Ludhiana news: ਜਗਰਾਓਂ ਪੁਲਿਸ ਨੇ ਕਾਰ 'ਚੋਂ 40 ਲੱਖ ਰੁਪਏ ਕੀਤੇ ਬਰਾਮਦ, ਕਾਰ 'ਚ ਸਵਾਰ ਵਿਅਕਤੀ ਹੋਏ ਫ਼ਰਾਰ, ਮਾਮਲੇ ਦੀ ਜਾਂਚ ਜਾਰੀ
Ludhiana news : ਲੁਧਿਆਣਾ ਦਿਹਾਤੀ ਪੁਲਿਸ ਨੇ ਜਗਰਾਓਂ ਸ਼ਹਿਰ ਦੇ ਤਹਿਸੀਲ ਚੌਂਕ 'ਚ ਨਾਕਾ ਤੋੜ ਕੇ ਭੱਜਣ ਵਾਲੀ ਇੱਕ ਵਰਨਾ ਕਾਰ ਵਿੱਚੋਂ 40.25 ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ।
Ludhiana news (ਸੰਜੀਵ ਰਾਜਪੂਤ) : ਲੁਧਿਆਣਾ ਦਿਹਾਤੀ ਪੁਲਿਸ ਨੇ ਜਗਰਾਓਂ ਸ਼ਹਿਰ ਦੇ ਤਹਿਸੀਲ ਚੌਂਕ 'ਚ ਨਾਕਾ ਤੋੜ ਕੇ ਭੱਜਣ ਵਾਲੀ ਇੱਕ ਵਰਨਾ ਕਾਰ ਵਿੱਚੋਂ 40.25 ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ।
ਜਦੋਂ ਪੁਲਿਸ ਨੇ ਪਿੱਛਾ ਕੀਤਾ ਤਾਂ ਕਾਰ ਵਿੱਚ ਸਵਾਰ ਵਿਅਕਤੀ ਕਾਰ ਨੂੰ ਸਿੱਧਵਾਂ ਬੇਟ ਰੋਡ 'ਤੇ ਛੱਡ ਕੇ ਭੱਜਣ ਵਿੱਚ ਸਫ਼ਲ ਹੋ ਗਏ। ਜਾਣਕਾਰੀ ਅਨੁਸਾਰ ਜਗਰਾਓਂ ਸਿਟੀ ਪੁਲਿਸ ਵੱਲੋਂ ਚੌਣ ਨਾਕਾ ਲਾਇਆ ਹੋਇਆ ਸੀ।
ਸਬ-ਇੰਸਪੈਕਟਰ ਸੁਰਿੰਦਰ ਸਿੰਘ ਦੀ ਅਗਵਾਈ ਵਾਲੀ ਟੀਮ ਵੱਲੋਂ ਪੁਲਿਸ ਮੁਲਾਜ਼ਮਾਂ ਨਾਲ ਸਮਾਜ ਵਿਰੋਧੀ ਅਨਸਰਾਂ 'ਤੇ ਨਕੇਲ ਕੱਸਣ ਦੇ ਮਕਸਦ ਨਾਲ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ।
ਇਹ ਵੀ ਪੜ੍ਹੋ: Barnala news: ਬਰਨਾਲਾ 'ਚ ਮਨਾਇਆ ਗਿਆ ਪੰਛੀ ਦਿਵਸ, ਸੁਸਾਇਟੀ ਨੇ ਲਾਏ ਮਿੱਟੀ ਅਤੇ ਲੱਕੜ ਦੇ ਆਲ੍ਹਣੇ
ਪੁਲਿਸ ਨੇ ਇੱਕ ਵਰਨਾ ਕਾਰ (PB06AB-0081) ਨੂੰ ਰੁਕਣ ਦਾ ਇਸ਼ਾਰਾ ਕੀਤਾ ਜਿਸ ਵਿੱਚ ਤਿੰਨ ਵਿਅਕਤੀ ਸਵਾਰ ਸਨ, ਪਰ ਕਾਰ ਚਾਲਕ ਨੇ ਨਾਕੇ ਤੋਂ ਗੱਡੀ ਭਜਾ ਲਈ। ਪੁਲਿਸ ਟੀਮ ਨੇ ਕਾਰ ਦਾ ਪਿੱਛਾ ਕੀਤਾ ਪਰ ਕਾਰ ਵਿੱਚ ਸਵਾਰ ਵਿਅਕਤੀ ਸਿੱਧਵਾਂ ਬੇਟ ਰੋਡ 'ਤੇ ਕਾਰ ਛੱਡ ਕੇ ਭੱਜਣ ਵਿੱਚ ਸਫਲ ਹੋ ਗਏ।
ਕਾਰ ਦੀ ਚੈਕਿੰਗ ਕਰਨ 'ਤੇ ਬਰਾਮਦ ਨਕਦੀ ਨੂੰ ਪੁਲਿਸ ਨੇ ਕਬਜ਼ੇ ਵਿੱਚ ਲੈ ਲਿਆ। ਪੁਲਿਸ ਨੇ ਇਸ ਮਾਮਲੇ ਵਿੱਚ ਅਗਲੇਰੀ ਕਾਰਵਾਈ ਲਈ ਆਮਦਨ ਕਰ ਵਿਭਾਗ ਨੂੰ ਸੂਚਿਤ ਕਰ ਦਿੱਤਾ ਹੈ।