Ludhiana News : ਪੁੱਤਰ ਦਾ ਕਤਲ ਕਰ ਲਾਸ਼ ਡਰੰਮ 'ਚ ਪਾ ਉੱਤੋਂ ਕੀਤਾ ਪਲੱਸਤਰ, ਆਖਰ ਇੰਝ ਖੁੱਲ੍ਹਿਆ ਰਾਜ਼
ਲੁਧਿਆਣਾ ਦੇ ਸਲੇਮ ਟਾਬਰੀ ਸਥਿਤ ਭੱਟੀਆਂ ਇਲਾਕੇ ਵਿੱਚ ਇੱਕ ਮਤਰੇਏ ਪਿਓ ਨੇ ਆਪਣੇ 20 ਸਾਲਾ ਪੁੱਤਰ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ। ਮੁਲਜ਼ਮ ਨੇ ਉਸ ਦੀ ਲਾਸ਼ ਨੂੰ ਘਰ ਦੇ ਕੋਠੇ ਉੱਤੇ ਪਏ ਡਰੰਮ ਵਿੱਚ ਸੁੱਟ ਦਿੱਤਾ। ਇਨ੍ਹਾਂ ਹੀ
Ludhiana News : ਲੁਧਿਆਣਾ ਦੇ ਸਲੇਮ ਟਾਬਰੀ ਸਥਿਤ ਭੱਟੀਆਂ ਇਲਾਕੇ ਵਿੱਚ ਇੱਕ ਮਤਰੇਏ ਪਿਓ ਨੇ ਆਪਣੇ 20 ਸਾਲਾ ਪੁੱਤਰ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ। ਮੁਲਜ਼ਮ ਨੇ ਉਸ ਦੀ ਲਾਸ਼ ਨੂੰ ਘਰ ਦੇ ਕੋਠੇ ਉੱਤੇ ਪਏ ਡਰੰਮ ਵਿੱਚ ਸੁੱਟ ਦਿੱਤਾ। ਇਨ੍ਹਾਂ ਹੀ ਨਹੀਂ ਮੁਲਜ਼ਮ ਨੇ ਉਸ ਡਰੰਮ ਦੇ ਉਪਰ ਪਲਸਤਰ ਕਰ ਦਿੱਤਾ ਤਾਂ ਕਿ ਕਿਸੇ ਨੂੰ ਕੁਝ ਪਤਾ ਨਾ ਲੱਗੇ।
ਹਾਸਲ ਜਾਣਕਾਰੀ ਮੁਤਾਬਕ ਮੁੰਡਾ 5 ਦਸੰਬਰ ਤੋਂ ਲਾਪਤਾ ਸੀ, ਪੁਲਿਸ ਤੇ ਮਾਪੇ ਉਸ ਦੀ ਭਾਲ ਕਰ ਰਹੇ ਸਨ। ਦੋ ਦਿਨ ਪਹਿਲਾਂ ਹੀ ਮੁਲਜ਼ਮ ਘਰੋਂ ਗਾਇਬ ਹੋ ਗਿਆ ਤੇ ਫਿਰ ਬੱਚੇ ਪਿਊਸ਼ ਦੀ ਮਾਂ ਨੇ ਕੋਠੇ ਤੇ ਜਾ ਕੇ ਡਰੰਮ ਦੇਖਿਆ, ਜਿਸ ਤੋਂ ਜਦੋਂ ਪਲਸਤਰ ਹਟਾਇਆ ਗਿਆ ਤਾਂ ਅੰਦਰ ਪਿਊਸ਼ ਦੀ ਲਾਸ਼ ਸੀ। ਪੁਲਿਸ ਨੇ ਮ੍ਰਿਤਕ ਬੱਚੇ ਦੀ ਮਾਤਾ ਗੀਤਾ ਦੀ ਸ਼ਿਕਾਇਤ ’ਤੇ ਉਸ ਦੇ ਪਤੀ ਵਿਵੇਕ ਨੰਦ ਮੰਡਲ ਦੇ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ।
