ਪੜਚੋਲ ਕਰੋ

Jaganveer: ਨਿੱਕੀ ਉਮਰੇ ਕੈਂਸਰ ਨਾਲ ਗਈ ਅੱਖਾਂ ਦੀ ਰੋਸ਼ਨੀ, ਸਲਮਾਨ ਖ਼ਾਨ ਨਾਲ ਮਿਲਣ ਦੀ ਸੀ ਤਮੰਨਾ, ਇੰਝ ਪੂਰਾ ਹੋਇਆ ਸਪਨਾ

Jaganveer lost Eyesight: ਬੱਚੇ ਦੇ ਹੋਂਸਲੇ ਨੂੰ ਸਲਮਾਨ ਖਾਨ ਨੇ ਹੋਰ ਵਧਾ ਦਿੱਤਾ ਜਦੋਂ ਇੱਕ ਦਿਨ ਅਚਾਨਕ ਸਲਮਾਨ ਖਾਨ ਹਸਪਤਾਲ ਵਿੱਚ ਜਗਨਵੀਰ ਦੇ ਬੈਡ ਕੋਲ ਆ ਕੇ ਖੜੇ ਹੋ ਗਏ। ਸਲਮਾਨ ਨੇ ਕਿਹਾ ਕਿ ਸਰਦਾਰ ਜੀ ਪਛਾਣਿਆ ਮੈਂ ਕੋਣ ਹਾਂ । ਜੋ ਸਲਮਾਨ ਖਾਨ ਨੇ ਕਰ ਦਿਖਾਇਆ ਹੈ ਅਸੀਂ ਸੋਚ ਵੀ ਨਹੀ ਸਕਦੇ । 

ਲੁਧਿਆਣਾ (ਸੰਜੀਵ ਰਾਜਪੁਤ ਦੇ ਨਾਲ ਅਸ਼ਰਫ਼ ਢੁੱਡੀ ਦੀ ਰਿਪੋਰਟ) 

Ludhiana News: ਯੇ ਮਤ ਕਹੋ ਖੁਦਾ ਸੇ ਮੇਰੀ ਮੁਸ਼ਕਿਲੇਂ ਬੜੀ ਹੈਂ, ਯੇ ਮੁਸ਼ਕਿਲੋਂ ਸੇ ਕਹਿ ਦੋ, ਮੇਰਾ ਖੁਦਾ ਬੜਾ ਹੈ... ਇਹ ਸਤਰਾਂ ਉਸ ਮਾਂ ਦੀਆਂ ਹਨ ਜਿਸਨੇ ਆਪਣੇ ਪੁੱਤ ਨੂੰ ਮੌਤ ਦੇ ਮੁੰਹ ਚੋਂ ਬਾਹਰ ਨਿਕਲਦੇ ਦੇਖਿਆ ਹੈ। ਏਬੀਪੀ ਸਾਂਝਾ ਅੱਜ ਇਸ ਕਹਾਣੀ ਵਿੱਚ ਤੁਹਾਡੀ ਮੁਲਾਕਾਤ ਕਰਾਉਣ ਜਾ ਰਿਹਾ ਹੈ ਜਗਨਵੀਰ ਨਾਲ ਜਿਸ ਨੂੰ ਸਿਰਫ ਚਾਰ ਸਾਲ ਦੀ ਉਮਰ ਵਿੱਚ ਕੈਂਸਰ ਵਰਗੀ ਨਾ ਮੁਰਾਦ ਬਿਮਾਰੀ ਨੇ ਘੇਰ ਲਿਆ । ਲੰਬਾ ਸਮਾਂ ਇਲਾਜ ਚੱਲਿਆ ਤੇ ਇਸ ਨਾ ਮੁਰਾਦ ਬਿਮਾਰੀ ਨੂੰ ਮਾਤ ਦੇ ਦਿੱਤੀ। ਸਲਮਾਨ ਖ਼ਾਨ ਨੇ ਵੀ ਇਸ ਬੱਚੇ ਨੂੰ ਸਪਤਾਲ ਵਿੱਚ ਮੁਲਾਕਾਤ ਕਰਕੇ ਹੌਂਸਲਾ ਵਧਾਇਆ। 

