Jalandhar News: ਜਲੰਧਰ 'ਚ ਚੱਲਿਆ ਪੁਲਿਸ ਦਾ ਡੰਡਾ! ਨਾਜਾਇਜ਼ ਕਬਜ਼ਿਆਂ 'ਤੇ ਐਕਸ਼ਨ, ਰੇਹੜੀ-ਫੜ੍ਹੀ ਵਾਲਿਆਂ ਨੇ ਕੀਤਾ ਹੰਗਾਮਾ ਤਾਂ ਪਹੁੰਚ ਗਏ ਲੀਡਰ
Jalandhar News: ਜਲੰਧਰ ਵਿੱਚ ਸੋਮਵਾਰ ਨੂੰ ਨਾਜਾਇਜ਼ ਕਬਜ਼ਿਆਂ 'ਤੇ ਪੁਲਿਸ ਦਾ ਡੰਡਾ ਚੱਲਿਆ। ਕਮਿਸ਼ਨਰੇਟ ਪੁਲਿਸ ਨੇ ਸੋਮਵਾਰ ਨੂੰ ਕੰਪਨੀ ਬਾਗ ਚੌਕ ਤੋਂ ਬਸਤੀ ਅੱਡਾ ਚੌਕ ਤੱਕ ਦੁਕਾਨਦਾਰਾਂ ਵੱਲੋਂ ਕੀਤੇ ਨਾਜਾਇਜ਼ ਕਬਜ਼ਿਆਂ ਨੂੰ ਹਟਾਇਆ ਗਿਆ।
Jalandhar News: ਜਲੰਧਰ ਵਿੱਚ ਸੋਮਵਾਰ ਨੂੰ ਨਾਜਾਇਜ਼ ਕਬਜ਼ਿਆਂ 'ਤੇ ਪੁਲਿਸ ਦਾ ਡੰਡਾ ਚੱਲਿਆ। ਕਮਿਸ਼ਨਰੇਟ ਪੁਲਿਸ ਨੇ ਸੋਮਵਾਰ ਨੂੰ ਕੰਪਨੀ ਬਾਗ ਚੌਕ ਤੋਂ ਬਸਤੀ ਅੱਡਾ ਚੌਕ ਤੱਕ ਦੁਕਾਨਦਾਰਾਂ ਵੱਲੋਂ ਕੀਤੇ ਨਾਜਾਇਜ਼ ਕਬਜ਼ਿਆਂ ਨੂੰ ਹਟਾਇਆ ਗਿਆ। ਇਸ ਦੌਰਾਨ ਰੇਹੜੀ-ਫੜ੍ਹੀ ਵਾਲਿਆਂ ਨੇ ਪੁਲਿਸ ਤੇ ਸਰਕਾਰ ਖ਼ਿਲਾਫ਼ ਜ਼ੋਰਦਾਰ ਰੋਸ ਪ੍ਰਦਰਸ਼ਨ ਵੀ ਕੀਤਾ। ਹਾਲਾਂਕਿ ਮੌਕੇ 'ਤੇ ਪਹੁੰਚੇ ਹਲਕਾ ਵਿਧਾਇਕ ਰਮਨ ਅਰੋੜਾ, ਸਾਬਕਾ ਕੌਂਸਲਰ ਸ਼ੈਰੀ ਚੱਢਾ ਤੇ ਹੋਰ ਆਗੂਆਂ ਦੀ ਹਾਜ਼ਰੀ 'ਚ ਮਾਮਲਾ ਸ਼ਾਂਤ ਕਰ ਦਿੱਤਾ ਗਿਆ। ਉਧਰ, ਪੁਲਿਸ ਨੇ ਕਾਰਵਾਈ ਕਰਦਿਆਂ ਦੁਕਾਨਦਾਰਾਂ ਦੇ ਚਲਾਨ ਕੱਟੇ।
ਦੱਸ ਦਈਏ ਕਿ ਕੁਝ ਦਿਨ ਪਹਿਲਾਂ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਉਕਤ ਕਬਜ਼ਿਆਂ ਵਾਲਿਆਂ ਨੂੰ ਨੋਟਿਸ ਜਾਰੀ ਕੀਤਾ ਸੀ। ਉਨ੍ਹਾਂ ਨੂੰ ਸੋਮਵਾਰ ਤੱਕ ਦਾ ਸਮਾਂ ਦਿੱਤਾ ਗਿਆ ਸੀ ਪਰ, ਉਨ੍ਹਾਂ ਨੇ ਕਬਜ਼ੇ ਨਹੀਂ ਹਟਾਏ ਸੀ। ਇਸ ਕਾਰਨ ਪੁਲਿਸ ਨੇ ਪਲਾਜ਼ਾ ਚੌਕ ਨੇੜੇ ਇੱਕ ਚਾਹ ਵਿਕਰੇਤਾ ਦਾ ਸਟੋਵ ਤੇ ਗੈਸ ਸਿਲੰਡਰ ਜ਼ਬਤ ਕਰ ਲਿਆ। ਇਸ ਤੋਂ ਬਾਅਦ ਮੌਕੇ 'ਤੇ ਭਾਰੀ ਹੰਗਾਮਾ ਹੋ ਗਿਆ। ਇਸ ਮਗਰੋਂ ਵਿਧਾਇਕ ਰਮਨ ਅਰੋੜਾ ਪੁੱਜੇ ਤੇ ਥਾਣੇ ਤੋਂ ਸਾਮਾਨ ਛੁਡਵਾਇਆ।