ਹਾਸਲ ਜਾਣਕਾਰੀ ਮੁਤਾਬਕ ਗੀਤਾ ਦਾ ਵਿਆਹ ਮੁਲਜ਼ਮ ਵਿਵੇਕ ਨੰਦ ਦੇ ਭਰਾ ਹਿੰਮਤ ਦੇ ਨਾਲ ਹੋਇਆ ਸੀ, ਪਿਊਸ਼ ਹਿੰਮਤ ਦਾ ਹੀ ਪੁੱਤਰ ਸੀ। ਕੁਝ ਸਾਲਾਂ ਬਾਅਦ ਗੀਤਾ ਤੇ ਹਿੰਮਤ ਵਿਚਾਲੇ ਝਗੜਾ ਹੋ ਗਿਆ ਤੇ ਗੀਤਾ ਨੇ ਉਸ ਨੂੰ ਤਲਾਕ ਦੇ ਕੇ ਵਿਵੇਕ ਨੰਦ ਦੇ ਨਾਲ ਵਿਆਹ ਕਰਵਾ ਲਿਆ। ਗੀਤਾ ਤੇ ਵਿਵੇਕ ਦੋਵੇਂ ਆਪਣੇ ਬੱਚੇ ਨੂੰ ਲੈ ਕੇ ਸਲੇਮ ਟਾਬਰੀ ਇਲਾਕੇ ਵਿੱਚ ਰਹਿਣ ਲਈ ਆ ਗਏ। ਦੋਵਾਂ ਵਿੱਚ ਇੱਥੇ ਆ ਕੇ ਝਗੜਾ ਸ਼ੁਰੂ ਹੋ ਗਿਆ।
ਵਿਵੇਕ ਨੰਦ ਜਦੋਂ ਗੀਤਾ ਦੇ ਨਾਲ ਕੁੱਟਮਾਰ ਕਰਦਾ ਸੀ, ਤਾਂ ਪਿਊਸ਼ ਉਸ ਨਾਲ ਬਹਿਸ ਕਰਦਾ ਸੀ। ਕੁਝ ਦਿਨ ਪਹਿਲਾਂ ਗੀਤਾ ਤੇ ਵਿਵੇਕ ਵਿਚਾਲੇ ਝਗੜਾ ਹੋਇਆ ਤੇ ਉਹ ਨਾਰਾਜ਼ ਹੋ ਕੇ ਆਪਣੀ ਭੈਣ ਦੇ ਘਰ ਚਲੀ ਗਈ। ਪਿਛੋਂ ਵਿਵੇਕ ਤੇ ਪਿਊਸ਼ ਵਿਚਾਲ ਵੀ ਕਾਫ਼ੀ ਲੜਾਈ ਝਗੜਾ ਹੋਇਆ। ਇਸ ਤੋਂ ਬਾਅਦ ਵਿਵੇਕ ਨੇ ਪਿਊਸ਼ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਤੇ ਉਸ ਨੂੰ ਬੋਰੀ ਵਿੱਚ ਪਾ ਕੇ ਛੱਤ ਤੇ ਪਏ ਡਰੰਮ ਵਿੱਚ ਰੱਖ ਕੇ ਉਪਰ ਪਲਸਤਰ ਰੱਖ ਦਿੱਤਾ।
ਵਿਵੇਕ ਨੇ ਗੀਤਾ ਨੂੰ ਕਹਿ ਦਿੱਤਾ ਕਿ ਪਿਊਸ਼ ਘਰ ਚਲ ਗਿਆ। ਇਸ ਤੋਂ ਬਾਅਦ ਦੋਵੇਂ ਪਿਊਸ਼ ਨੂੰ ਲੱਭਦੇ ਰਹੇ। ਵਿਵੇਕ ਦੋ ਦਿਨ ਪਹਿਲਾਂ ਹੀ ਇਹ ਕਹਿ ਕੇ ਘਰੋਂ ਨਿਕਲ ਗਿਆ ਕਿ ਉਹ ਪਿਊਸ਼ ਨੂੰ ਲੱਭਣ ਜਾ ਰਿਹਾ ਹੈ। ਗੀਤਾ ਨੂੰ ਵਿਵੇਕ ’ਤੇ ਸ਼ੱਕ ਹੋਇਆ ਤਾਂ ਉਹ ਆਪਣੇ ਪੱਧਰ ’ਤੇ ਵੀ ਤਲਾਸ਼ ਕਰਨ ਲੱਗੀ। ਇਸ ਦੌਰਾਨ ਹੀ ਉਸ ਨੇ ਘਰ ਦੀ ਛੱਤ ਤੇ ਜਾ ਕੇ ਦੇਖਿਆ ਤਾਂ ਉਸ ਵਿੱਚੋਂ ਕਾਫ਼ੀ ਬਦਬੂ ਆ ਰਹੀ ਸੀ। ਫਿਰ ਉਸ ਨੇ ਮਿੱਟੀ ਹਟਾਈ ਤੇ ਇਸ ਦੇ ਥੱਲੇ ਕੀਤਾ ਗਿਆ ਪਲਸਤਰ ਵੀ ਹਟਾਇਆ। ਜਿਸ ਵਿੱਚੋਂ ਉਸ ਨੂੰ ਬੋਰੀ ਵਿੱਚ ਪਿਊਸ਼ ਦੀ ਲਾਸ਼ ਮਿਲੀ।