ਲੁਧਿਆਣਾ 'ਚ ਰਹਿਣ ਵਾਲੇ ਜਗਨਵੀਰ ਦੀ ਉਮਰ 3.5 ਸਾਲ ਸੀ ਜਦੋ ਉਹ ਅਚਾਨਕ ਹੇਠਾਂ ਡਿੱਗੀਆ ਅਤੇ ਉਸ ਦੀ ਤਬੀਅਤ ਖਰਾਬ ਹੋ ਗਈ ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲਜਾਇਆ ਗਿਆ ਜਿੱਥੇ ਡਾਕਟਰਾਂ ਨੇ ਇਲਾਜ ਸ਼ੁਰੂ ਕਰ ਦਿੱਤਾ । ਕੁਝ ਮਹੀਨਿਆਂ ਬਾਅਦ ਜਗਨ ਦੇ ਪਰਿਵਾਰ ਨੂੰ ਡਾਕਟਰਾਂ ਤੋ ਪਤਾ ਲਗਿਆ ਕਿ ਜਗਨਵੀਰ ਨੂੰ ਕੈਂਸਰ ਹੈ । ਇਹ ਸੁਣਨ ਤੋਂ ਬਾਅਦ ਪਰਿਵਾਰ ਤੇ ਮੰਨੋ ਜਿਵੇ ਕੋਈ ਪਹਾੜ ਟੁੱਟ ਗਿਆ ਹੋਵੇ। ਸਾਰੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਸੀ ।

ਲੁਧਿਆਣਾ ਦੇ ਜਗਨਵੀਰ ਨੇ ਮੌਤ ਨੂੰ ਹਰਾਇਆ, ਨਿੱਕੀ ਉਮਰ 'ਚ ਕੈਂਸਰ ਨੂੰ ਮਾਤ ਦੇ ਕੇ ਜਗਨ ਨੇ ਇਹ ਸਾਬਿਤ ਕਰ ਦਿਤਾ ਹੈ ਕਿ ਜੇਕਰ ਇਨਸਾਨ ਦੀ ਇੱਛਾ ਸ਼ਕਤੀ ਤਾਕਤਵਰ ਹੋਵੇ ਤਾਂ ਕੁਝ ਵੀ ਸੰਭਵ ਹੋ ਸਕਦਾ ਹੈ। 
ਏਬੀਪੀ ਸਾਂਝਾ ਦੇ ਪੱਤਰਕਾਰ ਸੰਜੀਵ ਰਾਜਪੂਤ ਅਤੇ ਅਸ਼ਰਫ਼ ਢੁੱਡੀ ਨਾਲ ਖਾਸ ਗਲਬਾਤ ਦੋਰਾਨ ਜਗਨਵੀਰ ਨੇ ਦਸਿਆ ਕਿ ਮੈਂ ਕੈਂਸਰ ਦਾ ਇਲਾਜ ਕਰਾਉਣ ਲਈ ਮੁੰਬਈ ਗਿਆ ਸੀ ਪਰ ਮੇਰੇ ਮਨ ਵਿਚ ਇਹ ਨਹੀ ਸੀ ਚਲ ਰਿਹਾ ਕਿ ਮੈ ਕੈਂਸਰ ਤੋ ਪੀੜੀਤ ਹਾਂ ਅਤੇ ਕੈਂਸਰ ਦਾ ਇਲਾਜ ਕਰਾਉਣ ਲਈ ਨਹੀ ਗਿਆ । ਮੇਰੇ ਮਨ ਵਿੱਚ ਸਲਮਾਨ ਖ਼ਾਨ ਨੂੰ ਮਿਲਣ ਦੀ ਇੱਛਾ ਸੀ ।ਉਹ ਇੱਛਾ ਮੇਰੀ ਵਾਹਿਗੂਰੂ ਜੀ ਨੇ ਪੂਰੀ ਕਰ ਦਿਤੀ। 

