(Source: ECI/ABP News/ABP Majha)
Guldaudi Festival: ਗੁਲਦਾਊਦੀ ਦੀ ਖੁਸ਼ਬੂ ਨਾਲ ਮਹਿਕੇਗਾ ਲੁਧਿਆਣਾ! ਕੁਦਰਤ ਨਾਲ ਜੋੜਨਗੇ 200 ਕਿਸਮਾਂ ਦੇ ਫੁੱਲ
Ludhiana News: ਹਾਸਲ ਜਾਣਕਾਰੀ ਮੁਤਾਬਕ ਇਸ ਪ੍ਰਦਰਸ਼ਨੀ ਵਿੱਚ 200 ਕਿਸਮਾਂ ਦੇ ਫੁੱਲ ਖੁਸ਼ਬੂ ਬਿਖੇਰਨਗੇ। ਪੀਏਯੂ ਦੇ ਵਿਗਿਆਨੀਆਂ ਵੱਲੋਂ ਖੋਜ ਕੀਤੀਆਂ ਫੁੱਲਾਂ ਦੀਆਂ 19 ਨਵੀਆਂ ਕਿਸਮਾਂ ਇਸ ਵਾਰ ਦੇ ਗੁਲਦਾਊਦੀ ਸ਼ੋਅ ਵਿੱਚ ਫੁੱਲ ਪ੍ਰੇਮੀਆਂ ਲਈ ਖਿੱਚ ਦਾ ਕੇਂਦਰ ਹੋਣਗੀਆਂ।
Ludhiana News: ਲੁਧਿਆਣਾ ਗੁਲਦਾਊਦੀ ਦੀ ਖੁਸ਼ਬੂ ਨਾਲ ਮਹਿਕੇਗਾ। ਕੋਈ 10 ਜਾਂ 20 ਨਹੀਂ ਸਗੋਂ ਪੂਰੀਆਂ 200 ਕਿਸਮਾਂ ਦੇ ਫੁੱਲ ਖੁਸ਼ਬੂ ਬਿਖੇਰਨਗੇ। ਜੀ ਹਾਂ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ ਹਰ ਸਾਲ ਲੱਗਣ ਵਾਲਾ ਗੁਲਦਾਊਦੀ ਸ਼ੋਅ 6 ਤੇ 7 ਦਸੰਬਰ ਨੂੰ ਲੱਗਣ ਜਾ ਰਿਹਾ ਹੈ। ਇਸ ਦੀਆਂ ਤਿਆਰੀਆਂ ਕਈ ਮਹੀਨਿਆਂ ਤੋਂ ਚੱਲ ਰਹੀਆਂ ਹਨ।
ਹਾਸਲ ਜਾਣਕਾਰੀ ਮੁਤਾਬਕ ਇਸ ਪ੍ਰਦਰਸ਼ਨੀ ਵਿੱਚ 200 ਕਿਸਮਾਂ ਦੇ ਫੁੱਲ ਖੁਸ਼ਬੂ ਬਿਖੇਰਨਗੇ। ਪੀਏਯੂ ਦੇ ਵਿਗਿਆਨੀਆਂ ਵੱਲੋਂ ਖੋਜ ਕੀਤੀਆਂ ਫੁੱਲਾਂ ਦੀਆਂ 19 ਨਵੀਆਂ ਕਿਸਮਾਂ ਇਸ ਵਾਰ ਦੇ ਗੁਲਦਾਊਦੀ ਸ਼ੋਅ ਵਿੱਚ ਫੁੱਲ ਪ੍ਰੇਮੀਆਂ ਲਈ ਖਿੱਚ ਦਾ ਕੇਂਦਰ ਹੋਣਗੀਆਂ। ਇਸ ਸ਼ੋਅ ਵਿੱਚ ਦੋ ਹਜ਼ਾਰ ਤੋਂ 2500 ਦੇ ਕਰੀਬ ਗਮਲੇ ਵਿਕਰੀ ਲਈ ਰੱਖੇ ਜਾਣਗੇ। ਲੁਧਿਆਣਵੀਆਂ ਨੂੰ ਕੁਦਰਤ ਦੀ ਸੁੰਦਰਤਾ ਦੇ ਦਰਸ਼ਨ ਕਰਾਉਂਦਿਆਂ ਇਸ ਨਾਲ ਪ੍ਰੇਮ ਕਰਨ ਦਾ ਸੁਨੇਹਾ ਦੇਣ ਲਈ ਪੀਏਯੂ ਵਿੱਚ ਉਕਤ ਗੁਲਦਾਊਦੀ ਸ਼ੋਅ ਲਾਇਆ ਜਾ ਰਿਹਾ ਹੈ।
