Ludhiana News: ਲੁਟੇਰਿਆਂ ਦੇ ਹੌਸਲੇ ਬੁਲੰਦ! ਸੂਏ ਮਾਰ-ਮਾਰ ਕਾਰੋਬਾਰੀ ਦਾ ਕਤਲ, ਪੈਸਿਆਂ ਵਾਲਾ ਬੈਗ ਲਾ ਕੇ ਫਰਾਰ
Ludhiana News: ਲੁਧਿਆਣਾ ਵਿੱਚ ਅਪਰਾਧ ਲਗਾਤਾਰ ਵਧਦਾ ਜਾ ਰਿਹਾ ਹੈ। ਲੰਘੇ ਦਿਨ ਐਕਟਿਵਾ ਸਵਾਰ ਦੋ ਨੌਜਵਾਨਾਂ ਨੇ ਸ਼ਹਿਰ ਦੇ ਵੱਡੇ ਮਨੀ ਐਕਸਚੇਂਜਰ ਤੇ ਜੁੱਤੀਆਂ ਦੇ ਕਾਰੋਬਾਰੀ ਮਨਜੀਤ ਸਿੰਘ ਉਰਫ਼ ਟੀਟੂ ਦਾ ਸੂਏ ਮਾਰ ਕੇ ਕਤਲ ਕਰ ਦਿੱਤਾ।
Ludhiana News: ਲੁਧਿਆਣਾ ਵਿੱਚ ਅਪਰਾਧ ਲਗਾਤਾਰ ਵਧਦਾ ਜਾ ਰਿਹਾ ਹੈ। ਲੰਘੇ ਦਿਨ ਐਕਟਿਵਾ ਸਵਾਰ ਦੋ ਨੌਜਵਾਨਾਂ ਨੇ ਸ਼ਹਿਰ ਦੇ ਵੱਡੇ ਮਨੀ ਐਕਸਚੇਂਜਰ ਤੇ ਜੁੱਤੀਆਂ ਦੇ ਕਾਰੋਬਾਰੀ ਮਨਜੀਤ ਸਿੰਘ ਉਰਫ਼ ਟੀਟੂ ਦਾ ਸੂਏ ਮਾਰ ਕੇ ਕਤਲ ਕਰ ਦਿੱਤਾ। ਲੁਟੇਰੇ ਐਕਟਿਵਾ ਅੱਗੇ ਰੱਖਿਆ ਬੈਗ ਲੈ ਕੇ ਫ਼ਰਾਰ ਹੋ ਗਏ। ਇਸ ਮਗਰੋਂ ਸ਼ਹਿਰ ਵਿੱਚ ਦਹਿਸ਼ਤ ਦਾ ਮਾਹੌਲ ਹੈ। ਉਧਰ, ਪੁਲਿਸ ਨੇ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਪਰ ਇਹ ਪਤਾ ਨਹੀਂ ਲੱਗ ਸਕਿਆ ਕਿ ਬੈਗ ਵਿੱਚ ਕਿੰਨੇ ਪੈਸੇ ਤੇ ਵਿਦੇਸ਼ੀ ਕਰੰਸੀ ਸੀ।
ਹਾਸਲ ਜਾਣਕਾਰੀ ਅਨੁਸਾਰ ਮਨਜੀਤ ਸਿੰਘ ਦਾ ਕਰੀਮਪੁਰਾ ਬਾਜ਼ਾਰ ’ਚ ਜੁੱਤੀਆਂ ਦਾ ਸ਼ੋਅਰੂਮ ਹੈ ਤੇ ਉਹ ਮਨੀ ਐਕਸਚੇਂਜਰ ਦਾ ਕੰਮ ਵੀ ਕਰਦਾ ਹੈ। ਮਨਜੀਤ ਸਿੰਘ ਨੇ ਰੋਜ਼ਾਨਾ ਵਾਂਗ ਦੁਕਾਨ ਬੰਦ ਕੀਤੀ ਤੇ ਐਕਟਿਵਾ ’ਤੇ ਘਰ ਲਈ ਚਾਲੇ ਪਾਏ। ਉਨ੍ਹਾਂ ਰਸਤੇ ’ਚ ਫਲ ਖਰੀਦੇ ਤੇ ਉਸ ਤੋਂ ਬਾਅਦ ਕੋਚਰ ਮਾਰਕੀਟ ਵਿਚੋਂ ਪਨੀਰ ਲੈ ਕੇ ਜਿਵੇਂ ਹੀ ਬਾਹਰ ਨਿਕਲੇ ਤਾਂ ਲੁਟੇਰਿਆਂ ਨੇ ਉਨ੍ਹਾਂ ’ਤੇ ਪਿੱਛੋਂ ਹਮਲਾ ਕਰ ਦਿੱਤਾ।
