(Source: ECI/ABP News/ABP Majha)
ਚੰਡੀਗੜ੍ਹ 'ਚ ਭਲਕੇ NDA ਦੀ ਵੱਡੀ ਬੈਠਕ, PM ਮੋਦੀ ਦੀ ਮੌਜੂਦਗੀ 'ਚ 20 ਮੁੱਖ ਮੰਤਰੀ ਹੋਣਗੇ ਸ਼ਾਮਲ, ਜਾਣੋ ਏਜੰਡਾ
NDA Chief Ministers Meeting :17 ਅਕਤੂਬਰ ਦਿਨ ਯਾਨੀਕਿ ਭਲਕੇ ਚੰਡੀਗੜ੍ਹ ਵਿੱਚ ਐਨਡੀਏ (NDA ) ਦੇ ਮੁੱਖ ਮੰਤਰੀਆਂ ਦੀ ਇੱਕ ਅਹਿਮ ਮੀਟਿੰਗ ਹੋਣ ਜਾ ਰਹੀ ਹੈ, ਜਿਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਐਨਡੀਏ ਦੇ ਕਰੀਬ..
NDA Chief Ministers Meeting : ਚੰਡੀਗੜ੍ਹ ਦੇ ਲਈ ਕੱਲ੍ਹ ਵੱਡਾ ਦਿਨ ਹੋਏਗਾ। ਜੀ ਹਾਂ 17 ਅਕਤੂਬਰ ਦਿਨ ਯਾਨੀਕਿ ਭਲਕੇ ਚੰਡੀਗੜ੍ਹ ਵਿੱਚ ਐਨਡੀਏ (NDA ) ਦੇ ਮੁੱਖ ਮੰਤਰੀਆਂ ਦੀ ਇੱਕ ਅਹਿਮ ਮੀਟਿੰਗ ਹੋਣ ਜਾ ਰਹੀ ਹੈ, ਜਿਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਐਨਡੀਏ ਦੇ ਕਰੀਬ 20 ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਸ਼ਾਮਲ ਹੋਣਗੇ। ਇਹ ਅੱਧਾ-ਰੋਜ਼ਾ ਸੰਮੇਲਨ ਕਈ ਸਾਲਾਂ ਬਾਅਦ ਆਪਣੀ ਕਿਸਮ ਦਾ ਪਹਿਲਾ ਵੱਡਾ ਸਮਾਗਮ ਹੈ, ਜਿਸ ਵਿੱਚ ਕੌਮੀ ਵਿਕਾਸ ਦੇ ਨਾਲ-ਨਾਲ ਸੰਵਿਧਾਨ ਦੇ ਅੰਮ੍ਰਿਤ ਮਹੋਤਸਵ ਅਤੇ ਗਣਤੰਤਰ ਦੀ 50ਵੀਂ ਵਰ੍ਹੇਗੰਢ ਵਰਗੇ ਅਹਿਮ ਮੁੱਦਿਆਂ 'ਤੇ ਚਰਚਾ ਕੀਤੀ ਜਾਵੇਗੀ।
ਇਹ ਨਾਮੀ ਹਸਤੀਆਂ ਹੋਣਗੀਆਂ ਸ਼ਾਮਿਲ
ਇਸ ਬੈਠਕ 'ਚ ਨਾ ਸਿਰਫ ਭਾਜਪਾ ਦੇ 13 ਮੁੱਖ ਮੰਤਰੀ ਅਤੇ 16 ਉਪ ਮੁੱਖ ਮੰਤਰੀ ਮੌਜੂਦ ਹੋਣਗੇ, ਨਾਲ ਹੀ ਐਨਡੀਏ ਦੇ ਸਹਿਯੋਗੀ ਸ਼ਾਸਨ ਵਾਲੇ ਮਹਾਰਾਸ਼ਟਰ, ਆਂਧਰਾ ਪ੍ਰਦੇਸ਼, ਬਿਹਾਰ, ਸਿੱਕਮ, ਨਾਗਾਲੈਂਡ ਅਤੇ ਮੇਘਾਲਿਆ ਦੇ ਮੁੱਖ ਮੰਤਰੀ ਵੀ ਸ਼ਾਮਲ ਹੋਣਗੇ। ਪ੍ਰਧਾਨ ਮੰਤਰੀ ਮੋਦੀ ਦੇ ਨਾਲ-ਨਾਲ ਭਾਜਪਾ ਪ੍ਰਧਾਨ ਜੇਪੀ ਨੱਡਾ, ਰੱਖਿਆ ਮੰਤਰੀ ਰਾਜਨਾਥ ਸਿੰਘ, ਗ੍ਰਹਿ ਮੰਤਰੀ ਅਮਿਤ ਸ਼ਾਹ, ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਅਤੇ ਨਾਗਾਲੈਂਡ ਦੇ ਮੁੱਖ ਮੰਤਰੀ ਨੇਫਿਊ ਰੀਓ ਵੀ ਇਸ ਚਰਚਾ 'ਚ ਹਿੱਸਾ ਲੈਣਗੇ।
