Ludhiana News: ਜੰਗਲ 'ਚੋਂ ਨਿਕਲ ਆਇਆ ਤੇਂਦੂਆ! ਲੁਧਿਆਣਾ ਦੇ ਪਿੰਡਾਂ 'ਚ ਮਚਾਈ ਦਹਿਸ਼ਤ, ਪਸ਼ੂਆਂ ਨੂੰ ਬਣਾ ਰਿਹਾ ਨਿਸ਼ਾਨਾ
Ludhiana News: ਹਲਕਾ ਸਾਹਨੇਵਾਲ ਅਧੀਨ ਪੈਂਦੇ ਮੱਤੇਵਾੜਾ ਦੇ ਜੰਗਲਾਂ ’ਚੋਂ ਕੁਝ ਦਿਨਾਂ ਤੋਂ ਤੇਂਦੂਆ ਨਿਕਲ ਕੇ ਆਸ-ਪਾਸ ਪਿੰਡਾਂ ਵਿਚ ਘੁੰਮ ਰਿਹਾ ਹੈ। ਇਸ ਕਾਰਨ ਲੋਕ ਸਹਿਮੇ ਹੋਏ ਹਨ। ਮੱਤੇਵਾੜਾ ਦਾ ਜੰਗਲ ਕਰੀਬ ਦੋ ਹਜ਼ਾਰ ਏਕੜ ਵਿੱਚ ਫੈਲਿਆ...
Ludhiana News: ਹਲਕਾ ਸਾਹਨੇਵਾਲ ਅਧੀਨ ਪੈਂਦੇ ਮੱਤੇਵਾੜਾ ਦੇ ਜੰਗਲਾਂ ’ਚੋਂ ਕੁਝ ਦਿਨਾਂ ਤੋਂ ਤੇਂਦੂਆ ਨਿਕਲ ਕੇ ਆਸ-ਪਾਸ ਪਿੰਡਾਂ ਵਿਚ ਘੁੰਮ ਰਿਹਾ ਹੈ। ਇਸ ਕਾਰਨ ਲੋਕ ਸਹਿਮੇ ਹੋਏ ਹਨ। ਮੱਤੇਵਾੜਾ ਦਾ ਜੰਗਲ ਕਰੀਬ ਦੋ ਹਜ਼ਾਰ ਏਕੜ ਵਿੱਚ ਫੈਲਿਆ ਹੋਇਆ ਹੈ, ਜਿਸ ਵਿੱਚ ਵੱਖ-ਵੱਖ ਤਰ੍ਹਾਂ ਦੇ ਜਾਨਵਰ ਰਹਿੰਦੇ ਹਨ ਪਰ ਪਿਛਲੇ ਕੁਝ ਦਿਨਾਂ ਤੋਂ ਇੱਕ ਤੇਂਦੂਆ ਨਾਲ ਲੱਗਦੇ ਪਿੰਡ ਗੜ੍ਹੀ ਫਾਜ਼ਲ ਵਿੱਚ ਆ ਗਿਆ।
ਲੋਕਾਂ ਦੇ ਦੱਸਣ ਮੁਤਾਬਕ ਤੇਂਦੂਏ ਨੇ ਇੱਕ ਪਾਲਤੂ ਵੱਛੀ ਤੇ ਬੱਕਰੀ ਨੂੰ ਆਪਣਾ ਸ਼ਿਕਾਰ ਬਣਾ ਲਿਆ, ਜਿਸ ਤੋਂ ਲੋਕਾਂ ਨੂੰ ਡਰ ਸਤਾ ਰਿਹਾ ਹੈ ਕਿ ਉਹ ਕੋਈ ਮਨੁੱਖੀ ਜਾਨ ਵੀ ਨਾ ਲੈ ਲਏ। ਗੜ੍ਹੀ ਫਾਜ਼ਲ ਦੇ ਕਿਸਾਨਾਂ ਨੇ ਦੱਸਿਆ ਕਿ ਪਿਛਲੇ ਇੱਕ ਮਹੀਨੇ ਤੋਂ ਉਹ ਤੇਂਦੂਏ ਦੇ ਕਹਿਰ ਕਾਰਨ ਬੜੇ ਖੌਫ਼ਜ਼ਦਾ ਹਨ ਕਿਉਂਕਿ ਉਨ੍ਹਾਂ ਵੱਲੋਂ ਤੇਂਦੂਏ ਨੂੰ ਘੁੰਮਦਾ ਦੇਖਿਆ ਗਿਆ ਹੈ।