ਸਲਮਾਨ ਖਾਨ ਅਤੇ ਵਿੱਕੀ ਕੋਸ਼ਲ ਜਗਨਵੀਰ ਨੂੰ ਹਸਪਤਾਲ ਵਿਚ ਮਿਲਣ ਆਏ।  ਜਗਨਵੀਰ ਨੇ ਕਿਹਾ ਕਿ ਕੈਂਸਰ ਨੂੰ ਦਿਲ ਤੇ ਨਹੀ ਲੈਣਾ ਅਤੇ ਕੈਂਸਰ ਨਾਲ ਮਾਇੰਡ ਗੇਮ ਖੇਡਣੀ ਹੈ । ਕੈਂਸਰ ਤੋ ਹਾਰਨਾ ਨਹੀ ਹੈ ਕੈਂਸਰ ਤੋਂ ਜਿਤਣਾ ਹੈ । ਆਪਣੇ ਆਪ ਨੂੰ ਇਹ ਕਹਿਣਾ ਹੈ ਕਿ ਮੈਂ ਹਾਰੂੰਗਾ ਨਹੀ ਮੈ ਜਿੱਤੂਗਾਂ ।  

ਜਗਨਵੀਰ ਸਿੰਘ ਦੇ ਦਾਦਾ ਨਰਿੰਦਰਪਾਲ ਸਿੰਘ ਨੇ ਦੱਸਿਆ ਕਿ ਗੁਰੂ ਰਾਮ ਦਾਸ ਜੀ ਦੀ ਬਹੁਤ ਕਿਰਪਾ ਸਾਡੇ ਬੱਚੇ ਤੇ ਹੋਈ ਹੈ। ਕੈਂਸਰ ਵਰਗੀ ਭਿਆਨਕ ਬਿਮਾਰੀ ਤੋ ਠੀਕ ਹੋਣਾ ਸੰਭਵ ਨਹੀ ਹੈ । ਮੁੰਬਈ ਦੇ ਟਾਟਾ ਮੈਮੋਰੀਅਲ ਅਸਪਤਾਲ ਵਿੱਚ ਇਸਦਾ ਇਲਾਜ ਹੋਇਆ । ਜਗਨ ਆਪਣੀ ਲਿਆਕਤ ਨਾਲ ਸਕੂਲ ਅਤੇ ਘਰ ਦੋਨਾਂ ਥਾਵਾਂ ਤੇ ਸਬ ਦਾ ਦਿਲ ਜਿਤ ਲੈਂਦਾ ਹੈ ਅਤੇ ਸਕੂਲ ਵਿੱਚ ਹਰ Activity ਵਿੱਚ ਭਾਗ ਲੈਂਦਾ ਹੈ ਤੇ ਜਮਾਤ ਦਾ ਮੋਨੀਟਰ ਵੀ ਹੈ । ਜਗਨ ਦੀ ਦਾਦੀ ਹਰਜੀਤ ਕੌਰ ਨੇ ਵੀ ਆਪਣੇ ਪੋਤੇ ਦੇ ਠੀਕ ਹੋਣ 'ਤੇ ਵਾਹਿਗੁਰੂ ਦਾ ਸ਼ੁਰਕਾਨਾ ਕੀਤਾ ਹੈ । 

ਜਗਨਵੀਰ ਦੀ ਮਾਂ ਸੁਖਬੀਰ ਕੌਰ ਨੇ ਦਸਿਆ ਕਿ ਸਾਲ 2018 ਵਿੱਚ ਸਾਨੂੰ ਪਤਾ ਲੱਗਿਆ ਸੀ ਕਿ ਜਗਨਵੀਰ ਨੂੰ ਕੈਂਸਰ ਹੈ । ਉਸ ਤੋਂ ਬਾਅਦ 7 ਮਹੀਨੇ ਮੁੰਬਈ ਵਿੱਚ ਇਲਾਜ ਚੱਲਿਆ ।  ਯੇ ਮਤ ਕਹੋ ਖੁਦਾ ਸੇ ਮੇਰੀ ਮੁਸ਼ਕਿਲੇਂ ਬੜੀ ਹੈਂ , ਯੇ ਮੁਸ਼ਕਿਲੋਂ ਸੇ ਕਹਿ ਦੋ ਮੇਰਾ ਖੁਦਾ ਬੜਾ ਹੈ ਇਹ ਰਿੰਗਟੋਨ ਮੁੰਬਈ ਇਲਾਜ ਲਈ ਜਾਣ ਸਮੇਂ ਹਵਾਈ ਜਹਾਜ ਵਿੱਚ ਨਾਲ ਦੀ ਸੀਟ ਤੇ ਬੈਠੀ ਸਵਾਰੀ ਦੇ ਮੋਬਾਇਲ ਤੇ ਵਜੀ ਸੀ  ਇਹ ਸੁਣ ਕੇ ਮੇਰਾ ਵਿਸ਼ਵਾਸ ਹੋਰ ਤਗੜਾ ਹੋ ਗਿਆ ਸੀ। 

