Punjab news: ਹਸਪਤਾਲ 'ਚ ਡੱਲੇਵਾਲ ਦਾ ਹਾਲ ਜਾਣਨ ਲਈ ਮੈਂ ਨਹੀ ਜਾਵਾਂਗਾ, ਮੇਰੀ ਟੀਮ ਜਾਵੇਗੀ - ਦਰਸ਼ਨਪਾਲ
Farmers Protest: ਜੇਕਰ ਇਹ ਅੰਦੋਲਨ ਕਮਜ਼ੋਰ ਹੁੰਦਾ ਹੈ ਤਾਂ ਇਸ ਦਾ ਅਸਰ ਸਾਡੇ ਦੇਸ਼ ਦੇ ਪੁਰੇ ਕਿਸਾਨਾਂ ਅਤੇ ਉਨ੍ਹਾਂ ਵਲੋਂ ਚਲਾਈ ਲਹਿਰ ‘ਤੇ ਅਸਰ ਪਵੇਗਾ। ਸ਼ੰਭੂ ਬਾਰਡਰ ‘ਤੇ ਸਾਰੇ ਲੀਡਰ ਹਨ ਪਰ ਖਨੌਰੀ ਬਾਰਡਰ ‘ਤੇ ਲੀਡਰਸ਼ਿਪ ਦੀ ਘਾਟ ਹੈ।
ਚੰਡੀਗੜ੍ਹ ਤੋਂ ਅਸ਼ਰਫ਼ ਢੁੱਡੀ ਦੀ ਰਿਪੋਰਟ
Farmers Protest: ਸੰਯੁਕਤ ਕਿਸਾਨ ਮੋਰਚਾ ਦੀ ਇਕ ਅਹਿਮ ਮੀਟਿੰਗ ਵੀਰਵਾਰ ਨੂੰ ਚੰਡੀਗੜ੍ਹ ਵਿਖੇ ਹੋਈ। ਇਸ ਦੌਰਾਨ ਮੀਟਿੰਗ ਵਿੱਚ ਸ਼ਾਮਲ ਹੋਏ ਕਿਸਾਨ ਆਗੂਆਂ ਨੇ ਆਪਣੇ-ਆਪਣੇ ਵਿਚਾਰ ਪੇਸ਼ ਕੀਤੇ।
ਉੱਥੇ ਹੀ ਕਿਸਾਨ ਆਗੂ ਦਰਸ਼ਨਪਾਲ ਨੇ ਕਿਹਾ ਕਿ ਅਸੀਂ ਕਿਸਾਨਾ ਨਾਲ ਹੋ ਰਹੇ ਤਸ਼ਦਦ ਦੇ ਵਿਰੋਧ ਵਿੱਚ ਹਾਂ, ਸਾਡੇ SKM ਵਿਚ ਮਤਭੇਦ ਹੋਏ ਸੀ। ਸਾਡੀ ਬਲਬੀਰ ਸਿੰਘ ਰਾਜੇਵਾਲ ਨਾਲ ਗਲ ਸਿਰੇ ਲੱਗ ਗਈ ਸੀ ਅਤੇ ਸਰਵਨ ਸਿੰਘ ਪੰਧੇਰ ਅਤੇ ਜਗਜੀਤ ਸਿੰਘ ਡੱਲੇਵਾਲ ਨਾਲ ਸਾਡੀ ਗਲ ਸਿਰੇ ਨਹੀਂ ਲਗੀ ਸੀ।
ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਹਸਪਤਾਲ ਵਿੱਚ ਡੱਲੇਵਾਲ ਦਾ ਹਾਲ ਪੁੱਛਣ ਮੈਂ ਨਹੀਂ ਜਾਵਾਂਗਾ, ਮੇਰੀ ਟੀਮ ਜਾਵੇਗੀ। ਉੱਥੇ ਹੀ ਦਰਸ਼ਨ ਪਾਲ ਨੇ ਕਿਹਾ ਕਿ ਉਨ੍ਹਾਂ ਨੇ ਅੰਦੋਲਨ ਸ਼ੁਰੂ ਕਰ ਦਿਤਾ ਅਤੇ ਦੱਸਿਆ ਵੀ ਨਹੀਂ। ਕਿਸੇ ਦੇ ਵਿਆਹ ‘ਚ ਜਾਣ ਤੋਂ ਪਹਿਲਾਂ ਜਾਂ ਤਾਂ ਕੋਈ ਸੱਦਾ ਪੱਤਰ ਆਉਣਾ ਚਾਹੀਦਾ ਹੈ ਜਾਂ ਫਿਰ ਤੁਹਾਡਾ ਇੰਨਾ ਹੱਕ ਹੋਵੇ ਕਿ ਮੈਂ ਉਸ ਵਿਆਹ ਵਿਚ ਜਾਉਂਗਾ ਤਾ ਮੈਨੂੰ ਕੋਈ ਕੁਝ ਕਹੇਗਾ ਨਹੀਂ। ਫਿਰ ਸਾਨੂੰ ਉਸ ਵਿਆਹ ਦੇ ਕਾਮਯਾਬ ਹੋਣ ਦੀ ਖੈਰ ਮਨਾਉਣੀ ਚਾਹੀਦੀ ਹੈ।