ਨਾਇਬ ਸਿੰਘ ਸੈਣੀ ਦੇ ਸਹੁੰ ਚੁੱਕ ਸਮਾਗਮ ਉਪਰੰਤ ਵਿਚਾਰ ਚਰਚਾ ਕੀਤੀ ਜਾਵੇਗੀ
ਇਸ ਕਾਨਫਰੰਸ ਦੀ ਕਾਰਵਾਈ ਹਰਿਆਣਾ ਦੇ ਨਵੇਂ ਚੁਣੇ ਗਏ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਸਹੁੰ ਚੁੱਕ ਸਮਾਗਮ ਤੋਂ ਤੁਰੰਤ ਬਾਅਦ ਸ਼ੁਰੂ ਹੋਵੇਗੀ। ਮੀਟਿੰਗ ਦੌਰਾਨ ਸੰਵਿਧਾਨ ਦੇ ਅੰਮ੍ਰਿਤ ਮਹੋਤਸਵ ਅਤੇ 'ਲੋਕਤੰਤਰ 'ਤੇ ਹਮਲੇ' ਦੀ 50ਵੀਂ ਵਰ੍ਹੇਗੰਢ ਮਨਾਉਣ ਦੇ ਨਾਲ-ਨਾਲ ਰਾਸ਼ਟਰੀ ਵਿਕਾਸ ਦੇ ਮੁੱਦਿਆਂ 'ਤੇ ਵੀ ਵਿਸ਼ੇਸ਼ ਤੌਰ 'ਤੇ ਚਰਚਾ ਕੀਤੀ ਜਾਵੇਗੀ। ਭਾਜਪਾ 1975 ਵਿੱਚ ਲਗਾਈ ਗਈ ਐਮਰਜੈਂਸੀ ਨੂੰ 'ਲੋਕਤੰਤਰ 'ਤੇ ਹਮਲਾ' ਮੰਨਦੀ ਹੈ ਅਤੇ ਹਰ ਸਾਲ ਇਸਦੀ ਵਰ੍ਹੇਗੰਢ ਮਨਾਉਂਦੀ ਹੈ।
ਮੀਟਿੰਗ ਦਾ ਸਿਆਸੀ ਮਤਲਬ ਕੀ ਹੈ?
ਭਾਜਪਾ ਵੱਲੋਂ ਇਸ ਮੀਟਿੰਗ ਨੂੰ ਬੁਲਾਉਣ ਦੇ ਅਸਲ ਅਰਥਾਂ ਦਾ ਜ਼ਿਕਰ ਕਰਦਿਆਂ ਭਾਜਪਾ ਦੇ ਇੱਕ ਆਗੂ ਨੇ ਹਿੰਦੁਸਤਾਨ ਟਾਈਮਜ਼ ਨੂੰ ਦੱਸਿਆ ਕਿ ਇਸ ਮੀਟਿੰਗ ਨੂੰ ਹਰਿਆਣਾ ਵਿੱਚ ਚੰਗੇ ਚੋਣ ਨਤੀਜਿਆਂ ਤੋਂ ਬਾਅਦ ਸੱਤਾਧਾਰੀ ਸਰਕਾਰ ਲਈ ਜਸ਼ਨ ਦੇ ਪਲ ਵਜੋਂ ਦੇਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ, "2024 ਦੇ ਨਤੀਜੇ ਸਾਡੀਆਂ ਉਮੀਦਾਂ ਤੋਂ ਘੱਟ ਨਿਕਲੇ ਸਨ ਅਤੇ ਇਸ ਲਈ ਮੂਡ ਕੁਝ ਹੱਦ ਤੱਕ ਉਤਰ ਗਿਆ ਸੀ। ਭਲਕੇ ਹੋਣ ਵਾਲੀ ਮੀਟਿੰਗ ਇਸ ਵਿੱਚ ਬਦਲਾਅ ਦੀ ਨਿਸ਼ਾਨਦੇਹੀ ਕਰੇਗੀ।"
ਹੋਰ ਪੜ੍ਹੋ : ਰਾਜ ਚੋਣ ਕਮਿਸ਼ਨਰ ਨੂੰ ਹਟਾਉਣ ਦੀ ਮੰਗ ਵਾਲੀ ਪਟੀਸ਼ਨ 'ਤੇ ਹਾਈਕੋਰਟ ਨੇ ਪੰਜਾਬ ਨੂੰ ਜਾਰੀ ਕੀਤਾ ਨੋਟਿਸ