Punjab news: ਕੇਂਦਰ ਵੱਲੋਂ ਪੰਜਾਬ ਦੀਆਂ ਝਾਕੀਆਂ ਪਰੇਡ 'ਚ ਸ਼ਾਮਲ ਨਾ ਕਰਨਾ ਮੰਦਭਾਗਾ - ਵਿਧਾਇਕ ਗਰੇਵਾਲ
Ludhiana news: ਅੱਜ ਸੂਬੇ ਦੀਆਂ ਝਾਕੀਆਂ ਹਲਕਾ ਪੂਰਵੀ ਵਿਖੇ ਪਹੁੰਚੀਆਂ ਜਿੱਥੇ ਉਨ੍ਹਾਂ ਦਾ ਸਵਾਗਤ ਕਰਨ ਲਈ ਹਲਕਾ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ, ਇਪਰੂਵਮੈਂਟ ਟਰਸਟ ਦੇ ਚੇਅਰਮੈਨ ਸਰਦਾਰ ਤਰਸੇਮ ਸਿੰਘ ਭਿੰਡਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਅਤੇ ਹਲਕਾ ਵਾਸੀ ਪਹੁੰਚੇ।
Ludhiana news: 26 ਜਨਵਰੀ ਨੂੰ ਪੰਜਾਬ ਦੀਆਂ ਝਾਕੀਆਂ ਨੂੰ ਕੇਂਦਰ ਸਰਕਾਰ ਵੱਲੋਂ ਪਰੇਡ ਵਿੱਚ ਸ਼ਾਮਲ ਨਹੀਂ ਕੀਤਾ ਗਿਆ। ਇਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਐਲਾਨ ਕੀਤਾ ਗਿਆ ਕਿ ਪੰਜਾਬ ਦੀਆਂ ਝਾਕੀਆਂ ਨੂੰ ਸੂਬੇ ਦੇ ਹਰ ਹਲਕੇ ਵਿੱਚ ਲੈ ਕੇ ਜਾਇਆ ਜਾਵੇਗਾ, ਤਾਂ ਜੋ ਸੂਬਾ ਵਾਸੀ ਸੂਬੇ ਦੀਆਂ ਇਨ੍ਹਾਂ ਝਾਕੀਆਂ ਦੀ ਝਲਕ ਪਾ ਸਕਣ।
ਇਸੇ ਹੀ ਲੜੀ ਤਹਿਤ ਅੱਜ ਸੂਬੇ ਦੀਆਂ ਝਾਕੀਆਂ ਹਲਕਾ ਪੂਰਵੀ ਵਿਖੇ ਪਹੁੰਚੀਆਂ ਜਿੱਥੇ ਉਨ੍ਹਾਂ ਦਾ ਸਵਾਗਤ ਕਰਨ ਲਈ ਹਲਕਾ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ, ਇਪਰੂਵਮੈਂਟ ਟਰਸਟ ਦੇ ਚੇਅਰਮੈਨ ਸਰਦਾਰ ਤਰਸੇਮ ਸਿੰਘ ਭਿੰਡਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਅਤੇ ਹਲਕਾ ਵਾਸੀ ਪਹੁੰਚੇ।
ਇਸ ਮੌਕੇ ਗੱਲਬਾਤ ਕਰਦਿਆਂ ਵਿਧਾਇਕ ਦਲਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਦਾ ਸੂਬੇ ਨਾਲ ਮਤਰੇਈ ਮਾਂ ਵਾਲਾ ਸਲੂਕ ਸਮਝ ਤੋਂ ਪਰੇ ਹੈ, ਪੰਜਾਬ ਦੀਆਂ ਝਾਕੀਆਂ ਨੂੰ ਪਰੇਡ 'ਚ ਸ਼ਾਮਲ ਨਾ ਕਰਨਾ ਮੰਦਭਾਗਾ ਹੈ।