ਇਹ ਵੀ ਪੜ੍ਹੋ: Punjab news: ਸਵਾਰੀਆਂ ਵਾਲੇ ਟੈਂਪੂ 'ਚ ਤੇਜ਼ ਰਫ਼ਤਾਰ ਕਾਰ ਨੇ ਮਾਰੀ ਟੱਕਰ, 10-12 ਸਵਾਰੀਆਂ ਹੋਈਆਂ ਜ਼ਖ਼ਮੀ, ਇਲਾਜ ਜਾਰੀ
ਉੱਥੇ ਹੀ ਮੱਧਪ੍ਰਦੇਸ਼ ਦੇ ਕਿਸਾਨ ਲੀਡਰ ਸ਼ਿਵ ਕੁਮਾਰ ਕੱਕਾ ਜੀ ਨੇ ਕੂਮੈਂਟ ਪਾਇਆ ਸੀ ਕਿ SKM ਵਾਲਿਆਂ ਨੂੰ ਸਾਡੇ ਬਾਰੇ ਕੁੱਝ ਬੋਲਣ ਦੀ ਲੋੜ ਨਹੀਂ ਹੈ। ਸਰਵਨ ਸਿੰਘ ਪੰਧੇਰ ਨੇ ਸਾਡੇ ਤੱਕ ਵੀਡੀਓ ਅਤੇ ਸਾਥੀਆਂ ਰਾਹੀਂ ਮੈਸੇਜ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਪਰ ਜਗਜੀਤ ਸਿੰਘ ਡੱਲੇਵਾਲ ਨੇ ਕੋਈ ਵੀਡੀਓ ਪਾ ਕੇ ਜਾ ਮੈਸੇਜ ਸਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਨਹੀਂ ਕੀਤੀ।
ਜੇਕਰ ਇਹ ਅੰਦੋਲਨ ਕਮਜ਼ੋਰ ਹੁੰਦਾ ਹੈ ਤਾਂ ਇਸ ਦਾ ਅਸਰ ਸਾਡੇ ਦੇਸ਼ ਦੇ ਪੁਰੇ ਕਿਸਾਨਾਂ ਅਤੇ ਉਨ੍ਹਾਂ ਵਲੋਂ ਚਲਾਈ ਲਹਿਰ ‘ਤੇ ਅਸਰ ਪਵੇਗਾ। ਸ਼ੰਭੂ ਬਾਰਡਰ ‘ਤੇ ਸਾਰੇ ਲੀਡਰ ਹਨ ਪਰ ਖਨੌਰੀ ਬਾਰਡਰ ‘ਤੇ ਲੀਡਰਸ਼ਿਪ ਦੀ ਘਾਟ ਹੈ।
ਕਿਸਾਨਾ ਦੀਆਂ ਮੰਗਾਂ ਦਿਲੀ ਦੀ ਸਰਕਾਰ ਨੇ ਹੀ ਮੰਨਣੀਆ ਹਨ ਇਸ ਲਈ ਦਿਲੀ ਜਾਣਾ ਹੀ ਪੈਣਾ ਹੈ। ਹਰਿਆਣਾ ਸਰਕਾਰ ਨੇ ਪੰਜਾਬ ਹਰਿਆਣਾ ਦੇ ਬਾਰਡਰਾਂ ‘ਤੇ ਜਿਹੜੀ ਮਸ਼ੀਨਰੀ ਲਾਈ ਹੈ, ਉਹ ਬਹੁਤ ਹੀ ਗ਼ਲਤ ਹੈ। ਦੇਸ਼ ਦੇ ਕਿਸਾਨਾ ਲਈ ਦੋ ਸੂਬਿਆਂ ਦੇ ਬਾਰਡਰ ਨੂੰ ਇਸ ਤਰ੍ਹਾਂ ਨਹੀਂ ਬੰਦ ਕੀਤਾ ਜਾ ਸਕਦਾ।
ਇਹ ਵੀ ਪੜ੍ਹੋ: Chandigarh news: ਸ਼ਹੀਦ ਹੋਏ ਕਿਸਾਨ ਸ਼ੁਭਕਰਮਨ ਸਿੰਘ ਦੇ ਮਾਮਲੇ 'ਚ ਕਤਲ ਦਾ ਮਾਮਲਾ ਦਰਜ ਕਰੇ ਪੰਜਾਬ ਸਰਕਾਰ - ਰਾਕੇਸ਼ ਟਿਕੈਤ