ਪੜਚੋਲ ਕਰੋ

Lok Sabha Election 2024: ਮੈਂ ਇਤਿਹਾਸ ਦੇ ਪੰਨਿਆਂ 'ਤੇ ਆਪਣਾ ਨਾਮ ਮੋਦੀ ਹਿਮਾਇਤੀ ਵਜੋਂ ਨਹੀਂ ਲਿਖਵਾਉਣਾ ਚਾਹੁੰਦਾ- ਪਵਨ ਟੀਨੂੰ

ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਜਲੰਧਰ ਤੋਂ ਜੁਝਾਰੂ ਉਮੀਦਵਾਰ ਪਵਨ ਟੀਨੂੰ ਵੱਲੋਂ ਅੱਜ ਹਲਕਾ ਕਰਤਾਰਪੁਰ ਵਿਚਲੇ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ ਗਿਆ । ਇਸ ਮੌਕੇ ਉਨ੍ਹਾਂ ਦੇ ਨਾਲ ਹਲਕਾ ਕਰਤਾਪੁਰ ਤੋਂ ਵਿਧਾਇਕ ਤੇ ਕੈਬਨਿਟ ਮੰਤਰੀ ਬਲਕਾਰ ਸਿੰਘ ਵੀ ਸਨ ।

ਇਸ ਮੌਕੇ ਪਵਨ ਟੀਨੂੰ ਨੇ ਸੰਬੋਧਨ ਕਰਦਿਆਂ ਭਾਜਪਾ ਦੇ 400 ਪਾਰ ਸੀਟਾਂ ਜਿੱਤਣ ਦੇ ਸ਼ੋਰ ਹੇਠਲੇ ਅਸਲ ਮਕਸਦ ਨੂੰ  ਲੋਕਾਂ ਅੱਗੇ ਤਾਰ-ਤਾਰ ਕਰਦਿਆਂ ਕਿਹਾ ਕਿ ਭਾਜਪਾ ਸੰਵਿਧਾਨ ਨੂੰ  ਬਦਲ ਕੇ ਸਮਾਜ ਦੀ ਆਜ਼ਾਦੀ, ਬਰਾਬਰੀ ਤੇ ਹੋਰਨਾਂ ਹੱਕਾਂ ਦਾ ਘਾਣ ਕਰਨ 'ਤੇ ਤੁਲੀ ਹੋਈ ਹੈ । ਮੈਂ ਇਸੇ ਕਰਕੇ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਮੰਨ ਬਣਾਇਆ, ਕਿਉਂਕਿ ਅਕਾਲੀ ਦਲ ਜੇ ਕਿਤੇ 1, 2 ਸੀਟਾਂ ਜਿੱਤ ਵੀ ਗਿਆ ਤਾਂ ਉਹ ਭਾਜਪਾ ਤੋਂ ਪਰੇ ਨਹੀਂ ਹਟੇਗਾ ਅਤੇ ਮੈਂ ਇਤਿਹਾਸ ਵਿੱਚ ਉਨ੍ਹਾਂ ਲੋਕਾਂ 'ਚ ਆਪਣੇ ਆਪ ਨੂੰ  ਸ਼ਾਮਲ ਨਹੀਂ ਕਰਨਾ ਚਾਹੁੰਦਾ ਜਿਨ੍ਹਾਂ ਨੇ ਸੰਵਿਧਾਨ ਬਦਲਣ ਦੀ ਤਾਕ 'ਚ ਬੈਠੇ ਮੋਦੀ ਦੀ ਇਛਾ ਪੂਰੀ ਕਰਨ 'ਚ ਕੋਈ ਰੋਲ ਨਿਭਾਇਆ ਹੋਏਗਾ।

