ਪੜਚੋਲ ਕਰੋ

Punjab News : ਪੰਜਾਬ ਪੁਲਿਸ ਵੱਲੋਂ ਅੰਤਰ-ਰਾਜੀ ਫਾਰਮਾ ਡਰੱਗ ਕਾਰਟੇਲ ਦਾ ਪਰਦਾਫਾਸ਼ , ਚਾਰ ਵਿਅਕਤੀ 5.31 ਲੱਖ ਫਾਰਮਾ ਓਪੀਓਡਜ਼ ਸਮੇਤ ਗਿਫ਼ਤਾਰ

Punjab News : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ 'ਤੇ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਦੇ ਹਿੱਸੇ ਵਜੋਂ ਫ਼ਤਹਿਗੜ੍ਹ ਸਾਹਿਬ ਪੁਲਿਸ ਨੇ ਜੇਲ੍ਹ 'ਚੋਂ ਚੱਲ ਰਹੇ ਅੰਤਰ-ਰਾਜੀ ਫਾਰਮਾਸਿਊਟੀਕਲ ਡਰੱਗ ਕਾਰਟੇਲ ਦਾ ਪਰਦਾਫਾਸ਼ ਕਰਦਿਆਂ ਦੋ ਜੇਲ੍ਹ ਕੈਦੀਆਂ

Punjab News : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ 'ਤੇ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਦੇ ਹਿੱਸੇ ਵਜੋਂ ਫ਼ਤਹਿਗੜ੍ਹ ਸਾਹਿਬ ਪੁਲਿਸ ਨੇ ਜੇਲ੍ਹ 'ਚੋਂ ਚੱਲ ਰਹੇ ਅੰਤਰ-ਰਾਜੀ ਫਾਰਮਾਸਿਊਟੀਕਲ ਡਰੱਗ ਕਾਰਟੇਲ ਦਾ ਪਰਦਾਫਾਸ਼ ਕਰਦਿਆਂ ਦੋ ਜੇਲ੍ਹ ਕੈਦੀਆਂ ਅਤੇ ਇੱਕ ਸਪਲਾਇਰ ਸਮੇਤ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਨ੍ਹਾਂ ਦੇ ਕਬਜ਼ੇ 'ਚੋਂ 5.31 ਲੱਖ ਫਾਰਮਾ ਓਪੀਓਡਜ਼ ਬਰਾਮਦ ਕੀਤੀਆਂ ਹਨ।

ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਸੰਨੀ ਕੁਮਾਰ ਵਾਸੀ ਲੁਧਿਆਣਾ ਅਤੇ ਰਣਜੀਤ ਸਿੰਘ ਉਰਫ਼ ਰਿੰਕੂ ਵਾਸੀ ਲੁਧਿਆਣਾ ਵਜੋਂ ਹੋਈ ਹੈ, ਜਦਕਿ ਈਸ਼ਾਨ ਗੁਪਤਾ ਅਤੇ ਰਵੀ ਕੁਮਾਰ ਨੂੰ ਕੇਂਦਰੀ ਜੇਲ੍ਹ ਲੁਧਿਆਣਾ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦਾ ਗਿਆ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਿਸ ਡੀਆਈਜੀ ਰੋਪੜ ਰੇਂਜ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਫ਼ਤਹਿਗੜ੍ਹ ਪੁਲਿਸ ਨੇ 23 ਜਨਵਰੀ 2023 ਨੂੰ ਵਿਸ਼ੇਸ਼ ਨਾਕਾਬੰਦੀ ਦੌਰਾਨ ਸੰਨੀ ਕੁਮਾਰ ਨੂੰ ਕਾਬੂ ਕਰਕੇ ਉਸਦੇ ਕਬਜ਼ੇ ਵਿੱਚੋਂ 19590 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਸਨ।
 
