ਪੜਚੋਲ ਕਰੋ

ਵਿਧਾਇਕਾ ਮਾਣੂੰਕੇ ਵੱਲੋਂ ਕੰਨੀਆਂ-ਹੁਸੈਨੀ ਸਰਕਾਰੀ ਰੇਤ ਖੱਡ ਦਾ ਉਦਘਾਟਨ ,ਕਿਹਾ - ਸਰਕਾਰ ਨੇ ਰੇਤਾ ਸਸਤਾ ਕਰਕੇ ਪੂਰੀ ਕੀਤੀ ਆਪਣੀ ਗਰੰਟੀ

 Jagraon News : ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਨੂੰ ਸਸਤਾ ਰੇਤ ਮੁਹੱਈਆ ਕਰਵਾਉਣ ਲਈ ਸ਼ੁਰੂ ਕੀਤੇ ਗਏ ਯਤਨਾਂ ਤਹਿਤ ਅੱਜ ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਵੱਲੋਂ ਪਿੰਡ ਕੰਨੀਆਂ-ਹੁਸੈਨੀ ਵਿਖੇ ਰੇਤ ਦੀ ਖੱਡ ਦਾ ਰੀਬਨ ਕੱਟਕੇ ਉਦਘਾਟਨ ਕੀਤਾ

 Jagraon News : ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਨੂੰ ਸਸਤਾ ਰੇਤ ਮੁਹੱਈਆ ਕਰਵਾਉਣ ਲਈ ਸ਼ੁਰੂ ਕੀਤੇ ਗਏ ਯਤਨਾਂ ਤਹਿਤ ਅੱਜ ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਵੱਲੋਂ ਪਿੰਡ ਕੰਨੀਆਂ-ਹੁਸੈਨੀ ਵਿਖੇ ਰੇਤ ਦੀ ਖੱਡ ਦਾ ਰੀਬਨ ਕੱਟਕੇ ਉਦਘਾਟਨ ਕੀਤਾ ਅਤੇ ਸਸਤੇ ਰੇਤੇ ਦੇ ਪਹਿਲੇ ਟਰੈਕਟਰ ਨੂੰ ਝੰਡੀ ਦੇ ਕੇ ਰਵਾਨਾਂ ਕੀਤਾ। ਇਸ ਮੌਕੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਨੇ ਆਖਿਆ ਕਿ ਆਮ ਆਦਮੀ ਪਾਰਟੀ ਵੱਲੋਂ ਗਰੰਟੀ ਦਿੱਤੀ ਗਈ ਸੀ ਕਿ ਪੰਜਾਬ ਵਿੱਚ ਸਰਕਾਰ ਬਣਨ 'ਤੇ ਆਮ ਲੋਕਾਂ ਨੂੰ ਸਸਤੇ ਰੇਤੇ ਦੀਆਂ ਸਰਕਾਰੀ ਖੱਡਾਂ ਸ਼ੁਰੂ ਕੀਤੀਆਂ ਜਾਣਗੀਆਂ। 
 
ਇਸ ਗਰੰਟੀ ਨੂੰ ਪੰਜਾਬ ਸਰਕਾਰ ਵੱਲੋਂ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਲਾਗੂ ਕਰ ਦਿੱਤਾ ਗਿਆ ਹੈ ਅਤੇ ਲੋਕ ਹੁਣ ਰੇਤ ਦੀਆਂ ਸਰਕਾਰੀ ਖੱਡਾਂ ਤੋਂ 5.50 ਰੁਪਏ ਪ੍ਰਤੀ ਕਿਊਬਿਕ ਫੁੱਟ ਦੇ ਹਿਸਾਬ ਨਾਲ ਰੇਤਾ ਖਰੀਦ ਸਕਦੇ ਹਨ ਅਤੇ ਕਿਸੇ ਪ੍ਰਕਾਰ ਦੀ ਕੋਈ ਰੋਕ ਨਹੀਂ ਹੈ ਅਤੇ ਨਾ ਹੀ ਲੋਕਾਂ ਨੂੰ ਕੋਈ ਸਮੱਸਿਆ ਆਵੇਗੀ। ਉਹਨਾਂ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਸਹੂਲਤ ਵਾਸਤੇ 'ਪੰਜਾਬ ਸੈਂਡ' ਐਪ ਸ਼ੁਰੂ ਕੀਤੀ ਗਈ ਹੈ, ਜਿਸ ਰਾਹੀਂ ਲੋਕ ਰੇਤੇ ਦੀ ਬੁਕਿੰਗ ਕਰ ਸਕਦੇ ਹਨ ਅਤੇ ਆਨਲਾਈਨ ਪੇਮੈਂਟ ਵੀ ਕਰ ਸਕਦੇ ਹਨ ਅਤੇ ਸਸਤਾ ਰੇਤਾ ਖਰੀਦ ਸਕਦੇ ਹਨ।
 
ਵਿਧਾਇਕਾ ਮਾਣੂੰਕੇ ਨੇ ਆਖਿਆ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵੱਲੋਂ 5 ਫਰਵਰੀ ਨੂੰ ਪੰਜਾਬ ਵਿੱਚ ਰੇਤ ਦੀਆਂ 16 ਸਰਕਾਰੀ ਖੱਡਾਂ ਦੀ ਸ਼ੁਰੂਆਤ ਕੀਤੀ ਗਈ ਸੀ ਅਤੇ ਆਉਂਦੇ ਸਮੇਂ ਵਿੱਚ ਹੋਰ ਖੱਡਾਂ ਦੀ ਵੀ ਸ਼ੁਰੂਆਤ ਕੀਤੀ ਜਾਵੇਗੀ ਅਤੇ ਲੋਕਾਂ ਵਾਸਤੇ ਲਗਭਗ 150 ਰੇਤ ਦੀਆਂ ਸਰਕਾਰੀ ਖੱਡਾਂ ਚਾਲੂ ਕੀਤੀਆਂ ਜਾਣਗੀਆਂ। ਉਹਨਾਂ ਆਖਿਆ ਕਿ ਲੋਕ ਇਹਨਾਂ ਸਰਕਾਰੀ ਖੱਡਾਂ ਤੋਂ ਆਪਣੀਆਂ ਡਬਲ ਟਾਇਰੀ ਟਰਾਲੀਆਂ ਅਤੇ ਆਪਣੀ ਲੇਬਰ ਲਿਆਕੇ ਸਵੇਰੇ 7 ਵਜੇ ਤੋਂ ਸ਼ਾਮ ਦੇ 5 ਵਜੇ ਤੱਕ ਸਰਕਾਰੀ ਰੇਟ ਤੇ ਖੁਦ ਰੇਤਾ ਲਿਜਾ ਸਕਦੇ ਹਨ ਅਤੇ ਰੇਤਾ ਲਿਆਣ ਮੌਕੇ ਟਰਾਲੀਆਂ ਨੂੰ ਤਰਪਾਲ ਨਾਲ ਢੱਕਕੇ ਲਿਜਾਣਾ ਲਾਜ਼ਮੀ ਹੋਵੇਗਾ।
 
ਇਸ ਮੌਕੇ ਉਹਨਾਂ ਦੇ ਨਾਲ ਪ੍ਰੋਫੈਸਰ ਸੁਖਵਿੰਦਰ ਸਿੰਘ, ਐਕਸੀਅਨ ਮਾਈਨਿੰਗ ਸੰਦੀਪ ਸਿੰਘ ਮਾਂਗਟ, ਐਸ.ਡੀ.ਓ. ਰਵਪ੍ਰੀਤ ਸਿੰਘ, ਐਸ.ਡੀ.ਓ.