ਜਗਨਵੀਰ ਹਸਪਤਾਲ ਵਿੱਚ ਪੋਜਿਟਿਵ ਗੀਤ ਸੁਣਦਾ ਸੀ । ਦੁਨੀਆ ਵਿੱਚ ਜੇਕਰ ਕੋਈ ਦੁਜਾ ਸਵਰਗ ਹੈ ਤਾਂ ਉਹ ਟਾਟਾ ਮੈਮੋਰੀਅਲ ਹਸਪਤਾਲ ਹੈ । ਸਲਮਾਨ ਖਾਨ ਨੇ ਬਹੁਤ ਵੱਡਾ ਰੋਲ ਅਦਾ ਕੀਤਾ ਹੈ ਜਗਨਵੀਰ ਦੇ ਠੀਕ ਹੋਣ ਵਿੱਚ । ਸਲਮਾਨ ਖਾਨ ਜਗਨਵੀਰ ਦੇ ਮਨਪਸੰਦ ਅਦਾਕਾਰ ਸੀ ਅਤੇ ਸਲਮਾਨ ਖਾਨ ਨੂੰ ਮਿਲਣਾ ਜਗਨ ਦੀ ਦਿਲੀ ਤਮੰਨਾ ਸੀ ।  ਜਗਨ ਹਮੇਸ਼ਾ ਕਹਿੰਦਾ ਸੀ ਕਿ ਮੈਂ ਸਲਮਾਨ ਖਾਨ ਨੂੰ ਮਿਲਣਾ ਹੈ ਤੇ ਸਾਡਾ ਹਮੇਸ਼ਾ ਜਵਾਬ ਹੁੰਦਾ ਸੀ ਕਿ ਸਲਮਾਨ ਖਾਨ ਮੁਬੰਈ ਰਹਿੰਦੇ ਹਨ ਅਤੇ ਅਸੀਂ ਕਦੇ ਮੁੰਬਈ ਜਾ ਨਹੀਂ ਸਕਦੇ ।  ਜਗਨਵੀਰ ਅਚਾਨਕ ਬਿਮਾਰ ਹੋਇਆ, ਉਸ ਤੋਂ ਬਾਅਦ ਸਾਨੂੰ ਇਸਦੇ ਕੈਂਸਰ ਬਾਰੇ ਡਾਕਟਰਾਂ ਨੇ ਦੱਸਿਆ, ਫਿਰ ਇਲਾਜ ਲਈ ਮੁੰਬਈ ਗਏ । 

ਜਗਨ ਨੂੰ ਇੰਝ ਲਗਦਾ ਸੀ ਕਿ ਮੁਬੰਈ ਆਏ ਹਾ ਤਾਂ ਸਲਮਾਨ ਖਾਨ ਨੂੰ ਮਿਲਣਾ ਹੈ, ਇਸੇ ਹੀ ਗੱਲ ਦਾ ਹੌਂਸਲਾਂ ਜਗਨ ਨੂੰ ਸੀ । ਇਸ ਦੇ ਹੋਂਸਲੇ ਨੂੰ ਸਲਮਾਨ ਖਾਨ ਨੇ ਹੋਰ ਵਧਾ ਦਿੱਤਾ ਜਦੋਂ ਇੱਕ ਦਿਨ ਅਚਾਨਕ ਸਲਮਾਨ ਖਾਨ ਹਸਪਤਾਲ ਵਿੱਚ ਜਗਨਵੀਰ ਦੇ ਬੈਡ ਕੋਲ ਆ ਕੇ ਖੜੇ ਹੋ ਗਏ। ਸਲਮਾਨ ਨੇ ਕਿਹਾ ਕਿ ਸਰਦਾਰ ਜੀ ਪਛਾਣਿਆ ਮੈਂ ਕੋਣ ਹਾਂ । ਜੋ ਸਲਮਾਨ ਖਾਨ ਨੇ ਕਰ ਦਿਖਾਇਆ ਹੈ ਅਸੀਂ ਸੋਚ ਵੀ ਨਹੀ ਸਕਦੇ । 

