ਪੜਚੋਲ ਕਰੋ

ਮੰਤਰੀ ਅਰੋੜਾ ਵੱਲੋਂ ਮਹਾਰਾਜਾ ਰਣਜੀਤ ਸਿੰਘ ਅਤੇ ਮਾਈ ਭਾਗੋ ਆਰਮਡ ਫੋਰਸਿਜ਼ ਇੰਸਟੀਚਿਊਟਜ਼ ਦੇ ਕੈਡਿਟਾਂ ਨਾਲ ਮੁਲਾਕਾਤ

Punjab News : ਪੰਜਾਬ ਦੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਅਮਨ ਅਰੋੜਾ ਨੇ ਇੱਥੇ ਪੰਜਾਬ ਭਵਨ ਵਿਖੇ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ (ਏ.ਐਫ.ਪੀ.ਆਈ.

Punjab News : ਪੰਜਾਬ ਦੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਅਮਨ ਅਰੋੜਾ ਨੇ ਇੱਥੇ ਪੰਜਾਬ ਭਵਨ ਵਿਖੇ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ (ਏ.ਐਫ.ਪੀ.ਆਈ.) (ਲੜਕੇ) ਅਤੇ ਮਾਈ ਭਾਗੋ ਏ.ਐਫ.ਪੀ.ਆਈ. (ਲੜਕੀਆਂ) ਦੇ ਕੈਡਿਟਾਂ ਨਾਲ ਮੁਲਾਕਾਤ ਕੀਤੀ। ਦੱਸਣਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਸਥਾਪਤ ਇਨ੍ਹਾਂ ਦੋ ਵੱਕਾਰੀ ਸੰਸਥਾਵਾਂ ਦਾ ਉਦੇਸ਼ ਰੱਖਿਆ ਸੇਵਾਵਾਂ ਅਕੈਡਮੀਆਂ ਰਾਹੀਂ ਹਥਿਆਰਬੰਦ ਸੈਨਾਵਾਂ ਵਿੱਚ ਸਥਾਈ ਕਮਿਸ਼ਨ ਪ੍ਰਾਪਤ ਕਰਨ ਲਈ ਪੰਜਾਬ ਦੇ ਚੁਣੇ ਹੋਏ ਨੌਜਵਾਨ ਲੜਕੇ ਅਤੇ ਲੜਕੀਆਂ ਨੂੰ ਸਿਖਲਾਈ ਦੇਣਾ ਹੈ।

ਇਨ੍ਹਾਂ ਨਾਮਵਰ ਅਦਾਰਿਆਂ ਦਾ ਹਿੱਸਾ ਬਣਨ ਲਈ ਕੈਡਿਟਾਂ ਨੂੰ ਵਧਾਈ ਦਿੰਦਿਆਂ ਅਮਨ ਅਰੋੜਾ ਨੇ ਸਾਰੇ ਕੈਡਿਟਾਂ ਨੂੰ ਸੁਨਹਿਰੀ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਕੈਡਿਟਾਂ ਨੂੰ ਰੱਖਿਆ ਸੇਵਾਵਾਂ ਵਿੱਚ ਸਥਾਈ ਕਮਿਸ਼ਨ ਦੀ ਪ੍ਰਾਪਤੀ ਦੇ ਆਪਣੇ ਟੀਚੇ ਨੂੰ ਪ੍ਰਾਪਤ ਕਰਨ ਵਾਸਤੇ ਹੋਰ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।

ਇਨ੍ਹਾਂ ਕੈਡਿਟਾਂ 'ਤੇ ਭਰੋਸਾ ਪ੍ਰਗਟਾਉਂਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੇ ਮਾਪਿਆਂ ਨੂੰ ਹੀ ਨਹੀਂ ਬਲਕਿ ਸੂਬੇ ਅਤੇ ਦੇਸ਼ ਨੂੰ ਉਨ੍ਹਾਂ ਤੋਂ ਵੱਡੀਆਂ ਉਮੀਦਾਂ ਹਨ ਕਿਉਂਕਿ ਉਨ੍ਹਾਂ ਨੇ ਰੱਖਿਆ ਸੇਵਾਵਾਂ ਦੇ ਬਹਾਦਰੀ ਅਤੇ ਅਨੁਸ਼ਾਸਨ ਵਾਲੇ ਖੇਤਰ ਵਿੱਚ ਕਰੀਅਰ ਬਣਾਉਣ ਦਾ ਸੁਪਨਾ ਸੰਜੋਇਆ ਹੈ।

ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਦੇ ਡਾਇਰੈਕਟਰ ਮੇਜਰ ਜਨਰਲ ਜੇ.ਐਸ. ਸੰਧੂ ਨੇ ਕੈਬਨਿਟ ਮੰਤਰੀ ਨੂੰ ਦੱਸਿਆ ਕਿ ਮਾਰਚ, 2022 ਤੋਂ ਹੁਣ ਤੱਕ ਇਸ ਇੰਸਟੀਚਿਊਟ ਦੀਆਂ 4 ਲੇਡੀ ਕੈਡਿਟਾਂ ਨੂੰ ਰੱਖਿਆ ਸੇਵਾਵਾਂ ਵਿੱਚ ਅਫ਼ਸਰ ਰੈਂਕ ਮਿਲਿਆ ਹੈ, ਦੋ ਲੇਡੀ ਕੈਡਿਟਾਂ ਨੇ ਓ.ਟੀ.ਏ./ਏ.ਐਫ.ਏ. ਵਿੱਚ ਜੁਆਇਨ ਕੀਤਾ ਹੈ, ਇੱਕ ਲੇਡੀ ਕੈਡਿਟ ਨੇ ਐਨ.ਡੀ.ਏ. ਵਿੱਚ ਜੁਆਇਨ ਕੀਤਾ ਹੈ ਅਤੇ 25 ਲੇਡੀ ਕੈਡਿਟਾਂ ਏ.ਐਫ.ਸੀ.ਏ.ਟੀ. ਅਤੇ ਸੀ.ਡੀ.ਐਸ. ਲਿਖਤੀ ਪ੍ਰੀਖਿਆਵਾਂ ਪਾਸ ਕਰਨ ਉਪਰੰਤ ਐਸ.ਐਸ.ਬੀ. ਤੋਂ ਕਾਲ ਲੈਟਰਾਂ ਦੀ ਉਡੀਕ ਵਿੱਚ ਹਨ।

ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਦੇ ਡਾਇਰੈਕਟਰ ਮੇਜਰ ਜਨਰਲ ਅਜੈ ਐਚ ਚੌਹਾਨ ਨੇ ਅਮਨ ਅਰੋੜਾ ਨੂੰ ਦੱਸਿਆ ਕਿ ਮਾਰਚ 2022 ਤੋਂ ਹੁਣ ਤੱਕ 18 ਕੈਡਿਟਾਂ ਨੇ ਐਨ.ਡੀ.ਏ./ਅਤੇ ਇਸਦੇ ਬਰਾਬਰ ਦੇ ਦਰਜੇ ਦੀਆਂ ਅਕੈਡਮੀਆਂ ਵਿੱਚ ਜੁਆਇਨ ਕੀਤਾ ਹੈ ਅਤੇ 22 ਕੈਡਿਟਾਂ ਨੇ ਭਾਰਤ ਦੇ ਰੱਖਿਆ ਬਲਾਂ ਵਿੱਚ ਅਫ਼ਸਰ ਰੈਂਕ ‘ਤੇ ਜੁਆਇੰਨ ਕੀਤਾ ਹੈ। 14 ਕੈਡਿਟਾਂ ਨੇ ਆਪਣੀ ਐਸ.ਐਸ.ਬੀ. ਦੀ ਪ੍ਰੀਖਿਆ ਕਲੀਅਰ ਕਰ ਲਈ ਹੈ ਅਤੇ ਮੈਰਿਟ ਸੂਚੀ ਤੇ ਕਾਲ ਲੈਟਰਾਂ ਦੀ ਉਡੀਕ ਵਿੱਚ ਹਨ।

ਇਸ ਮੌਕੇ ਸਕੱਤਰ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਕੁਮਾਰ ਰਾਹੁਲ, ਡਾਇਰੈਕਟਰ ਸ੍ਰੀਮਤੀ ਦੀਪਤੀ ਉੱਪਲ ਅਤੇ ਵਿਭਾਗ ਦੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਖ਼ੁਸ਼ਖਬਰੀ ! ਪੰਜਾਬੀਆਂ ਦੀ ਬਹੁਤ ਵੱਡੀ ਦਿੱਕਤ ਹੋਈ ਖ਼ਤਮ, ਅੰਮ੍ਰਿਤਸਰ ਤੋਂ ਸ਼ੁਰੂ ਹੋਵੇਗੀ ਨਵੀਂ ਅੰਤਰਰਾਸ਼ਟਰੀ ਉਡਾਣ, ਜਾਣੋ ਪੂਰੀ ਜਾਣਕਾਰੀ