ਪਵਨ ਟੀਨੂੰ ਨੇ ਅੱਜ ਲਾਹਧੜਾਂ, ਨੰਗਲ ਅਰਾਈਆਂ, ਬਿਨਪਾਲਕੇ, ਘੋੜਾਵਾਹੀ, ਸਦਾਚੱਕ, ਆਲਮਗੀਰ, ਜਲਾਲਾਬਾਦ, ਜੱਲੋਵਾਲ, ਜੱਲੋਵਾਲ ਕਾਲੋਨੀ, ਪਚਰੰਗਾ, ਕੋਟਲੀ ਸਜ਼ਾਰ ਤੇ ਸਿੰਗਪੁਰ ਆਦਿ ਪਿੰਡਾਂ ਵਿੱਚ ਭਰਵੀਆਂ ਮੀਟਿੰਗਾਂ ਨੂੰ  ਸੰਬੋਧਨ ਕਰਦੇ ਹੋਏ ਅੱਗੇ ਕਿਹਾ ਕਿ ਅਕਾਲੀ ਦਲ ਨੂੰ  ਹਾਲੇ ਤਕ ਲੋਕਾਂ ਨੇ ਮੁਆਫ ਨਹੀਂ ਕੀਤਾ ਤੇ ਨਾ ਹੀ ਅਕਾਲੀ ਦਲ ਆਪਣੇ ਮੌਜੂਦਾ ਖਾਸੇ 'ਪਰਿਵਾਰਵਾਦ' 'ਚੋਂ ਬਾਹਰ ਆਉਂਦਾ ਦਿਖਾਈ ਦੇ ਦਿੰਦਾ ਹੈ । ਪਵਨ ਟੀਨੂੰ ਨੇ ਵੱਡੀ ਗਿਣਤੀ ਵਿੱਚ ਸ਼ਾਮਲ ਹੋਈਆਂ ਬੀਬੀਆਂ ਨੂੰ  ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਵੀ ਵਿਸ਼ਵਾਸ ਦਿਵਾਇਆ ਕਿ ਛੇਤੀ ਹੀ ਜੁਲਾਈ ਵਿੱਚ ਬੀਬੀਆਂ ਨੂੰ  ਇੱਕ ਹਜਾਰ ਰੁਪਏ ਪੈਨਸ਼ਨ ਦੇਣ ਦਾ ਵਾਅਦਾ ਅਮਲ ਵਿੱਚ ਲਿਆਂਦਾ ਜਾ ਰਿਹਾ ਹੈ।