ਸਲਮਾਨ ਖਾਨ ਬਹੁਤ ਹੀ ਜਿਆਦਾ ਵਿਅਸਤ ਅਦਾਕਾਰ ਹਨ ਅਤੇ ਆਪਣੇ ਕੀਮਤੀ ਸਮੇਂ ਵਿੱਚੋਂ ਮੇਰੇ ਬਿਮਾਰ ਪੁੱਤ ਲਈ ਸਮਾਂ ਕੱਢ ਕੇ ਉਹ ਹਸਪਤਾਲ ਆਏ । ਜਦੋਂ ਸਲਮਾਨ ਖਾਨ ਹਸਪਤਾਲ ਵਿੱਚ ਮਿਲਣ ਆਏ ਉਸ ਸਮੇਂ ਜਗਨ ਦੀ ਅੱਖਾਂ ਦੀ ਰੋਸ਼ਨੀ ਨਹੀਂ ਸੀ । ਜਗਨ ਨੇ ਕਿਹਾ ਕਿ ਤੁਹਾਨੂੰ ਦੇਖਣ ਦੀ ਤਮੰਨਾ ਅਧੁਰੀ ਰਹਿ ਗਈ । 

ਸਲਮਾਨ ਖਾਨ ਨੇ ਵਾਅਦਾ ਕੀਤਾ ਸੀ  ਕਿ ਜਦੋ ਵੀ ਅੱਖਾਂ ਦੀ ਰੋਸ਼ਨੀ ਵਾਪਿਸ ਆਏਗੀ ਤਾਂ ਜਰੂਰ ਮਿਲਣਗੇ ।   ਇਥੋਂ ਤੱਕ ਕਿ ਸਲਮਾਨ ਖਾਨ ਖੁਦ ਟਾਟਾ ਮੈਮੋਰਿਅਲ ਅਸਪਤਾਲ ਤੋਂ ਜਗਨ ਦੀ ਅੱਖਾਂ ਦੀ ਰੋਸ਼ਨੀ ਬਾਰੇ ਫਾਲੋਅਪ ਕਰਦੇ ਰਹਿੰਦੇ ਸੀ । ਜਿਵੇਂ ਸਲਮਾਨ ਖਾਨ ਨੂੰ ਪਤਾ ਲਗਿਆ ਕਿ ਜਗਨ ਦੀ ਅੱਖਾਂ ਦੀ ਰੋਸ਼ਨੀ ਵਾਪਿਸ ਆ ਗਈ ਹੈ ਤਾਂ ਸਲਮਾਨ ਖਾਨ ਨੇ ਆਪਣੇ ਘਰ ਜਗਨਵੀਰ ਨੂੰ ਬੁਲਾ ਕੇ ਮੁਲਾਕਾਤ ਕੀਤੀ । ਬੜੇ ਹੀ ਪਿਆਰ ਨਾਲ ਸਲਮਾਨ ਖਾਨ ਜਗਨਵੀਰ ਨੂੰ ਰੀਸੀਵ ਕਰਨ ਆਏ ਪੂਰਾ ਦਿਨ ਜਗਨਵੀਰ ਨਾਲ ਬਿਤਾਇਆ । ਸਲਮਾਨ ਨੇ ਖਾਨ ਨੇ ਜਗਨਵੀਰ ਦਾ ਡਾਂਸ ਵੀ ਦੇਖਿਆ ਗੱਲਾਂ ਵੀ ਕੀਤੀਆਂ ਤੇ ਜੱਗੂ ਨਾਮ ਵੀ ਦਿੱਤਾ ।  ਸਲਮਾਨ ਖਾਨ ਨੇ ਜਗਨਵੀਰ ਨੂੰ T-Shirt ਅਤੇ Jeans ਵੀ ਗਿਫਟ ਕੀਤੀਆਂ । ਸਲਮਾਨ ਖਾਨ ਬਰੇਸਲੇਟ ਦੇਣ ਦਾ ਵੀ ਵਾਅਦਾ ਕੀਤਾ ਹੈ । 