ਜਿਨੇਸ਼ ਗੁਪਤਾ, ਰਿਤੇਸ਼ ਕੁਮਾਰ ਜੇਈ, ਕਰਮਪ੍ਰੀਤ ਸਿੰਘ ਜੇਈ, ਇਸ਼ਪ੍ਰੀਤ ਸਿੰਘ ਜੇਈ, ਸਾਬਕਾ ਕੌਂਸਲਰ ਕੁਲਵਿੰਦਰ ਸਿੰਘ ਕਾਲਾ, ਮਨਦੀਪ ਸਿੰਘ ਸਰਾਂ, ਸਾਬਕਾ ਸਰਪੰਚ ਸੁਰਜੀਤ ਸਿੰਘ ਜਨੇਤਪੁਰਾ, ਜਗਦੇਵ ਸਿੰਘ ਗਿੱਦੜਵਿੰਡੀ, ਛਿੰਦਰਪਾਲ ਸਿੰਘ ਮੀਨੀਆਂ, ਇੰਦਰਜੀਤ ਸਿੰਘ ਲੰਮੇ, ਕਾਕਾ ਕੋਠੇ ਅੱਠ ਚੱਕ, ਡਾ.ਜਗਦੇਵ ਸਿੰਘ ਗਿੱਦੜਵਿੰਡੀ, ਡਾ.ਪਰਮਜੀਤ ਸਿੰਘ ਪੰਮਾਂ, ਸਰੋਜ ਰਾਣੀ ਮਧੇਪੁਰ, ਜਗਦੀਪ ਸਿੰਘ ਸ਼ੇਰੇਵਾਲ, ਰਾਜਵੰਤ ਸਿੰਘ ਕੰਨੀਆਂ, ਦੇਸਾ ਬਾਘੀਆਂ, ਅਮਰਜੀਤ ਸਿੰਘ ਬਿੱਟੂ ਅੱਬੂਪੁਰਾ, ਸੁਖਵਿੰਦਰ ਸਿੰਘ, ਗੁਰਦਿਆਲ ਸਿੰਘ, ਹਰਪ੍ਰੀਤ ਸਿੰਘ ਆਦਿ ਵੀ ਹਾਜ਼ਰ ਸਨ। 
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਕੈਨੇਡਾ-ਮੈਕਸੀਕੋ 'ਤੇ 25% ਟੈਰਿਫ ਅੱਜ ਤੋਂ ਲਾਗੂ... ਕੈਨੇਡੀਆਈ ਲੋਕਾਂ ਨੇ ਕਿਹਾ- ਇਹ ਟਰੰਪ ਦਾ ਪਾਗਲਪਨ
ਕੈਨੇਡਾ-ਮੈਕਸੀਕੋ 'ਤੇ 25% ਟੈਰਿਫ ਅੱਜ ਤੋਂ ਲਾਗੂ... ਕੈਨੇਡੀਆਈ ਲੋਕਾਂ ਨੇ ਕਿਹਾ- ਇਹ ਟਰੰਪ ਦਾ ਪਾਗਲਪਨ
Champions Trophy 2025: ਚੈਂਪੀਅਨਜ਼ ਟਰਾਫੀ ਦੇ ਸੈਮੀਫਾਈਨਲ 'ਚ ਭਾਰਤ ਨੂੰ ਵੱਡਾ ਝਟਕਾ, ਰੋਹਿਤ ਸ਼ਰਮਾ ਹੋਏ ਬਾਹਰ ? ਇਹ ਖਿਡਾਰੀ ਕਰੇਗਾ ਓਪਨਿੰਗ
ਚੈਂਪੀਅਨਜ਼ ਟਰਾਫੀ ਦੇ ਸੈਮੀਫਾਈਨਲ 'ਚ ਭਾਰਤ ਨੂੰ ਵੱਡਾ ਝਟਕਾ, ਰੋਹਿਤ ਸ਼ਰਮਾ ਹੋਏ ਬਾਹਰ ? ਇਹ ਖਿਡਾਰੀ ਕਰੇਗਾ ਓਪਨਿੰਗ
Punjab News: ਪੰਜਾਬ ਬੰਦ ਦਾ ਐਲਾਨ! ਜਾਣੋ ਕਿਸ ਗੱਲ ਨੂੰ ਲੈ ਭੱਖਿਆ ਵਿਵਾਦ; ਪੜ੍ਹੋ ਪੂਰੀ ਖਬਰ...
Punjab News: ਪੰਜਾਬ ਬੰਦ ਦਾ ਐਲਾਨ! ਜਾਣੋ ਕਿਸ ਗੱਲ ਨੂੰ ਲੈ ਭੱਖਿਆ ਵਿਵਾਦ; ਪੜ੍ਹੋ ਪੂਰੀ ਖਬਰ...
Punjab News: ਪੰਜਾਬ 'ਚ ਸਵੇਰੇ 8 ਤੋਂ ਸ਼ਾਮ 6 ਵਜੇ ਤੱਕ ਲੱਗੀਆਂ ਸਖਤ ਪਾਬੰਦੀਆਂ, ਜਾਣੋ ਕਿਉਂ ਜਾਰੀ ਹੋਏ ਅਜਿਹੇ ਹੁਕਮ...?