ਪਵਨ ਟੀਨੂੰ ਨੇ ਮੋਦੀ ਸਰਕਾਰ ਵੱਲੋਂ ਤੇਜ਼ੀ ਨਾਲ ਵੇਚੇ ਜਾ ਰਹੇ ਸਰਕਾਰੀ ਅਦਾਰਿਆਂ 'ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਨਿੱਜੀਕਰਨ ਨੇ ਪੰਜਾਬ ਵਿੱਚ ਬੇਰੋਜਗਾਰੀ ਬੁਰੀ ਤਰ੍ਹਾਂ ਵਧਾਈ ਹੈ । ਜਿਸ ਦੇ ਖਿਲਾਫ ਸੰਸਦ ਵਿੱਚ ਮੈਂ ਆਪ ਸਭਨਾ ਦੇ ਅਸ਼ੀਰਵਾਦ ਨਾਲ ਜੋਰਦਾਰ ਅਵਾਜ ਬੁਲੰਦ ਕਰਦਾ ਰਹਾਂਗਾ ।
ਇਸ ਉਤਸ਼ਾਹੀ ਫੇਰੀ ਦੌਰਾਨ ਪਵਨ ਟੀਨੂੰ ਤੇ ਬਲਕਾਰ ਸਿੰਘ ਕੈਬਨਿਟ ਮੰਤਰੀ ਦਾ ਸਵਾਗਤ ਕਰਨ ਵਾਲਿਆਂ ਵਿੱਚ ਲਾਹਦੜਾਂ ਦੇ ਸੁਖਵਿੰਦਰ ਸਿੰਘ ਸਰਪੰਚ, ਕੁਲਦੀਪ ਸਿੰੰੰਘ ਪੰਚ, ਜਸਵਿੰਦਰ ਸਿੰਘ ਪਾਰਟੀ ਪ੍ਰਧਾਨ ਲਾਹਦੜਾਂ, ਰਣਜੀਤ ਸਿੰਘ ਸੈਕਟਰੀ, ਜਰਨੈਲ ਸਿੰਘ, ਬਲਜੀਤ ਸਿੰੰਘ, ਸਤਨਾਮ ਸਿੰਘ, ਜਗਜੀਤ ਸਿੰਘ, ਜਗਿੰਦਰ ਸਿੰਘ, ਬਿਨਪਾਲਕੇ ਦੇ ਬਲਵਿੰਦਰ ਕੌਰ ਸਰਪੰਚ, ਭਪਿੰਦਰ ਸਿੰਘ ਬਲਾਕ ਪ੍ਰਧਾਨ, ਚਰਨ ਸਿੰਘ, ਮਹਿੰਗਾ ਰਾਮ, ਬਾਬਾ ਹਰਵਿੰਦਰ ਸਿੰਘ, ਆਸਾ ਰਾਮ, ਗੁਰਪਾਲ ਸਿੰਘ, ਬਲਰਾਮ, ਅਮਨਦੀਪ ਸਿੰਘ ਲਾਡੀ, ਕਾਮਰੇਡ ਮਹਿੰਦਰ ਸਿੰਘ, ਡਾ. ਮਹਿੰਦਰਜੀਤ ਸਿੰਘ, ਜੱਲੋਵਾਲ ਕਾਲੋਨੀ 'ਚ ਕੁਲਦੀਪ ਕੁਮਾਰ, ਜਗਦੀਸ਼ ਚੰਦਰ, ਕਸ਼ਮੀਰ ਸਿੰਘ, ਰਾਣਾ ਆਦਿ, ਪਿੰਡ ਘੋੜੇਵਾਹੀ ਦੇ ਸਤੀਸ਼ ਕੁਮਾਰ ਸਰਪੰਚ, ਪ੍ਰਮਜੀਤ ਸਿੰਘ ਪੰਮਾ, ਸਵਰਨ ਰਾਮ, ਅਮੋਲਕ ਸਿੰਘ, ਮਲਕੀਤ ਸਿੰਘ, ਸੁਖਵਿੰਦਰ ਚੰਦ, ਦੇਵ ਸਿੰਘ, ਦਰਸ਼ਨ ਸਿੰਘ, ਮਨਜੀਤ ਕੁਮਾਰ ਮੈਂਬਰ ਬਲਾਕ ਸਮਿਤੀ, ਜੀਤ ਕੁਮਾਰ, ਬਲਕਾਰ ਸਿੰਘ ਆਦਿ, ਪਿੰਡ ਸਦਾ ਚੱਕ ਦੇ ਅਕਾਸ਼ਦੀਪ, ਰਵੀ ਗੋਹਲੜਾ ਸਨੀ ਮੰਗਪੁਰ, ਰਾਜ ਕੁਮਾਰ, ਕਾਮਰੇਡ ਮਹਿੰਦਰ ਸਿੰਘ, ਸੁੱਚਾ ਸਿੰਘ, ਚੰਨਾ ਬਲਾਕ ਪ੍ਰਧਾਨ, ਡਾ: ਸੁਰਿੰਦਰਜੀਤ ਮਰਵਾਹਾ, ਪਿੰਡ ਆਲਮਗੀਰ ਦੇ ਸਰਪੰਚ ਕੁਲਦੀਪ ਕੌਰ ਆਲਮਗੀਰ, ਗਗਨ ਚਕਰਾਲਾ, ਭੁਪਿੰਦਰ ਸਿੰਘ ਸਰਪੰਚ ਬਿਨਪਾਲਕੇ, ਪਰਮਜੀਤ ਸਿੰਘ ਜਲਾਲਾਬਾਦ, ਬਲਾਕ ਪ੍ਰਧਾਨ ਹਰਵਿੰਦਰ ਸਿੰਘ, ਗੋਪੀ ਸ਼ਿਵਦਾਸਪੁਰ ਤੇ ਹੋਰਨਾਂ ਸਮੇਤ ਗੁੱਜਰ ਭਾਈਚਾਰੇ ਦੇ ਲੋਕ, ਪਿੰਡ ਜੱਲੋਵਾਲ ਦੇ ਨੀਲਮ ਰਾਣੀ ਸਰਪੰਚ, ਸੁਖਦੇਵ ਰਾਜ ਸਾਬਕਾ ਸਰਪੰਚ, ਰਾਜਵਿੰਦਰ ਕੌਰ ਪੰਚ, ਬਲਜੀਤ ਸਿੰਘ ਪੰਚ, ਬਨਾਰਸੀ ਦਾਸ, ਜਸਵਿੰਦਰ ਸਿੰਘ ਰਿਟਾ: ਸਬ ਇੰਸਪੈਕਟਰ, ਸੁੱਖਾ ਬੈਂਸ ਤੇ ਹੋਰਨਾਂ ਪਿੰਡਾਂ ਦੇ ਲੋਕ ਸ਼ਾਮਲ ਸਨ ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਸਾਬਕਾ PM ਮਨਮੋਹਨ ਸਿੰਘ ਦੇ ਦਿਹਾਂਤ 'ਤੇ 7 ਦਿਨਾਂ ਦੇ ਰਾਜਕੀ ਸੋਗ ਦਾ ਐਲਾਨ, ਜਾਣੋ ਕਦੋਂ ਹੁੰਦਾ ਰਾਜਕੀ ਸੋਗ ਅਤੇ ਕੀ ਇਸ ਦਿਨ ਹੁੰਦੀ ਛੁੱਟੀ?