Check out below Health Tools-
Calculate Your Body Mass Index ( BMI )

Calculate The Age Through Age Calculator

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Stubble Burning: ਦਿੱਲੀ ਦੇ ਪ੍ਰਦੂਸ਼ਣ ਲਈ ਪੰਜਾਬ ਦੇ ਕਿਸਾਨ ਨਹੀਂ ਜ਼ਿੰਮੇਵਾਰ...ਐਨਜੀਟੀ ਮੈਂਬਰ ਨੇ ਦੱਸੀ ਹਕੀਕਤ, ਸਰਕਾਰਾਂ ਤੇ ਲੀਡਰਾਂ ਦੀ ਖੁੱਲ੍ਹ ਗਈ ਪੋਲ
Stubble Burning: ਦਿੱਲੀ ਦੇ ਪ੍ਰਦੂਸ਼ਣ ਲਈ ਪੰਜਾਬ ਦੇ ਕਿਸਾਨ ਨਹੀਂ ਜ਼ਿੰਮੇਵਾਰ...ਐਨਜੀਟੀ ਮੈਂਬਰ ਨੇ ਦੱਸੀ ਹਕੀਕਤ, ਸਰਕਾਰਾਂ ਤੇ ਲੀਡਰਾਂ ਦੀ ਖੁੱਲ੍ਹ ਗਈ ਪੋਲ
Weather Update: ਇਨ੍ਹਾਂ 18 ਜ਼ਿਲ੍ਹਿਆਂ 'ਚ ਪਵੇਗਾ ਭਾਰੀ ਮੀਂਹ, ਜਾਣੋ ਆਪਣੇ ਸੂਬੇ 'ਚ ਮੌਸਮ ਦਾ ਹਾਲ
Weather Update: ਇਨ੍ਹਾਂ 18 ਜ਼ਿਲ੍ਹਿਆਂ 'ਚ ਪਵੇਗਾ ਭਾਰੀ ਮੀਂਹ, ਜਾਣੋ ਆਪਣੇ ਸੂਬੇ 'ਚ ਮੌਸਮ ਦਾ ਹਾਲ
Amritsar News: ਅੰਮ੍ਰਿਤਪਾਲ ਸਿੰਘ ਦੇ ਸਹੁੰ ਚੁੱਕਣ ਦਾ ਰਾਹ ਪੱਧਰਾ! ਹੁਣ ਐਕਸ਼ਨ ਮੋਡ 'ਚ ਪੰਜਾਬ ਸਰਕਾਰ
Amritsar News: ਅੰਮ੍ਰਿਤਪਾਲ ਸਿੰਘ ਦੇ ਸਹੁੰ ਚੁੱਕਣ ਦਾ ਰਾਹ ਪੱਧਰਾ! ਹੁਣ ਐਕਸ਼ਨ ਮੋਡ 'ਚ ਪੰਜਾਬ ਸਰਕਾਰ
Jasprit Bumrah: ਰੋਹਿਤ-ਕੋਹਲੀ-ਜਡੇਜਾ ਤੋਂ ਬਾਅਦ ਬੁਮਰਾਹ ਕ੍ਰਿਕਟ ਪ੍ਰੇਮੀਆਂ ਨੂੰ ਦੇਣਗੇ ਝਟਕਾ, ਜਾਣੋ ਕਿਉਂ ਲੈਣਗੇ ਸੰਨਿਆਸ ?
ਰੋਹਿਤ-ਕੋਹਲੀ-ਜਡੇਜਾ ਤੋਂ ਬਾਅਦ ਬੁਮਰਾਹ ਕ੍ਰਿਕਟ ਪ੍ਰੇਮੀਆਂ ਨੂੰ ਦੇਣਗੇ ਝਟਕਾ, ਜਾਣੋ ਕਿਉਂ ਲੈਣਗੇ ਸੰਨਿਆਸ ?
Advertisement
ABP Premium