ਆਤਿਸ਼ੀ ਹੋਵੇਗੀ ਦਿੱਲੀ ਦੀ ਨਵੀਂ ਮੁੱਖ ਮੰਤਰੀ, ਅਰਵਿੰਦ ਕੇਜਰੀਵਾਲ ਨੇ ਨਾਮ ਦਾ ਰੱਖਿਆ ਪ੍ਰਸਤਾਵ

Alert: ਦੀਵਾਲੀ ਤੋਂ ਪਹਿਲਾਂ ਪਹਿਲਾਂ ਪੰਜਾਬ ਦੇ ਸਰਹੱਦੀ ਖੇਤਰਾਂ ਨੂੰ ਬੰਬ ਧਮਾਕਿਆਂ ਨਾਲ ਉਡਾਣ ਦੀ ਪਲਾਨਿੰਗ, ਸੁਰੱਖਿਆ ਏਜੰਸੀਆਂ ਨੇ ਅਲਰਟ ਕੀਤਾ ਜਾਰੀ

Stock Market Opening: ਸ਼ੇਅਰ ਬਾਜ਼ਾਰ ਦੀ ਸੁਸਤ ਸ਼ੁਰੂਆਤ, US ਫੈਡ ਦੀ ਬੈਠਕ ਤੋਂ ਪਹਿਲਾਂ ਘਰੇਲੂ ਬਾਜ਼ਾਰ ਦੀ ਚਾਲ ਧੀਮੀ