ਇੰਨੀ ਵਾਰ ਹੋਈ ਸੀ ਮਨਮੋਹਨ ਸਿੰਘ ਦੀ ਬਾਈਪਾਸ ਸਰਜਰੀ, ਜਾਣੋ ਕਿੰਨੀ ਖਤਰਨਾਕ ਹੁੰਦੀ ਆਹ ਬਿਮਾਰੀ

ਡੱਲੇਵਾਲ ਦੀ ਹਾਲਤ ਨਾਜ਼ੁਕ, ਪਾਣੀ ਪੀਣਾ ਵੀ ਛੱਡਿਆ, ਮਰਨ ਵਰਤ ਨੂੰ ਹੋਏ 32 ਦਿਨ, ਅੱਜ ਪੰਜਾਬ ਬੰਦ ਨੂੰ ਲੈਕੇ ਹੋਵੇਗੀ ਮੀਟਿੰਗ

ਪੰਜਾਬ ਬੰਦ ਨੂੰ ਲੈਕੇ ਜ਼ਰੂਰੀ ਅਪਡੇਟ, ਰੇਲਾਂ-ਬੱਸਾਂ ਵੀ ਰੋਕਣਗੇ ਕਿਸਾਨ, ਮੀਟਿੰਗ ਤੋਂ ਬਾਅਦ ਕਿਸਾਨਾਂ ਦਾ ਵੱਡਾ ਐਲਾਨ

ABP Premium

ਵੀਡੀਓਜ਼

ਬੰਗਾਲ 'ਚ ਪਿਆ ਭੰਗੜਾ ,ਕਰਨ ਔਜਲਾ ਲਈ Kolkata ਦਾ ਪਿਆਰਰਾਹਾ ਦੀ Flying Kiss , ਰਣਬੀਰ-ਆਲੀਆ ਦੀ ਧੀ ਦਾ Cute ਪਲਦਿਲਜੀਤ ਲਈ ਬਦਲਿਆ ਘੰਟਾ ਘਰ ਦਾ ਰੂਪ , ਪੰਜਾਬੀ ਘਰ ਆ ਗਏ ਓਏਦਿਲਜੀਤ ਤੇ AP ਦੀ ਗੱਲ ਚ ਆਏ ਹਨੀ ਸਿੰਘ ,

