Punjab News: ਪੰਜਾਬ ਵਾਸੀ ਦਿਓ ਧਿਆਨ! ਜਾਣੋ 13 ਮਸ਼ਹੂਰ ਬਾਜ਼ਾਰ ਕਦੋਂ ਅਤੇ ਕਿਉਂ ਰਹਿਣਗੇ ਬੰਦ ? ਝੱਲਣੀ ਪਏਗੀ ਪਰੇਸ਼ਾਨੀ...
Jalandhar News: ਜਲੰਧਰ ਵਾਸੀਆਂ ਲਈ ਅਹਿਮ ਖ਼ਬਰ ਸਾਹਮਣੇ ਆਈ ਹੈ। ਦਰਅਸਲ, 14 ਮਾਰਚ ਨੂੰ ਲੈ ਕੇ ਇੱਕ ਵੱਡਾ ਐਲਾਨ ਕੀਤਾ ਗਿਆ ਹੈ ਜਿਸ ਕਾਰਨ ਲੋਕ ਵੱਡੀ ਮੁਸੀਬਤ ਵਿੱਚ ਫਸ ਸਕਦੇ ਹਨ। ਜਾਣਕਾਰੀ ਅਨੁਸਾਰ 14 ਮਾਰਚ

Jalandhar News: ਜਲੰਧਰ ਵਾਸੀਆਂ ਲਈ ਅਹਿਮ ਖ਼ਬਰ ਸਾਹਮਣੇ ਆਈ ਹੈ। ਦਰਅਸਲ, 14 ਮਾਰਚ ਨੂੰ ਲੈ ਕੇ ਇੱਕ ਵੱਡਾ ਐਲਾਨ ਕੀਤਾ ਗਿਆ ਹੈ ਜਿਸ ਕਾਰਨ ਲੋਕ ਵੱਡੀ ਮੁਸੀਬਤ ਵਿੱਚ ਫਸ ਸਕਦੇ ਹਨ। ਜਾਣਕਾਰੀ ਅਨੁਸਾਰ 14 ਮਾਰਚ ਨੂੰ ਹੋਲੀ ਦੇ ਮੌਕੇ 'ਤੇ ਜਲੰਧਰ ਦੇ 13 ਬਾਜ਼ਾਰ ਬੰਦ ਰਹਿਣਗੇ। ਇਹ ਬਾਜ਼ਾਰ ਇਲੈਕਟ੍ਰਾਨਿਕ ਅਤੇ ਇਲੈਕਟ੍ਰੀਕਲ ਹਨ ਜੋ ਹੋਲੀ ਵਾਲੇ ਦਿਨ ਬੰਦ ਰਹਿਣਗੇ।
ਇਹ ਜ਼ਿਕਰਯੋਗ ਹੈ ਕਿ ਇਨ੍ਹਾਂ ਬਾਜ਼ਾਰਾਂ ਵਿੱਚ ਫਗਵਾੜਾ ਗੇਟ, ਮਿਲਾਪ ਚੌਕ, ਰੇਲਵੇ ਰੋਡ, ਸ਼ਹੀਦ ਭਗਤ ਸਿੰਘ ਚੌਕ, ਪ੍ਰਤਾਪ ਬਾਗ, ਚਾਹਰ ਬਾਗ, ਸ਼ੇਰ-ਏ-ਪੰਜਾਬ ਮਾਰਕੀਟ, ਗੁਰੂ ਨਾਨਕ ਮਾਰਕੀਟ, ਸਿੰਧੂ ਮਾਰਕੀਟ, ਆਹੂਜਾ ਮਾਰਕੀਟ ਅਤੇ ਕ੍ਰਿਸ਼ਨਾ ਮਾਰਕੀਟ ਸ਼ਾਮਲ ਹਨ।
ਇਹ ਜਾਣਕਾਰੀ ਇਲੈਕਟ੍ਰਾਨਿਕ ਮਾਰਕੀਟ ਦੇ ਪ੍ਰਧਾਨ ਬਲਜੀਤ ਸਿੰਘ ਆਹਲੂਵਾਲੀਆ ਅਤੇ ਇਲੈਕਟ੍ਰੀਕਲ ਮਾਰਕੀਟ ਦੇ ਪ੍ਰਧਾਨ ਅਮਿਤ ਸਹਿਗਲ ਨੇ ਸਾਂਝੇ ਤੌਰ 'ਤੇ ਦਿੱਤੀ। ਉਨ੍ਹਾਂ ਕਿਹਾ ਕਿ ਮਾਰਕੀਟ ਦੇ ਮੈਂਬਰਾਂ ਨੇ ਸਾਂਝੇ ਤੌਰ 'ਤੇ ਫੈਸਲਾ ਕੀਤਾ ਹੈ ਕਿ 14 ਮਾਰਚ ਨੂੰ ਹੋਲੀ ਦੇ ਮੌਕੇ 'ਤੇ ਦੁਕਾਨਾਂ ਬੰਦ ਰਹਿਣਗੀਆਂ।
ਕਦੋਂ ਮਨਾਇਆ ਜਾਂਦਾ ਹੋਲੀ ਦਾ ਤਿਉਹਾਰ
ਫੱਗਣ ਪੂਰਨਮਾਸ਼ੀ ਦੇ ਮੌਕੇ 'ਤੇ ਹੋਲਿਕਾ ਦਹਨ ਦਾ ਤਿਉਹਾਰ ਮਨਾਇਆ ਜਾਂਦਾ ਹੈ। ਹੋਲਿਕਾ ਦਹਨ ਤੋਂ ਅਗਲੇ ਦਿਨ ਨੂੰ ਰੰਗਾਂ ਵਾਲੀ ਹੋਲੀ ਕਿਹਾ ਜਾਂਦਾ ਹੈ। ਇਸ ਦਿਨ ਲੋਕ ਸੁੱਖੇ ਗੁਲਾਲ ਅਤੇ ਪਾਣੀ ਦੇ ਰੰਗਾਂ ਨਾਲ ਖੇਡਦੇ ਹਨ। ਹੋਲਿਕਾ ਦਹਨ ਦੇ ਨਾਲ ਹੀ ਹਵਾਵਾਂ ਦੇ ਵਿੱਚ ਗੁਲਾਲ ਉੱਡਣਾ ਸ਼ੁਰੂ ਹੋ ਜਾਂਦਾ ਹੈ। ਹੋਲਿਕਾ ਦਹਨ ਜਿੱਥੇ ਬੁਰਾਈ 'ਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਹੈ, ਓਥੇ ਹੀ ਰੰਗਾਂ ਵਾਲੀ ਹੋਲੀ ਸ਼੍ਰੀਕ੍ਰਿਸ਼ਨ ਅਤੇ ਰਾਧਾਰਾਣੀ ਦੇ ਪ੍ਰੇਮ ਦਾ ਪ੍ਰਤੀਕ ਮੰਨੀ ਜਾਂਦੀ ਹੈ। ਇਸ ਤਿਉਹਾਰ ਨੂੰ ਬਿਨਾਂ ਕਿਸੇ ਪਰੇਸ਼ਾਨੀ ਦੇ ਮਨਾਉਣ ਲਈ ਇਨ੍ਹਾਂ 13 ਬਾਜ਼ਾਰਾਂ ਨੂੰ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇਕਰ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