ਵੀਡੀਓਜ਼

Amarnath Yatra |Bus Brakes Fail | ਬੱਸ ਦੀਆ ਬ੍ਰੇਕਾਂ ਹੋਈਆਂ ਫੇਲ ,ਚਲਦੀ ਬੱਸ ਤੋਂ ਛਾਲ ਮਾਰਕੇ ਲੋਕਾਂ ਨੇ ਬਚਾਈ ਆਪਣੀ ਜਾਨ ,10 ਜ਼ਖਮੀ |J&KBathinda Clash| ਪਿੰਡ ਦੀ ਹੀ ਔਰਤ ਨਾਲ ਕਰਵਾਇਆ ਸੀ ਵਿਆਹ, ਪੂਰੇ ਪਰਿਵਾਰ 'ਤੇ ਹਮਲਾBhagwant Mann| 'ਉਹ ਡਰੀ ਜਾਂਦੇ ਕਿਉਂਕਿ ਹੁਣ ਪਰਚੇ ਪੈਣਗੇ'Tarn Taran Firing| ਗੈਂਗਸਟਰਾਂ ਨੇ ਦੁਕਾਨਦਾਰ 'ਤੇ ਗੋਲੀਆਂ ਚਲਾਈਆਂ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Stubble Burning: ਦਿੱਲੀ ਦੇ ਪ੍ਰਦੂਸ਼ਣ ਲਈ ਪੰਜਾਬ ਦੇ ਕਿਸਾਨ ਨਹੀਂ ਜ਼ਿੰਮੇਵਾਰ...ਐਨਜੀਟੀ ਮੈਂਬਰ ਨੇ ਦੱਸੀ ਹਕੀਕਤ, ਸਰਕਾਰਾਂ ਤੇ ਲੀਡਰਾਂ ਦੀ ਖੁੱਲ੍ਹ ਗਈ ਪੋਲ
Stubble Burning: ਦਿੱਲੀ ਦੇ ਪ੍ਰਦੂਸ਼ਣ ਲਈ ਪੰਜਾਬ ਦੇ ਕਿਸਾਨ ਨਹੀਂ ਜ਼ਿੰਮੇਵਾਰ...ਐਨਜੀਟੀ ਮੈਂਬਰ ਨੇ ਦੱਸੀ ਹਕੀਕਤ, ਸਰਕਾਰਾਂ ਤੇ ਲੀਡਰਾਂ ਦੀ ਖੁੱਲ੍ਹ ਗਈ ਪੋਲ
Weather Update: ਇਨ੍ਹਾਂ 18 ਜ਼ਿਲ੍ਹਿਆਂ 'ਚ ਪਵੇਗਾ ਭਾਰੀ ਮੀਂਹ, ਜਾਣੋ ਆਪਣੇ ਸੂਬੇ 'ਚ ਮੌਸਮ ਦਾ ਹਾਲ
Weather Update: ਇਨ੍ਹਾਂ 18 ਜ਼ਿਲ੍ਹਿਆਂ 'ਚ ਪਵੇਗਾ ਭਾਰੀ ਮੀਂਹ, ਜਾਣੋ ਆਪਣੇ ਸੂਬੇ 'ਚ ਮੌਸਮ ਦਾ ਹਾਲ
Amritsar News: ਅੰਮ੍ਰਿਤਪਾਲ ਸਿੰਘ ਦੇ ਸਹੁੰ ਚੁੱਕਣ ਦਾ ਰਾਹ ਪੱਧਰਾ! ਹੁਣ ਐਕਸ਼ਨ ਮੋਡ 'ਚ ਪੰਜਾਬ ਸਰਕਾਰ
Amritsar News: ਅੰਮ੍ਰਿਤਪਾਲ ਸਿੰਘ ਦੇ ਸਹੁੰ ਚੁੱਕਣ ਦਾ ਰਾਹ ਪੱਧਰਾ! ਹੁਣ ਐਕਸ਼ਨ ਮੋਡ 'ਚ ਪੰਜਾਬ ਸਰਕਾਰ
Jasprit Bumrah: ਰੋਹਿਤ-ਕੋਹਲੀ-ਜਡੇਜਾ ਤੋਂ ਬਾਅਦ ਬੁਮਰਾਹ ਕ੍ਰਿਕਟ ਪ੍ਰੇਮੀਆਂ ਨੂੰ ਦੇਣਗੇ ਝਟਕਾ, ਜਾਣੋ ਕਿਉਂ ਲੈਣਗੇ ਸੰਨਿਆਸ ?