ਇਹ ਵੀ ਪੜ੍ਹੋ: Jalandhar News: ਹੱਥ 'ਚ ਹਥਿਆਰ ਤੇ ਡੀਜੇ ’ਤੇ ਭੰਗੜਾ... ਪੁਲਿਸ ਵੇਖ ਮਾਰੀ ਛੱਤ ਤੋਂ ਛਾਲ...ਲੱਤ ਤੁੜਵਾ ਬੈਠਾ ਵੱਡਾ 'ਬਦਮਾਸ਼'
ਏਡੀਸੀਪੀ ਟ੍ਰੈਫਿਕ ਕੰਵਲਪ੍ਰੀਤ ਸਿੰਘ ਚਾਹਲ ਨੇ ਦੱਸਿਆ ਕਿ ਇਹ ਕਾਰਵਾਈ ਟ੍ਰੈਫਿਕ ਦੇ ਦਬਾਅ ਨੂੰ ਦੇਖਦਿਆਂ ਹੀ ਕੀਤੀ ਜਾ ਰਹੀ ਹੈ। ਪ੍ਰਤਾਪ ਬਾਗ ਚੌਂਕ, ਸ਼੍ਰੀ ਗੁਰੂ ਵਾਲਮੀਕ ਚੌਂਕ, ਸਿਵਲ ਹਸਪਤਾਲ ਤੋਂ ਲੈ ਕੇ ਬਸਤੀ ਅੱਡਾ ਚੌਂਕ, ਫਾਇਰ ਬ੍ਰਿਗੇਡ ਦਫਤਰ ਤੱਕ ਭਾਰੀ ਆਵਾਜਾਈ ਰਹਿੰਦੀ ਹੈ। ਇਸ ਕਾਰਨ ਇਸ ਰਸਤੇ ਦੇ ਦੁਕਾਨਦਾਰਾਂ ਤੇ ਰੇਹੜੀ ਵਾਲਿਆਂ ਨੂੰ ਫੁੱਟਪਾਥ ਖਾਲੀ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਟੈਕਸ ਨਾ ਭਰਨ ਵਾਲਿਆਂ ਦੇ ਚਲਾਨ ਵੀ ਕੱਟੇ ਗਏ ਹਨ। ਏਡੀਸੀਪੀ ਨੇ ਕਿਹਾ ਕਿ ਜੇਕਰ ਕਬਜ਼ੇ ਨਾ ਹਟਾਏ ਗਏ ਤਾਂ ਪੁਲਿਸ ਕੇਸ ਦਰਜ ਕਰੇਗੀ।
ਦਰਅਸਲ ਕੁਝ ਦਿਨ ਪਹਿਲਾਂ ਸੀਪੀ ਸਵਪਨ ਸ਼ਰਮਾ ਨੇ ਫੀਲਡ ਮੁਲਾਜ਼ਮਾਂ ਨਾਲ ਟ੍ਰੈਫਿਕ ਨੂੰ ਲੈ ਕੇ ਗੱਲਬਾਤ ਕੀਤੀ ਸੀ। ਇਸ ਵਿੱਚ ਜ਼ਿਆਦਾਤਰ ਮੁਲਾਜ਼ਮਾਂ ਨੇ ਦੱਸਿਆ ਸੀ ਕਿ ਸ਼ਹਿਰ ਦੇ ਰੁਝੇਵੇਂ ਵਾਲੇ ਬਾਜ਼ਾਰਾਂ ਵਿੱਚ ਰੇਹੜੀ ਵਾਲਿਆਂ ਦੀ ਸਭ ਤੋਂ ਵੱਡੀ ਸਮੱਸਿਆ ਹੈ। ਇਸ 'ਤੇ ਸੀਪੀ ਸ਼ਰਮਾ ਨੇ ਭਰੋਸਾ ਦਿੱਤਾ ਸੀ ਕਿ ਜਲਦੀ ਹੀ ਨਗਰ ਨਿਗਮ ਦੇ ਸਹਿਯੋਗ ਨਾਲ ਰੇਹੜੀ ਵਾਲਿਆਂ ਲਈ ਵੱਖਰਾ ਪ੍ਰਬੰਧ ਕੀਤਾ ਜਾਵੇਗਾ ਤੇ ਉਨ੍ਹਾਂ ਨੂੰ ਨੋਟਿਸ ਜਾਰੀ ਕੀਤਾ ਜਾਵੇਗਾ।
ਇਹ ਵੀ ਪੜ੍ਹੋ: Jalandhar News: ਜਲੰਧਰ ਪੁਲਿਸ ਦਾ ਵੱਡਾ ਐਕਸ਼ਨ, ਡੀ-ਮਾਰਟ ਖਿਲਾਫ ਐਫਆਈਆਰ ਦਰਜ