ABP Premium

ਵੀਡੀਓਜ਼

ਅੰਮ੍ਰਿਤਸਰ ਤੋਂ ਸਿੱਧੀ ਥਾਈਲੈਂਡ ਉਡਾਨ 28 ਅਕਤੂਬਰ 2024 ਤੋਂ ਸ਼ੁਰੂਆਤਿਸ਼ੀ ਦਾ ਤੂਫਾਨੀ ਸਿਆਸੀ ਸਫ਼ਰ! ਸਿਰਫ਼ 4 ਸਾਲਾਂ 'ਚ ਕਿਵੇਂ ਪਹੁੰਚੀ ਮੁੱਖ ਮੰਤਰੀ ਦੇ ਅਹੁਦੇ 'ਤੇ ?ਮਾਲਵਿੰਦਰ ਸਿੰਘ ਮਾਲੀ 'ਤੇ ਧਾਰਮਿਕ ਭਾਵਨਾ ਭੜਕਾਉਣ ਦੇ ਲੱਗੇ ਆਰੋਪ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਖ਼ੁਸ਼ਖਬਰੀ ! ਪੰਜਾਬੀਆਂ ਦੀ ਬਹੁਤ ਵੱਡੀ ਦਿੱਕਤ ਹੋਈ ਖ਼ਤਮ, ਅੰਮ੍ਰਿਤਸਰ ਤੋਂ ਸ਼ੁਰੂ ਹੋਵੇਗੀ ਨਵੀਂ ਅੰਤਰਰਾਸ਼ਟਰੀ ਉਡਾਣ, ਜਾਣੋ ਪੂਰੀ ਜਾਣਕਾਰੀ
ਖ਼ੁਸ਼ਖਬਰੀ ! ਪੰਜਾਬੀਆਂ ਦੀ ਬਹੁਤ ਵੱਡੀ ਦਿੱਕਤ ਹੋਈ ਖ਼ਤਮ, ਅੰਮ੍ਰਿਤਸਰ ਤੋਂ ਸ਼ੁਰੂ ਹੋਵੇਗੀ ਨਵੀਂ ਅੰਤਰਰਾਸ਼ਟਰੀ ਉਡਾਣ, ਜਾਣੋ ਪੂਰੀ ਜਾਣਕਾਰੀ
ਆਤਿਸ਼ੀ ਹੋਵੇਗੀ ਦਿੱਲੀ ਦੀ ਨਵੀਂ ਮੁੱਖ ਮੰਤਰੀ, ਅਰਵਿੰਦ ਕੇਜਰੀਵਾਲ ਨੇ ਨਾਮ ਦਾ ਰੱਖਿਆ ਪ੍ਰਸਤਾਵ
ਆਤਿਸ਼ੀ ਹੋਵੇਗੀ ਦਿੱਲੀ ਦੀ ਨਵੀਂ ਮੁੱਖ ਮੰਤਰੀ, ਅਰਵਿੰਦ ਕੇਜਰੀਵਾਲ ਨੇ ਨਾਮ ਦਾ ਰੱਖਿਆ ਪ੍ਰਸਤਾਵ
Alert: ਦੀਵਾਲੀ ਤੋਂ ਪਹਿਲਾਂ ਪਹਿਲਾਂ ਪੰਜਾਬ ਦੇ ਸਰਹੱਦੀ ਖੇਤਰਾਂ ਨੂੰ ਬੰਬ ਧਮਾਕਿਆਂ ਨਾਲ ਉਡਾਣ ਦੀ ਪਲਾਨਿੰਗ, ਸੁਰੱਖਿਆ ਏਜੰਸੀਆਂ ਨੇ ਅਲਰਟ ਕੀਤਾ ਜਾਰੀ
Alert: ਦੀਵਾਲੀ ਤੋਂ ਪਹਿਲਾਂ ਪਹਿਲਾਂ ਪੰਜਾਬ ਦੇ ਸਰਹੱਦੀ ਖੇਤਰਾਂ ਨੂੰ ਬੰਬ ਧਮਾਕਿਆਂ ਨਾਲ ਉਡਾਣ ਦੀ ਪਲਾਨਿੰਗ, ਸੁਰੱਖਿਆ ਏਜੰਸੀਆਂ ਨੇ ਅਲਰਟ ਕੀਤਾ ਜਾਰੀ
Stock Market Opening: ਸ਼ੇਅਰ ਬਾਜ਼ਾਰ ਦੀ ਸੁਸਤ ਸ਼ੁਰੂਆਤ, US ਫੈਡ ਦੀ ਬੈਠਕ ਤੋਂ ਪਹਿਲਾਂ ਘਰੇਲੂ ਬਾਜ਼ਾਰ ਦੀ ਚਾਲ ਧੀਮੀ
Stock Market Opening: ਸ਼ੇਅਰ ਬਾਜ਼ਾਰ ਦੀ ਸੁਸਤ ਸ਼ੁਰੂਆਤ, US ਫੈਡ ਦੀ ਬੈਠਕ ਤੋਂ ਪਹਿਲਾਂ ਘਰੇਲੂ ਬਾਜ਼ਾਰ ਦੀ ਚਾਲ ਧੀਮੀ
Diabetes In Kids:  ਇਸ ਕਾਰਨ ਬੱਚਿਆਂ ਵਿੱਚ ਵਧ ਰਹੀ ਹੈ ਡਾਇਬਟੀਜ, ਹੋ ਜਾਵੋ ਸਤਰਕ

ਝਿੜਕ ਕੇ ਜਾਂ ਮਾਰ ਕੇ ਨਹੀਂ, ਇਨ੍ਹਾਂ ਤਰੀਕਿਆਂ ਨਾਲ ਛੁਡਵਾਓ ਆਪਣੇ ਬੱਚਿਆਂ ਦੀ ਫੋਨ ਦੇਖਣ ਦੀ ਆਦਤ

Panchayati Raj Bill: ਨਵੇਂ ਰਾਜਪਾਲ ਨੇ ਮਾਨ ਸਰਕਾਰ ਵੱਲੋਂ ਲਿਆਂਦੇ ਬਿੱਲ ਨੂੰ ਦਿੱਤੀ ਮਨਜ਼ੂਰੀ, ਹੁਣ ਪੰਚਾਇਤੀ ਚੋਣਾਂ 'ਚ ਨਵਾਂ ਕਾਨੂੰਨ ਆਵੇਗਾ ਕੰਮ

ਪੰਜ ਸਾਲਾ ਬੇਟੇ ਦੀ ਜਨਮ ਦਿਨ ਪਾਰਟੀ ਉਤੇ ਕੇਕ ਕੱਟਣ ਦੌਰਾਨ ਮਾਂ ਦੀ ਮੌਤ, CCTV ਵਿਚ ਕੈਦ ਹੋ ਗਈ ਰੂਹ ਕੰਬਾਊ ਘਟਨਾ

Embed widget