ਐਸਐਸਪੀ ਫ਼ਤਹਿਗੜ੍ਹ ਸਾਹਿਬ ਡਾ. ਰਵਜੋਤ ਗਰੇਵਾਲ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਖੁਲਾਸਾ ਕੀਤਾ ਕਿ ਉਹ ਈਸ਼ਾਨ ਗੁਪਤਾ ਅਤੇ ਰਵੀ ਕੁਮਾਰ ਦੇ ਨਿਰਦੇਸ਼ਾਂ 'ਤੇ ਗਾਹਕਾਂ ਨੂੰ ਨਸ਼ੀਲੀਆਂ ਗੋਲੀਆਂ ਸਪਲਾਈ ਕਰਦਾ ਸੀ, ਜੋ ਕਿ ਕੇਂਦਰੀ ਜੇਲ੍ਹ ਲੁਧਿਆਣਾ ਤੋਂ ਮੋਬਾਈਲ ਫੋਨ ਰਾਹੀਂ ਉਸ ਨਾਲ ਸੰਪਰਕ ਕਰਦੇ ਸਨ। ਇਸ ਸਬੰਧੀ ਲੁਧਿਆਣਾ ਵਿਖੇ ਐਫਆਈਆਰ ਦਰਜ ਕੀਤੀ ਗਈ ਹੈ। ਉਹਨਾਂ ਅੱਗੇ ਕਿਹਾ ਕਿ ਮੁਲਜ਼ਮ ਵੱਲੋਂ ਕੀਤੇ ਖੁਲਾਸੇ ਉਪਰੰਤ ਪੁਲਿਸ ਨੇ ਦੋਵਾਂ ਮੁਲਜ਼ਮਾਂ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦਾ ਗਿਆ। ਪੁਲਿਸ ਨੇ ਉਨ੍ਹਾਂ ਕੋਲੋਂ ਇੱਕ ਸੈਮਸੰਗ ਗੁਰੂ ਮੋਬਾਈਲ ਫੋਨ ਵੀ ਬਰਾਮਦ ਕੀਤਾ, ਜਿਸ ਦੀ ਵਰਤੋਂ ਉਹ ਜੇਲ੍ਹ ਵਿੱਚ ਕਰ ਰਹੇ ਸਨ।

ਡੀਆਈਜੀ ਨੇ ਦੱਸਿਆ ਕਿ ਦੋਵਾਂ ਮੁਲਜ਼ਮਾਂ ਨੇ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਨੇ ਰਣਜੀਤ ਰਿੰਕੂ ਰਾਹੀਂ ਸਨੀ ਨੂੰ ਫਾਰਮਾ ਡਰੱਗ ਸਪਲਾਈ ਕਰਵਾਈ ਸੀ ਅਤੇ ਪੁਲਿਸ ਵੱਲੋਂ ਸ਼ਨੀਵਾਰ ਨੂੰ ਉਸ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਮੁਲਜ਼ਮ ਰਣਜੀਤ ਰਿੰਕੂ ਵੱਲੋਂ ਦਿੱਤੀ ਜਾਣਕਾਰੀ ਦੇ ਆਧਾਰ ‘ਤੇ ਪੁਲਿਸ ਟੀਮਾਂ ਨੇ ਲੁਧਿਆਣਾ ਵਿੱਚ ਉਸ ਵੱਲੋਂ ਦੱਸੀਆਂ ਥਾਵਾਂ ਤੋਂ ਲੋਮੋਟਿਲ ਦੀਆਂ 3.60 ਲੱਖ ਗੋਲੀਆਂ ਅਤੇ ਟਰਾਮਾਡੋਲ ਦੀਆਂ 1.51 ਲੱਖ ਗੋਲੀਆਂ ਬਰਾਮਦ ਕੀਤੀਆਂ।
 
