Punjab Congress: ਮੈਂ ਪੰਜਾਬ ਦਾ ਪ੍ਰਧਾਨ ਹਾਂ ਮੈਂ ਕਿਤੋਂ ਵੀ ਲੜ ਸਕਦਾ, 'ਪੈਰਾਸ਼ੂਟ ਉਮੀਦਵਾਰ' ਦੀ ਚਰਚਾ ਵਿਚਾਲੇ ਵੜਿੰਗ ਦਾ ਜਵਾਬ
ਰਾਜਾ ਵੜਿੰਗ ਨੇ ਸੋਸ਼ਲ ਮੀਡੀਆ ਉੱਤੇ ਵੀਡੀਓ ਸਾਂਝੀ ਕਰਕੇ ਕਿਹਾ, ਮੈਂ ਪੰਜਾਬ ਦਾ ਪ੍ਰਧਾਨ ਹਾਂ ਮੈ ਕਿਤੋਂ ਚੋਣ ਲੜ ਸਕਦਾ, ਇਹ ਹੱਕ ਤੇ ਸੱਚ ਦੀ ਲੜਾਈ ਹੈ। ਇਹ ਵਿਸ਼ਵਾਸ਼ਘਾਤ ਕਰਨ ਵਾਲਿਆਂ ਤੇ ਵਿਸ਼ਵਾਸ਼ ਕਰਨ ਵਾਲਿਆਂ ਦੀ ਲੜਾਈ ਹੈ। ਇਸ ਲੜਾਈ ਵਿੱਚ ਸੱਚ ਤੇ ਵਿਸ਼ਵਾਸ਼ ਦੀ ਜਿੱਤ ਹੋਵੇਗੀ।
Punjab Politics: ਕਾਂਗਰਸ ਨੇ ਪੰਜਾਬ ਵਿੱਚੋਂ 12 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ। ਇਸ ਵਿੱਚ ਪਾਰਟੀ ਪ੍ਰਧਾਨ, ਸਾਂਸਦ, ਵਿਧਾਇਕ, ਸਾਬਕਾ ਮੁੱਖ ਮੰਤਰੀ ਤੇ ਸਾਬਕਾ ਉੱਪ ਮੁੱਖ ਮੰਤਰੀ ਤੇ ਸਾਬਕਾ ਮੰਤਰੀਆਂ ਤੱਕ ਨੂੰ ਚੋਣ ਮੈਦਾਨ ਵਿੱਚ ਉਤਾਰ ਦਿੱਤਾ ਹੈ ਜਿਸ ਤੋਂ ਇਹ ਤਾਂ ਸਾਫ਼ ਹੈ ਪੰਜਾਬ ਕਾਂਗਰਸ ਇਹ ਚੋਣਾਂ ਸਿਰ ਧੜ ਦੀ ਬਾਜ਼ੀ ਲਾਕੇ ਲੜ ਰਹੀ ਹੈ।
ਰਾਜਾ ਵੜਿੰਗ ਦੀ ਉਮੀਦਵਾਰੀ ਉੱਤੇ ਚਰਚਾ
ਜੇ ਗੱਲ ਇਸ ਵੇਲੇ ਸਭ ਤੋਂ ਵੱਧ ਚਰਚਾ ਦਾ ਵਿਸ਼ਾ ਬਣੀ ਲੁਧਿਆਣਾ ਸੀਟ ਦੀ ਕੀਤੀ ਜਾਵੇ ਤਾਂ ਇੱਥੋਂ ਕਾਂਗਰਸ ਨੇ ਪਾਰਟੀ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਇਸ ਤੋਂ ਬਾਅਦ ਇਹ ਵੀ ਚਰਚਾ ਛਿੜ ਗਈ ਹੈ ਕਿ ਰਾਜਾ ਵੜਿੰਗ ਸਥਾਨਕ ਨਹੀਂ ਪੈਰਾਸ਼ੂਟ ਉਮੀਦਵਾਰ ਹਨ। ਇਸ ਨੂੰ ਲੈ ਕੇ ਭਾਜਪਾ ਦੇ ਲੁਧਿਆਣਾ ਤੋਂ ਉਮੀਦਵਾਰ ਰਵਨੀਤ ਬਿੱਟੂ ਵੀ ਤੰਜ ਕਸ ਚੁੱਕੇ ਹਨ।