ਰੋਹਿਤ-ਕੋਹਲੀ-ਜਡੇਜਾ ਤੋਂ ਬਾਅਦ ਬੁਮਰਾਹ ਕ੍ਰਿਕਟ ਪ੍ਰੇਮੀਆਂ ਨੂੰ ਦੇਣਗੇ ਝਟਕਾ, ਜਾਣੋ ਕਿਉਂ ਲੈਣਗੇ ਸੰਨਿਆਸ ?
Punjab News: ਨਹੀਂ ਬਦਲੇਗਾ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ! ਸੁਖਬੀਰ ਬਾਦਲ ਨੇ ਅੰਦਰੋਂ-ਅੰਦਰੀ ਕਰ ਲਿਆ ਜੋੜ-ਤੋੜ, ਬਦਲੇ ਸਾਰੇ ਸਮੀਕਰਨ
Punjab News: ਨਹੀਂ ਬਦਲੇਗਾ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ! ਸੁਖਬੀਰ ਬਾਦਲ ਨੇ ਅੰਦਰੋਂ-ਅੰਦਰੀ ਕਰ ਲਿਆ ਜੋੜ-ਤੋੜ, ਬਦਲੇ ਸਾਰੇ ਸਮੀਕਰਨ
ਕੀ ਤੁਸੀਂ ਵੀ ਦਿਨ ਭਰ ਕਮਜ਼ੋਰੀ ਮਹਿਸੂਸ ਕਰਦੇ ਹੋ? ਆਪਣੀ ਡਾਈਟ 'ਚ ਸ਼ਾਮਲ ਕਰੋ ਇਹ 3 ਚੀਜ਼ਾਂ, ਫਿਰ ਦੇਖੋ ਕਮਾਲ
ਕੀ ਤੁਸੀਂ ਵੀ ਦਿਨ ਭਰ ਕਮਜ਼ੋਰੀ ਮਹਿਸੂਸ ਕਰਦੇ ਹੋ? ਆਪਣੀ ਡਾਈਟ 'ਚ ਸ਼ਾਮਲ ਕਰੋ ਇਹ 3 ਚੀਜ਼ਾਂ, ਫਿਰ ਦੇਖੋ ਕਮਾਲ
Monsoon News: ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਵਿਚ ਭਾਰੀ ਮੀਂਹ, ਮੌਸਮ ਵਿਭਾਗ ਵੱਲੋਂ 5 ਦਿਨਾਂ ਲਈ ਅਲਰਟ ਜਾਰੀ
Monsoon News: ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਵਿਚ ਭਾਰੀ ਮੀਂਹ, ਮੌਸਮ ਵਿਭਾਗ ਵੱਲੋਂ 5 ਦਿਨਾਂ ਲਈ ਅਲਰਟ ਜਾਰੀ
Hathras Stampede: 121 ਲੋਕਾਂ ਦੀ ਮੌਤ ਲਈ ਜ਼ਿੰਮੇਵਾਰ ਕੌਣ? ਜਿਸ ਬਾਬੇ ਦੀ ਸਤਿਸੰਗ 'ਚ ਗਏ ਸ਼ਰਧਾਲੂ, ਹੁਣ ਉਸ ਦੀ ਖੁੱਲ੍ਹੀ ਪੋਲ
Hathras Stampede: 121 ਲੋਕਾਂ ਦੀ ਮੌਤ ਲਈ ਜ਼ਿੰਮੇਵਾਰ ਕੌਣ? ਜਿਸ ਬਾਬੇ ਦੀ ਸਤਿਸੰਗ 'ਚ ਗਏ ਸ਼ਰਧਾਲੂ, ਹੁਣ ਉਸ ਦੀ ਖੁੱਲ੍ਹੀ ਪੋਲ
Embed widget