ਐਸਐਸਪੀ ਫ਼ਤਹਿਗੜ੍ਹ ਸਾਹਿਬ ਨੇ ਦੱਸਿਆ ਕਿ ਉਨ੍ਹਾਂ ਨੇ ਮੁਲਜ਼ਮ ਰਣਜੀਤ ਰਿੰਕੂ ਦਾ ਪੁਲੀਸ ਰਿਮਾਂਡ ਹਾਸਲ ਕਰ ਲਿਆ ਹੈ ਅਤੇ ਮੁੱਖ ਸਪਲਾਇਰ ਦਾ ਪਤਾ ਲਗਾਉਣ ਲਈ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਮਾਮਲੇ ਵਿੱਚ ਹੋਰ ਬਰਾਮਦਗੀ ਹੋਣ ਦੀ ਉਮੀਦ ਹੈ। ਜ਼ਿਕਰਯੋਗ ਹੈ ਕਿ ਇਸ ਸਬੰਧੀ ਐਫਆਈਆਰ ਨੰ. 15 ਮਿਤੀ 23.1.2023 ਨੂੰ ਥਾਣਾ ਗੋਬਿੰਦਗੜ੍ਹ, ਫ਼ਤਹਿਗੜ੍ਹ ਸਾਹਿਬ ਵਿਖੇ ਐਨ.ਡੀ.ਪੀ.ਐਸ ਐਕਟ ਦੀ ਧਾਰਾ 22ਸੀ ਅਤੇ 29 ਤਹਿਤ ਮਾਮਲਾ ਦਰਜ ਕੀਤਾ ਗਿਆ। ਦੱਸਣਯੋਗ ਹੈ ਕਿ ਫ਼ਤਹਿਗੜ੍ਹ ਸਾਹਿਬ ਪੁਲਿਸ ਵੱਲੋਂ ਇਹ ਕਾਰਵਾਈ ਪੰਜਾਬ ਵਿੱਚ ਫਾਰਮਾਸਿਊਟੀਕਲ ਓਪੀਓਡਜ਼ ਦੀ ਸਪਲਾਈ ਚੇਨ ਅਤੇ ਗਠਜੋੜ ਨੂੰ ਤੋੜਨ ਦੀ ਕੋਸ਼ਿਸ਼ ਵਿੱਚ ਕੀਤੀਆਂ ਲਗਾਤਾਰ ਕਾਰਵਾਈਆਂ ਦਾ ਹਿੱਸਾ ਹੈ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

HDFC ਬੈਂਕ ਤੋਂ ਲੋਨ ਲੈਣਾ ਹੋਇਆ ਮਹਿੰਗਾ! MCLR ਵਧਾ ਕੇ ਮਹਿੰਗੀ ਕਰ ਦਿੱਤੀ EMI, ਲੋਕਾਂ ਦਾ ਨਿਕਲੇਗਾ ਧੂੰਆਂ
HDFC ਬੈਂਕ ਤੋਂ ਲੋਨ ਲੈਣਾ ਹੋਇਆ ਮਹਿੰਗਾ! MCLR ਵਧਾ ਕੇ ਮਹਿੰਗੀ ਕਰ ਦਿੱਤੀ EMI, ਲੋਕਾਂ ਦਾ ਨਿਕਲੇਗਾ ਧੂੰਆਂ
Visitor Visa: ਕੈਨੇਡਾ ਸਰਕਾਰ ਨੇ ਭਾਰਤੀਆਂ ਨੂੰ ਦਿੱਤਾ ਵੱਡਾ ਝਟਕਾ, ਹੁਣ ਨਹੀਂ ਮਿਲੇਗਾ 10 ਸਾਲ ਦਾ ਟੂਰਿਸਟ ਵੀਜ਼ਾ
Visitor Visa: ਕੈਨੇਡਾ ਸਰਕਾਰ ਨੇ ਭਾਰਤੀਆਂ ਨੂੰ ਦਿੱਤਾ ਵੱਡਾ ਝਟਕਾ, ਹੁਣ ਨਹੀਂ ਮਿਲੇਗਾ 10 ਸਾਲ ਦਾ ਟੂਰਿਸਟ ਵੀਜ਼ਾ
Punjab News: ਭਲਕੇ ਪੰਜਾਬ ਦੇ ਪਿੰਡਾਂ ਦੀ ਕਮਾਨ ਸੰਭਾਲਣਗੇ 10,000 ਤੋਂ ਵੱਧ ਨਵੇਂ ਸਰਪੰਚ, ਸੀਐਮ ਭਗਵੰਤ ਮਾਨ ਚੁਕਾਉਣਗੇ ਸਹੁੰ
Punjab News: ਭਲਕੇ ਪੰਜਾਬ ਦੇ ਪਿੰਡਾਂ ਦੀ ਕਮਾਨ ਸੰਭਾਲਣਗੇ 10,000 ਤੋਂ ਵੱਧ ਨਵੇਂ ਸਰਪੰਚ, ਸੀਐਮ ਭਗਵੰਤ ਮਾਨ ਚੁਕਾਉਣਗੇ ਸਹੁੰ
Amritsar News: ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਆਈ ਮਹਿਲਾ ਨੇ 7ਵੀਂ ਮੰਜ਼ਿਲ ਤੋਂ ਮਾ*ਰੀ ਛਾ*ਲ, ਮੌਕੇ 'ਤੇ ਹੋਈ ਮੌ*ਤ
Amritsar News: ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਆਈ ਮਹਿਲਾ ਨੇ 7ਵੀਂ ਮੰਜ਼ਿਲ ਤੋਂ ਮਾ*ਰੀ ਛਾ*ਲ, ਮੌਕੇ 'ਤੇ ਹੋਈ ਮੌ*ਤ
Advertisement
ABP Premium

