛਾਣ ਪਵਨ ਸਿੰਘ ਰਾਣਾ ਤੇ ਉਸ ਦੇ ਭਰਾ ਝਨੂੰ ਕੁਮਾਰ ਵਾਸੀ ਪਿੰਡ ਡੁਮਰੀ, ਜ਼ਿਲ੍ਹਾ ਮੋਤੀਹਾਰੀ, ਬਿਹਾਰ ਵੱਜੋਂ ਹੋਈ ਹੈ। ਪੁਲੀਸ ਨੇ ਦਿੱਲੀ, ਹਿਮਾਚਲ ਪ੍ਰਦੇਸ਼, ਹਰਿਆਣਾ, ਤੇ ਯੂ.ਪੀ. ਦੇ ਹੋਰ ਸੂਬਿਆਂ ਦੀ ਪੁਲਿਸ ਨਾਲ ਤਾਲਮੇਲ ਕਰਕੇ ਦੋਵਾਂ ਮੁਲਜ਼ਮਾਂ ਦੇ ਕਈ ਟਿਕਾਣਿਆਂ ’ਤੇ ਛਾਪੇ ਮਾਰੇ ਤੇ ਉਨ੍ਹਾਂ ਨੂੰ ਜ਼ਿਲ੍ਹਾ ਮੋਤੀਹਾਰਾ ਬਿਹਾਰ ਤੋਂ ਕਾਬੂ ਕਰ ਲਿਆ।

ਟਾਪ ਹੈਡਲਾਈਨ

Punjab News: ਪੰਜਾਬ ਉਦਯੋਗ ਭਵਨ 'ਤੇ ED ਦੀ ਛਾਪੇਮਾਰੀ, ਦਿੱਲੀ ਅਤੇ ਚੰਡੀਗੜ੍ਹ ਦੀਆਂ ਟੀਮਾਂ ਦਸਤਾਵੇਜ਼ ਲੈ ਕੇ ਗਈਆਂ; ਮੱਚਿਆ ਹੜਕੰਪ...
ਪੰਜਾਬ ਉਦਯੋਗ ਭਵਨ 'ਤੇ ED ਦੀ ਛਾਪੇਮਾਰੀ, ਦਿੱਲੀ ਅਤੇ ਚੰਡੀਗੜ੍ਹ ਦੀਆਂ ਟੀਮਾਂ ਦਸਤਾਵੇਜ਼ ਲੈ ਕੇ ਗਈਆਂ; ਮੱਚਿਆ ਹੜਕੰਪ...
Chandigarh Kanwar Tragedy : ਭਰਾ ਦਾ ਵਾਅਦਾ ਸੀ ਰੱਖੜੀ ਲੈ ਕੇ ਆਵਾਂਗਾ , ਘਰ ਪਹੁੰਚੀ ਲਾਸ਼ , ਰੋਂਦੀ ਭੈਣ ਬੋਲੀ- ਵੀਡੀਓ ਕਾਲ 'ਤੇ ਪਸੰਦ ਕਰਵਾਈ ਸੀ ਰੱਖੜੀ
Chandigarh Kanwar Tragedy : ਭਰਾ ਦਾ ਵਾਅਦਾ ਸੀ ਰੱਖੜੀ ਲੈ ਕੇ ਆਵਾਂਗਾ , ਘਰ ਪਹੁੰਚੀ ਲਾਸ਼ , ਰੋਂਦੀ ਭੈਣ ਬੋਲੀ- ਵੀਡੀਓ ਕਾਲ 'ਤੇ ਪਸੰਦ ਕਰਵਾਈ ਸੀ ਰੱਖੜੀ
Big News: ਵੱਡੀ ਵਾਰਦਾਤ, ਸਾਬਕਾ ਸਰਪੰਚ ਨੂੰ ਸ਼ਰੇਆਮ ਮਾਰੀਆਂ ਗੋਲੀਆਂ, ਸੇਵਾਮੁਕਤ ਫੌਜੀ ਨੇ 6 ਰਾਊਂਡ ਫਾਇਰ ਕੀਤੇ; ਪੁਲਿਸ ਨੇ ਘਰੋਂ...