ਪੰਜਾਬ 'ਚ ਸਵੇਰੇ 8 ਤੋਂ ਸ਼ਾਮ 6 ਵਜੇ ਤੱਕ ਲੱਗੀਆਂ ਸਖਤ ਪਾਬੰਦੀਆਂ, ਜਾਣੋ ਕਿਉਂ ਜਾਰੀ ਹੋਏ ਅਜਿਹੇ ਹੁਕਮ...?
Advertisement
ABP Premium

ਵੀਡੀਓਜ਼

ਪੰਜਾਬ ਸਰਕਾਰ ਨੇ ਕੈਬਿਨੇਟ ਮੀਟਿੰਗ 'ਚ ਕਰ ਦਿੱਤੇ ਵੱਡੇ ਫੈਸਲੇSangrur | MLA Narinder Kaur Bharaj| ਆਪਣੇ ਪੁੱਤ ਦੀ ਸਹੁੰ ਖਾਣ ਲੱਗੀ 'ਆਪ' ਵਿਧਾਇਕ ਨੂੰ ਵਰਕਰਾਂ ਨੇ ਰੋਕਿਆਨਸ਼ਾ ਤਸਕਰ ਦੇ ਘਰ 'ਤੇ ਚੱਲਿਆ ਬੁਲਡੋਜ਼ਰ, Bhagwant Mann ਸਰਕਾਰ ਦੀ NON-STOP ਕਾਰਵਾਈਸਿੱਖ ਵਪਾਰੀ 'ਤੇ ਜਾਨਲੇਵਾ ਹਮਲਾ, ਦਸਤਾਰ ਦੀ ਹੋਈ ਬੇਅਦਬੀ, ਸ਼ੋਰੂਮ 'ਤੇ ਮਾਰੇ ਪੱਥਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਕੈਨੇਡਾ-ਮੈਕਸੀਕੋ 'ਤੇ 25% ਟੈਰਿਫ ਅੱਜ ਤੋਂ ਲਾਗੂ... ਕੈਨੇਡੀਆਈ ਲੋਕਾਂ ਨੇ ਕਿਹਾ- ਇਹ ਟਰੰਪ ਦਾ ਪਾਗਲਪਨ
ਕੈਨੇਡਾ-ਮੈਕਸੀਕੋ 'ਤੇ 25% ਟੈਰਿਫ ਅੱਜ ਤੋਂ ਲਾਗੂ... ਕੈਨੇਡੀਆਈ ਲੋਕਾਂ ਨੇ ਕਿਹਾ- ਇਹ ਟਰੰਪ ਦਾ ਪਾਗਲਪਨ
Champions Trophy 2025: ਚੈਂਪੀਅਨਜ਼ ਟਰਾਫੀ ਦੇ ਸੈਮੀਫਾਈਨਲ 'ਚ ਭਾਰਤ ਨੂੰ ਵੱਡਾ ਝਟਕਾ, ਰੋਹਿਤ ਸ਼ਰਮਾ ਹੋਏ ਬਾਹਰ ? ਇਹ ਖਿਡਾਰੀ ਕਰੇਗਾ ਓਪਨਿੰਗ
ਚੈਂਪੀਅਨਜ਼ ਟਰਾਫੀ ਦੇ ਸੈਮੀਫਾਈਨਲ 'ਚ ਭਾਰਤ ਨੂੰ ਵੱਡਾ ਝਟਕਾ, ਰੋਹਿਤ ਸ਼ਰਮਾ ਹੋਏ ਬਾਹਰ ? ਇਹ ਖਿਡਾਰੀ ਕਰੇਗਾ ਓਪਨਿੰਗ
Punjab News: ਪੰਜਾਬ ਬੰਦ ਦਾ ਐਲਾਨ! ਜਾਣੋ ਕਿਸ ਗੱਲ ਨੂੰ ਲੈ ਭੱਖਿਆ ਵਿਵਾਦ; ਪੜ੍ਹੋ ਪੂਰੀ ਖਬਰ...
Punjab News: ਪੰਜਾਬ ਬੰਦ ਦਾ ਐਲਾਨ! ਜਾਣੋ ਕਿਸ ਗੱਲ ਨੂੰ ਲੈ ਭੱਖਿਆ ਵਿਵਾਦ; ਪੜ੍ਹੋ ਪੂਰੀ ਖਬਰ...