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਸਾਬਕਾ PM ਮਨਮੋਹਨ ਸਿੰਘ ਦੇ ਦਿਹਾਂਤ 'ਤੇ 7 ਦਿਨਾਂ ਦੇ ਰਾਜਕੀ ਸੋਗ ਦਾ ਐਲਾਨ, ਜਾਣੋ ਕਦੋਂ ਹੁੰਦਾ ਰਾਜਕੀ ਸੋਗ ਅਤੇ ਕੀ ਇਸ ਦਿਨ ਹੁੰਦੀ ਛੁੱਟੀ?
ਸਾਬਕਾ PM ਮਨਮੋਹਨ ਸਿੰਘ ਦੇ ਦਿਹਾਂਤ 'ਤੇ 7 ਦਿਨਾਂ ਦੇ ਰਾਜਕੀ ਸੋਗ ਦਾ ਐਲਾਨ, ਜਾਣੋ ਕਦੋਂ ਹੁੰਦਾ ਰਾਜਕੀ ਸੋਗ ਅਤੇ ਕੀ ਇਸ ਦਿਨ ਹੁੰਦੀ ਛੁੱਟੀ?
ਇੰਨੀ ਵਾਰ ਹੋਈ ਸੀ ਮਨਮੋਹਨ ਸਿੰਘ ਦੀ ਬਾਈਪਾਸ ਸਰਜਰੀ, ਜਾਣੋ ਕਿੰਨੀ ਖਤਰਨਾਕ ਹੁੰਦੀ ਆਹ ਬਿਮਾਰੀ
ਇੰਨੀ ਵਾਰ ਹੋਈ ਸੀ ਮਨਮੋਹਨ ਸਿੰਘ ਦੀ ਬਾਈਪਾਸ ਸਰਜਰੀ, ਜਾਣੋ ਕਿੰਨੀ ਖਤਰਨਾਕ ਹੁੰਦੀ ਆਹ ਬਿਮਾਰੀ
ਡੱਲੇਵਾਲ ਦੀ ਹਾਲਤ ਨਾਜ਼ੁਕ, ਪਾਣੀ ਪੀਣਾ ਵੀ ਛੱਡਿਆ, ਮਰਨ ਵਰਤ ਨੂੰ ਹੋਏ 32 ਦਿਨ, ਅੱਜ ਪੰਜਾਬ ਬੰਦ ਨੂੰ ਲੈਕੇ ਹੋਵੇਗੀ ਮੀਟਿੰਗ
ਡੱਲੇਵਾਲ ਦੀ ਹਾਲਤ ਨਾਜ਼ੁਕ, ਪਾਣੀ ਪੀਣਾ ਵੀ ਛੱਡਿਆ, ਮਰਨ ਵਰਤ ਨੂੰ ਹੋਏ 32 ਦਿਨ, ਅੱਜ ਪੰਜਾਬ ਬੰਦ ਨੂੰ ਲੈਕੇ ਹੋਵੇਗੀ ਮੀਟਿੰਗ
ਪੰਜਾਬ ਬੰਦ ਨੂੰ ਲੈਕੇ ਜ਼ਰੂਰੀ ਅਪਡੇਟ, ਰੇਲਾਂ-ਬੱਸਾਂ ਵੀ ਰੋਕਣਗੇ ਕਿਸਾਨ, ਮੀਟਿੰਗ ਤੋਂ ਬਾਅਦ ਕਿਸਾਨਾਂ ਦਾ ਵੱਡਾ ਐਲਾਨ
ਪੰਜਾਬ ਬੰਦ ਨੂੰ ਲੈਕੇ ਜ਼ਰੂਰੀ ਅਪਡੇਟ, ਰੇਲਾਂ-ਬੱਸਾਂ ਵੀ ਰੋਕਣਗੇ ਕਿਸਾਨ, ਮੀਟਿੰਗ ਤੋਂ ਬਾਅਦ ਕਿਸਾਨਾਂ ਦਾ ਵੱਡਾ ਐਲਾਨ
ਪੰਜਾਬ 'ਚ ਮੀਂਹ ਅਤੇ ਤੂਫਾਨ ਦਾ ਅਲਰਟ, 2 ਜਨਵਰੀ ਤੱਕ ਪਵੇਗੀ ਸ਼ੀਤ ਲਹਿਰ, ਚੱਲਣਗੀਆਂ ਤੇਜ਼ ਹਵਾਵਾਂ, ਜਾਣੋ ਮੌਸਮ ਦਾ ਹਾਲ

ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ 27-12-2024

ਨਹੀਂ ਰਹੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, 92 ਦੀ ਉਮਰ 'ਚ ਲਏ ਆਖਰੀ ਸਾਹ

Punjab News: ਸਰਦੀਆਂ ਦੀਆਂ ਛੁੱਟੀਆਂ ਤੋਂ ਬਾਅਦ ਫਿਰ ਆ ਰਹੀਆਂ ਲਗਾਤਾਰ ਦੋ ਛੁੱਟੀਆਂ, ਜਾਣੋ ਡਿਟੇਲ

Embed widget