ਵੱਡੀ ਵਾਰਦਾਤ, ਸਾਬਕਾ ਸਰਪੰਚ ਨੂੰ ਸ਼ਰੇਆਮ ਮਾਰੀਆਂ ਗੋਲੀਆਂ, ਸੇਵਾਮੁਕਤ ਫੌਜੀ ਨੇ 6 ਰਾਊਂਡ ਫਾਇਰ ਕੀਤੇ; ਪੁਲਿਸ ਨੇ ਘਰੋਂ...
Attack on Property Dealer: ਵੱਡੀ ਵਾਰਦਾਤ, ਬਦਮਾਸ਼ਾਂ ਨੇ ਪ੍ਰਾਪਰਟੀ ਡੀਲਰ ਦੀ ਕਾਰ ਨੂੰ ਘੇਰਿਆ, ਗਰਦਨ ਤੋਂ ਫੜ ਕੱਢਿਆ ਬਾਹਰ, ਰਾਡਾਂ ਨਾਲ ਕੀਤਾ ਹਮਲਾ; ਸੜਕ ਦੇ ਵਿਚਾਲੇ ਦੌੜਾ-ਦੌੜਾ...
ਵੱਡੀ ਵਾਰਦਾਤ, ਬਦਮਾਸ਼ਾਂ ਨੇ ਪ੍ਰਾਪਰਟੀ ਡੀਲਰ ਦੀ ਕਾਰ ਨੂੰ ਘੇਰਿਆ, ਗਰਦਨ ਤੋਂ ਫੜ ਕੱਢਿਆ ਬਾਹਰ, ਰਾਡਾਂ ਨਾਲ ਕੀਤਾ ਹਮਲਾ; ਸੜਕ ਦੇ ਵਿਚਾਲੇ ਦੌੜਾ-ਦੌੜਾ...

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Police Transfer: ਪੁਲਿਸ ਵਿਭਾਗ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 14 ਪੁਲਿਸ ਅਫਸਰਾਂ ਦੇ ਤਬਾਦਲੇ, 11 ਸਟੇਸ਼ਨ ਇੰਚਾਰਜਾਂ ਅਤੇ 3 SI ਨੂੰ ਮਿਲੀ ਨਵੀ ਜ਼ਿੰਮੇਵਾਰੀ, ਵੇਖੋ ਲਿਸਟ...
ਪੁਲਿਸ ਵਿਭਾਗ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 14 ਪੁਲਿਸ ਅਫਸਰਾਂ ਦੇ ਤਬਾਦਲੇ, 11 ਸਟੇਸ਼ਨ ਇੰਚਾਰਜਾਂ ਅਤੇ 3 SI ਨੂੰ ਮਿਲੀ ਨਵੀ ਜ਼ਿੰਮੇਵਾਰੀ, ਵੇਖੋ ਲਿਸਟ...
ਪੰਜਾਬ 'ਚ ਕਬੱਡੀ ਖਿਡਾਰੀ ਦੀ ਸ਼ੱਕੀ ਹਾਲਾਤਾਂ 'ਚ ਮੌਤ, ਦੋ ਦਿਨ ਤੋਂ ਸੀ ਲਾਪਤਾ; ਮੱਚੀ ਸਨਸਨੀ
ਪੰਜਾਬ 'ਚ ਕਬੱਡੀ ਖਿਡਾਰੀ ਦੀ ਸ਼ੱਕੀ ਹਾਲਾਤਾਂ 'ਚ ਮੌਤ, ਦੋ ਦਿਨ ਤੋਂ ਸੀ ਲਾਪਤਾ; ਮੱਚੀ ਸਨਸਨੀ
ਅੱਜ ਸਰਕਾਰੀ ਕੰਮ ਕਰਵਾਉਣ ਬਾਰੇ ਸੋਚ ਰਹੇ ਤਾਂ ਪਹਿਲਾਂ ਪੜ੍ਹ ਲਓ ਆਹ ਖ਼ਬਰ, ਤਿੰਨ ਦਿਨ ਕੰਮ ਰਹੇਗਾ ਠੱਪ; ਜਾਣੋ ਵਜ੍ਹਾ