ਵੀਡੀਓਜ਼

ਵਕਫ਼ ਸ਼ੋਧ ਬਿਲ ਦੇ ਲਈ ਬਣਾਈ ਜੇਪੀਸੀ ਦਾ ਵਿਰੋਧੀ ਧਿਰ ਦੇ ਸਾਂਸਦਾਂ ਨੇ ਕੀਤਾ ਬਾਈਕਾਟਸਰਕਾਰ ਨੇ ਕੱਢਿਆ ਨੋਟਿਸ ਫਿਰੋਜਪੁਰ ਦੇ ਅਧਿਆਪਕਾਂ ਨੂੰ ਪਿਆ ਫ਼ਿਕਰਬਰਨਾਲਾ 'ਚ ਕੱਚੇ ਕਰਮਚਾਰੀਆਂ ਦਾ ਪ੍ਰਦਰਸ਼ਨ ਬਣਿਆ ਸਰਕਾਰ ਲਈ ਮੁਸੀਬਤGidderbaha ਜਿਮਨੀ ਚੋਣ ਚ ਮੁੱਖ ਮੰਤਰੀ ਦਾ ਲੱਗਿਆ ਜੋਰ, ਰਾਜਾ ਵੜਿੰਗ ਬਾਰੇ ਕੀਤੇ ਖੁਲਾਸੇ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
HDFC ਬੈਂਕ ਤੋਂ ਲੋਨ ਲੈਣਾ ਹੋਇਆ ਮਹਿੰਗਾ! MCLR ਵਧਾ ਕੇ ਮਹਿੰਗੀ ਕਰ ਦਿੱਤੀ EMI, ਲੋਕਾਂ ਦਾ ਨਿਕਲੇਗਾ ਧੂੰਆਂ
HDFC ਬੈਂਕ ਤੋਂ ਲੋਨ ਲੈਣਾ ਹੋਇਆ ਮਹਿੰਗਾ! MCLR ਵਧਾ ਕੇ ਮਹਿੰਗੀ ਕਰ ਦਿੱਤੀ EMI, ਲੋਕਾਂ ਦਾ ਨਿਕਲੇਗਾ ਧੂੰਆਂ
Visitor Visa: ਕੈਨੇਡਾ ਸਰਕਾਰ ਨੇ ਭਾਰਤੀਆਂ ਨੂੰ ਦਿੱਤਾ ਵੱਡਾ ਝਟਕਾ, ਹੁਣ ਨਹੀਂ ਮਿਲੇਗਾ 10 ਸਾਲ ਦਾ ਟੂਰਿਸਟ ਵੀਜ਼ਾ
Visitor Visa: ਕੈਨੇਡਾ ਸਰਕਾਰ ਨੇ ਭਾਰਤੀਆਂ ਨੂੰ ਦਿੱਤਾ ਵੱਡਾ ਝਟਕਾ, ਹੁਣ ਨਹੀਂ ਮਿਲੇਗਾ 10 ਸਾਲ ਦਾ ਟੂਰਿਸਟ ਵੀਜ਼ਾ
Punjab News: ਭਲਕੇ ਪੰਜਾਬ ਦੇ ਪਿੰਡਾਂ ਦੀ ਕਮਾਨ ਸੰਭਾਲਣਗੇ 10,000 ਤੋਂ ਵੱਧ ਨਵੇਂ ਸਰਪੰਚ, ਸੀਐਮ ਭਗਵੰਤ ਮਾਨ ਚੁਕਾਉਣਗੇ ਸਹੁੰ
Punjab News: ਭਲਕੇ ਪੰਜਾਬ ਦੇ ਪਿੰਡਾਂ ਦੀ ਕਮਾਨ ਸੰਭਾਲਣਗੇ 10,000 ਤੋਂ ਵੱਧ ਨਵੇਂ ਸਰਪੰਚ, ਸੀਐਮ ਭਗਵੰਤ ਮਾਨ ਚੁਕਾਉਣਗੇ ਸਹੁੰ
Amritsar News: ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਆਈ ਮਹਿਲਾ ਨੇ 7ਵੀਂ ਮੰਜ਼ਿਲ ਤੋਂ ਮਾ*ਰੀ ਛਾ*ਲ, ਮੌਕੇ 'ਤੇ ਹੋਈ ਮੌ*ਤ