ਲੁਟੇਰਿਆਂ ਨੇ ਬੈਗ ਖੋਹਣ ਦੀ ਕੋਸ਼ਿਸ਼ ਕੀਤੀ ਤਾਂ ਮਨਜੀਤ ਸਿੰਘ ਨੇ ਉਨ੍ਹਾਂ ਦਾ ਮੁਕਾਬਲਾ ਕੀਤਾ ਪਰ ਲੁਟੇਰਿਆਂ ਨੇ ਮਨਜੀਤ ਸਿੰਘ ’ਤੇ ਸੂਏ ਨਾਲ ਕਈ ਵਾਰ ਕੀਤੇ ਜਿਸ ਕਾਰਨ ਉਹ ਜ਼ਖਮੀ ਹੋ ਗਏ। ਉਨ੍ਹਾਂ ਦੀ ਚੀਕਣ ਦੀ ਆਵਾਜ਼ ਸੁਣ ਕੇ ਆਸਪਾਸ ਦੇ ਲੋਕ ਇਕੱਠੇ ਹੋਏ ਤਾਂ ਲੁਟੇਰਿਆਂ ਨੇ ਪਿਸਤੌਲ ਕੱਢ ਕੇ ਧਮਕੀਆਂ ਦਿੱਤੀਆਂ ਕਿ ਜੇਕਰ ਕੋਈ ਅੱਗੇ ਆਇਆ ਤਾਂ ਗੋਲੀ ਮਾਰ ਦੇਣਗੇ। ਇਸ ਤੋਂ ਬਾਅਦ ਲੁਟੇਰੇ ਬੈਗ ਖੋਹ ਕੇ ਫ਼ਰਾਰ ਹੋ ਗਏ।
ਇਹ ਵੀ ਪੜ੍ਹੋ: Bathinda Firing: ਬਠਿੰਡਾ ਛਾਉਣੀ 'ਚ ਫਾਇਰਿੰਗ ਮਗਰੋਂ ਪੁਲਿਸ ਦਾ ਵੱਡਾ ਬਿਆਨ, ਇਹ ਕੋਈ ਅੱਤਵਾਦੀ ਹਮਲਾ ਨਹੀਂ..
ਇਸ ਦੌਰਾਨ ਲੋਕ ਮਨਜੀਤ ਸਿੰਘ ਨੂੰ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਤੋਂ ਬਾਅਦ ਪੁਲਿਸ ਦੇ ਉਚ ਅਧਿਕਾਰੀ ਮੌਕੇ ’ਤੇ ਪੁੱਜੇ ਤੇ ਜਾਂਚ ਸ਼ੁਰੂ ਕਰ ਦਿੱਤੀ। ਥਾਣਾ ਡਿਵੀਜ਼ਨ ਨੰਬਰ 5 ਦੇ ਥਾਣਾ ਮੁਖੀ ਨੀਰਜ ਚੌਧਰੀ ਨੇ ਦੱਸਿਆ ਕਿ ਅਣਪਛਾਤੇ ਮੁਲਜ਼ਮਾਂ ਖਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਸੀਸੀਟੀਵੀ ਕੈਮਰੇ ਦੀ ਫੁਟੇਜ ਚੈਕ ਕੀਤੀ ਜਾ ਰਹੀ ਹੈ ਤੇ ਜਲਦੀ ਹੀ ਮੁਲਜ਼ਮਾਂ ਦਾ ਪਤਾ ਲਾ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ: Ludhiana News: ਕਣਕ ਦਾ ਸਰਕਾਰੀ ਰੇਟ 'ਤੇ ਕੱਟ ਤੋਂ ਭੜਕੇ ਆੜ੍ਹਤੀ, ਦੋ ਦਿਨ ਖਰੀਦ ਬੰਦ ਕਰਨ ਦਾ ਐਲਾਨ