Jalandhar News: ਜਲੰਧਰ 'ਚ ਗੈਂਗਵਾਰ, ਤਾੜ-ਤਾੜ ਚੱਲੀਆਂ ਗੋਲੀਆਂ, ਜਾਣੋ ਪੂਰਾ ਮਾਮਲਾ…
ਇੱਕ ਪਾਸੇ ਜਿੱਥੇ ਪੰਜਾਬ ਪਾਕਿ ਵੱਲੋਂ ਆ ਰਹੇ ਡਰੋਨਾਂ ਦੇ ਧਮਾਕਿਆਂ ਦੇ ਨਾਲ ਦਹਿਲਿਆ ਪਿਆ ਹੈ, ਦੂਜੇ ਪਾਸੇ ਬਦਮਾਸ਼ਾਂ ਨੇ ਤੰਗ ਕੀਤਾ ਪਿਆ। ਬੀਤੀ ਰਾਤ ਜਲੰਧਰ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਪੁਰਾਣੀ ਰੰਜਿਸ਼ ਜਲਦ ਇੱਕ ਬਦਮਾਸ਼ ਨੇ ਹਮਲਾ..

Gangwar in Jalandhar: ਜਲੰਧਰ 'ਚ ਗੋਲੀਆਂ ਚੱਲਣ ਦੀ ਖ਼ਬਰ ਸਾਹਮਣੇ ਆਈ ਹੈ। ਇੱਥੋਂ ਦੇ ਬਸਤੀ ਬਾਵਾ ਖੇਲ ਨੇੜਲੇ ਬਾਬੂ ਲਾਭ ਸਿੰਘ ਨਗਰ 'ਚ ਗੁੱਜਰ ਬਦਮਾਸ਼ ਵਲੋਂ ਗੋਲੀਆਂ ਚਲਾਈਆਂ ਗਈਆਂ, ਜਿਸ ਕਾਰਨ ਇਲਾਕੇ ਦਾ ਮਾਹੌਲ ਤਣਾਅਪੂਰਨ ਹੋ ਗਿਆ ਹੈ।
ਇਸ ਦੌਰਾਨ ਇੱਕ ਨੌਜਵਾਨ ਨੂੰ 3 ਗੋਲੀਆਂ ਲੱਗੀਆਂ, ਜਿਸਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਹੈ। ਸ਼ੁਰੂਆਤੀ ਜਾਂਚ ਵਿੱਚ ਇਹ ਗੈਂਗਵਾਰ ਦੇ ਚਲਦੇ ਹੋਏ ਗੋਲੀਆਂ ਚਲਣ ਦੀ ਗੱਲ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਪੁਰਾਣੀ ਰੰਜਿਸ਼ ਕਾਰਨ ਫਤਹ ਬਦਮਾਸ਼ ਅਤੇ ਕੰਨੂ ਗੁੱਜਰ ਬਦਮਾਸ਼ ਦੇ ਵਿਚਕਾਰ ਇਹ ਗੋਲੀਆਂ ਚੱਲੀਆਂ ਹਨ। ਪੁਲਿਸ ਮੌਕੇ 'ਤੇ ਪਹੁੰਚੀ, ਜਿਸਨੇ ਘਟਨਾ ਸਥਾਨ ਦੀ ਜਾਂਚ-ਪੜਤਾਲ ਕਰਨੀ ਸ਼ੁਰੂ ਕਰ ਦਿੱਤੀ ਹੈ।
ਡੀਸੀਪੀ (ਇਨਵੈਸਟਿਗੇਸ਼ਨ) ਮਨਪ੍ਰੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਕੰਨੂ ਗੁੱਜਰ ਗੈਂਗ ਅਤੇ ਫਤਹ ਗੈਂਗ ਵਿਚ ਪੁਰਾਣੀ ਦੁਸ਼ਮਣੀ ਚੱਲ ਰਹੀ ਹੈ। ਗੋਲੀਬਾਰੀ ਵਿੱਚ ਫਤਹ ਗੈਂਗ ਦਾ ਗੁੱਗਾ ਨੀਰਜ ਜ਼ਖਮੀ ਹੋਇਆ ਹੈ। ਪੁਲਿਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਢਿੱਲੋਂ ਨੇ ਕਿਹਾ ਕਿ ਗੋਲੀਬਾਰੀ ਵਿੱਚ ਇੱਕ ਪਲੰਬਰ ਵੀ ਜ਼ਖਮੀ ਹੋਇਆ ਹੈ। ਗੋਲੀ ਚਲਾਉਣ ਵਾਲੇ ਆਕਾਸ਼ ਦੀ ਤਲਾਸ਼ ਜਾਰੀ ਹੈ।