Amritsar News: ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਆਈ ਮਹਿਲਾ ਨੇ 7ਵੀਂ ਮੰਜ਼ਿਲ ਤੋਂ ਮਾ*ਰੀ ਛਾ*ਲ, ਮੌਕੇ 'ਤੇ ਹੋਈ ਮੌ*ਤ
ਹੁਣ ਪਰਾਲੀ ਸਾੜਨ ਵਾਲਿਆਂ ਦੀ ਖੈਰ ਨਹੀਂ! ਸਰਕਾਰ ਨੇ ਵਧਦੇ ਪ੍ਰਦੂਸ਼ਣ ਨੂੰ ਰੋਕਣ ਲਈ ਵਧਾਇਆ ਜ਼ੁਰਮਾਨਾ
ਹੁਣ ਪਰਾਲੀ ਸਾੜਨ ਵਾਲਿਆਂ ਦੀ ਖੈਰ ਨਹੀਂ! ਸਰਕਾਰ ਨੇ ਵਧਦੇ ਪ੍ਰਦੂਸ਼ਣ ਨੂੰ ਰੋਕਣ ਲਈ ਵਧਾਇਆ ਜ਼ੁਰਮਾਨਾ
Punjab Rice: ਪੰਜਾਬ ਦੇ ਕਿਸਾਨਾਂ ਖਿਲਾਫ ਕੌਣ ਰਚ ਰਿਹਾ ਸਾਜਿਸ਼ ? ਕਈ ਸੂਬੇ ਪੰਜਾਬੀ ਚੌਲ ਖਾਣ ਤੋਂ ਇਨਕਾਰੀ
Punjab Rice: ਪੰਜਾਬ ਦੇ ਕਿਸਾਨਾਂ ਖਿਲਾਫ ਕੌਣ ਰਚ ਰਿਹਾ ਸਾਜਿਸ਼ ? ਕਈ ਸੂਬੇ ਪੰਜਾਬੀ ਚੌਲ ਖਾਣ ਤੋਂ ਇਨਕਾਰੀ
Shah Rukh Khan Death Threat: ਸਲਮਾਨ ਖਾਨ ਤੋਂ ਬਾਅਦ ਹੁਣ ਸ਼ਾਹਰੁਖ ਖਾਨ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਜਾਂਚ 'ਚ ਜੁੱਟੀ ਮੁੰਬਈ ਪੁਲਿਸ
ਸਲਮਾਨ ਖਾਨ ਤੋਂ ਬਾਅਦ ਹੁਣ ਸ਼ਾਹਰੁਖ ਖਾਨ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਜਾਂਚ 'ਚ ਜੁੱਟੀ ਮੁੰਬਈ ਪੁਲਿਸ
ਜਲੰਧਰ 'ਚ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ, ਕੌਸ਼ਲ ਬੰਬੀਹਾ ਗਿਰੋਹ ਦੇ 2 ਸਾਥੀ ਕਾਬੂ, ਗੋਲੀ ਲੱਗਣ ਨਾਲ ਹੋਏ ਜ਼ਖਮੀ
ਜਲੰਧਰ 'ਚ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ, ਕੌਸ਼ਲ ਬੰਬੀਹਾ ਗਿਰੋਹ ਦੇ 2 ਸਾਥੀ ਕਾਬੂ, ਗੋਲੀ ਲੱਗਣ ਨਾਲ ਹੋਏ ਜ਼ਖਮੀ
Embed widget