Ludhiana News: 2023 'ਚ ਦੇਸ਼ ਦੀ MSME ਨੂੰ ਹੋ ਸਕਦੈ ਵੱਡਾ ਨੁਕਸਾਨ, ਲੁਧਿਆਣਾ ਦੇ ਕਾਰੋਬਾਰੀਆਂ ਨੇ ਪ੍ਰਧਾਨ ਮੰਤਰੀ ਨੂੰ ਲਿਖਿਆ ਪੱਤਰ
ਇਸ ਪੱਤਰ ਵਿੱਚ ਉਨ੍ਹਾਂ ਨੇ ਮੰਗ ਕੀਤੀ ਗਈ ਹੈ ਕਿ ਚੀਨ ਤੋਂ ਇਸ ਸਾਲ ਭਾਰਤ ਵਿੱਚ 20 ਲੱਖ ਕਰੋੜ ਰੁਪਏ ਦਾ ਇੰਪੋਰਟ ਕਰਵਾਇਆ ਗਿਆ ਹੈ ਉਸ 'ਤੇ ਸਰਕਾਰ ਪਾਬੰਦੀ ਲਾਏ
ਵਿਸ਼ਵ ਬੈਂਕ ਵੱਲੋਂ 2023 ਅੰਦਰ ਭਾਰਤ ਵਿੱਚ ਵੱਡੀ ਮੰਦੀ ਆਉਣ ਦਾ ਅੰਦੇਸ਼ਾ ਜਾਰੀ ਕੀਤਾ ਹੈ ਅਤੇ ਕਰੋੜਾਂ ਦਾ ਵਪਾਰ ਬੰਦ ਹੋਣ ਸਬੰਧੀ ਭਾਰਤ ਨੂੰ ਚਿਤਾਵਨੀ ਦਿੱਤੀ ਹੈ ਜਿਸ ਨੂੰ ਲੈ ਕੇ ਹੁਣ ਕਾਰੋਬਾਰੀ ਕਾਫੀ ਚਿੰਤਿਤ ਨੇ ਅਤੇ ਭਾਰਤ ਸਰਕਾਰ ਤੋਂ ਇਸ ਸਬੰਧੀ ਪਹਿਲਾਂ ਹੀ ਤਿਆਰੀ ਕਰਨ ਅਤੇ ਐੱਮਐੱਸਐੱਮਈ ਯਾਨੀ ਛੋਟੀ ਸਨਅਤ ਨੂੰ ਇਸ ਸੰਬੰਧੀ ਤੋਂ ਬਚਾਉਣ ਲਈ ਪ੍ਰਧਾਨਮੰਤਰੀ ਦੇ ਨਾਂਅ ਪੱਤਰ ਲਿਖਿਆ ਹੈ
ਇਸ ਪੱਤਰ ਵਿੱਚ ਉਨ੍ਹਾਂ ਨੇ ਮੰਗ ਕੀਤੀ ਗਈ ਹੈ ਕਿ ਚੀਨ ਤੋਂ ਇਸ ਸਾਲ ਭਾਰਤ ਵਿੱਚ 20 ਲੱਖ ਕਰੋੜ ਰੁਪਏ ਦਾ ਇੰਪੋਰਟ ਕਰਵਾਇਆ ਗਿਆ ਹੈ ਉਸ 'ਤੇ ਸਰਕਾਰ ਪਾਬੰਦੀ ਲਾਏ ਤਾਂ ਹੀ ਮੇਕ ਇਨ ਇੰਡੀਆ ਪ੍ਰੋਗਰਾਮ ਅਤੇ ਦੇਸ਼ ਦੀ ਐਮਏ ਸੈਮੀ ਨੂੰ ਬਚਾਇਆ ਜਾ ਸਕੇਗਾ।
ਇਸ ਨੂੰ ਲੈ ਕੇ ਲੁਧਿਆਣਾ ਆਲ ਇੰਡਸਟਰੀ ਅਤੇ ਟਰੇਡ ਫੋਰਮ ਨੇ ਚਿੰਤਾ ਜ਼ਾਹਿਰ ਕੀਤੀ ਹੈ ਨਾਲ ਹੀ ਯੂਸੀਪੀਐਮਏ ਨੇ ਵੀ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਹੈ।
ਹੁਣ ਵਿਸ਼ਵ ਬੈਂਕ ਨੇ ਘਟਾਇਆ ਭਾਰਤ ਦੀ ਵਿਕਾਸ ਦਰ ਦਾ ਅੰਦਾਜ਼ਾ
RBI ਤੋਂ ਬਾਅਦ ਹੁਣ ਵਿਸ਼ਵ ਬੈਂਕ ਨੇ ਮੌਜੂਦਾ ਵਿੱਤੀ ਸਾਲ 2022-23 ਵਿੱਚ ਦੇਸ਼ ਦੀ ਆਰਥਿਕ ਵਿਕਾਸ ਦਰ ਦੇ ਅਨੁਮਾਨ ਨੂੰ ਘਟਾ ਦਿੱਤਾ ਹੈ। ਵਿਸ਼ਵ ਬੈਂਕ ਮੁਤਾਬਕ, ਇਸ ਸਾਲ ਭਾਰਤ ਦੀ ਜੀਡੀਪੀ 6.5 ਫੀਸਦੀ ਰਹਿਣ ਦਾ ਅਨੁਮਾਨ ਹੈ। ਇਸ ਤੋਂ ਪਹਿਲਾਂ ਜੂਨ 2022 ਵਿੱਚ ਵਿਸ਼ਵ ਬੈਂਕ ਨੇ ਜੀਡੀਪੀ 7.5 ਪ੍ਰਤੀਸ਼ਤ ਰਹਿਣ ਦਾ ਅਨੁਮਾਨ ਲਗਾਇਆ ਸੀ।
ਅੰਤਰਰਾਸ਼ਟਰੀ ਮੁਦਰਾ ਫੰਡ (IMF) ਅਤੇ ਵਿਸ਼ਵ ਬੈਂਕ ਦੀ ਬੈਠਕ ਤੋਂ ਪਹਿਲਾਂ ਦੱਖਣੀ ਏਸ਼ੀਆ ਆਰਥਿਕ ਫੋਕਸ ਰਿਪੋਰਟ ਜਾਰੀ ਕੀਤੀ ਗਈ ਹੈ, ਜਿਸ ਵਿੱਚ ਵਿਸ਼ਵ ਬੈਂਕ ਨੇ ਇਹ ਗੱਲਾਂ ਕਹੀਆਂ ਹਨ। ਹਾਲਾਂਕਿ, ਉਨ੍ਹਾਂ ਦਾ ਮੰਨਣਾ ਹੈ ਕਿ ਭਾਰਤ ਬਾਕੀ ਦੁਨੀਆ ਦੇ ਮੁਕਾਬਲੇ ਤੇਜ਼ੀ ਨਾਲ ਠੀਕ ਹੋ ਰਿਹਾ ਹੈ। ਦੱਖਣੀ ਏਸ਼ੀਆ ਲਈ ਵਿਸ਼ਵ ਬੈਂਕ ਦੇ ਮੁੱਖ ਅਰਥ ਸ਼ਾਸਤਰੀ ਹੰਸ ਟਿਮਰ ਨੇ ਕਿਹਾ ਕਿ ਭਾਰਤ ਨੇ ਕੋਵਿਡ ਦੇ ਪਹਿਲੇ ਪੜਾਅ ਵਿੱਚ ਤੇਜ਼ੀ ਨਾਲ ਗਿਰਾਵਟ ਤੋਂ ਬਾਅਦ ਵਿਕਾਸ ਦੇ ਮਾਮਲੇ ਵਿੱਚ ਦੱਖਣੀ ਏਸ਼ੀਆ ਦੇ ਦੂਜੇ ਦੇਸ਼ਾਂ ਨਾਲੋਂ ਬਿਹਤਰ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਰਤ 'ਤੇ ਕੋਈ ਵਿਦੇਸ਼ੀ ਕਰਜ਼ਾ ਨਹੀਂ ਹੈ ਜੋ ਕਿ ਸਕਾਰਾਤਮਕ ਗੱਲ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸੇਵਾ ਖੇਤਰ, ਖ਼ਾਸ ਕਰਕੇ ਸੇਵਾ ਨਿਰਯਾਤ ਦੇ ਖੇਤਰ ਵਿੱਚ ਭਾਰਤ ਦਾ ਪ੍ਰਦਰਸ਼ਨ ਬਿਹਤਰ ਰਿਹਾ ਹੈ।