ਜਲੰਧਰ ‘ਚ ਗਹਿਣਿਆਂ ਦੀ ਦੁਕਾਨ 'ਚ ਪਿਆ ਡਾਕਾ, ₹80 ਲੱਖ ਦੀ ਹੋਈ ਚੋਰੀ, ਇੰਝ ਨਕਾਬਪੋਸ਼ 13 ਚੋਰ ਆਏ 10 ਮਿੰਟਾਂ ‘ਚ ਵਾਰਦਾਤ ਨੂੰ ਦਿੱਤਾ ਅੰਜਾਮ
ਜਲੰਧਰ ਤੋਂ ਹੈਰਾਨ ਕਰਨ ਵਾਲਾ ਮਾਮਲਾ ਆਇਆ ਹੈ ਜਿੱਥੇ ਰਾਤ ਦੇ ਹਨੇਰੇ ਦਾ ਫਾਇਦਾ ਚੁੱਕ ਕਰੀਬ 13 ਚੋਰਾਂ ਨੇ ਇੱਕ ਗਹਿਣੇ ਦੀ ਦੁਕਾਨ ਨੂੰ ਆਪਣਾ ਨਿਸ਼ਾਨਾ ਬਣਾਇਆ ਅਤੇ ਕਰੀਬ 80 ਲੱਖ ਰੁਪਏ ਦੇ ਸੋਨੇ-ਚਾਂਦੀ ਦੇ ਗਹਿਣੇ ਲੁਟ ਕੇ ਫਰਾਰ ਹੋ ਗਏ।

ਪੰਜਾਬ ਦੇ ਜਲੰਧਰ ਵਿੱਚ ਐਤਵਾਰ ਤੜਕੇ ਚੋਰਾਂ ਦੇ ਇਕ ਗੈਂਗ ਨੇ ਗਹਿਣਿਆਂ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ। ਕਰੀਬ 13 ਚੋਰਾਂ ਨੇ ਸਿਰਫ਼ 10 ਮਿੰਟਾਂ ਵਿੱਚ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ। ਮੂੰਹ ‘ਤੇ ਨਕਾਬ ਅਤੇ ਹੱਥਾਂ ਵਿੱਚ ਦਸਤਾਨੇ ਪਹਿਨੇ ਚੋਰਾਂ ਨੇ ਸ਼ਟਰ ਉਖਾੜਣ ਲਈ ਸ਼ਾਲ ਅਤੇ ਲੋਹੇ ਦੀ ਰਾਡ ਦੀ ਵਰਤੋਂ ਕੀਤੀ।
ਸਵੇਰੇ ਛੇ ਵਜੇ ਦੇ ਕਰੀਬ ਜਦੋਂ ਮਾਰਕੀਟ ਦੇ ਲੋਕਾਂ ਨੇ ਸ਼ਟਰ ਉਖੜਿਆ ਦੇਖਿਆ ਤਾਂ ਉਨ੍ਹਾਂ ਨੇ ਤੁਰੰਤ ਪੁਲਿਸ ਅਤੇ ਦੁਕਾਨ ਮਾਲਕ ਨੂੰ ਸੂਚਨਾ ਦਿੱਤੀ। ਜਾਣਕਾਰੀ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਇਹ ਸਾਰੀ ਵਾਰਦਾਤ ਕੈਦ ਹੋ ਗਈ ਹੈ।
ਚੋਰਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ
ਫਿਲਹਾਲ ਪੁਲਿਸ ਸੀਸੀਟੀਵੀ ਫੁਟੇਜ ਦੇ ਆਧਾਰ ‘ਤੇ ਚੋਰਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉੱਧਰ, ਦੁਕਾਨ ਮਾਲਕ ਨੇ ਦੱਸਿਆ ਕਿ ਚੋਰ ਲਗਭਗ 40 ਤੋਂ 50 ਲੱਖ ਰੁਪਏ ਦੇ ਸੋਨੇ-ਚਾਂਦੀ ਦੇ ਗਹਿਣੇ ਚੋਰੀ ਕਰਕੇ ਲੈ ਗਏ ਹਨ। ਚੋਰਾਂ ਨੇ ਦੁਕਾਨ ਵਿੱਚ ਦਾਖਲ ਹੋ ਕੇ ਤਿਜੋਰੀ ਅਤੇ ਕਾਊਂਟਰ ਵਿੱਚ ਰੱਖੇ ਕੀਮਤੀ ਗਹਿਣਿਆਂ ਨੂੰ ਨਿਸ਼ਾਨਾ ਬਣਾਇਆ।ਸ਼ਾਹਿਦ ਬਾਬੂ ਲਾਭ ਸਿੰਘ ਨਗਰ ਵਿੱਚ ਚੋਰੀ ਦੀ ਵਾਰਦਾਤ ਸਾਹਮਣੇ ਆਈ ਹੈ। ਇਹ ਚੋਰੀ ਸੋਮਵਾਰ ਤੜਕੇ ਕਰੀਬ 4 ਵਜੇ ਗਲੀ ਨੰਬਰ-6 ਸਥਿਤ ਬੱਬਰ ਜੁਐਲਰਜ਼ ਵਿੱਚ ਹੋਈ। ਉਸ ਸਮੇਂ ਇਲਾਕੇ ਵਿੱਚ ਪੂਰਾ ਸੰਨਾਟਾ ਛਾਇਆ ਹੋਇਆ ਸੀ। ਬਦਮਾਸ਼ਾਂ ਦਾ ਇੱਕ ਗਰੁੱਪ ਪਹਿਲਾਂ ਤੋਂ ਪੂਰੀ ਤਿਆਰੀ ਨਾਲ ਦੁਕਾਨ ਤੱਕ ਪਹੁੰਚਿਆ। ਆਰੋਪੀ ਆਪਣੀ ਪਛਾਣ ਛੁਪਾਉਣ ਲਈ ਮੂੰਹ ਕੱਪੜਿਆਂ ਨਾਲ ਢੱਕੇ ਹੋਏ ਸਨ।
ਦੁਕਾਨ ਦੇ ਮਾਲਿਕ ਦੇ ਵੀ ਉੱਡੇ ਹੋਸ਼
ਸਵੇਰੇ ਕਰੀਬ 6–7 ਵਜੇ ਜਦੋਂ ਦੁਕਾਨ ਮਾਲਕ ਨੂੰ ਚੋਰੀ ਦੀ ਜਾਣਕਾਰੀ ਮਿਲੀ ਤਾਂ ਉਹ ਤੁਰੰਤ ਮੌਕੇ ‘ਤੇ ਪਹੁੰਚੇ। ਅੰਦਰ ਦਾ ਮੰਜ਼ਰ ਵੇਖ ਕੇ ਉਹ ਹੈਰਾਨ ਰਹਿ ਗਏ। ਦੁਕਾਨ ਵਿੱਚ ਸਮਾਨ ਇੱਧਰ-ਉੱਧਰ ਵਿਖਰਿਆ ਪਿਆ ਸੀ ਅਤੇ ਗਹਿਣਿਆਂ ਦੀਆਂ ਅਲਮਾਰੀਆਂ ਖਾਲੀ ਸਨ। ਚੋਰ ਬੜੇ ਹੀ ਪੇਸ਼ੇਵਰ ਢੰਗ ਨਾਲ ਦੁਕਾਨ ਵਿੱਚ ਦਾਖਲ ਹੋਏ ਅਤੇ ਤਿਜੋਰੀ ਤੇ ਕਾਊਂਟਰ ਵਿੱਚ ਰੱਖੇ ਕੀਮਤੀ ਸੋਨੇ-ਚਾਂਦੀ ਦੇ ਗਹਿਣਿਆਂ ‘ਤੇ ਹੱਥ ਸਾਫ਼ ਕਰ ਗਏ।
ਸੀਸੀਟੀਵੀ ਵਿੱਚ ਕੈਦ ਹੋਈ ਵਾਰਦਾਤ
ਦੁਕਾਨ ਮਾਲਕ ਗੁਰਪ੍ਰੀਤ ਸਿੰਘ ਨੇ ਤੁਰੰਤ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਮੌਕੇ ‘ਤੇ ਪਹੁੰਚੀ ਥਾਣਾ ਪੁਲਿਸ ਦੀ ਟੀਮ ਨੇ ਦੁਕਾਨ ਦੀ ਬਰੀਕੀ ਨਾਲ ਜਾਂਚ ਕੀਤੀ। ਇਹ ਪੂਰੀ ਵਾਰਦਾਤ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ। ਹੁਣ ਪੁਲਿਸ ਫੁਟੇਜ ਦੇ ਆਧਾਰ ‘ਤੇ ਆਰੋਪੀਆਂ ਦੀ ਪਛਾਣ ਅਤੇ ਉਨ੍ਹਾਂ ਦੇ ਆਉਣ-ਜਾਣ ਦੇ ਰਸਤੇ ਲੱਭਣ ਵਿੱਚ ਜੁੱਟੀ ਹੋਈ ਹੈ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਬਦਮਾਸ਼ਾਂ ਨੂੰ ਦੁਕਾਨ ਦੀ ਅੰਦਰੂਨੀ ਜਾਣਕਾਰੀ ਪਹਿਲਾਂ ਤੋਂ ਹੀ ਸੀ।
80 ਲੱਖ ਦੇ ਸੋਨੇ-ਚਾਂਦੀ ਦੇ ਗਹਿਣੇ ਲੈ ਗਏ ਚੋਰ
ਦੁਕਾਨ ਮਾਲਕ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਐਤਵਾਰ ਹੋਣ ਕਾਰਨ ਉਹ ਸ਼ਾਮ 9 ਵਜੇ ਹੀ ਦੁਕਾਨ ਬੰਦ ਕਰ ਕੇ ਘਰ ਚਲੇ ਗਏ ਸਨ। ਚੋਰੀ ਦੀ ਵਾਰਦਾਤ ਰਾਤ ਕਰੀਬ 2:30 ਵਜੇ ਹੋਈ। ਇਸ ਤੋਂ ਬਾਅਦ ਉਨ੍ਹਾਂ ਨੂੰ ਫ਼ੋਨ ਆਇਆ, ਜਿਸ ਰਾਹੀਂ ਪਤਾ ਲੱਗਿਆ ਕਿ ਦੁਕਾਨ ਵਿੱਚ ਚੋਰੀ ਹੋ ਗਈ ਹੈ। ਗੁਰਪ੍ਰੀਤ ਸਿੰਘ ਮੁਤਾਬਕ, ਚੋਰ ਦੁਕਾਨ ਤੋਂ ਕਰੀਬ 80 ਲੱਖ ਰੁਪਏ ਦੇ ਸੋਨੇ-ਚਾਂਦੀ ਦੇ ਗਹਿਣੇ ਲੁਟ ਕੇ ਫਰਾਰ ਹੋ ਗਏ।
ਵਾਰਡ ਨੰਬਰ 61 ਦੇ ਕੌਂਸਲਰ ਦੇ ਪਤੀ ਦੇਵੇਂਦਰ ਸ਼ਰਮਾ ਬੌਬੀ ਨੇ ਦੱਸਿਆ ਕਿ ਬੱਬਰ ਜਵੈਲਰਜ਼ ਦੀ ਦੁਕਾਨ ਵਿੱਚ ਰਾਤ 2 ਤੋਂ 3 ਵਜੇ ਦੇ ਦਰਮਿਆਨ ਚੋਰੀ ਹੋਈ। ਸੀਸੀਟੀਵੀ ਫੁਟੇਜ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਲਗਭਗ 13 ਚੋਰਾਂ ਨੇ ਮਿਲ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਉਨ੍ਹਾਂ ਨੇ ਇਸ ਘਟਨਾ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ ‘ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਵਪਾਰੀਆਂ ਦੀ ਸੁਰੱਖਿਆ ਯਕੀਨੀ ਬਣਾਈ ਜਾਣੀ ਚਾਹੀਦੀ ਹੈ।






