ਚਸ਼ਮਦੀਦਾਂ ਨੇ ਦੱਸਿਆ ਕਿ ਬਾਬਾ ਕਾਹਨ ਦਾਸ ਨਗਰ ਵਿੱਚ ਰਹਿਣ ਵਾਲਾ ਨੀਰਜ ਆਪਣੇ ਘਰ ਦੇ ਕੋਲ ਖੜਾ ਸੀ, ਤਾਂ ਹੀ ਅਚਾਨਕ ਗੋਲੀਬਾਰੀ ਹੋ ਗਈ। ਇਸ ਤੋਂ ਬਾਅਦ ਲੋਕ ਜਾਨ ਬਚਾਉਣ ਲਈ ਭੱਜੇ। ਇਸ ਦੌਰਾਨ ਉਥੋਂ ਸਾਈਕਲ 'ਤੇ ਲੰਘ ਰਹੇ ਇਕ ਵਿਅਕਤੀ ਨੂੰ ਵੀ ਗੋਲੀ ਲੱਗ ਗਈ। ਨੀਰਜ ਦੇ ਪਿਤਾ ਰੂਪ ਲਾਲ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤ ਘਰ ਦੇ ਬਾਹਰ ਖੜਾ ਸੀ।
ਇਸ ਦੌਰਾਨ ਬਾਈਕ ਅਤੇ ਗੱਡੀ 'ਚ ਆਕਾਸ਼ ਅਤੇ ਉਸ ਦੇ ਸਾਥੀ ਆਏ। ਉਨ੍ਹਾਂ ਨੇ ਪੁੱਤ 'ਤੇ ਗੋਲੀਬਾਰੀ ਕਰ ਦਿੱਤੀ। ਜ਼ਖਮੀ ਪੁੱਤ ਨੂੰ ਉਠਾ ਕੇ ਪਹਿਲਾਂ ਕਪੂਰਥਲਾ ਚੌਕ ਸਥਿਤ ਇੱਕ ਪ੍ਰਾਈਵੇਟ ਹਸਪਤਾਲ 'ਚ ਲੈ ਜਾਇਆ ਗਿਆ, ਪਰ ਹਾਲਤ ਨਾਜ਼ਕ ਹੋਣ ਕਰਕੇ ਉਸਨੂੰ ਰੈਫਰ ਕਰ ਦਿੱਤਾ ਗਿਆ। ਉਥੇ, ਨੀਰਜ ਦੇ ਦੋਸਤਾਂ ਨੇ ਦੱਸਿਆ ਕਿ ਪਿਛਲੇ ਤਿੰਨ ਦਿਨਾਂ ਤੋਂ ਵਿਰੋਧੀ ਗੈਂਗ ਰੇਕੀ ਕਰ ਰਿਹਾ ਸੀ। ਸ਼ਨੀਵਾਰ ਦੀ ਦੇਰ ਸ਼ਾਮ ਗੈਂਗ ਨੇ ਹਮਲਾ ਕਰ ਦਿੱਤਾ। ਦੂਜੇ ਪਾਸੇ, ਪਲੰਬਰ ਦੇ ਭਾਣਜੇ ਸਤੀਸ਼ ਨੇ ਦੱਸਿਆ ਕਿ ਮਾਮਾ ਸ਼ਾਮ ਨੂੰ ਕੰਮ ਤੋਂ ਘਰ ਵਾਪਸ ਆ ਰਹੇ ਸਨ। ਇਨ੍ਹਾਂ ਦੋ ਪਾਸਿਆਂ ਵਿਚਕਾਰ ਲੜਾਈ ਹੋਈ ਤੇ ਫਾਇਰਿੰਗ ਹੋ ਗਈ।
ਇੱਕ ਗੋਲੀ ਉਸ ਦੇ ਮਾਮਾ ਨੂੰ ਲੱਗੀ। ਸਤੀਸ਼ ਮਾਮਾ ਨੂੰ ਪ੍ਰਾਈਵੇਟ ਹਸਪਤਾਲ ਲੈ ਗਏ। ਜਿਸ ਤੋਂ ਬਾਅਦ ਪੁਲਿਸ ਪਾਰਟੀ ਪ੍ਰਾਈਵੇਟ ਹਸਪਤਾਲ ਵਿਖੇ ਪਹੁੰਚੀ ਅਤੇ ਪਰਿਵਾਰਕ ਮੈਂਬਰਾਂ ਤੋਂ ਬਿਆਨ ਲੈ ਕੇ ਬਣਦੀ ਜਾਂਚ ਸ਼ੁਰੂ ਕਰ ਦਿੱਤੀ ਹੈ।






