Punjab News: ਪੰਜਾਬ 'ਚ ਸਵੇਰੇ 8 ਤੋਂ ਸ਼ਾਮ 6 ਵਜੇ ਤੱਕ ਲੱਗੀਆਂ ਸਖਤ ਪਾਬੰਦੀਆਂ, ਜਾਣੋ ਕਿਉਂ ਜਾਰੀ ਹੋਏ ਅਜਿਹੇ ਹੁਕਮ...?
ਪੰਜਾਬ 'ਚ ਸਵੇਰੇ 8 ਤੋਂ ਸ਼ਾਮ 6 ਵਜੇ ਤੱਕ ਲੱਗੀਆਂ ਸਖਤ ਪਾਬੰਦੀਆਂ, ਜਾਣੋ ਕਿਉਂ ਜਾਰੀ ਹੋਏ ਅਜਿਹੇ ਹੁਕਮ...?
Punjab News: ਪੰਜਾਬ 'ਚ ਇਸ ਦਿਨ ਤੱਕ ਨਹੀਂ ਹੋਵੇਗੀ ਕੋਈ ਰਜਿਸਟਰੀ, ਲੋਕ ਹੋਏ ਪਰੇਸ਼ਾਨ; ਜਾਣੋ ਵਜ੍ਹਾ
Punjab News: ਪੰਜਾਬ 'ਚ ਇਸ ਦਿਨ ਤੱਕ ਨਹੀਂ ਹੋਵੇਗੀ ਕੋਈ ਰਜਿਸਟਰੀ, ਲੋਕ ਹੋਏ ਪਰੇਸ਼ਾਨ; ਜਾਣੋ ਵਜ੍ਹਾ
Liver Care Tips: ਸਿਹਤਮੰਦ ਲੀਵਰ ਲਈ ਅਪਣਾਓ ਇਹ ਆਦਤਾਂ, ਜਾਣੋ ਕਿਸ ਚੀਜ਼ ਦਾ ਸੇਵਨ ਪਹੁੰਚਾਉਂਦਾ ਮੌਤ ਦੇ ਕਰੀਬ ?
Liver Care Tips: ਸਿਹਤਮੰਦ ਲੀਵਰ ਲਈ ਅਪਣਾਓ ਇਹ ਆਦਤਾਂ, ਜਾਣੋ ਕਿਸ ਚੀਜ਼ ਦਾ ਸੇਵਨ ਪਹੁੰਚਾਉਂਦਾ ਮੌਤ ਦੇ ਕਰੀਬ ?
Manharashtra: Dhananjay Munde ਛੱਡਣਗੇ ਮੰਤਰੀ ਪਦ, CM ਦੇਵੇਂਦਰ ਫੜਨਵੀਸ ਨੇ ਮੰਗਿਆ ਅਸਤੀਫਾ- ਸੂਤਰ
Manharashtra: Dhananjay Munde ਛੱਡਣਗੇ ਮੰਤਰੀ ਪਦ, CM ਦੇਵੇਂਦਰ ਫੜਨਵੀਸ ਨੇ ਮੰਗਿਆ ਅਸਤੀਫਾ- ਸੂਤਰ
Punjab News: ਨਸ਼ਿਆਂ ਨੂੰ ਲੈ ਕੇ ਪੰਜਾਬ ਸਰਕਾਰ ਦਾ ਹੋਰ ਵੱਡਾ ਕਦਮ, ਨਸ਼ਾ ਤਸਕਰੀ ਨੂੰ ਰੋਕਣ ਲਈ ਲਿਆਵੇਗੀ ਐਂਟੀ ਡਰੋਨ ਸਿਸਟਮ
Punjab News: ਨਸ਼ਿਆਂ ਨੂੰ ਲੈ ਕੇ ਪੰਜਾਬ ਸਰਕਾਰ ਦਾ ਹੋਰ ਵੱਡਾ ਕਦਮ, ਨਸ਼ਾ ਤਸਕਰੀ ਨੂੰ ਰੋਕਣ ਲਈ ਲਿਆਵੇਗੀ ਐਂਟੀ ਡਰੋਨ ਸਿਸਟਮ
Embed widget