ਉਨ੍ਹਾਂ ਕਿਹਾ ਕਿ ਉਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਧੰਨਵਾਦੀ ਹਨ, ਜਿਨ੍ਹਾਂ ਵੱਲੋਂ ਸੂਬਾ ਵਾਸੀਆਂ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਇਆਂ ਝਾਕੀਆਂ ਨੂੰ ਸੂਬੇ ਦੇ ਹਰ ਹਲਕੇ ਵਿੱਚ ਲੈ ਕੇ ਜਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ: Patiala news: 'ਜਿਹੜਾ ਇਨ੍ਹਾਂ ਵਿਰੁੱਧ ਬੋਲਦਾ, ਉਸ ਨੂੰ ਦਬਾਇਆ ਜਾਂਦਾ', 'ਆਪ' ਦੇ ਮੰਤਰੀ ਦੀ ਵਾਇਰਲ ਵੀਡੀਓ 'ਤੇ ਬੋਲੇ ਪਰਨੀਤ ਕੌਰ
ਦਲਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਹਲਕਾ ਵਾਸੀਆਂ 'ਚ ਝਾਕੀਆਂ ਦੀ ਝਲਕ ਪਾਉਣ ਲਈ ਭਾਰੀ ਉਤਸਾਹ ਦੇਖਣ ਨੂੰ ਮਿਲ ਰਿਹਾ ਹੈ, ਹਲਕਾ ਵਾਸੀ ਸਵੇਰ ਤੋਂ ਹੀ ਝਾਕੀਆਂ ਦੇ ਸਵਾਗਤ ਲਈ ਹਲਕੇ ਦੇ ਵੱਖ-ਵੱਖ ਇਲਾਕਿਆਂ ਵਿੱਚ ਇੰਤਜ਼ਾਰ ਕਰ ਰਹੇ ਸਨ।
ਇਸ ਦੌਰਾਨ ਝਾਕੀਆਂ ਦਾ ਸਵਾਗਤ ਫੁੱਲਾਂ ਦੀ ਵਰਖਾ ਕਰਕੇ ਕੀਤਾ ਗਿਆ। ਇਸ ਮੌਕੇ 'ਆਪ' ਆਗੂ ਪਰਮਿੰਦਰ ਸਿੰਘ ਸੰਧੂ, ਕਮਲਜੀਤ ਸਿੰਘ ਗਰੇਵਾਲ ਭੋਲਾ, ਪ੍ਰਿੰਸੀਪਲ ਇੰਦਰਜੀਤ ਕੌਰ, ਨਿਧੀ ਗੁਪਤਾ, ਬਖਸ਼ੀਸ ਹੀਰ ਯੂਥ ਆਗੂ ਹੈਰੀ ਸੰਧੂ, ਵਾਰਡ ਇਨਚਾਰਜ ਅਨੁਜ ਚੌਧਰੀ, ਰਵਿੰਦਰ ਸਿੰਘ ਰਾਜੂ, ਦਫਤਰ ਇੰਚਾਰਜ ਅਸ਼ਵਨੀ ਗੋਭੀ, ਜਤਿੰਦਰ ਸੋਢੀ ਚਰਨਜੀਤ ਸਿੰਘ ਚੰਨੀ ਅਮਰੀਕ ਸਿੰਘ ਸੈਣੀ ਅਤੇ ਵਿਧਾਇਕ ਪੀਏ ਗੁਰਸ਼ਰਨਦੀਪ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਹੋਰ ਵੀ ਹਾਜ਼ਰ ਸਨ।
ਇਹ ਵੀ ਪੜ੍ਹੋ: Ludhiana news: ਅਮਰੀਕਾ ਤੋਂ ਪਰਤੀ ਨੌਜਵਾਨ ਪੁੱਤ ਦੀ ਲਾਸ਼, ਮਾਪਿਆਂ ਨੇ ਸਿਹਰਾ ਸਜਾ ਦਿੱਤੀ ਅੰਤਿਮ ਵਿਦਾਇਗੀ