ਅੱਜ ਸਰਕਾਰੀ ਕੰਮ ਕਰਵਾਉਣ ਬਾਰੇ ਸੋਚ ਰਹੇ ਤਾਂ ਪਹਿਲਾਂ ਪੜ੍ਹ ਲਓ ਆਹ ਖ਼ਬਰ, ਤਿੰਨ ਦਿਨ ਕੰਮ ਰਹੇਗਾ ਠੱਪ; ਜਾਣੋ ਵਜ੍ਹਾ
ਵੱਡੀ ਖ਼ਬਰ! ਪੰਜਾਬ ਦੀ ਐਕਸਾਈਜ਼ ਵਿਭਾਗ ਦੀ ਟੀਮ 'ਤੇ ਨੌਜਵਾਨ ਨੇ ਚਲਾਈਆਂ ਤਾੜਤਾੜ ਗੋਲੀਆਂ, ਮੱਚੀ ਸਨਸਨੀ; ਇਲਾਕੇ 'ਚ ਦਹਿਸ਼ਤ ਦਾ ਮਾਹੌਲ
ਵੱਡੀ ਖ਼ਬਰ! ਪੰਜਾਬ ਦੀ ਐਕਸਾਈਜ਼ ਵਿਭਾਗ ਦੀ ਟੀਮ 'ਤੇ ਨੌਜਵਾਨ ਨੇ ਚਲਾਈਆਂ ਤਾੜਤਾੜ ਗੋਲੀਆਂ, ਮੱਚੀ ਸਨਸਨੀ; ਇਲਾਕੇ 'ਚ ਦਹਿਸ਼ਤ ਦਾ ਮਾਹੌਲ
ਪੰਜਾਬ ਦੇ ਇਸ ਜ਼ਿਲ੍ਹੇ 'ਚ ਲੱਗੀਆਂ ਸਖ਼ਤ ਪਾਬੰਦੀਆਂ, ਭੁੱਲ ਕੇ ਵੀ ਨਾ ਕਰੋ ਆਹ ਗਲਤੀਆਂ; ਨਹੀਂ ਤਾਂ...
ਪੰਜਾਬ ਦੇ ਇਸ ਜ਼ਿਲ੍ਹੇ 'ਚ ਲੱਗੀਆਂ ਸਖ਼ਤ ਪਾਬੰਦੀਆਂ, ਭੁੱਲ ਕੇ ਵੀ ਨਾ ਕਰੋ ਆਹ ਗਲਤੀਆਂ; ਨਹੀਂ ਤਾਂ...
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 5 ਅਗਸਤ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 5 ਅਗਸਤ 2026
Alondra Sierra Death : ਮੱਥੇ 'ਤੇ ਬਣਿਆ ਤਿਲ ਪਿਆ ਭਾਰੀ, 26 ਸਾਲਾ ਇਨਫਲੂਐਂਸਰ ਨੇ 4 ਸਾਲ ਬਾਅਦ ਤੋੜਿਆ ਦਮ
Alondra Sierra Death : ਮੱਥੇ 'ਤੇ ਬਣਿਆ ਤਿਲ ਪਿਆ ਭਾਰੀ, 26 ਸਾਲਾ ਇਨਫਲੂਐਂਸਰ ਨੇ 4 ਸਾਲ ਬਾਅਦ ਤੋੜਿਆ ਦਮ
Punjab 'ਚ ਸਰਕਾਰੀ ਬੱਸਾਂ ਮੁੜ ਚੱਲਣ ਲੱਗੀਆਂ, PRTC-ਪਨਬੱਸ ਕਰਮਚਾਰੀਆਂ ਦੀ ਹੜਤਾਲ ਖ਼ਤਮ 
Punjab 'ਚ ਸਰਕਾਰੀ ਬੱਸਾਂ ਮੁੜ ਚੱਲਣ ਲੱਗੀਆਂ, PRTC-ਪਨਬੱਸ ਕਰਮਚਾਰੀਆਂ ਦੀ ਹੜਤਾਲ ਖ਼ਤਮ 
Embed widget