ਪੀਏਯੂ ਦੇ ਫਲੋਰੀਕਲਚਰ ਤੇ ਲੈਂਡਸਕੇਪਿੰਗ ਤੇ ਅਸਟੇਟ ਆਰਗੇਨਾਈਜੇਸ਼ਨ ਵੱਲੋਂ ਸਾਂਝੇ ਤੌਰ ’ਤੇ ਲਾਏ ਜਾ ਰਹੇ ਇਸ ਗੁਲਦਾਊਦੀ ਸ਼ੋਅ ਵਿੱਚ ਵੱਖ-ਵੱਖ 200 ਕਿਸਮਾਂ ਦੇ ਫੁੱਲ ਰੱਖੇ ਜਾਣਗੇ। ਵਿਭਾਗ ਦੇ ਮੁਖੀ ਡਾ. ਪਰਮਿੰਦਰ ਸਿੰਘ ਨੇ ਦੱਸਿਆ ਕਿ ਕੌਮਾਂਤਰੀ ਬਾਜ਼ਾਰ ਵਿੱਚ ਗੁਲਦਾਊਦੀ ਦੇ ਫੁੱਲਾਂ ਦਾ ਦੂਜਾ ਰੈਂਕ ਹੈ। ਇਸ ਵਾਰ ਸ਼ੋਅ ਵਿੱਚ ਪੀਏਯੂ ਵੱਲੋਂ ਖੋਜੀਆਂ 19 ਨਵੀਆਂ ਕਿਸਮਾਂ ਦੇ ਫੁੱਲ ਵੀ ਪ੍ਰਦਰਸ਼ਿਤ ਕੀਤੇ ਜਾਣਗੇ।
ਉਨ੍ਹਾਂ ਦੱਸਿਆ ਕਿ ਪੀਏਯੂ ਕੋਲ 200 ਕਿਸਮਾਂ ਦੇ ਫੁੱਲਾਂ ਦਾ ਜ਼ਰਮ ਪਲਾਜ਼ਮਾ ਹੈ। ਇਸ ਸ਼ੋਅ ਵਿੱਚ ਹਿਮਾਂਸ਼ੂ, ਮਦਰ ਟਰੇਸਾ, ਗੁਲ੍ਹੇ ਸਾਹਿਰ, ਸਨੋਅ ਬਾਲ, ਸੁਨਾਰ ਬੰਗਲਾ ਆਦਿ ਫੁੱਲ ਖਿੱਚ ਦਾ ਕੇਂਦਰ ਰਹਿਣਗੇ। ਉਨ੍ਹਾਂ ਦੱਸਿਆ ਕਿ ਵੈਸੇ ਤਾਂ ਫੁੱਲਾਂ ਦੇ ਗਮਲਿਆਂ ਦੀ ਵਿਕਰੀ ਅਕਤੂਬਰ ਮਹੀਨੇ ਤੋਂ ਸ਼ੁਰੂ ਹੋ ਚੁੱਕੀ ਹੈ ਪਰ ਗੁਲਦਾਊਦੀ ਸ਼ੋਅ ਵਿੱਚ ਵਿਸ਼ੇਸ਼ ਤੌਰ ’ਤੇ ਦੋ ਤੋਂ ਢਾਈ ਹਜ਼ਾਰ ਗਮਲੇ ਵਿਕਰੀ ਲਈ ਰੱਖੇ ਗਏ ਹਨ।
ਗਮਲੇ ਦੇ ਅਕਾਰ ਦੇ ਹਿਸਾਬ ਨਾਲ ਪ੍ਰਤੀ ਗਮਲਾ 100, 150 ਤੇ 200 ਰੁਪਏ ਕੀਮਤ ਨਾਲ ਖ਼ਰੀਦਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਵੈਸੇ ਤਾਂ ਹਰ ਕਿਸੇ ਦੀ ਆਪਣੀ ਪਸੰਦ ਹੈ ਪਰ ਬਹੁਤੇ ਲੋਕ ਸਨੋਅ ਬਾਲ, ਸੁਨਾਰ ਬੰਗਲਾ ਆਦਿ ਕਿਸਮਾਂ ਦੇ ਵੱਡੇ ਫੁੱਲਾਂ ਨੂੰ ਪਸੰਦ ਕਰਦੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ : Edible Oil Price: ਤਿਉਹਾਰਾਂ ਦੇ ਸੀਜ਼ਨ 'ਚ ਰਾਹਤ! ਸਸਤਾ ਹੋਇਆ ਖਾਣ ਵਾਲਾ ਤੇਲ, ਜਾਣੋ ਕਿੰਨੀ ਘਟੀ ਕੀਮਤ
ਇਹ ਵੀ ਪੜ੍ਹੋ : Diabetics ਦੇ ਮਰੀਜ਼ਾਂ ਲਈ ਖ਼ਾਸ ਹੈ ਇਹ ਸਿਹਤ ਬੀਮਾ ਪਾਲਿਸੀਆਂ, ਜਾਣੋ ਪ੍ਰੀਮੀਅਮ ਤੇ ਕਵਰੇਜ ਦੀ ਡਿਟੇਲ
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