ਲੋਕਾਂ ਨੇ ਦੱਸਿਆ ਕਿ ਤੇਂਦੂਏ ਦੇ ਸਹਿਮ ਕਾਰਨ ਹਾਲਾਤ ਇਹ ਹਨ ਕਿ ਉਹ ਆਪਣੇ ਬੱਚਿਆਂ ਨੂੰ ਦਿਨ ਵੇਲੇ ਵੀ ਗਰਮੀ ’ਚ ਕਮਰਿਆਂ ਤੋਂ ਬਾਹਰ ਨਹੀਂ ਨਿਕਲਣ ਦਿੰਦੇ ਤੇ ਰਾਤ ਨੂੰ ਇਕੱਠੇ ਹੋ ਕੇ ਪਿੰਡ ਵਾਸੀ ਪਹਿਰਾ ਦਿੰਦੇ ਹਨ। ਗੜ੍ਹੀ ਫਾਜ਼ਲ ਦੇ ਕਿਸਾਨਾਂ ਨੇ ਦੱਸਿਆ ਕਿ ਰਾਤ ਵੇਲੇ ਉਨ੍ਹਾਂ ਨੂੰ ਆਪਣੀਆਂ ਫਸਲਾਂ ਨੂੰ ਪਾਣੀ ਲਾਉਣ ਲਈ ਖੇਤਾਂ ਵਿਚ ਜਾਣਾ ਪੈਂਦਾ ਹੈ ਪਰ ਤੇਂਦੂਏ ਦੀ ਦਹਿਸ਼ਤ ਕਾਰਨ ਉਹ ਆਪਣੀਆਂ ਫਸਲਾਂ ਦੀ ਸਾਂਭ-ਸੰਭਾਲ ਵੀ ਠੀਕ ਢੰਗ ਨਾਲ ਨਹੀਂ ਕਰ ਰਹੇ। ਲੋਕਾਂ ਨੇ ਮੰਗ ਕੀਤੀ ਕਿ ਜੰਗਲਾਤ ਵਿਭਾਗ ਤੁਰੰਤ ਤੇਂਦੂਏ ਨੂੰ ਕਾਬੂ ਕਰੇ ਤਾਂ ਜੋ ਉਨ੍ਹਾਂ ਨੂੰ ਵੱਡੀ ਰਾਹਤ ਮਿਲ ਸਕੇ।
ਇਹ ਵੀ ਪੜ੍ਹੋ: Hemkund sahib yatra 2023: ਬਾਰਸ਼ ਨੇ ਰੋਕਿਆ ਸ਼ਰਧਾਲੂਆਂ ਦਾ ਰਾਹ! ਇਸ ਵਾਰ ਹੇਮਕੁੰਟ ਸਾਹਿਬ ਜਾਣ ਵਾਲੇ ਯਾਤਰੀਆਂ ਦੀ ਗਿਣਤੀ ਘਟੀ
ਉਧਰ, ਜੰਗਲਾਤ ਵਿਭਾਗ ਦੇ ਵਣ ਰੇਂਜ ਅਫ਼ਸਰ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਮੱਤੇਵਾੜਾ ਜੰਗਲ ਵਿਸ਼ਾਲ ਖੇਤਰ ਵਿਚ ਫੈਲਿਆ ਹੋਇਆ ਹੈ ਤੇ ਇਸ ਵਿਚ ਤੇਂਦੂਏ ਸਮੇਤ ਬਹੁਤ ਸਾਰੇ ਜਾਨਵਰ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਜਦੋਂ ਕੋਈ ਜਾਨਵਰ ਜੰਗਲ ਤੋਂ ਬਾਹਰ ਆ ਕੇ ਮਨੁੱਖੀ ਜੀਵਨ ਲਈ ਘਾਤਕ ਸਾਬਿਤ ਹੁੰਦਾ ਹੈ ਤਾਂ ਉਦੋਂ ਵਿਭਾਗ ਵਲੋਂ ਕਾਰਵਾਈ ਕੀਤੀ ਜਾਂਦੀ ਤੇ ਉਨ੍ਹਾਂ ਵਲੋਂ ਇਸ ਤੇਂਦੂਏ ਨੂੰ ਫੜਨ ਲਈ ਪਿੰਜਰਾ ਲਗਾਇਆ ਗਿਆ ਹੈ, ਜਿਸ ਵਿਚ ਇੱਕ ਬੱਕਰੀ ਨੂੰ ਵੀ ਬੰਨ੍ਹਿਆ ਗਿਆ ਹੈ।
ਇਹ ਵੀ ਪੜ੍ਹੋ: Flood : ਹੜ੍ਹਾਂ ਦਾ ਮੁਆਵਜ਼ਾ ਦੇਣ ਲਈ ਮਾਨ ਸਰਕਾਰ ਨੇ ਕਿਸਾਨਾਂ ਅੱਗੇ ਰੱਖ ਦਿੱਤੀ ਸ਼ਰਤ, ਸੁਖਪਾਲ ਖਹਿਰਾ ਨੇ ਚੁੱਕ ਲਿਆ ਮੁੱਦਾ