The battle lines are drawn: loyalty versus treachery. To defend Punjab, to uphold India's democracy, join Congress in this crucial fight. Together, we stand against tyranny and for the values we hold dear. #CongressForDemocracy #Punjab #India #Ludhiana pic.twitter.com/2pPjRDqxif
— Amarinder Singh Raja Warring (@RajaBrar_INC) April 30, 2024
ਇਨ੍ਹਾਂ ਸਭ ਚਰਚਾਵਾਂ ਵਿਚਾਲੇ ਰਾਜਾ ਵੜਿੰਗ ਨੇ ਸੋਸ਼ਲ ਮੀਡੀਆ ਉੱਤੇ ਵੀਡੀਓ ਸਾਂਝੀ ਕਰਕੇ ਕਿਹਾ, ਮੈਂ ਪੰਜਾਬ ਦਾ ਪ੍ਰਧਾਨ ਹਾਂ ਮੈ ਕਿਤੋਂ ਚੋਣ ਲੜ ਸਕਦਾ, ਇਹ ਹੱਕ ਤੇ ਸੱਚ ਦੀ ਲੜਾਈ ਹੈ। ਇਹ ਵਿਸ਼ਵਾਸ਼ਘਾਤ ਕਰਨ ਵਾਲਿਆਂ ਤੇ ਵਿਸ਼ਵਾਸ਼ ਕਰਨ ਵਾਲਿਆਂ ਦੀ ਲੜਾਈ ਹੈ। ਇਸ ਲੜਾਈ ਵਿੱਚ ਸੱਚ ਤੇ ਵਿਸ਼ਵਾਸ਼ ਦੀ ਜਿੱਤ ਹੋਵੇਗੀ।
ਇਹ ਲੜਾਈ ਧੋਖੇਬਾਜ਼ਾਂ ਤੇ ਵਫ਼ਾਦਾਰਾਂ ਦੀ
ਸਾਨੂੰ ਇੱਥੋ ਉਸ (ਰਵਨੀਤ ਬਿੱਟੂ) ਨੂੰ ਹਰਾ ਕੇ ਜਿੱਤ ਕੇ ਪੂਰੇ ਦੇਸ਼ ਵਿੱਚ ਸੰਦੇਸ਼ ਦੇਣਾ ਚਾਹੀਦਾ ਹੈ ਕਿ ਨਾ ਤਾਂ ਦੇਸ਼ ਵਿੱਚ ਤੇ ਨਾ ਲੋਕਾਂ ਦੇ ਦਿਲਾਂ ਵਿੱਚ ਇਸ ਦੀ ਜਗ੍ਹਾ ਹੈ। ਵੜਿੰਗ ਨੇ ਲਿਖਿਆ ਕਿ ਲੜਾਈ ਦੀਆਂ ਲਾਈਨਾਂ ਖਿੱਚੀਆਂ ਗਈਆਂ ਹਨ: ਵਫ਼ਾਦਾਰੀ ਬਨਾਮ ਧੋਖੇਬਾਜ਼ੀ। ਪੰਜਾਬ ਨੂੰ ਬਚਾਉਣ ਲਈ, ਭਾਰਤ ਦੇ ਲੋਕਤੰਤਰ ਨੂੰ ਬਰਕਰਾਰ ਰੱਖਣ ਲਈ, ਇਸ ਅਹਿਮ ਲੜਾਈ ਵਿੱਚ ਕਾਂਗਰਸ ਦਾ ਸਾਥ ਦਿਓ। ਇਕੱਠੇ, ਅਸੀਂ ਜ਼ੁਲਮ ਦੇ ਵਿਰੁੱਧ ਖੜੇ ਹਾਂ।